GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਿਰੀ ਰਾਗੁ - ਗੁਰੂ ਅਮਰਦਾਸ ਜੀ
ਅੰਗ 88
Display Settings
Translations
ਸਲੋਕਮਃ
Shalok, Third Mahalaa:
सलोक मः ३ ॥
ਸਤਿਗੁਰੁਜਿਨੀਸੇਵਿਓਸਬਦਿਕੀਤੋਵੀਚਾਰੁ
(ਮਨੁੱਖਾ ਜਨਮ ਲੱਭ ਕੇ) ਜਿਨ੍ਹਾਂ ਜੀਵਾਂ ਨੇ ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ ਤੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਹਰੀ ਨਾਮ ਦੀ) ਵਿਚਾਰ ਨਹੀਂ ਕੀਤੀ,
Those who do not serve the True Guru, and who do not contemplate the Word of the Shabad
सतिगुरु जिनी न सेविओ सबदि न कीतो वीचारु ॥
ਅੰਤਰਿਗਿਆਨੁਆਇਓਮਿਰਤਕੁਹੈਸੰਸਾਰਿ
(ਤੇ ਇਸ ਤਰ੍ਹਾਂ) ਹਿਰਦੇ ਵਿਚ ਸੱਚਾ ਚਾਨਣ ਨਹੀਂ ਹੋਇਆ, ਉਹ ਜੀਵ ਸੰਸਾਰ ਵਿਚ (ਜੀਊਂਦਾ ਦਿੱਸਦਾ ਭੀ) ਮੋਇਆ ਹੋਇਆ ਹੈ।
-spiritual wisdom does not enter into their hearts; they are like dead bodies in the world.
अंतरि गिआनु न आइओ मिरतकु है संसारि ॥
ਲਖਚਉਰਾਸੀਹਫੇਰੁਪਇਆਮਰਿਜੰਮੈਹੋਇਖੁਆਰੁ
(ਚੌਰਾਸੀ ਲੱਖ ਜੂਨਾਂ) ਵਿਚ ਉਸ ਨੂੰ ਚੱਕਰ ਕੱਟਣਾ ਪੈਂਦਾ ਹੈ, ਮੁੜ ਮੁੜ ਜੰਮਦਾ ਮਰਦਾ ਤੇ ਖ਼ੁਆਰ ਹੁੰਦਾ ਹੈ।
They go through the cycle of 8.4 million reincarnations, and they are ruined through death and rebirth.
लख चउरासीह फेरु पइआ मरि जंमै होइ खुआरु ॥
ਸਤਿਗੁਰਕੀਸੇਵਾਸੋਕਰੇਜਿਸਨੋਆਪਿਕਰਾਏਸੋਇ
ਜਿਸ ਜੀਵ ਪਾਸੋਂ ਪ੍ਰਭੂ ਆਪ ਕਰਾਏ, ਉਹੀ ਸਤਿਗੁਰੂ ਦੀ ਦੱਸੀ ਕਾਰ ਕਰ ਸਕਦਾ ਹੈ।
He alone serves the True Guru, whom the Lord Himself inspires to do so.
सतिगुर की सेवा सो करे जिस नो आपि कराए सोइ ॥
ਸਤਿਗੁਰਵਿਚਿਨਾਮੁਨਿਧਾਨੁਹੈਕਰਮਿਪਰਾਪਤਿਹੋਇ
ਸਤਿਗੁਰੂ ਦੇ ਪਾਸ 'ਨਾਮ' ਖ਼ਜ਼ਾਨਾ ਹੈ, ਜੋ ਪ੍ਰਭੂ ਦੀ ਮੇਹਰ ਨਾਲ ਪ੍ਰਾਪਤ ਹੁੰਦਾ ਹੈ।
The Treasure of the Naam is within the True Guru; by His Grace, it is obtained.
सतिगुर विचि नामु निधानु है करमि परापति होइ ॥
ਸਚਿਰਤੇਗੁਰਸਬਦਸਿਉਤਿਨਸਚੀਸਦਾਲਿਵਹੋਇ
ਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੁਆਰਾ ਸੱਚੇ ਨਾਮ ਵਿਚ ਰੰਗੇ ਹੋਏ ਹਨ, ਉਹਨਾਂ ਦੀ ਬਿਰਤੀ ਸਦਾ ਇਕ ਤਾਰ ਰਹਿੰਦੀ ਹੈ।
Those who are truly attuned to the Word of the Guru's Shabad-their love is forever True.
सचि रते गुर सबद सिउ तिन सची सदा लिव होइ ॥
ਨਾਨਕਜਿਸਨੋਮੇਲੇਵਿਛੁੜੈਸਹਜਿਸਮਾਵੈਸੋਇ॥੧॥
ਹੇ ਨਾਨਕ! ਜਿਸ ਨੂੰ (ਇਕ ਵਾਰੀ) ਮੇਲ ਲੈਂਦਾ ਹੈ, ਉਹ (ਕਦੇ) ਵਿਛੁੜਦਾ ਨਹੀਂ, ਉਹ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ ॥੧॥
O Nanak, those who are united with Him shall not be separated again. They merge imperceptibly into God. ||1||
नानक जिस नो मेले न विछुड़ै सहजि समावै सोइ ॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