ਭੈਰਉਮਹਲਾ੫॥
Bhairao, Fifth Mahalaa:
भैरउ महला ५ ॥
ਰੋਵਨਹਾਰੀਰੋਜੁਬਨਾਇਆ॥
(ਕਿਸੇ ਸੰਬੰਧੀ ਦੇ ਮਰਨ ਤੇ ਮਾਇਕ ਸੰਬੰਧਾਂ ਦੇ ਕਾਰਨ ਹੀ) ਰੋਣ ਵਾਲੀ ਇਸਤ੍ਰੀ (ਰੋਣ ਨੂੰ) ਹਰ ਰੋਜ਼ ਦਾ ਨੇਮ ਬਣਾਈ ਰੱਖਦੀ ਹੈ,
The whiner whines every day.
रोवनहारी रोजु बनाइआ ॥
ਬਲਨਬਰਤਨਕਉਸਨਬੰਧੁਚਿਤਿਆਇਆ॥
(ਕਿਉਂਕਿ ਉਸ ਨੂੰ ਵਿਛੁੜੇ ਸੰਬੰਧੀ ਦੇ ਨਾਲ) ਵਰਤਣ-ਵਿਹਾਰ ਦਾ ਸੰਬੰਧ ਚੇਤੇ ਆਉਂਦਾ ਰਹਿੰਦਾ ਹੈ।
His attachment to his household and entanglements cloud his mind.
बलन बरतन कउ सनबंधु चिति आइआ ॥
ਬੂਝਿਬੈਰਾਗੁਕਰੇਜੇਕੋਇ॥
ਪਰ ਜੇ ਕੋਈ ਪ੍ਰਾਣੀ (ਇਹ) ਸਮਝ ਕੇ (ਕਿ ਇਹ ਮਾਇਕ ਸੰਬੰਧ ਸਦਾ ਕਾਇਮ ਨਹੀਂ ਰਹਿ ਸਕਦੇ ਆਪਣੇ ਅੰਦਰ) ਨਿਰਮੋਹਤਾ ਪੈਦਾ ਕਰ ਲਏ,
If someone becomes detached through understanding,
बूझि बैरागु करे जे कोइ ॥
ਜਨਮਮਰਣਫਿਰਿਸੋਗੁਨਹੋਇ॥੧॥
ਤਾਂ ਉਸ ਨੂੰ (ਕਿਸੇ ਦੇ) ਜਨਮ (ਦੀ ਖ਼ੁਸ਼ੀ, ਤੇ, ਕਿਸੇ ਦੇ) ਮਰਨ ਦਾ ਗ਼ਮ ਨਹੀਂ ਵਿਆਪਦਾ ॥੧॥
he will not have to suffer in birth and death again. ||1||
जनम मरण फिरि सोगु न होइ ॥१॥
ਬਿਖਿਆਕਾਸਭੁਧੰਧੁਪਸਾਰੁ॥
(ਜਗਤ ਵਿਚ) ਮਾਇਆ ਦਾ ਹੀ ਸਾਰਾ ਧੰਧਾ ਹੈ, ਮਾਇਆ ਦਾ ਹੀ ਸਾਰਾ ਖਿਲਾਰਾ ਹੈ।
All of his conflicts are extensions of his corruption.
बिखिआ का सभु धंधु पसारु ॥
ਵਿਰਲੈਕੀਨੋਨਾਮਅਧਾਰੁ॥੧॥ਰਹਾਉ॥
ਕਿਸੇ ਵਿਰਲੇ ਮਨੁੱਖ ਨੇ (ਮਾਇਆ ਦਾ ਆਸਰਾ ਛੱਡ ਕੇ) ਪਰਮਾਤਮਾ ਦੇ ਨਾਮ ਦਾ ਆਸਰਾ ਲਿਆ ਹੈ ॥੧॥ ਰਹਾਉ ॥
How rare is that person who takes the Naam as his Support. ||1||Pause||
विरलै कीनो नाम अधारु ॥१॥ रहाउ ॥
ਤ੍ਰਿਬਿਧਿਮਾਇਆਰਹੀਬਿਆਪਿ॥
ਇਹ ਤ੍ਰਿਗੁਣੀ ਮਾਇਆ (ਸਾਰੇ ਜੀਵਾਂ ਉਤੇ ਆਪਣਾ) ਜ਼ੋਰ ਪਾ ਰਹੀ ਹੈ।
The three-phased Maya infects all.
त्रिबिधि माइआ रही बिआपि ॥
ਜੋਲਪਟਾਨੋਤਿਸੁਦੂਖਸੰਤਾਪ॥
ਜਿਹੜਾ ਮਨੁੱਖ (ਇਸ ਮਾਇਆ ਨੂੰ) ਚੰਬੜਿਆ ਰਹਿੰਦਾ ਹੈ, ਉਸ ਨੂੰ (ਅਨੇਕਾਂ) ਕਲੇਸ਼ ਵਿਆਪਦੇ ਰਹਿੰਦੇ ਹਨ।
Whoever clings to it suffers pain and sorrow.
