ਛੰਤੁ॥
ਛੰਤੁ।
Chhant:
छंतु ॥
ਭੈਸੰਕਟਕਾਟੇਨਾਰਾਇਣਦਇਆਲਜੀਉ॥
ਦਇਆ ਦੇ ਸੋਮੇ ਨਾਰਾਇਣ ਨੇ ਉਸ ਮਨੁੱਖ ਦੇ ਸਾਰੇ ਡਰ ਤੇ ਦੁੱਖ-ਕਲੇਸ਼ ਕੱਟ ਦਿੱਤੇ,
The Merciful Lord has eradicated my fears and troubles.
भै संकट काटे नाराइण दइआल जीउ ॥
ਹਰਿਗੁਣਆਨੰਦਗਾਏਪ੍ਰਭਦੀਨਾਨਾਥਪ੍ਰਤਿਪਾਲਜੀਉ॥
ਜਿਸ ਮਨੁੱਖ ਨੇ ਦੀਨਾਂ ਦੇ ਨਾਥ ਪਾਲਣਹਾਰ ਹਰੀ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕੀਤੇ।
In ecstasy, I sing the Glorious Praises of the Lord; God is the Cherisher, the Master of the meek.
हरि गुण आनंद गाए प्रभ दीना नाथ प्रतिपाल जीउ ॥
ਪ੍ਰਤਿਪਾਲਅਚੁਤਪੁਰਖੁਏਕੋਤਿਸਹਿਸਿਉਰੰਗੁਲਾਗਾ॥
ਸਭ ਨੂੰ ਪਾਲਣ ਵਾਲਾ ਅਬਿਨਾਸ਼ੀ ਸਿਰਫ਼ ਅਕਾਲ ਪੁਰਖ ਹੀ ਹੈ, ਜਿਸ ਮਨੁੱਖ ਦਾ ਪਿਆਰ ਉਸ ਨਾਲ ਬਣ ਗਿਆ,
The Cherishing Lord is imperishable, the One and only Primal Lord; I am imbued with His Love.
प्रतिपाल अचुत पुरखु एको तिसहि सिउ रंगु लागा ॥
ਕਰਚਰਨਮਸਤਕੁਮੇਲਿਲੀਨੇਸਦਾਅਨਦਿਨੁਜਾਗਾ॥
ਜਿਸ ਨੇ ਆਪਣੇ ਹੱਥ ਆਪਣਾ ਮੱਥਾ ਉਸ ਦੇ ਚਰਨਾਂ ਉੱਤੇ ਰੱਖ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣੇ ਨਾਲ ਜੋੜ ਲਿਆ, (ਮਾਇਆ ਦੇ ਹੱਲਿਆਂ ਵਲੋਂ ਉਹ) ਸਦਾ ਹਰ ਵੇਲੇ ਸੁਚੇਤ ਰਹਿਣ ਲੱਗ ਪਿਆ।
When I placed my hands and forehead upon His Feet, He blended me with Himself; I became awake and aware forever, night and day.
कर चरन मसतकु मेलि लीने सदा अनदिनु जागा ॥
ਜੀਉਪਿੰਡੁਗ੍ਰਿਹੁਥਾਨੁਤਿਸਕਾਤਨੁਜੋਬਨੁਧਨੁਮਾਲੁਜੀਉ॥
(ਸਾਡੀ ਇਹ) ਜਿੰਦ (ਸਾਡਾ ਇਹ) ਸਰੀਰ, ਘਰ, ਥਾਂ, ਤਨ, ਜੋਬਨ ਅਤੇ ਧਨ-ਮਾਲ ਸਭ ਕੁਝ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ।
My soul, body, household and home belong to Him, along with my body, youth, wealth and property.
जीउ पिंडु ग्रिहु थानु तिस का तनु जोबनु धनु मालु जीउ ॥
ਸਦਸਦਾਬਲਿਜਾਇਨਾਨਕੁਸਰਬਜੀਆਪ੍ਰਤਿਪਾਲਜੀਉ॥੨॥
ਉਹ ਪ੍ਰਭੂ ਸਾਰੇ ਜੀਵਾਂ ਦਾ ਪਾਲਣ ਵਾਲਾ ਹੈ, ਨਾਨਕ ਉਸ ਤੋਂ ਸਦਾ ਹੀ ਸਦਕੇ ਜਾਂਦਾ ਹੈ ॥੨॥
Forever and ever, Nanak is a sacrifice to Him, who cherishes and nurtures all beings. ||2||
सद सदा बलि जाइ नानकु सरब जीआ प्रतिपाल जीउ ॥२॥
WWW.GURBANI.WORLD