GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਗੁਰੂ ਅਰਜਨ ਦੇਵ ਜੀ
ਅੰਗ 925
Display Settings
Translations
ਰਾਮਕਲੀਮਹਲਾ
Raamkalee, Fifth Mahalaa:
रामकली महला ५ ॥
ਰੁਣਝੁਣੋਸਬਦੁਅਨਾਹਦੁਨਿਤਉਠਿਗਾਈਐਸੰਤਨਕੈ
ਨਿੱਤ ਆਹਰ ਨਾਲ ਸਾਧ ਸੰਗਤ ਵਿਚ ਜਾ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਮਿਠੀ ਮਿਠੀ ਸੁਰ ਵਾਲੀ ਬਾਣੀ ਇਕ-ਰਸ ਗਾਵਣੀ ਚਾਹੀਦੀ ਹੈ।
Rise early each morning, and with the Saints, sing the melodious harmony, the unstruck sound current of the Shabad.
रुण झुणो सबदु अनाहदु नित उठि गाईऐ संतन कै ॥
ਕਿਲਵਿਖਸਭਿਦੋਖਬਿਨਾਸਨੁਹਰਿਨਾਮੁਜਪੀਐਗੁਰਮੰਤਨਕੈ
ਪਰਮਾਤਮਾ ਦਾ ਨਾਮ ਸਾਰੇ ਪਾਪਾਂ ਤੇ ਐਬਾਂ ਦਾ ਨਾਸ ਕਰਨ ਵਾਲਾ ਹੈ, ਇਹ ਹਰਿ-ਨਾਮ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਜਪਣਾ ਚਾਹੀਦਾ ਹੈ।
All sins and sufferings are erased, chanting the Lord's Name, under Guru's Instructions.
किलविख सभि दोख बिनासनु हरि नामु जपीऐ गुर मंतन कै ॥
ਹਰਿਨਾਮੁਲੀਜੈਅਮਿਉਪੀਜੈਰੈਣਿਦਿਨਸੁਅਰਾਧੀਐ
ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ ਨਾਮ-ਜਲ ਪੀਣਾ ਚਾਹੀਦਾ ਹੈ, ਦਿਨ ਰਾਤ ਪਰਮਾਤਮਾ ਦਾ ਆਰਾਧਨ ਕਰਨਾ ਚਾਹੀਦਾ ਹੈ।
Dwell upon the Lord's Name, and drink in the Nectar; day and night, worship and adore Him.
हरि नामु लीजै अमिउ पीजै रैणि दिनसु अराधीऐ ॥
ਜੋਗਦਾਨਅਨੇਕਕਿਰਿਆਲਗਿਚਰਣਕਮਲਹਸਾਧੀਐ
ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਕੇ (ਮਾਨੋ) ਅਨੇਕਾਂ ਜੋਗ-ਸਾਧਨਾਂ ਦਾ ਅਨੇਕਾਂ ਦਾਨ-ਪੁੰਨਾਂ ਦਾ ਅਨੇਕਾਂ ਅਜਿਹੀਆਂ ਹੋਰ ਕਿਰਿਆਵਾਂ ਦਾ ਸਾਧਨ ਹੋ ਜਾਂਦਾ ਹੈ।
The merits of Yoga, charity and religious rituals are obtained by grasping His lotus feet.
जोग दान अनेक किरिआ लगि चरण कमलह साधीऐ ॥
ਭਾਉਭਗਤਿਦਇਆਲਮੋਹਨਦੂਖਸਗਲੇਪਰਹਰੈ
ਦਇਆ ਦੇ ਸੋਮੇ ਮੋਹਨ-ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਸਾਰੇ ਦੁੱਖ ਦੂਰ ਕਰ ਦੇਂਦੀ ਹੈ।
Loving devotion to the merciful, enticing Lord takes away all pain.
भाउ भगति दइआल मोहन दूख सगले परहरै ॥
ਬਿਨਵੰਤਿਨਾਨਕਤਰੈਸਾਗਰੁਧਿਆਇਸੁਆਮੀਨਰਹਰੈ॥੧॥
ਨਾਨਕ ਆਖਦਾ ਹੈ ਕਿ ਮਾਲਕ-ਪ੍ਰਭੂ ਨੂੰ ਸਿਮਰ ਕੇ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥
Prays Nanak, cross over the world-ocean, meditating on the Lord, your Lord and Master. ||1||
बिनवंति नानक तरै सागरु धिआइ सुआमी नरहरै ॥१॥
ਸੁਖਸਾਗਰਗੋਬਿੰਦਸਿਮਰਣੁਭਗਤਗਾਵਹਿਗੁਣਤੇਰੇਰਾਮ
ਹੇ ਸੁਖਾਂ ਦੇ ਸਮੁੰਦਰ ਗੋਬਿੰਦ! (ਤੇਰੇ) ਭਗਤ (ਤੇਰਾ) ਸਿਮਰਨ (ਕਰਦੇ ਹਨ), ਤੇਰੇ ਗੁਣ ਗਾਂਦੇ ਹਨ;
Meditation on the Lord of the Universe is an ocean of peace; Your devotees sing Your Glorious Praises, Lord.
