GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਗੁਰੂ ਅਰਜਨ ਦੇਵ ਜੀ
ਅੰਗ 960
Display Settings
Translations
ਮਃ
Fifth Mahalaa:
मः ५ ॥
ਪੰਡਿਤੁਆਖਾਏਬਹੁਤੀਰਾਹੀਕੋਰੜਮੋਠਜਿਨੇਹਾ
ਬਹੁਤੇ ਸ਼ਾਸਤ੍ਰ ਆਦਿਕ ਪੜ੍ਹਨ ਕਰ ਕੇ (ਹੀ ਜੇ ਆਪਣੇ ਆਪ ਨੂੰ ਕੋਈ ਮਨੁੱਖ) ਪੰਡਿਤ ਅਖਵਾਉਂਦਾ ਹੈ (ਪਰ) ਹੈ ਉਹ ਕੋੜਕੂ ਮੋਠ ਵਰਗਾ (ਜੋ ਰਿੰਨ੍ਹਿਆਂ ਗਲਦਾ ਨਹੀਂ)।
He is called a Pandit, a religious scholar, and yet he wanders along many pathways. He is as hard as uncooked beans.
पंडितु आखाए बहुती राही कोरड़ मोठ जिनेहा ॥
ਅੰਦਰਿਮੋਹੁਨਿਤਭਰਮਿਵਿਆਪਿਆਤਿਸਟਸਿਨਾਹੀਦੇਹਾ
ਉਸ ਦੇ ਮਨ ਵਿਚ ਮੋਹ (ਪ੍ਰਬਲ) ਹੈ, ਉਸ ਦੀ ਭਟਕਣਾ ਖ਼ਤਮ ਨਹੀਂ ਹੁੰਦੀ।
He is filled with attachment, and constantly engrossed in doubt; his body cannot hold still.
अंदरि मोहु नित भरमि विआपिआ तिसटसि नाही देहा ॥
ਕੂੜੀਆਵੈਕੂੜੀਜਾਵੈਮਾਇਆਕੀਨਿਤਜੋਹਾ
ਉਸ ਪੰਡਿਤ ਦੀ (ਵਿੱਦਿਆ ਵਾਲੀ) ਸਾਰੀ ਦੌੜ-ਭੱਜ ਝੂਠ-ਮੂਠ ਹੈ (ਕਿਉਂਕਿ) ਉਸ ਨੂੰ ਸਦਾ ਮਾਇਆ ਦੀ ਹੀ ਝਾਕ ਲੱਗੀ ਰਹਿੰਦੀ ਹੈ।
False is his coming, and false is his going; he is continually on the lookout for Maya.
कूड़ी आवै कूड़ी जावै माइआ की नित जोहा ॥
ਸਚੁਕਹੈਤਾਛੋਹੋਆਵੈਅੰਤਰਿਬਹੁਤਾਰੋਹਾ
ਜੇ ਕੋਈ ਉਸ ਨੂੰ ਇਹ ਅਸਲੀਅਤ ਦੱਸੇ ਤਾਂ ਉਸ ਨੂੰ ਖਿੱਝ ਆਉਂਦੀ ਹੈ (ਕਿਉਂਕਿ ਸ਼ਾਸਤ੍ਰ ਆਦਿਕ ਪੜ੍ਹ ਕੇ ਭੀ) ਉਸ ਦੇ ਮਨ ਵਿਚ ਗੁੱਸਾ ਬਹੁਤ ਹੈ।
If someone speaks the truth, then he is aggravated; he is totally filled with anger.
सचु कहै ता छोहो आवै अंतरि बहुता रोहा ॥
ਵਿਆਪਿਆਦੁਰਮਤਿਕੁਬੁਧਿਕੁਮੂੜਾਮਨਿਲਾਗਾਤਿਸੁਮੋਹਾ
(ਅਜੇਹਾ ਪੰਡਿਤ ਅਸਲ ਵਿਚ) ਭੈੜੀ ਕੋਝੀ ਮੱਤ ਦਾ ਮਾਰਿਆ ਹੋਇਆ ਮਹਾ ਮੂਰਖ ਹੁੰਦਾ ਹੈ ਕਿਉਂਕਿ ਉਸ ਦੇ ਮਨ ਵਿਚ ਮਾਇਆ ਦਾ ਮੋਹ (ਬਲਵਾਨ) ਹੈ;
The evil fool is engrossed in evil-mindedness and false intellectualizations; his mind is attached to emotional attachment.
विआपिआ दुरमति कुबुधि कुमूड़ा मनि लागा तिसु मोहा ॥
ਠਗੈਸੇਤੀਠਗੁਰਲਿਆਇਆਸਾਥੁਭਿਇਕੋਜੇਹਾ
ਅਜੇਹੇ ਠੱਗ ਨਾਲ ਇਕ ਹੋਰ ਇਹੋ ਜਿਹਾ ਹੀ ਠੱਗ ਰਲ ਪੈਂਦਾ ਹੈ, ਦੋਹਾਂ ਦਾ ਵਾਹ-ਵਾਹ ਮੇਲ ਬਣ ਜਾਂਦਾ ਹੈ।
The deceiver abides with the five deceivers; it is a gathering of like minds.
