ਜਿਸੁਤੂਆਵਹਿਚਿਤਿਤਿਸਨੋਸਦਾਸੁਖ॥
ਹੇ ਪ੍ਰਭੂ! ਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ, ਉਸ ਨੂੰ ਸਦਾ ਦੇ ਸੁਖ ਮਿਲ ਜਾਂਦੇ ਹਨ।
One who is conscious of You finds everlasting peace.
जिसु तू आवहि चिति तिस नो सदा सुख ॥
ਜਿਸੁਤੂਆਵਹਿਚਿਤਿਤਿਸੁਜਮਨਾਹਿਦੁਖ॥
ਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ ਉਸ ਨੂੰ ਮੌਤ ਦੇ ਡਰ-ਸਹਿਮ ਨਹੀਂ ਰਹਿ ਜਾਂਦੇ।
One who is conscious of You does not suffer at the hands of the Messenger of Death.
जिसु तू आवहि चिति तिसु जम नाहि दुख ॥
ਜਿਸੁਤੂਆਵਹਿਚਿਤਿਤਿਸੁਕਿਕਾੜਿਆ॥
ਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ ਉਸ ਨੂੰ ਕੋਈ ਚਿੰਤਾ ਪੋਹ ਨਹੀਂ ਸਕਦੀ।
One who is conscious of You is not anxious.
जिसु तू आवहि चिति तिसु कि काड़िआ ॥
ਜਿਸਦਾਕਰਤਾਮਿਤ੍ਰੁਸਭਿਕਾਜਸਵਾਰਿਆ॥
ਕਿਉਂਕਿ ਕਰਤਾਰ ਆਪ ਜਿਸ ਦਾ ਮਿੱਤਰ ਬਣ ਜਾਏ, ਉਸ ਦੇ ਸਾਰੇ ਕਾਰਜ ਸੰਵਰ ਜਾਂਦੇ ਹਨ।
One who has the Creator as his Friend - all his affairs are resolved.
जिस दा करता मित्रु सभि काज सवारिआ ॥
ਜਿਸੁਤੂਆਵਹਿਚਿਤਿਸੋਪਰਵਾਣੁਜਨੁ॥
ਹੇ ਪ੍ਰਭੂ! ਜਿਸ ਮਨੁੱਖ ਦੇ ਅੰਦਰ ਤੇਰੀ ਯਾਦ ਟਿਕ ਜਾਏ, ਉਹ ਮਨੁੱਖ (ਤੇਰੀਆਂ ਨਜ਼ਰਾਂ ਵਿਚ) ਕਬੂਲ ਹੋ ਗਿਆ।
One who is conscious of You is renowned and respected.
जिसु तू आवहि चिति सो परवाणु जनु ॥
ਜਿਸੁਤੂਆਵਹਿਚਿਤਿਬਹੁਤਾਤਿਸੁਧਨੁ॥
ਹੇ ਪ੍ਰਭੂ! ਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ, ਉਸ ਦੇ ਕੋਲ ਤੇਰਾ ਨਾਮ-ਧਨ ਬੇਅੰਤ ਇਕੱਠਾ ਹੋ ਜਾਂਦਾ ਹੈ।
One who is conscious of You becomes very wealthy.
जिसु तू आवहि चिति बहुता तिसु धनु ॥
ਜਿਸੁਤੂਆਵਹਿਚਿਤਿਸੋਵਡਪਰਵਾਰਿਆ॥
ਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ (ਤੇਰੀ ਯਾਦ ਦੀ ਬਰਕਤਿ ਨਾਲ) ਸਾਰਾ ਜਗਤ ਹੀ ਉਸ ਨੂੰ ਆਪਣਾ ਪਰਵਾਰ ਦਿੱਸਦਾ ਹੈ।
One who is conscious of You has a great family.
जिसु तू आवहि चिति सो वड परवारिआ ॥
ਜਿਸੁਤੂਆਵਹਿਚਿਤਿਤਿਨਿਕੁਲਉਧਾਰਿਆ॥੬॥
ਹੇ ਪ੍ਰਭੂ! ਤੂੰ ਜਿਸ ਮਨੁੱਖ ਦੇ ਹਿਰਦੇ ਵਿਚ ਵੱਸ ਪਏਂ, ਉਸ ਨੇ ਆਪਣੀਆਂ (ਭੀ) ਸਾਰੀਆਂ ਕੁਲਾਂ (ਦੇ ਜੀਵਾਂ) ਨੂੰ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਪਾਰ ਲੰਘਾ ਲਿਆ ਹੈ ॥੬॥
One who is conscious of You saves his ancestors. ||6||
जिसु तू आवहि चिति तिनि कुल उधारिआ ॥६॥
WWW.GURBANI.WORLD