सुख सागर गोबिंद सिमरणु भगत गावहि गुण तेरे राम ॥
ਅਨਦਮੰਗਲਗੁਰਚਰਣੀਲਾਗੇਪਾਏਸੂਖਘਨੇਰੇਰਾਮ
ਗੁਰੂ ਦੀ ਚਰਨੀਂ ਲੱਗ ਕੇ ਉਹਨਾਂ ਨੂੰ ਅਨੇਕਾਂ ਆਨੰਦ ਖ਼ੁਸ਼ੀਆਂ ਤੇ ਸੁਖ ਪ੍ਰਾਪਤ ਹੋ ਜਾਂਦੇ ਹਨ।
Ecstasy, bliss and great happiness are obtained by grasping hold of the Guru's feet.
अनद मंगल गुर चरणी लागे पाए सूख घनेरे राम ॥
ਸੁਖਨਿਧਾਨੁਮਿਲਿਆਦੂਖਹਰਿਆਕ੍ਰਿਪਾਕਰਿਪ੍ਰਭਿਰਾਖਿਆ
(ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ) ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਮਿਲ ਜਾਂਦਾ ਹੈ। ਪ੍ਰਭੂ ਨੇ ਕਿਰਪਾ ਕਰ ਕੇ ਜਿਸ ਮਨੁੱਖ ਦੀ (ਦੁੱਖ ਆਦਿਕਾਂ ਤੋਂ) ਰੱਖਿਆ ਕੀਤੀ, ਉਸ ਦੇ ਸਾਰੇ ਦੁੱਖ ਨਿਵਿਰਤ ਹੋ ਗਏ।
Meeting with the treasure of peace, their pains are taken away; granting His Grace, God protects them.
सुख निधानु मिलिआ दूख हरिआ क्रिपा करि प्रभि राखिआ ॥
ਹਰਿਚਰਣਲਾਗਾਭ੍ਰਮੁਭਉਭਾਗਾਹਰਿਨਾਮੁਰਸਨਾਭਾਖਿਆ
ਜਿਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਜੁੜ ਗਿਆ, ਜਿਸ ਨੇ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਉਚਾਰਨਾ ਸ਼ੁਰੂ ਕਰ ਦਿੱਤਾ, ਉਸ ਦਾ ਹਰੇਕ ਕਿਸਮ ਦਾ ਭਰਮ-ਵਹਿਮ ਤੇ ਡਰ ਦੂਰ ਹੋ ਗਿਆ।
Those who grasp the Lord's feet - their fears and doubts run away, and they chant the Name of the Lord.
हरि चरण लागा भ्रमु भउ भागा हरि नामु रसना भाखिआ ॥
ਹਰਿਏਕੁਚਿਤਵੈਪ੍ਰਭੁਏਕੁਗਾਵੈਹਰਿਏਕੁਦ੍ਰਿਸਟੀਆਇਆ
ਉਹ ਮਨੁੱਖ (ਫਿਰ) ਇਕ ਪਰਮਾਤਮਾ ਨੂੰ ਹੀ ਚੇਤੇ ਕਰਦਾ ਰਹਿੰਦਾ ਹੈ ਇਕ ਪਰਮਾਤਮਾ (ਦੇ ਗੁਣਾਂ) ਨੂੰ ਹੀ ਗਾਂਦਾ ਰਹਿੰਦਾ ਹੈ, ਇਕ ਪਰਮਾਤਮਾ ਹੀ ਉਸ ਨੂੰ ਹਰ ਥਾਂ ਵੱਸਦਾ ਨਜ਼ਰ ਆਉਂਦਾ ਹੈ।
He thinks of the One Lord, and he sings of the One God; he gazes upon the One Lord alone.
