ਨਟਨਾਰਾਇਨਮਹਲਾ੪ਪੜਤਾਲ॥
ਰਾਗ ਨਟ-ਨਾਰਾਇਨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਪੜਤਾਲ'।
Nat Naaraayan, Fourth Mahalaa, Partaal:
नट नाराइन महला ४ पड़ताल ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਮੇਰੇਮਨਸੇਵਸਫਲਹਰਿਘਾਲ॥
ਹੇ ਮੇਰੇ ਮਨ! ਪਰਮਾਤਮਾ ਦੀ ਸੇਵਾ-ਭਗਤੀ (ਕਰ, ਇਹ) ਮਿਹਨਤ ਫਲ ਦੇਣ ਵਾਲੀ ਹੈ।
O my mind, serve the Lord, and receive the fruits of your rewards.
मेरे मन सेव सफल हरि घाल ॥
ਲੇਗੁਰਪਗਰੇਨਰਵਾਲ॥
ਗੁਰੂ ਦੇ ਚਰਨਾਂ ਦੀ ਧੂੜ ਲੈ ਕੇ (ਆਪਣੇ ਮੱਥੇ ਉੱਤੇ ਲਾ,
Receive the dust of the Guru's feet.
ले गुर पग रेन रवाल ॥
ਸਭਿਦਾਲਿਦਭੰਜਿਦੁਖਦਾਲ॥
ਇਸ ਤਰ੍ਹਾਂ ਆਪਣੇ) ਸਾਰੇ ਦਰਿੱਦਰ ਨਾਸ ਕਰ ਲੈ, (ਗੁਰੂ ਦੇ ਚਰਨਾਂ ਦੀ ਧੂੜ) ਸਾਰੇ ਦੁੱਖਾਂ ਦੇ ਦਲਣ ਵਾਲੀ ਹੈ।
All poverty will be eliminated, and your pains will disappear.
सभि दालिद भंजि दुख दाल ॥
ਹਰਿਹੋਹੋਹੋਨਦਰਿਨਿਹਾਲ॥੧॥ਰਹਾਉ॥
ਹੇ ਮਨ! ਹੇ ਮਨ! ਹੇ ਮਨ! ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਨਿਹਾਲ ਹੋ ਜਾਈਦਾ ਹੈ ॥੧॥ ਰਹਾਉ ॥
The Lord shall bless you with His Glance of Grace, and you shall be enraptured. ||1||Pause||
हरि हो हो हो नदरि निहाल ॥१॥ रहाउ ॥
ਹਰਿਕਾਗ੍ਰਿਹੁਹਰਿਆਪਿਸਵਾਰਿਓਹਰਿਰੰਗਰੰਗਮਹਲਬੇਅੰਤਲਾਲਲਾਲਹਰਿਲਾਲ॥
(ਇਹ ਮਨੁੱਖਾ ਸਰੀਰ) ਪਰਮਾਤਮਾ ਦਾ ਘਰ ਹੈ, ਪਰਮਾਤਮਾ ਨੇ ਆਪ ਇਸ ਨੂੰ ਸਜਾਇਆ ਹੈ, ਉਸ ਬੇਅੰਤ ਅਤੇ ਅੱਤ ਸੋਹਣੇ ਪ੍ਰਭੂ ਦਾ (ਇਹ ਮਨੁੱਖਾ ਸਰੀਰ) ਰੰਗ-ਮਹਲ ਹੈ।
The Lord Himself embellishes His household. The Lord's Mansion of Love is studded with countless jewels, the jewels of the Beloved Lord.
