ਸਲੋਕਮਃ੫॥
Shalok, Fifth Mahalaa:
सलोक मः ५ ॥
ਅੰਦਰਹੁਅੰਨਾਬਾਹਰਹੁਅੰਨਾਕੂੜੀਕੂੜੀਗਾਵੈ॥
ਜੇ ਮਨੁੱਖ ਮਨੋਂ ਮਾਇਆ ਵਿਚ ਫਸਿਆ ਹੋਇਆ ਹੈ ਤੇ ਕਰਤੂਤਾਂ ਭੀ ਕਾਲੀਆਂ ਹਨ, ਪਰ ਝੂਠੀ ਮੂਠੀ (ਬਿਸ਼ਨ-ਪਦੇ) ਗਾਉਂਦਾ ਹੈ,
Blind inwardly, and blind outwardly, he sings falsely, falsely.
अंदरहु अंना बाहरहु अंना कूड़ी कूड़ी गावै ॥
ਦੇਹੀਧੋਵੈਚਕ੍ਰਬਣਾਏਮਾਇਆਨੋਬਹੁਧਾਵੈ॥
ਸਰੀਰ ਨੂੰ ਇਸ਼ਨਾਨ ਕਰਾਉਂਦਾ ਹੈ (ਪਿੰਡ ਉਤੇ) ਚੱਕਰ ਬਣਾਉਂਦਾ ਹੈ, ਤੇ ਉਂਞ ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ,
He washes his body, and draws ritual marks on it, and totally runs after wealth.
देही धोवै चक्र बणाए माइआ नो बहु धावै ॥
ਅੰਦਰਿਮੈਲੁਨਉਤਰੈਹਉਮੈਫਿਰਿਫਿਰਿਆਵੈਜਾਵੈ॥
(ਇਹਨਾਂ ਚੱਕ੍ਰ ਆਦਿਕਾਂ ਨਾਲ) ਮਨ ਵਿਚੋਂ ਹਉਮੈ ਦੀ ਮੈਲ ਨਹੀਂ ਉਤਰਦੀ, ਉਹ ਮੁੜ ਮੁੜ ਜਨਮ ਦੇ ਚੱਕ੍ਰ ਵਿਚ ਪਿਆ ਰਹਿੰਦਾ ਹੈ;
But the filth of his egotism is not removed from within, and over and over again, he comes and goes in reincarnation.
अंदरि मैलु न उतरै हउमै फिरि फिरि आवै जावै ॥
ਨੀਂਦਵਿਆਪਿਆਕਾਮਿਸੰਤਾਪਿਆਮੁਖਹੁਹਰਿਹਰਿਕਹਾਵੈ॥
ਗ਼ਫ਼ਲਤਿ ਦੀ ਨੀਂਦ ਦਾ ਦੱਬਿਆ ਹੋਇਆ, ਕਾਮ ਦਾ ਮਾਰਿਆ ਹੋਇਆ, ਮੂੰਹ ਨਾਲ ਹੀ 'ਹਰੇ! ਹਰੇ!' ਆਖਦਾ ਹੈ,
Engulfed in sleep, and tormented by frustrated sexual desire, he chants the Lord's Name with his mouth.
नींद विआपिआ कामि संतापिआ मुखहु हरि हरि कहावै ॥
ਬੈਸਨੋਨਾਮੁਕਰਮਹਉਜੁਗਤਾਤੁਹਕੁਟੇਕਿਆਫਲੁਪਾਵੈ॥
ਆਪਣਾ ਨਾਮ ਭੀ ਵੈਸ਼ਨੋ (ਵਿਸ਼ਨੂੰ ਦਾ ਭਗਤ) ਰੱਖਿਆ ਹੋਇਆ ਹੈ, ਪਰ ਕਰਤੂਤਾਂ ਕਰਕੇ ਹਉਮੈ ਵਿਚ ਜਕੜਿਆ ਪਿਆ ਹੈ, (ਸੋ, ਸਰੀਰ ਧੋਣ, ਚੱਕ੍ਰ ਬਨਾਉਣ ਆਦਿਕ ਕਰਮ ਤੋਹ ਕੁੱਟਣ ਸਮਾਨ ਹਨ) ਤੋਹ ਕੁੱਟਿਆਂ (ਉਹਨਾਂ ਵਿਚੋਂ) ਚਉਲ ਨਹੀਂ ਲੱਭ ਪੈਣੇ।
He is called a Vaishnav, but he is bound to deeds of egotism; by threshing only husks, what rewards can be obtained?