हरि एकु चितवै प्रभु एकु गावै हरि एकु द्रिसटी आइआ ॥
ਬਿਨਵੰਤਿਨਾਨਕਪ੍ਰਭਿਕਰੀਕਿਰਪਾਪੂਰਾਸਤਿਗੁਰੁਪਾਇਆ॥੨॥
ਨਾਨਕ ਬੇਨਤੀ ਕਰਦਾ ਹੈ ਕਿ ਜਿਸ ਮਨੁੱਖ ਉਤੇ ਪ੍ਰਭੂ ਨੇ ਕਿਰਪਾ ਕੀਤੀ, ਉਸ ਨੂੰ ਪੂਰਾ ਗੁਰੂ ਮਿਲ ਪਿਆ ॥੨॥
Prays Nanak, God has granted His Grace, and I have found the Perfect True Guru. ||2||
बिनवंति नानक प्रभि करी किरपा पूरा सतिगुरु पाइआ ॥२॥
ਮਿਲਿਰਹੀਐਪ੍ਰਭਸਾਧਜਨਾਮਿਲਿਹਰਿਕੀਰਤਨੁਸੁਨੀਐਰਾਮ
ਪ੍ਰਭੂ ਦੇ ਭਗਤਾਂ ਦੀ ਸੰਗਤ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ, ਭਗਤ-ਜਨਾਂ ਨੂੰ ਮਿਲ ਕੇ ਪਰਮਾਤਮਾ ਦਾ ਕੀਰਤਨ ਸੁਣਨਾ ਚਾਹੀਦਾ ਹੈ।
Meet with the holy, humble servants of God; meeting with the Lord, listen to the Kirtan of His Praises.
मिलि रहीऐ प्रभ साध जना मिलि हरि कीरतनु सुनीऐ राम ॥
ਦਇਆਲਪ੍ਰਭੂਦਾਮੋਦਰਮਾਧੋਅੰਤੁਪਾਈਐਗੁਨੀਐਰਾਮ
ਦਇਆ ਦੇ ਸੋਮੇ ਦਾਮੋਦਰ ਮਾਇਆ ਦੇ ਪਤੀ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
God is the Merciful Master, the Lord of wealth; there is no end to His Virtues.
दइआल प्रभू दामोदर माधो अंतु न पाईऐ गुनीऐ राम ॥
ਦਇਆਲਦੁਖਹਰਸਰਣਿਦਾਤਾਸਗਲਦੋਖਨਿਵਾਰਣੋ
ਪ੍ਰਭੂ ਦਇਆ ਦਾ ਸੋਮਾ ਹੈ, ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਸਰਨ-ਜੋਗ ਹੈ, ਸਭ ਨੂੰ ਦਾਤਾਂ ਦੇਣ ਵਾਲਾ ਹੈ, ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ।
The Merciful Lord is the Dispeller of pain, the Giver of Sanctuary, the Eradicator of all evil.
दइआल दुख हर सरणि दाता सगल दोख निवारणो ॥
ਮੋਹਸੋਗਵਿਕਾਰਬਿਖੜੇਜਪਤਨਾਮਉਧਾਰਣੋ
ਨਾਮ ਜਪਣ ਵਾਲਿਆਂ ਨੂੰ ਉਹ ਪ੍ਰਭੂ ਮੋਹ ਸੋਗ ਅਤੇ ਔਖੇ ਵਿਕਾਰਾਂ ਤੋਂ ਬਚਾਣ ਵਾਲਾ ਹੈ।
Emotional attachment, sorrow, corruption and pain - chanting the Naam, the Name of the Lord, one is saved from these.
मोह सोग विकार बिखड़े जपत नाम उधारणो ॥
ਸਭਿਜੀਅਤੇਰੇਪ੍ਰਭੂਮੇਰੇਕਰਿਕਿਰਪਾਸਭਰੇਣਥੀਵਾ
ਹੇ ਮੇਰੇ ਪ੍ਰਭੂ! ਸਾਰੇ ਜੀਵ ਤੇਰੇ (ਪੈਦਾ ਕੀਤੇ ਹੋਏ ਹਨ), ਮਿਹਰ ਕਰ, ਮੈਂ ਸਭਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਾਂ।
All beings are Yours, O my God; bless me with Your Mercy, that I may become the dust under the feet of all men.
सभि जीअ तेरे प्रभू मेरे करि किरपा सभ रेण थीवा ॥
ਬਿਨਵੰਤਿਨਾਨਕਪ੍ਰਭਮਇਆਕੀਜੈਨਾਮੁਤੇਰਾਜਪਿਜੀਵਾ॥੩॥
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਦਇਆ ਕਰ, ਮੈਂ ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਾਂ ॥੩॥
Prays Nanak, O God, be kind to me, that I may chant Your Name, and live. ||3||
बिनवंति नानक प्रभ मइआ कीजै नामु तेरा जपि जीवा ॥३॥
ਰਾਖਿਲੀਏਪ੍ਰਭਿਭਗਤਜਨਾਅਪਣੀਚਰਣੀਲਾਏਰਾਮ
(ਸਦਾ ਤੋਂ ਹੀ) ਪ੍ਰਭੂ ਨੇ ਆਪਣੇ ਚਰਨਾਂ ਵਿਚ ਜੋੜ ਕੇ ਆਪਣੇ ਭਗਤਾਂ ਦੀ ਰੱਖਿਆ ਕੀਤੀ ਹੈ।
God saves His humble devotees, attaching them to His feet.
