GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 213
Display Settings
Translations
ਗਉੜੀਪੂਰਬੀਮਹਲਾ
Gauree, Fifth Mahalaa:
गउड़ी पूरबी महला ५ ॥
ਮੇਰੇਮਨਗੁਰੁਗੁਰੁਗੁਰੁਸਦਕਰੀਐ
ਹੇ ਮੇਰੇ ਮਨ! ਸਦਾ ਸਦਾ ਹੀ ਗੁਰੂ ਨੂੰ ਯਾਦ ਰੱਖਣਾ ਚਾਹੀਦਾ ਹੈ,
O my mind, dwell always upon the Guru, Guru, Guru.
मेरे मन गुरु गुरु गुरु सद करीऐ ॥
ਰਤਨਜਨਮੁਸਫਲੁਗੁਰਿਕੀਆਦਰਸਨਕਉਬਲਿਹਰੀਐ॥੧॥ਰਹਾਉ
ਗੁਰੂ ਦੇ ਦਰਸਨ ਤੋਂ ਸਦਕੇ ਜਾਣਾ ਚਾਹੀਦਾ ਹੈ। ਗੁਰੂ ਨੇ (ਹੀ ਜੀਵਾਂ ਦੇ) ਕੀਮਤੀ ਮਨੁੱਖਾ ਜਨਮ ਨੂੰ ਫਲ ਲਾਇਆ ਹੈ ॥੧॥ ਰਹਾਉ ॥
The Guru has made the jewel of this human life prosperous and fruitful. I am a sacrifice to the Blessed Vision of His Darshan. ||1||Pause||
रतन जनमु सफलु गुरि कीआ दरसन कउ बलिहरीऐ ॥१॥ रहाउ ॥
ਜੇਤੇਸਾਸਗ੍ਰਾਸਮਨੁਲੇਤਾਤੇਤੇਹੀਗੁਨਗਾਈਐ
(ਹੇ ਭਾਈ!) ਜੀਵ ਜਿਤਨੇ ਭੀ ਸਾਹ ਲੈਂਦਾ ਹੈ ਜਿਤਨੀਆਂ ਹੀ ਗ੍ਰਾਹੀਆਂ ਖਾਂਦਾ ਹੈ (ਹਰੇਕ ਸਾਹ ਤੇ ਗ੍ਰਾਹੀ ਦੇ ਨਾਲ ਨਾਲ) ਉਤਨੇ ਹੀ ਪਰਮਾਤਮਾ ਦੇ ਗੁਣ ਗਾਂਦਾ ਰਹੇ।
As many breaths and morsels as you take, O my mind - so many times, sing His Glorious Praises.
जेते सास ग्रास मनु लेता तेते ही गुन गाईऐ ॥
ਜਉਹੋਇਦੈਆਲੁਸਤਿਗੁਰੁਅਪੁਨਾਤਾਇਹਮਤਿਬੁਧਿਪਾਈਐ॥੧॥
(ਪਰ) ਇਹ ਅਕਲ ਇਹ ਮਤਿ ਤਦੋਂ ਹੀ ਜੀਵ ਨੂੰ ਮਿਲਦੀ ਹੈ ਜਦੋਂ ਪਿਆਰਾ ਸਤਿਗੁਰੂ ਦਇਆਵਾਨ ਹੋਵੇ ॥੧॥
When the True Guru becomes merciful, then this wisdom and understanding is obtained. ||1||
जउ होइ दैआलु सतिगुरु अपुना ता इह मति बुधि पाईऐ ॥१॥
ਮੇਰੇਮਨਨਾਮਿਲਏਜਮਬੰਧਤੇਛੂਟਹਿਸਰਬਸੁਖਾਸੁਖਪਾਈਐ
ਹੇ ਮੇਰੇ ਮਨ! ਜੇ ਤੂੰ ਪਰਮਾਤਮਾ ਦਾ ਨਾਮ ਸਿਮਰਦਾ ਰਹੇਂ ਤਾਂ ਜਮ ਦੇ ਬੰਧਨਾਂ ਤੋਂ ਖ਼ਲਾਸੀ ਪਾ ਲਏਂਗਾ (ਉਹਨਾਂ ਮਾਇਕ ਬੰਧਨਾਂ ਤੋਂ ਛੁੱਟ ਜਾਏਂਗਾ ਜੋ ਜਮ ਦੇ ਵੱਸ ਪਾਂਦੇ ਹਨ ਜੋ ਆਤਮਕ ਮੌਤ ਲਿਆ ਦੇਂਦੇ ਹਨ), ਤੇ ਨਾਮ ਸਿਮਰਿਆਂ ਸਾਰੇ ਸੁਖਾਂ ਤੋਂ ਸ੍ਰੇਸ਼ਟ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ।
O my mind, taking the Naam, you shall be released from the bondage of death, and the peace of all peace will be found.
