ਭਿਖੇਕੇ॥
Of Bhikhaa:
भिखे के ॥
ਗੁਰੁਗਿਆਨੁਅਰੁਧਿਆਨੁਤਤਸਿਉਤਤੁਮਿਲਾਵੈ॥
ਸਤਿਗੁਰੂ ਅਮਰਦਾਸ ਗਿਆਨ-ਰੂਪ ਤੇ ਧਿਆਨ-ਰੂਪ ਹੈ (ਭਾਵ, ਪੂਰਨ ਗਿਆਨ ਵਾਲਾ ਤੇ ਦ੍ਰਿੜ ਧਿਆਨ ਵਾਲਾ ਹੈ); (ਗੁਰੂ ਅਮਰਦਾਸ ਨੇ) ਆਪਣੇ ਆਤਮਾ ਨੂੰ ਹਰੀ ਨਾਲ ਮਿਲਾ ਲਿਆ ਹੈ।
In deep meditation, and the spiritual wisdom of the Guru, one's essence merges with the essence of reality.
गुरु गिआनु अरु धिआनु तत सिउ ततु मिलावै ॥
ਸਚਿਸਚੁਜਾਣੀਐਇਕਚਿਤਹਿਲਿਵਲਾਵੈ॥
ਸਦਾ-ਥਿਰ ਹਰੀ ਵਿਚ ਜੁੜਨ ਕਰ ਕੇ ਸਤਿਗੁਰੂ ਨੂੰ ਹਰੀ-ਰੂਪ ਹੀ ਸਮਝਣਾ ਚਾਹੀਏ, (ਗੁਰੂ ਅਮਰਦਾਸ) ਇਕਾਗ੍ਰ ਮਨ ਹੋ ਕੇ (ਹਰੀ ਵਿਚ) ਲਿਵ ਲਾ ਰਿਹਾ ਹੈ।
In truth, the True Lord is recognized and realized, when one is lovingly attuned to Him, with one-pointed consciousness.
सचि सचु जाणीऐ इक चितहि लिव लावै ॥
ਕਾਮਕ੍ਰੋਧਵਸਿਕਰੈਪਵਣੁਉਡੰਤਨਧਾਵੈ॥
ਗੁਰੂ ਅਮਰਦਾਸ ਕਾਮ ਕ੍ਰੋਧ ਨੂੰ ਆਪਣੇ ਵੱਸ ਵਿਚ ਕਰੀ ਰੱਖਦਾ ਹੈ, (ਉਹਨਾਂ ਦਾ) ਮਨ ਭਟਕਦਾ ਨਹੀਂ ਹੈ (ਕਿਸੇ ਪਾਸੇ ਵਲ) ਦੌੜਦਾ ਨਹੀਂ ਹੈ।
Lust and anger are brought under control, when the breath does not fly around, wandering restlessly.
काम क्रोध वसि करै पवणु उडंत न धावै ॥
ਨਿਰੰਕਾਰਕੈਵਸੈਦੇਸਿਹੁਕਮੁਬੁਝਿਬੀਚਾਰੁਪਾਵੈ॥
(ਗੁਰੂ ਅਮਰਦਾਸ) ਨਿਰੰਕਾਰ ਦੇ ਦੇਸ ਵਿਚ ਟਿਕ ਰਿਹਾ ਹੈ, (ਪ੍ਰਭੂ ਦਾ) ਹੁਕਮ ਪਛਾਣ ਕੇ (ਉਹਨਾਂ ਨੇ) ਗਿਆਨ ਪ੍ਰਾਪਤ ਕੀਤਾ ਹੈ।
Dwelling in the land of the Formless Lord, realizing the Hukam of His Command, His contemplative wisdom is attained.
निरंकार कै वसै देसि हुकमु बुझि बीचारु पावै ॥
ਕਲਿਮਾਹਿਰੂਪੁਕਰਤਾਪੁਰਖੁਸੋਜਾਣੈਜਿਨਿਕਿਛੁਕੀਅਉ॥
ਕਲਜੁਗ ਵਿਚ (ਗੁਰੂ ਅਮਰਦਾਸ) ਕਰਤਾ ਪੁਰਖ-ਰੂਪ ਹੈ; (ਇਸ ਕੌਤਕ ਨੂੰ) ਉਹ ਕਰਤਾਰ ਹੀ ਜਾਣਦਾ ਹੈ ਜਿਸ ਨੇ ਇਹ ਅਚਰਜ ਕੌਤਕ ਕੀਤਾ ਹੈ।
In this Dark Age of Kali Yuga, the Guru is the Form of the Creator, the Primal Lord God; he alone knows, who has tried it.
कलि माहि रूपु करता पुरखु सो जाणै जिनि किछु कीअउ ॥
ਗੁਰੁਮਿਲੵਿਉਸੋਇਭਿਖਾਕਹੈਸਹਜਰੰਗਿਦਰਸਨੁਦੀਅਉ॥੧॥੧੯॥
ਭਿੱਖਾ ਕਵੀ ਆਖਦਾ ਹੈ ਕਿ ਮੈਨੂੰ ਉਹ ਗੁਰੂ (ਅਮਰਦਾਸ) ਮਿਲ ਪਿਆ ਹੈ, (ਉਹਨਾਂ ਨੇ) ਪੂਰਨ ਖਿੜਾਉ ਦੇ ਰੰਗ ਵਿਚ ਮੈਨੂੰ ਦਰਸਨ ਦਿੱਤਾ ਹੈ ॥੧॥੧੯॥
So speaks Bhikhaa: I have met the Guru. With love and intuitive affection, He has bestowed the Blessed Vision of His Darshan. ||1||19||
गुरु मिल्यिउ सोइ भिखा कहै सहज रंगि दरसनु दीअउ ॥१॥१९॥
WWW.GURBANI.WORLD