राखि लीए प्रभि भगत जना अपणी चरणी लाए राम ॥
ਆਠਪਹਰਅਪਨਾਪ੍ਰਭੁਸਿਮਰਹਏਕੋਨਾਮੁਧਿਆਏਰਾਮ
ਸੋ, ਇਕ ਹਰਿ-ਨਾਮ ਦਾ ਧਿਆਨ ਧਰ ਕੇ, ਆਓ, ਅਸੀਂ ਭੀ ਅੱਠੇ ਪਹਰ ਆਪਣੇ ਪ੍ਰਭੂ ਨੂੰ ਸਿਮਰਦੇ ਰਹੀਏ।
Twenty-four hours a day, they meditate in remembrance on their God; they meditate on the One Name.
आठ पहर अपना प्रभु सिमरह एको नामु धिआए राम ॥
ਧਿਆਇਸੋਪ੍ਰਭੁਤਰੇਭਵਜਲਰਹੇਆਵਣਜਾਣਾ
(ਅਨੇਕਾਂ ਜੀਵ) ਉਸ ਪ੍ਰਭੂ ਦਾ ਧਿਆਨ ਧਰ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, (ਉਹਨਾਂ ਦੇ) ਜਨਮ ਮਰਨ (ਦੇ ਗੇੜ) ਮੁੱਕ ਗਏ।
Meditating on that God, they cross over the terrifying world-ocean, and their comings and goings cease.
धिआइ सो प्रभु तरे भवजल रहे आवण जाणा ॥
ਸਦਾਸੁਖੁਕਲਿਆਣਕੀਰਤਨੁਪ੍ਰਭਲਗਾਮੀਠਾਭਾਣਾ
ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਉਹਨਾਂ ਦੇ ਅੰਦਰ ਸਦਾ ਸੁਖ-ਆਨੰਦ ਬਣਿਆ ਰਿਹਾ, ਉਹਨਾਂ ਨੂੰ ਪ੍ਰਭੂ ਦੀ ਰਜ਼ਾ ਮਿੱਠੀ ਲੱਗਣ ਲੱਗ ਪਈ।
They enjoy eternal peace and pleasure, singing the Kirtan of God's Praises; His Will seems so sweet to them.
सदा सुखु कलिआण कीरतनु प्रभ लगा मीठा भाणा ॥
ਸਭਇਛਪੁੰਨੀਆਸਪੂਰੀਮਿਲੇਸਤਿਗੁਰਪੂਰਿਆ
ਜਿਹੜੇ ਮਨੁੱਖ ਪੂਰੇ ਗੁਰੂ ਨੂੰ ਮਿਲ ਪਏ, ਉਹਨਾਂ ਦੀ ਹਰੇਕ ਮੁਰਾਦ ਪੂਰੀ ਹੋ ਗਈ, ਉਹਨਾਂ ਦੀ ਹਰੇਕ ਆਸ ਪੂਰੀ ਹੋ ਗਈ।
All my desires are fulfilled, meeting with the Perfect True Guru.
सभ इछ पुंनी आस पूरी मिले सतिगुर पूरिआ ॥
ਬਿਨਵੰਤਿਨਾਨਕਪ੍ਰਭਿਆਪਿਮੇਲੇਫਿਰਿਨਾਹੀਦੂਖਵਿਸੂਰਿਆ॥੪॥੩॥
ਨਾਨਕ ਬੇਨਤੀ ਕਰਦਾ ਹੈ ਕਿ ਜਿਨ੍ਹਾਂ ਨੂੰ ਪ੍ਰਭੂ ਨੇ ਆਪ (ਆਪਣੇ ਚਰਨਾਂ ਵਿਚ) ਮਿਲਾ ਲਿਆ, ਉਹਨਾਂ ਨੂੰ ਕੋਈ ਦੁੱਖ ਕੋਈ ਝੋਰੇ ਮੁੜ ਨਹੀਂ ਵਿਆਪਦੇ ॥੪॥੩॥
Prays Nanak, God has blended me with Himself; I shall never suffer pain or sorrow again. ||4||3||
बिनवंति नानक प्रभि आपि मेले फिरि नाही दूख विसूरिआ ॥४॥३॥
WWW.GURBANI.WORLD
ਪਿਛਲਾ Share ਹੋਮ Save ਅਗਲਾ