GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਨਟ ਨਾਰਾਇਨ - ਗੁਰੂ ਰਾਮਦਾਸ ਜੀ
ਅੰਗ 976
Display Settings
Translations
ਨਟਮਹਲਾ
Nat, Fourth Mahalaa:
नट महला ४ ॥
ਮੇਰੇਮਨਕਲਿਕੀਰਤਿਹਰਿਪ੍ਰਵਣੇ
ਹੇ ਮੇਰੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ (ਕਰਿਆ ਕਰ), ਮਨੁੱਖਾ ਜ਼ਿੰਦਗੀ ਦਾ (ਇਹੀ ਉੱਦਮ ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਹੁੰਦਾ ਹੈ।
O my mind, in this Dark Age of Kali Yuga, the Kirtan of the Lord's Praises is worthy and commendable.
मेरे मन कलि कीरति हरि प्रवणे ॥
ਹਰਿਹਰਿਦਇਆਲਿਦਇਆਪ੍ਰਭਧਾਰੀਲਗਿਸਤਿਗੁਰਹਰਿਜਪਣੇ॥੧॥ਰਹਾਉ
(ਪਰ, ਹੇ ਮਨ! ਜਿਸ ਮਨੁੱਖ ਉੱਤੇ) ਦਇਆਲ ਪ੍ਰਭੂ ਨੇ ਮਿਹਰ ਕੀਤੀ, ਉਸ ਨੇ ਹੀ ਗੁਰੂ ਦੀ ਚਰਨੀਂ ਲੱਗ ਕੇ ਹਰਿ-ਨਾਮ ਜਪਿਆ ਹੈ ॥੧॥ ਰਹਾਉ ॥
When the Merciful Lord God shows kindness and compassion, then one falls at the feet of the True Guru, and meditates on the Lord. ||1||Pause||
हरि हरि दइआलि दइआ प्रभ धारी लगि सतिगुर हरि जपणे ॥१॥ रहाउ ॥
ਹਰਿਤੁਮਵਡਅਗਮਅਗੋਚਰਸੁਆਮੀਸਭਿਧਿਆਵਹਿਹਰਿਰੁੜਣੇ
ਹੇ ਹਰੀ! ਤੂੰ ਬਹੁਤ ਅਪਹੁੰਚ ਹੈਂ, ਮਨੁੱਖ ਦੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ। ਹੇ ਸੁਆਮੀ! ਸਾਰੇ ਜੀਵ ਤੈਨੂੰ ਸੁੰਦਰ-ਸਰੂਪ ਨੂੰ ਸਿਮਰਦੇ ਹਨ।
O my Lord and Master, You are great, inaccessible and unfathomable; all meditate on You, O Beautiful Lord.
हरि तुम वड अगम अगोचर सुआमी सभि धिआवहि हरि रुड़णे ॥
ਜਿਨਕਉਤੁਮੑਰੇਵਡਕਟਾਖਹੈਤੇਗੁਰਮੁਖਿਹਰਿਸਿਮਰਣੇ॥੧॥
ਹੇ ਹਰੀ! ਜਿਨ੍ਹਾਂ ਉਤੇ ਤੇਰੀ ਬਹੁਤ ਮਿਹਰ ਦੀ ਨਿਗਾਹ ਹੈ, ਉਹ ਬੰਦੇ ਗੁਰੂ ਦੀ ਸਰਨ ਪੈ ਕੇ ਤੈਨੂੰ ਸਿਮਰਦੇ ਹਨ ॥੧॥
Those whom You view with Your Great Eye of Grace, meditate on You, Lord, and become Gurmukh. ||1||
जिन कउ तुमरे वड कटाख है ते गुरमुखि हरि सिमरणे ॥१॥
ਇਹੁਪਰਪੰਚੁਕੀਆਪ੍ਰਭਸੁਆਮੀਸਭੁਜਗਜੀਵਨੁਜੁਗਣੇ
ਇਹ ਜਗਤ-ਰਚਨਾ-ਸੁਆਮੀ ਪ੍ਰਭੂ ਨੇ ਆਪ ਹੀ ਕੀਤੀ ਹੈ, (ਇਸ ਵਿਚ) ਹਰ ਥਾਂ ਜਗਤ ਦਾ ਜੀਵਨ-ਪ੍ਰਭੂ ਆਪ ਹੀ ਵਿਆਪਕ ਹੈ।
The expanse of this creation is Your work, O God, my Lord and Master, Life of the entire universe, united with all.