ठगै सेती ठगु रलि आइआ साथु भि इको जेहा ॥
ਸਤਿਗੁਰੁਸਰਾਫੁਨਦਰੀਵਿਚਦੋਕਢੈਤਾਂਉਘੜਿਆਇਆਲੋਹਾ
ਜਦੋਂ ਸਰਾਫ਼ ਸਤਿਗੁਰੂ ਗਹੁ ਨਾਲ ਪਰਖ ਕਰਦਾ ਹੈ ਤਾਂ (ਇਹ ਬਾਹਰੋਂ ਵਿੱਦਿਆ ਨਾਲ ਚਮਕਦਾ ਸੋਨਾ ਦਿੱਸਣ ਵਾਲਾ, ਪਰ ਅੰਦਰੋਂ) ਲੋਹਾ ਉੱਘੜ ਆਉਂਦਾ ਹੈ।
And when the Jeweller, the True Guru, appraises him, then he is exposed as mere iron.
सतिगुरु सराफु नदरी विचदो कढै तां उघड़ि आइआ लोहा ॥
ਬਹੁਤੇਰੀਥਾਈਰਲਾਇਰਲਾਇਦਿਤਾਉਘੜਿਆਪੜਦਾਅਗੈਆਇਖਲੋਹਾ
ਕਈ ਥਾਈਂ ਭਾਵੇਂ ਇਸ ਨੂੰ ਰਲਾ ਰਲਾ ਕੇ ਰੱਖੀਏ, ਪਰ ਇਸ ਦਾ ਪਾਜ ਖੁਲ੍ਹ ਕੇ ਅਸਲੀਅਤ ਅੱਗੇ ਆ ਹੀ ਜਾਂਦੀ ਹੈ।
Mixed and mingled with others, he was passed off as genuine in many places; but now, the veil has been lifted, and he stands naked before all.
बहुतेरी थाई रलाइ रलाइ दिता उघड़िआ पड़दा अगै आइ खलोहा ॥
ਸਤਿਗੁਰਕੀਜੇਸਰਣੀਆਵੈਫਿਰਿਮਨੂਰਹੁਕੰਚਨੁਹੋਹਾ
(ਅਜੇਹਾ ਬੰਦਾ ਭੀ) ਜੇ ਸਤਿਗੁਰੂ ਦੀ ਸਰਨ ਵਿਚ ਆ ਜਾਏ ਤਾਂ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦਾ ਹੈ।
One who comes to the Sanctuary of the True Guru, shall be transformed from iron into gold.
सतिगुर की जे सरणी आवै फिरि मनूरहु कंचनु होहा ॥
ਸਤਿਗੁਰੁਨਿਰਵੈਰੁਪੁਤ੍ਰਸਤ੍ਰਸਮਾਨੇਅਉਗਣਕਟੇਕਰੇਸੁਧੁਦੇਹਾ
ਸਤਿਗੁਰੂ ਨੂੰ ਕਿਸੇ ਨਾਲ ਵੈਰ ਨਹੀਂ, ਉਸ ਨੂੰ ਪੁਤ੍ਰ ਤੇ ਵੈਰੀ ਇਕੋ ਜਿਹੇ ਪਿਆਰੇ ਹਨ (ਜੋ ਕੋਈ ਭੀ ਉਸ ਦੀ ਸਰਨ ਆਵੇ ਉਸ ਦੇ) ਔਗੁਣ ਕੱਟ ਕੇ (ਗੁਰੂ) ਉਸ ਦੇ ਸਰੀਰ ਨੂੰ ਸੁੱਧ ਕਰ ਦੇਂਦਾ ਹੈ।
The True Guru has no anger or vengeance; He looks upon son and enemy alike. Removing faults and mistakes, He purifies the human body.
सतिगुरु निरवैरु पुत्र सत्र समाने अउगण कटे करे सुधु देहा ॥
ਨਾਨਕਜਿਸੁਧੁਰਿਮਸਤਕਿਹੋਵੈਲਿਖਿਆਤਿਸੁਸਤਿਗੁਰਨਾਲਿਸਨੇਹਾ
ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਧੁਰੋਂ ਲੇਖ ਲਿਖਿਆ ਹੋਇਆ ਹੋਵੇ, ਉਸ ਦਾ ਗੁਰੂ ਨਾਲ ਪ੍ਰੇਮ ਬਣਦਾ ਹੈ।
O Nanak, one who has such pre-ordained destiny inscribed upon his forehead, is in love with the True Guru.
नानक जिसु धुरि मसतकि होवै लिखिआ तिसु सतिगुर नालि सनेहा ॥
ਅੰਮ੍ਰਿਤਬਾਣੀਸਤਿਗੁਰਪੂਰੇਕੀਜਿਸੁਕਿਰਪਾਲੁਹੋਵੈਤਿਸੁਰਿਦੈਵਸੇਹਾ
ਪੂਰੇ ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਉਸ ਮਨੁੱਖ ਦੇ ਹਿਰਦੇ ਵਿਚ ਵੱਸਦੀ ਹੈ ਜਿਸ ਉਤੇ ਗੁਰੂ ਮੇਹਰ ਕਰੇ।
The Word of the Perfect True Guru's Bani is Ambrosial Nectar; it dwells in the heart of one who is blessed by the Guru's Mercy.
अंम्रित बाणी सतिगुर पूरे की जिसु किरपालु होवै तिसु रिदै वसेहा ॥
ਆਵਣਜਾਣਾਤਿਸਕਾਕਟੀਐਸਦਾਸਦਾਸੁਖੁਹੋਹਾ॥੨॥
ਉਸ ਮਨੁੱਖ ਦਾ ਜਨਮ ਮਰਨ ਦੇ ਗੇੜ ਮੁੱਕ ਜਾਂਦਾ ਹੈ, ਉਸ ਨੂੰ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ ॥੨॥
His coming and going in reincarnation is ended; forever and ever, he is at peace. ||2||
आवण जाणा तिस का कटीऐ सदा सदा सुखु होहा ॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