ਮਃ੧॥
First Mahalaa:
मः १ ॥
ਕਿਆਖਾਧੈਕਿਆਪੈਧੈਹੋਇ॥
(ਸੋਹਣੇ ਭੋਜਨ) ਖਾਣ ਤੇ (ਸੋਹਣੇ ਕਪੜੇ) ਹੰਢਾਣ ਦਾ ਕੀਹ ਸੁਆਦ?
What good is food, and what good are clothes,
किआ खाधै किआ पैधै होइ ॥
ਜਾਮਨਿਨਾਹੀਸਚਾਸੋਇ॥
ਜੇ ਉਹ ਸੱਚਾ ਪ੍ਰਭੂ ਹਿਰਦੇ ਵਿਚ ਨਹੀਂ ਵੱਸਦਾ, (ਜਿਸ ਪ੍ਰਭੂ ਨੇ ਸਾਰੇ ਸੋਹਣੇ ਪਦਾਰਥ ਦਿੱਤੇ ਹਨ)।
if the True Lord does not abide within the mind?
जा मनि नाही सचा सोइ ॥
ਕਿਆਮੇਵਾਕਿਆਘਿਉਗੁੜੁਮਿਠਾਕਿਆਮੈਦਾਕਿਆਮਾਸੁ॥
ਕੀਹ ਹੋਇਆ ਜੇ ਮੇਵੇ, ਘਿਉ, ਮਿੱਠਾ ਗੁੜ ਮੈਦਾ ਤੇ ਮਾਸ ਆਦਿਕ ਪਦਾਰਥ ਵਰਤੇ?
What good are fruits, what good is ghee, sweet jaggery, what good is flour, and what good is meat?
किआ मेवा किआ घिउ गुड़ु मिठा किआ मैदा किआ मासु ॥
ਕਿਆਕਪੜੁਕਿਆਸੇਜਸੁਖਾਲੀਕੀਜਹਿਭੋਗਬਿਲਾਸ॥
ਕੀ ਹੋਇਆ ਜੇ (ਸੋਹਣੇ) ਕੱਪੜੇ ਤੇ ਸੌਖੀ ਸੇਜ ਮਿਲ ਗਈ ਤੇ ਜੇ ਮੌਜਾਂ ਮਾਣ ਲਈਆਂ?
What good are clothes, and what good is a soft bed, to enjoy pleasures and sensual delights?
किआ कपड़ु किआ सेज सुखाली कीजहि भोग बिलास ॥
ਕਿਆਲਸਕਰਕਿਆਨੇਬਖਵਾਸੀਆਵੈਮਹਲੀਵਾਸੁ॥
ਤਾਂ ਕੀਹ ਬਣ ਗਿਆ ਜੇ ਫ਼ੌਜ, ਚੋਬਦਾਰ, ਚੋਰੀ-ਬਰਦਾਰ ਮਿਲ ਗਏ ਤੇ ਮਹਲਾਂ ਵਿਚ ਵੱਸਣਾ ਨਸੀਬ ਹੋਇਆ?
What good is an army, and what good are soldiers, servants and mansions to live in?
किआ लसकर किआ नेब खवासी आवै महली वासु ॥
ਨਾਨਕਸਚੇਨਾਮਵਿਣੁਸਭੇਟੋਲਵਿਣਾਸੁ॥੨॥
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੇ ਪਦਾਰਥ ਨਾਸਵੰਤ ਹਨ ॥੨॥
O Nanak, without the True Name, all this paraphernalia shall disappear. ||2||
नानक सचे नाम विणु सभे टोल विणासु ॥२॥
WWW.GURBANI.WORLD