बैसनो नामु करम हउ जुगता तुह कुटे किआ फलु पावै ॥
ਹੰਸਾਵਿਚਿਬੈਠਾਬਗੁਨਬਣਈਨਿਤਬੈਠਾਮਛੀਨੋਤਾਰਲਾਵੈ॥
ਹੰਸਾਂ ਵਿਚ ਬੈਠਾ ਹੋਇਆ ਬਗਲਾ ਹੰਸ ਨਹੀਂ ਬਣ ਜਾਂਦਾ, (ਹੰਸਾਂ ਵਿਚ) ਬੈਠਾ ਹੋਇਆ ਭੀ ਉਹ ਸਦਾ ਮੱਛੀ (ਫੜਨ) ਲਈ ਤਾੜੀ ਲਾਂਦਾ ਹੈ;
Sitting among the swans, the crane does not become one of them; sitting there, he keeps staring at the fish.
हंसा विचि बैठा बगु न बणई नित बैठा मछी नो तार लावै ॥
ਜਾਹੰਸਸਭਾਵੀਚਾਰੁਕਰਿਦੇਖਨਿਤਾਬਗਾਨਾਲਿਜੋੜੁਕਦੇਨਆਵੈ॥
ਜਦੋਂ ਹੰਸ ਰਲ ਕੇ ਵਿਚਾਰ ਕਰ ਕੇ ਵੇਖਦੇ ਹਨ ਤਾਂ (ਇਹੀ ਸਿੱਟਾ ਨਿਕਲਦਾ ਹੈ ਕਿ) ਬਗਲਿਆਂ ਨਾਲ ਉਹਨਾਂ ਦਾ ਜੋੜ ਫਬਦਾ ਨਹੀਂ,
And when the gathering of swans looks and sees, they realize that they can never form an alliance with the crane.
जा हंस सभा वीचारु करि देखनि ता बगा नालि जोड़ु कदे न आवै ॥
ਹੰਸਾਹੀਰਾਮੋਤੀਚੁਗਣਾਬਗੁਡਡਾਭਾਲਣਜਾਵੈ॥
(ਕਿਉਂਕਿ) ਹੰਸਾਂ ਦੀ ਖ਼ੁਰਾਕ ਹੀਰੇ ਮੋਤੀ ਹਨ ਤੇ ਬਗਲਾ ਡੱਡੀਆਂ ਲੱਭਣ ਜਾਂਦਾ ਹੈ;
The swans peck at the diamonds and pearls, while the crane chases after frogs.
हंसा हीरा मोती चुगणा बगु डडा भालण जावै ॥
ਉਡਰਿਆਵੇਚਾਰਾਬਗੁਲਾਮਤੁਹੋਵੈਮੰਞੁਲਖਾਵੈ॥
ਵਿਚਾਰਾ ਬਗਲਾ (ਆਖ਼ਰ ਹੰਸਾਂ ਦੀ ਡਾਰ ਵਿਚੋਂ) ਉੱਡ ਹੀ ਜਾਂਦਾ ਹੈ ਕਿ ਮਤਾਂ ਮੇਰਾ ਪਾਜ ਖੁਲ੍ਹ ਨ ਜਾਏ।
The poor crane flies away, so that his secret will not be exposed.
उडरिआ वेचारा बगुला मतु होवै मंञु लखावै ॥
ਜਿਤੁਕੋਲਾਇਆਤਿਤੁਹੀਲਾਗਾਕਿਸੁਦੋਸੁਦਿਚੈਜਾਹਰਿਏਵੈਭਾਵੈ॥
ਪਰ, ਦੋਸ ਕਿਸ ਨੂੰ ਦਿੱਤਾ ਜਾਏ? ਪਰਮਾਤਮਾ ਨੂੰ ਵੀ ਇਹੀ ਗੱਲ ਚੰਗੀ ਲੱਗਦੀ ਹੈ; ਜਿੱਧਰ ਕੋਈ ਜੀਵ ਲਾਇਆ ਜਾਂਦਾ ਹੈ ਓਧਰ ਹੀ ਉਹ ਲੱਗਦਾ ਹੈ।
Whatever the Lord attaches one to, to that he is attached. Who is to blame, when the Lord wills it so?
जितु को लाइआ तितु ही लागा किसु दोसु दिचै जा हरि एवै भावै ॥
ਸਤਿਗੁਰੁਸਰਵਰੁਰਤਨੀਭਰਪੂਰੇਜਿਸੁਪ੍ਰਾਪਤਿਸੋਪਾਵੈ॥
ਸਤਿਗੁਰੂ (ਮਾਨੋ) ਇਕ ਸਰੋਵਰ ਹੈ ਜੋ ਰਤਨਾਂ ਨਾਲ ਨਕਾ-ਨਕ ਭਰਿਆ ਹੋਇਆ ਹੈ, ਜਿਸ ਦੇ ਭਾਗ ਹੋਣ ਉਸੇ ਨੂੰ ਹੀ ਮਿਲਦਾ ਹੈ।
The True Guru is the lake, overflowing with pearls. One who meets the True Guru obtains them.
