ਦੇਹੀਗਾਵਾਜੀਉਧਰਮਹਤਉਬਸਹਿਪੰਚਕਿਰਸਾਨਾ॥
ਇਹ ਮਨੁੱਖਾ ਸਰੀਰ (ਮਾਨੋ ਇਕ) ਨਗਰ ਹੈ, ਜੀਵ ਇਸ (ਨਗਰ ਦੀ) ਧਰਤੀ ਦਾ ਚੌਧਰੀ ਹੈ, ਇਸ ਵਿਚ ਪੰਜ ਕਿਸਾਨ ਵੱਸਦੇ ਹਨ-
The body is a village, and the soul is the owner and farmer; the five farm-hands live there.
देही गावा जीउ धर महतउ बसहि पंच किरसाना ॥
ਨੈਨੂਨਕਟੂਸ੍ਰਵਨੂਰਸਪਤਿਇੰਦ੍ਰੀਕਹਿਆਨਮਾਨਾ॥੧॥
ਅੱਖਾਂ, ਨੱਕ, ਕੰਨ, ਜੀਭ ਤੇ (ਕਾਮ-ਵਾਸ਼ਨਾ ਵਾਲੀ) ਇੰਦ੍ਰੀ। ਇਹ ਪੰਜੇ ਹੀ ਜੀਵ-ਚੌਧਰੀ ਦਾ ਕਿਹਾ ਨਹੀਂ ਮੰਨਦੇ (ਅਮੋੜ ਹਨ) ॥੧॥
The eyes, nose, ears, tongue and sensory organs of touch do not obey any order. ||1||
नैनू नकटू स्रवनू रसपति इंद्री कहिआ न माना ॥१॥
ਬਾਬਾਅਬਨਬਸਉਇਹਗਾਉ॥
ਹੇ ਬਾਬਾ! ਹੁਣ ਮੈਂ ਇਸ ਪਿੰਡ ਵਿਚ ਨਹੀਂ ਵੱਸਣਾ,
O father, now I shall not live in this village.
बाबा अब न बसउ इह गाउ ॥
ਘਰੀਘਰੀਕਾਲੇਖਾਮਾਗੈਕਾਇਥੁਚੇਤੂਨਾਉ॥੧॥ਰਹਾਉ॥
ਜਿੱਥੇ ਰਿਹਾਂ ਉਹ ਪਟਵਾਰੀ ਜਿਸ ਦਾ ਨਾਮ ਚਿਤ੍ਰਗੁਪਤ ਹੈ, ਹਰੇਕ ਘੜੀ ਦਾ ਲੇਖਾ ਮੰਗਦਾ ਹੈ ॥੧॥ ਰਹਾਉ ॥
The accountants summoned Chitar and Gupat, the recording scribes of the conscious and the unconscious, to ask for an account of each and every moment. ||1||Pause||
घरी घरी का लेखा मागै काइथु चेतू नाउ ॥१॥ रहाउ ॥
ਧਰਮਰਾਇਜਬਲੇਖਾਮਾਗੈਬਾਕੀਨਿਕਸੀਭਾਰੀ॥
(ਜੋ ਜੀਵ ਇਹਨਾਂ ਪੰਜਾਂ ਦੇ ਅਧੀਨ ਹੋ ਕੇ ਰਹਿੰਦਾ ਹੈ) ਜਦੋਂ ਧਰਮਰਾਜ (ਇਸ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਦਾ ਹੈ (ਉਸ ਦੇ ਜ਼ਿੰਮੇ) ਬਹੁਤ ਕੁਝ ਦੇਣਾ ਨਿਕਲਦਾ ਹੈ।
When the Righteous Judge of Dharma calls for my account, there shall be a very heavy balance against me.
धरम राइ जब लेखा मागै बाकी निकसी भारी ॥
ਪੰਚਕ੍ਰਿਸਾਨਵਾਭਾਗਿਗਏਲੈਬਾਧਿਓਜੀਉਦਰਬਾਰੀ॥੨॥
(ਸਰੀਰ ਢਹਿ ਜਾਣ ਤੇ) ਉਹ ਪੰਜ ਮੁਜ਼ਾਰੇ ਤਾਂ ਭੱਜ ਜਾਂਦੇ ਹਨ ਪਰ ਜੀਵ ਨੂੰ (ਲੇਖਾ ਮੰਗਣ ਵਾਲੇ) ਦਰਬਾਰੀ ਬੰਨ੍ਹ ਲੈਂਦੇ ਹਨ ॥੨॥
The five farm-hands shall then run away, and the bailiff shall arrest the soul. ||2||
पंच क्रिसानवा भागि गए लै बाधिओ जीउ दरबारी ॥२॥
ਕਹੈਕਬੀਰੁਸੁਨਹੁਰੇਸੰਤਹੁਖੇਤਹੀਕਰਹੁਨਿਬੇਰਾ॥
ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਇਸੇ ਹੀ ਮਨੁੱਖਾ ਜਨਮ ਵਿਚ (ਇਹਨਾਂ ਇੰਦ੍ਰਿਆਂ ਦਾ) ਹਿਸਾਬ ਮੁਕਾਉ,
Says Kabeer, listen, O Saints: settle your accounts in this farm.
कहै कबीरु सुनहु रे संतहु खेत ही करहु निबेरा ॥
ਅਬਕੀਬਾਰਬਖਸਿਬੰਦੇਕਉਬਹੁਰਿਨਭਉਜਲਿਫੇਰਾ॥੩॥੭॥
(ਤੇ ਪ੍ਰਭੂ ਅੱਗੇ ਨਿੱਤ ਅਰਦਾਸ ਕਰੋ-ਹੇ ਪ੍ਰਭੂ! ਇਸੇ ਹੀ ਵਾਰੀ (ਭਾਵ, ਇਸੇ ਹੀ ਜਨਮ ਵਿਚ) ਮੈਨੂੰ ਆਪਣੇ ਸੇਵਕ ਨੂੰ ਬਖ਼ਸ਼ ਲੈ, ਇਸ ਸੰਸਾਰ-ਸਮੁੰਦਰ ਵਿਚ ਮੇਰਾ ਮੁੜ ਫੇਰ ਨਾਹ ਹੋਵੇ ॥੩॥੭॥
O Lord, please forgive Your slave now, in this life, so that he may not have to return again to this terrifying world-ocean. ||3||7||
अब की बार बखसि बंदे कउ बहुरि न भउजलि फेरा ॥३॥७॥
WWW.GURBANI.WORLD