हरि का ग्रिहु हरि आपि सवारिओ हरि रंग रंग महल बेअंत लाल लाल हरि लाल ॥
ਹਰਿਆਪਨੀਕ੍ਰਿਪਾਕਰੀਆਪਿਗ੍ਰਿਹਿਆਇਓਹਮਹਰਿਕੀਗੁਰਕੀਈਹੈਬਸੀਠੀਹਮਹਰਿਦੇਖੇਭਈਨਿਹਾਲਨਿਹਾਲਨਿਹਾਲਨਿਹਾਲ॥੧॥
ਜਿਸ ਉੱਤੇ ਪਰਮਾਤਮਾ ਨੇ ਆਪਣੀ ਕਿਰਪਾ ਕੀਤੀ, (ਉਸ ਦੇ ਹਿਰਦੇ-) ਘਰ ਵਿਚ ਉਹ ਆਪ ਆ ਵੱਸਦਾ ਹੈ। ਮੈਂ ਉਸ ਪਰਮਾਤਮਾ ਦੇ ਮਿਲਾਪ ਲਈ ਗੁਰੂ ਦਾ ਵਿਚੋਲਾ-ਪਨ ਕੀਤਾ ਹੈ (ਗੁਰੂ ਨੂੰ ਵਿਚੋਲਾ ਬਣਾਇਆ ਹੈ, ਗੁਰੂ ਦੀ ਸਰਨ ਲਈ ਹੈ। ਗੁਰੂ ਦੀ ਕਿਰਪਾ ਨਾਲ) ਉਸ ਹਰੀ ਨੂੰ ਵੇਖ ਕੇ ਨਿਹਾਲ ਹੋ ਗਈ ਹਾਂ, ਬਹੁਤ ਹੀ ਨਿਹਾਲ ਹੋ ਗਈ ਹਾਂ ॥੧॥
The Lord Himself has granted His Grace, and He has come into my home.The Guru is my advocate before the Lord. Gazing upon the Lord, I have become blissful, blissful, blissful. ||1||
हरि आपनी क्रिपा करी आपि ग्रिहि आइओ हम हरि की गुर कीई है बसीठी हम हरि देखे भई निहाल निहाल निहाल निहाल ॥१॥
ਹਰਿਆਵਤੇਕੀਖਬਰਿਗੁਰਿਪਾਈਮਨਿਤਨਿਆਨਦੋਆਨੰਦਭਏਹਰਿਆਵਤੇਸੁਨੇਮੇਰੇਲਾਲਹਰਿਲਾਲ॥
ਗੁਰੂ ਦੀ ਰਾਹੀਂ ਹੀ (ਜਦੋਂ) ਮੈਂ (ਆਪਣੇ ਹਿਰਦੇ ਵਿਚ) ਪਰਮਾਤਮਾ ਦੇ ਆ ਵੱਸਣ ਦੀ ਖ਼ਬਰ ਸੁਣੀ, (ਜਦੋਂ) ਮੈਂ ਸੋਹਣੇ ਲਾਲ-ਪ੍ਰਭੂ ਦਾ ਆਉਣਾ ਸੁਣਿਆ, ਮੇਰੇ ਮਨ ਵਿਚ ਮੇਰੇ ਤਨ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋ ਗਈਆਂ।
From the Guru, I received news of the Lord's arrival. My mind and body became ecstatic and blissful, hearing of the arrival of the Lord, my Beloved Love, my Lord.
हरि आवते की खबरि गुरि पाई मनि तनि आनदो आनंद भए हरि आवते सुने मेरे लाल हरि लाल ॥
ਜਨੁਨਾਨਕੁਹਰਿਹਰਿਮਿਲੇਭਏਗਲਤਾਨਹਾਲਨਿਹਾਲਨਿਹਾਲ॥੨॥੧॥੭॥
(ਗੁਰੂ ਦੀ ਕਿਰਪਾ ਨਾਲ) ਦਾਸ ਨਾਨਕ ਉਸ ਪਰਮਾਤਮਾ ਨੂੰ ਮਿਲ ਕੇ ਮਸਤ-ਹਾਲ ਹੋ ਗਿਆ, ਨਿਹਾਲ ਹੋ ਗਿਆ, ਨਿਹਾਲ ਹੋ ਗਿਆ ॥੨॥੧॥੭॥
Servant Nanak has met with the Lord, Har, Har; he is intoxicated, enraptured, enraptured. ||2||1||7||
जनु नानकु हरि हरि मिले भए गलतान हाल निहाल निहाल ॥२॥१॥७॥
WWW.GURBANI.WORLD