ਭੈਰਉਮਹਲਾ੫॥
Bhairao, Fifth Mahalaa:
भैरउ महला ५ ॥
ਨਿੰਦਕਕਉਫਿਟਕੇਸੰਸਾਰੁ॥
ਸੰਤ ਜਨਾਂ ਉਤੇ ਤੁਹਮਤਾਂ ਲਾਣ ਵਾਲੇ ਮਨੁੱਖ ਨੂੰ ਸਾਰਾ ਜਗਤ ਫਿਟਕਾਰਾਂ ਪਾਂਦਾ ਹੈ,
The entire universe curses the slanderer.
निंदक कउ फिटके संसारु ॥
ਨਿੰਦਕਕਾਝੂਠਾਬਿਉਹਾਰੁ॥
(ਕਿਉਂਕਿ ਜਗਤ ਜਾਣਦਾ ਹੈ ਕਿ) ਤੁਹਮਤਾਂ ਲਾਣ ਦਾ ਇਹ ਕਸਬ ਝੂਠਾ ਹੈ।
False are the dealings of the slanderer.
निंदक का झूठा बिउहारु ॥
ਨਿੰਦਕਕਾਮੈਲਾਆਚਾਰੁ॥
(ਤੁਹਮਤਾਂ ਲਾ ਲਾ ਕੇ) ਤੁਹਮਤਾਂ ਲਾਣ ਵਾਲੇ ਦਾ ਆਪਣਾ ਆਚਰਨ ਹੀ ਗੰਦਾ ਹੋ ਜਾਂਦਾ ਹੈ।
The slanderer's lifestyle is filthy and polluted.
निंदक का मैला आचारु ॥
ਦਾਸਅਪੁਨੇਕਉਰਾਖਨਹਾਰੁ॥੧॥
ਪਰ ਪਰਮਾਤਮਾ ਆਪਣੇ ਸੇਵਕ ਨੂੰ (ਵਿਕਾਰਾਂ ਵਿਚ ਡਿੱਗਣ ਤੋਂ) ਆਪ ਬਚਾਈ ਰੱਖਦਾ ਹੈ ॥੧॥
The Lord is the Saving Grace and the Protector of His slave. ||1||
दास अपुने कउ राखनहारु ॥१॥
ਨਿੰਦਕੁਮੁਆਨਿੰਦਕਕੈਨਾਲਿ॥
(ਸੰਤ ਜਨਾਂ ਉਤੇ) ਤੁਹਮਤਾਂ ਲਾਣ ਵਾਲਾ ਮਨੁੱਖ ਤੁਹਮਤਾਂ ਲਾਣ ਵਾਲੇ ਦੀ ਸੁਹਬਤ ਵਿਚ ਰਹਿ ਕੇ ਆਤਮਕ ਮੌਤ ਸਹੇੜ ਲੈਂਦਾ ਹੈ।
The slanderer dies with the rest of the slanderers.
निंदकु मुआ निंदक कै नालि ॥
ਪਾਰਬ੍ਰਹਮਪਰਮੇਸਰਿਜਨਰਾਖੇਨਿੰਦਕਕੈਸਿਰਿਕੜਕਿਓਕਾਲੁ॥੧॥ਰਹਾਉ॥
ਪ੍ਰਭੂ-ਪਰਮੇਸਰ ਨੇ (ਵਿਕਾਰਾਂ ਵਿਚ ਡਿੱਗਣ ਵਲੋਂ ਸਦਾ ਹੀ ਆਪਣੇ) ਸੇਵਕਾਂ ਦੀ ਰੱਖਿਆ ਕੀਤੀ ਹੈ, ਪਰ ਉਹਨਾਂ ਉਤੇ ਤੁਹਮਤਾਂ ਲਾਣ ਵਾਲਿਆਂ ਦੇ ਸਿਰ ਉੱਤੇ ਆਤਮਕ ਮੌਤ (ਸਦਾ) ਗੱਜਦੀ ਰਹਿੰਦੀ ਹੈ ॥੧॥ ਰਹਾਉ ॥
The Supreme Lord God, the Transcendent Lord, protects and saves His humble servant. Death roars and thunders over the head of the slanderer. ||1||Pause||
पारब्रहम परमेसरि जन राखे निंदक कै सिरि कड़किओ कालु ॥१॥ रहाउ ॥
ਨਿੰਦਕਕਾਕਹਿਆਕੋਇਨਮਾਨੈ॥
ਸੰਤ ਜਨਾਂ ਉਤੇ ਤੁਹਮਤਾਂ ਲਾਣ ਵਾਲਿਆਂ ਦੀ ਗੱਲ ਨੂੰ ਕੋਈ ਭੀ ਮਨੁੱਖ ਸੱਚ ਨਹੀਂ ਮੰਨਦਾ,
No one believes what the slanderer says.