सतिगुरु सरवरु रतनी भरपूरे जिसु प्रापति सो पावै ॥
ਸਿਖਹੰਸਸਰਵਰਿਇਕਠੇਹੋਏਸਤਿਗੁਰਕੈਹੁਕਮਾਵੈ॥
ਸਤਿਗੁਰੂ ਦੇ ਹੁਕਮ ਅਨੁਸਾਰ ਹੀ ਸਿੱਖ-ਹੰਸ (ਗੁਰੂ ਦੀ ਸਰਨ-ਰੂਪ) ਸਰੋਵਰ ਵਿਚ ਆ ਇਕੱਠੇ ਹੁੰਦੇ ਹਨ।
The Sikh-swans gather at the lake, according to the Will of the True Guru.
सिख हंस सरवरि इकठे होए सतिगुर कै हुकमावै ॥
ਰਤਨਪਦਾਰਥਮਾਣਕਸਰਵਰਿਭਰਪੂਰੇਖਾਇਖਰਚਿਰਹੇਤੋਟਿਨਆਵੈ॥
ਉਸ ਸਰੋਵਰ ਵਿਚ (ਪ੍ਰਭੂ ਦੇ ਗੁਣ ਰੂਪ) ਹੀਰੇ-ਮੋਤੀ ਨਕਾ-ਨਕ ਭਰੇ ਹੋਏ ਹਨ, ਸਿੱਖ ਇਹਨਾਂ ਨੂੰ ਆਪ ਵਰਤਦੇ ਤੇ ਹੋਰਨਾਂ ਨੂੰ ਵੰਡਦੇ ਹਨ ਇਹ ਹੀਰੇ-ਮੋਤੀ ਮੁੱਕਦੇ ਨਹੀਂ।
The lake is filled with the wealth of these jewels and pearls; they are spent and consumed, but they never run out.
रतन पदारथ माणक सरवरि भरपूरे खाइ खरचि रहे तोटि न आवै ॥
ਸਰਵਰਹੰਸੁਦੂਰਿਨਹੋਈਕਰਤੇਏਵੈਭਾਵੈ॥
ਕਰਤਾਰ ਨੂੰ ਇਉਂ ਹੀ ਭਾਉਂਦਾ ਹੈ ਕਿ ਸਿੱਖ-ਹੰਸ ਗੁਰੂ-ਸਰੋਵਰ ਤੋਂ ਦੂਰ ਨਹੀਂ ਜਾਂਦਾ।
The swan never leaves the lake; such is the Pleasure of the Creator's Will.
सरवर हंसु दूरि न होई करते एवै भावै ॥
ਜਨਨਾਨਕਜਿਸਦੈਮਸਤਕਿਭਾਗੁਧੁਰਿਲਿਖਿਆਸੋਸਿਖੁਗੁਰੂਪਹਿਆਵੈ॥
ਹੇ ਨਾਨਕ! ਧੁਰੋਂ ਜਿਸ ਦੇ ਮੱਥੇ ਉਤੇ ਲਿਖਿਆ ਲੇਖ ਹੋਵੇ ਉਹ ਸਿੱਖ ਸਤਿਗੁਰੂ ਦੀ ਸਰਨੀਂ ਆਉਂਦਾ ਹੈ,
O servant Nanak, one who has such pre-ordained destiny inscribed upon his forehead - that Sikh comes to the Guru.
जन नानक जिस दै मसतकि भागु धुरि लिखिआ सो सिखु गुरू पहि आवै ॥
ਆਪਿਤਰਿਆਕੁਟੰਬਸਭਿਤਾਰੇਸਭਾਸ੍ਰਿਸਟਿਛਡਾਵੈ॥੧॥
(ਗੁਰ-ਸਰਨ ਆ ਕੇ) ਉਹ ਆਪ ਤਰ ਜਾਂਦਾ ਹੈ, ਸਾਰੇ ਸਨਬੰਧੀਆਂ ਨੂੰ ਤਾਰ ਲੈਂਦਾ ਹੈ ਤੇ ਸਾਰੇ ਜਗਤ ਨੂੰ ਬਚਾ ਲੈਂਦਾ ਹੈ ॥੧॥
He saves himself, and saves all his generations as well; he emancipates the whole world. ||1||
आपि तरिआ कुटंब सभि तारे सभा स्रिसटि छडावै ॥१॥
WWW.GURBANI.WORLD