मेरे मन नामि लए जम बंध ते छूटहि सरब सुखा सुख पाईऐ ॥
ਸੇਵਿਸੁਆਮੀਸਤਿਗੁਰੁਦਾਤਾਮਨਬੰਛਤਫਲਆਈਐ॥੨॥
(ਹੇ ਭਾਈ!) ਮਾਲਕ-ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲੇ ਸਤਿਗੁਰੂ ਦੀ ਸੇਵਾ ਕਰ ਕੇ ਮਨ-ਇੱਛਤ ਫਲ ਹੱਥ ਆ ਜਾਂਦੇ ਹਨ ॥੨॥
Serving your Lord and Master, the True Guru, the Great Giver, you shall obtain the fruits of your mind's desires. ||2||
सेवि सुआमी सतिगुरु दाता मन बंछत फल आईऐ ॥२॥
ਨਾਮੁਇਸਟੁਮੀਤਸੁਤਕਰਤਾਮਨਸੰਗਿਤੁਹਾਰੈਚਾਲੈ
ਹੇ ਮੇਰੇ ਮਨ! ਕਰਤਾਰ ਦਾ ਨਾਮ ਹੀ ਤੇਰਾ ਅਸਲ ਪਿਆਰਾ ਹੈ ਮਿੱਤਰ ਹੈ ਪੁੱਤਰ ਹੈ। ਹੇ ਮਨ! ਇਹ ਨਾਮ ਹੀ ਹਰ ਵੇਲੇ ਤੇਰੇ ਨਾਲ ਸਾਥ ਕਰਦਾ ਹੈ।
The Name of the Creator is your beloved friend and child; it alone shall go along with you, O my mind.
नामु इसटु मीत सुत करता मन संगि तुहारै चालै ॥
ਕਰਿਸੇਵਾਸਤਿਗੁਰਅਪੁਨੇਕੀਗੁਰਤੇਪਾਈਐਪਾਲੈ॥੩॥
ਹੇ ਮਨ! ਆਪਣੇ ਸਤਿਗੁਰੂ ਦੀ ਸਰਨ ਪਉ, ਕਰਤਾਰ ਦਾ ਨਾਮ ਸਤਿਗੁਰੂ ਤੋਂ ਹੀ ਮਿਲਦਾ ਹੈ ॥੩॥
So serve your True Guru, and you shall receive the Name from the Guru. ||3||
करि सेवा सतिगुर अपुने की गुर ते पाईऐ पालै ॥३॥
ਗੁਰਿਕਿਰਪਾਲਿਕ੍ਰਿਪਾਪ੍ਰਭਿਧਾਰੀਬਿਨਸੇਸਰਬਅੰਦੇਸਾ
ਜਿਸ ਮਨੁੱਖ ਉਤੇ ਕਿਰਪਾਲ ਸਤਿਗੁਰੂ ਨੇ ਪਰਮਾਤਮਾ ਨੇ ਮਿਹਰ ਕੀਤੀ ਉਸ ਦੇ ਸਾਰੇ ਚਿੰਤਾ-ਫ਼ਿਕਰ ਮਿਟ ਗਏ।
When God, the Merciful Guru, showered His Mercy upon me, all my anxieties were dispelled.
गुरि किरपालि क्रिपा प्रभि धारी बिनसे सरब अंदेसा ॥
ਨਾਨਕਸੁਖੁਪਾਇਆਹਰਿਕੀਰਤਨਿਮਿਟਿਓਸਗਲਕਲੇਸਾ॥੪॥੧੫॥੧੫੩॥
ਹੇ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦੇ ਕੀਰਤਨ ਵਿਚ ਆਨੰਦ ਮਾਣਿਆ, ਉਸ ਦੇ ਸਾਰੇ ਦੁੱਖ-ਕਲੇਸ਼ ਦੂਰ ਹੋ ਗਏ ॥੪॥੧੫॥੧੫੩॥
Nanak has found the peace of the Kirtan of the Lord's Praises. All his sorrows have been dispelled. ||4||15||153||
नानक सुखु पाइआ हरि कीरतनि मिटिओ सगल कलेसा ॥४॥१५॥१५३॥
WWW.GURBANI.WORLD
ਪਿਛਲਾ Share ਹੋਮ Save ਅਗਲਾ