निंदक का कहिआ कोइ न मानै ॥
ਨਿੰਦਕਝੂਠੁਬੋਲਿਪਛੁਤਾਨੇ॥
ਤੁਹਮਤਾਂ ਲਾਣ ਵਾਲੇ ਝੂਠ ਬੋਲ ਕੇ (ਫਿਰ) ਅਫ਼ਸੋਸ ਹੀ ਕਰਦੇ ਹਨ,
The slanderer tells lies, and later regrets and repents.
निंदक झूठु बोलि पछुताने ॥
ਹਾਥਪਛੋਰਹਿਸਿਰੁਧਰਨਿਲਗਾਹਿ॥
(ਨਸ਼ਰ ਹੋਣ ਤੇ ਨਿੰਦਕ) ਹੱਥ ਮੱਥੇ ਉਤੇ ਮਾਰਦੇ ਹਨ ਤੇ ਆਪਣਾ ਸਿਰ ਧਰਤੀ ਨਾਲ ਪਟਕਾਂਦੇ ਹਨ (ਭਾਵ, ਬਹੁਤ ਹੀ ਸ਼ਰਮਿੰਦੇ ਹੁੰਦੇ ਹਨ)।
He wrings his hands, and hits his head against the ground.
हाथ पछोरहि सिरु धरनि लगाहि ॥
ਨਿੰਦਕਕਉਦਈਛੋਡੈਨਾਹਿ॥੨॥
(ਪਰ ਊਜਾਂ ਲਾਣ ਦੀ ਵਾਦੀ ਵਿਚ ਦੋਖੀ ਮਨੁੱਖ ਅਜਿਹਾ ਫਸਦਾ ਹੈ ਕਿ) ਪਰਮਾਤਮਾ ਉਸ ਦੋਖੀ ਨੂੰ (ਉਸ ਦੇ ਆਪਣੇ ਤਣੇ ਨਿੰਦਾ ਦੇ ਜਾਲ ਵਿਚੋਂ) ਛੁਟਕਾਰਾ ਨਹੀਂ ਦੇਂਦਾ ॥੨॥
The Lord does not forgive the slanderer. ||2||
निंदक कउ दई छोडै नाहि ॥२॥
ਹਰਿਕਾਦਾਸੁਕਿਛੁਬੁਰਾਨਮਾਗੈ॥
ਪਰਮਾਤਮਾ ਦਾ ਭਗਤ (ਉਸ ਦੋਖੀ ਦਾ ਭੀ) ਰਤਾ ਭਰ ਭੀ ਬੁਰਾ ਨਹੀਂ ਮੰਗਦਾ (ਇਹ ਨਹੀਂ ਚਾਹੁੰਦਾ ਕਿ ਉਸ ਦਾ ਕੋਈ ਨੁਕਸਾਨ ਹੋਵੇ।
The Lord's slave does not wish anyone ill.
हरि का दासु किछु बुरा न मागै ॥
ਨਿੰਦਕਕਉਲਾਗੈਦੁਖਸਾਂਗੈ॥
ਫਿਰ ਭੀ) ਦੋਖੀ ਨੂੰ (ਆਪਣੀ ਹੀ ਕਰਤੂਤ ਦਾ ਅਜਿਹਾ) ਦੁੱਖ ਅੱਪੜਦਾ ਹੈ (ਜਿਵੇਂ) ਬਰਛੀ (ਲੱਗਣ) ਦਾ (ਦੁੱਖ ਹੁੰਦਾ ਹੈ)।
The slanderer suffers, as if stabbed by a spear.