इहु परपंचु कीआ प्रभ सुआमी सभु जगजीवनु जुगणे ॥
ਜਿਉਸਲਲੈਸਲਲਉਠਹਿਬਹੁਲਹਰੀਮਿਲਿਸਲਲੈਸਲਲਸਮਣੇ॥੨॥
ਜਿਵੇਂ ਪਾਣੀ ਵਿਚ ਪਾਣੀ ਦੀਆਂ ਬਹੁਤ ਲਹਿਰਾਂ ਉਠਦੀਆਂ ਹਨ, ਤੇ ਉਹ ਪਾਣੀ ਵਿਚ ਮਿਲ ਕੇ ਪਾਣੀ ਹੋ ਜਾਂਦੀਆਂ ਹਨ ॥੨॥
Countless waves rise up from the water, and then they merge into the water again. ||2||
जिउ सललै सलल उठहि बहु लहरी मिलि सललै सलल समणे ॥२॥
ਜੋਪ੍ਰਭਕੀਆਸੁਤੁਮਹੀਜਾਨਹੁਹਮਨਹਜਾਣੀਹਰਿਗਹਣੇ
ਹੇ ਪ੍ਰਭੂ! ਜਿਹੜਾ (ਇਹ ਪਰਪੰਚ) ਤੂੰ ਬਣਾਇਆ ਹੈ ਇਸ ਨੂੰ ਤੂੰ ਆਪ ਹੀ ਜਾਣਦਾ ਹੈਂ, ਅਸੀਂ ਜੀਵ ਤੇਰੀ ਡੂੰਘਾਈ ਨਹੀਂ ਸਮਝ ਸਕਦੇ।
You alone, God, know whatever You do. O Lord, I do not know.
जो प्रभ कीआ सु तुम ही जानहु हम नह जाणी हरि गहणे ॥
ਹਮਬਾਰਿਕਕਉਰਿਦਉਸਤਤਿਧਾਰਹੁਹਮਕਰਹਪ੍ਰਭੂਸਿਮਰਣੇ॥੩॥
ਹੇ ਪ੍ਰਭੂ! ਅਸੀਂ ਤੇਰੇ ਬੱਚੇ ਹਾਂ, ਅਸਾਡੇ ਹਿਰਦੇ ਵਿਚ ਆਪਣੀ ਸਿਫ਼ਤ-ਸਾਲਾਹ ਟਿਕਾ ਰੱਖ, ਤਾ ਕਿ ਅਸੀਂ ਤੇਰਾ ਸਿਮਰਨ ਕਰਦੇ ਰਹੀਏ ॥੩॥
I am Your child; please enshrine Your Praises within my heart, God, so that I may remember You in meditation. ||3||
हम बारिक कउ रिद उसतति धारहु हम करह प्रभू सिमरणे ॥३॥
ਤੁਮਜਲਨਿਧਿਹਰਿਮਾਨਸਰੋਵਰਜੋਸੇਵੈਸਭਫਲਣੇ
ਹੇ ਪ੍ਰਭੂ! ਤੂੰ (ਸਭ ਖ਼ਜ਼ਾਨਿਆਂ ਦਾ) ਸਮੁੰਦਰ ਹੈਂ, ਤੂੰ (ਸਭ ਅਮੋਲਕ ਪਦਾਰਥਾਂ ਨਾਲ ਭਰਿਆ) ਮਾਨਸਰੋਵਰ ਹੈਂ। ਜਿਹੜਾ ਮਨੁੱਖ ਤੇਰੀ ਸੇਵਾ-ਭਗਤੀ ਕਰਦਾ ਹੈ ਉਸ ਨੂੰ ਸਾਰੇ ਫਲ ਮਿਲ ਜਾਂਦੇ ਹਨ।
You are the treasure of water, O Lord, the Maansarovar Lake. Whoever serves You receives all fruitful rewards.
तुम जल निधि हरि मान सरोवर जो सेवै सभ फलणे ॥
ਜਨੁਨਾਨਕੁਹਰਿਹਰਿਹਰਿਹਰਿਬਾਂਛੈਹਰਿਦੇਵਹੁਕਰਿਕ੍ਰਿਪਣੇ॥੪॥੬॥
ਹੇ ਹਰੀ! ਤੇਰਾ ਦਾਸ ਨਾਨਕ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹੈ, ਦਇਆ ਕਰ ਕੇ ਇਹ ਦਾਤ ਦੇਹ ॥੪॥੬॥
Servant Nanak longs for the Lord, Har, Har, Har, Har; bless him, Lord, with Your Mercy. ||4||6||
जनु नानकु हरि हरि हरि हरि बांछै हरि देवहु करि क्रिपणे ॥४॥६॥
WWW.GURBANI.WORLD
ਪਿਛਲਾ Share ਹੋਮ Save ਅਗਲਾ