जो लपटानो तिसु दूख संताप ॥
ਸੁਖੁਨਾਹੀਬਿਨੁਨਾਮਧਿਆਏ॥
ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਸੁਖ ਨਹੀਂ ਹੋ ਸਕਦਾ।
There is no peace without meditating on the Naam, the Name of the Lord.
सुखु नाही बिनु नाम धिआए ॥
ਨਾਮਨਿਧਾਨੁਬਡਭਾਗੀਪਾਏ॥੨॥
ਕੋਈ ਵਿਰਲਾ ਕਿਸਮਤ ਵਾਲਾ ਮਨੁੱਖ ਹੀ ਨਾਮ-ਖ਼ਜ਼ਾਨਾ ਹਾਸਲ ਕਰਦਾ ਹੈ ॥੨॥
By great good fortune, the treasure of the Naam is received. ||2||
नाम निधानु बडभागी पाए ॥२॥
ਸ੍ਵਾਂਗੀਸਿਉਜੋਮਨੁਰੀਝਾਵੈ॥
ਜਿਹੜਾ ਮਨੁੱਖ ਕਿਸੇ ਸਾਂਗ-ਧਾਰੀ ਨਾਲ ਪਿਆਰ ਪਾ ਲੈਂਦਾ ਹੈ,
One who loves the actor in his mind,
स्वांगी सिउ जो मनु रीझावै ॥
ਸ੍ਵਾਗਿਉਤਾਰਿਐਫਿਰਿਪਛੁਤਾਵੈ॥
ਜਦੋਂ ਉਹ ਸਾਂਗ ਲਾਹ ਦਿੱਤਾ ਜਾਂਦਾ ਹੈ ਤਦੋਂ ਉਹ (ਪਿਆਰ ਪਾਣ ਵਾਲਾ ਅਸਲੀਅਤ ਵੇਖ ਕੇ) ਪਛੁਤਾਂਦਾ ਹੈ।
later regrets it when the actor takes off his costume.
स्वागि उतारिऐ फिरि पछुतावै ॥
ਮੇਘਕੀਛਾਇਆਜੈਸੇਬਰਤਨਹਾਰ॥
ਜਿਵੇਂ ਬੱਦਲਾਂ ਦੀ ਛਾਂ (ਨੂੰ ਟਿਕਵੀਂ ਛਾਂ ਸਮਝ ਕੇ ਉਸ) ਨਾਲ ਵਰਤਣ ਕਰਨਾ ਹੈ,
The shade from a cloud is transitory,
मेघ की छाइआ जैसे बरतनहार ॥
ਤੈਸੋਪਰਪੰਚੁਮੋਹਬਿਕਾਰ॥੩॥
ਤਿਵੇਂ ਹੀ ਇਹ ਜਗਤ-ਪਸਾਰਾ ਮੋਹ ਆਦਿਕ ਵਿਕਾਰਾਂ ਦਾ ਮੂਲ ਹੈ ॥੩॥
like the worldly paraphernalia of attachment and corruption. ||3||
तैसो परपंचु मोह बिकार ॥३॥
ਏਕਵਸਤੁਜੇਪਾਵੈਕੋਇ॥
ਜੇ ਕੋਈ ਮਨੁੱਖ ਪਰਮਾਤਮਾ ਦਾ ਨਾਮ-ਖ਼ਜ਼ਾਨਾ ਪ੍ਰਾਪਤ ਕਰ ਲਏ,
If someone is blessed with the singular substance,
एक वसतु जे पावै कोइ ॥
ਪੂਰਨਕਾਜੁਤਾਹੀਕਾਹੋਇ॥
ਉਸੇ ਦਾ ਹੀ (ਜੀਵਨ ਦਾ ਅਸਲ) ਕੰਮ ਕਿਸੇ ਸਿਰੇ ਚੜ੍ਹਦਾ ਹੈ।
then all of his tasks are accomplished to perfection.
पूरन काजु ताही का होइ ॥
ਗੁਰਪ੍ਰਸਾਦਿਜਿਨਿਪਾਇਆਨਾਮੁ॥
ਜਿਸ ਨੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ,
One who obtains the Naam, by Guru's Grace
गुर प्रसादि जिनि पाइआ नामु ॥
ਨਾਨਕਆਇਆਸੋਪਰਵਾਨੁ॥੪॥੨੦॥੩੩॥
ਹੇ ਨਾਨਕ! ਜਗਤ ਵਿਚ ਜੰਮਿਆ ਉਹੀ ਮਨੁੱਖ (ਲੋਕ ਪਰਲੋਕ ਵਿਚ) ਕਬੂਲ ਹੁੰਦਾ ਹੈ ॥੪॥੨੦॥੩੩॥
- O Nanak, his coming into the world is certified and approved. ||4||20||33||
नानक आइआ सो परवानु ॥४॥२०॥३३॥
WWW.GURBANI.WORLD