निंदक कउ लागै दुख सांगै ॥
ਬਗੁਲੇਜਿਉਰਹਿਆਪੰਖਪਸਾਰਿ॥
ਸੰਤ ਜਨਾਂ ਉਤੇ ਊਜਾਂ ਲਾਣ ਵਾਲਾ ਮਨੁੱਖ ਆਪ ਬਗਲੇ ਵਾਂਗ ਖੰਡ ਖਿਲਾਰੀ ਰੱਖਦਾ ਹੈ (ਆਪਣੇ ਆਪ ਨੂੰ ਚੰਗੇ ਜੀਵਨ ਵਾਲਾ ਪਰਗਟ ਕਰਦਾ ਹੈ,
Like a crane, he spreads his feathers, to look like a swan.
बगुले जिउ रहिआ पंख पसारि ॥
ਮੁਖਤੇਬੋਲਿਆਤਾਂਕਢਿਆਬੀਚਾਰਿ॥੩॥
ਪਰ ਜਦੋਂ ਹੀ ਉਹ) ਮੂਹੋਂ (ਤੁਹਮਤਾਂ ਦੇ) ਬਚਨ ਬੋਲਦਾ ਹੈ ਤਦੋਂ ਉਹ (ਝੂਠਾ ਦੋਖੀ) ਮਿਥਿਆ ਜਾ ਕੇ (ਲੋਕਾਂ ਵਲੋਂ) ਦੁਰਕਾਰਿਆ ਜਾਂਦਾ ਹੈ ॥੩॥
When he speaks with his mouth, then he is exposed and driven out. ||3||
मुख ते बोलिआ तां कढिआ बीचारि ॥३॥
ਅੰਤਰਜਾਮੀਕਰਤਾਸੋਇ॥
ਉਹ ਕਰਤਾਰ ਆਪ ਹੀ ਹਰੇਕ ਦੇ ਦਿਲ ਦੀ ਜਾਣਦਾ ਹੈ।
The Creator is the Inner-knower, the Searcher of hearts.
अंतरजामी करता सोइ ॥
ਹਰਿਜਨੁਕਰੈਸੁਨਿਹਚਲੁਹੋਇ॥
ਉਸ ਦਾ ਸੇਵਕ ਜੋ ਕੁਝ ਕਰਦਾ ਹੈ ਉਹ ਪੱਥਰ ਦੀ ਲਕੀਰ ਹੁੰਦਾ ਹੈ (ਉਸ ਵਿਚ ਰਤਾ ਭਰ ਝੂਠ ਨਹੀਂ ਹੁੰਦਾ, ਉਹ ਕਿਸੇ ਦੀ ਬੁਰਾਈ ਵਾਸਤੇ ਨਹੀਂ ਹੁੰਦਾ)।
That person, whom the Lord makes His Own, becomes stable and steady.
हरि जनु करै सु निहचलु होइ ॥
ਹਰਿਕਾਦਾਸੁਸਾਚਾਦਰਬਾਰਿ॥
ਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦਾ ਹੈ,
The Lord's slave is true in the Court of the Lord.
हरि का दासु साचा दरबारि ॥
ਜਨਨਾਨਕਕਹਿਆਤਤੁਬੀਚਾਰਿ॥੪॥੪੧॥੫੪॥
ਹੇ ਨਾਨਕ! ਪ੍ਰਭੂ ਦੇ ਸੇਵਕਾਂ ਨੇ ਵਿਚਾਰ ਕੇ ਇਹ ਤੱਤ ਕਹਿ ਦਿੱਤਾ ਹੈ ॥੪॥੪੧॥੫੪॥
Servant Nanak speaks, after contemplating the essence of reality. ||4||41||54||
जन नानक कहिआ ततु बीचारि ॥४॥४१॥५४॥
WWW.GURBANI.WORLD