ਰਾਗੁਮਲਾਰਮਹਲਾ੫ਚਉਪਦੇਘਰੁ੧॥
ਰਾਗ ਮਲਾਰ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Raag Malaar, Fifth Mahalaa, Chau-Padas, First House:
रागु मलार महला ५ चउपदे घरु १ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਕਿਆਤੂਸੋਚਹਿਕਿਆਤੂਚਿਤਵਹਿਕਿਆਤੂੰਕਰਹਿਉਪਾਏ॥
(ਪਰਮਾਤਮਾ ਦੀ ਸਰਨ ਛੱਡ ਕੇ) ਤੂੰ ਹੋਰ ਕੀਹ ਸੋਚਾਂ ਸੋਚਦਾਂ ਹੈਂ? ਤੂੰ ਹੋਰ ਕੀਹ ਉਪਾਵ ਚਿਤਵਦਾ ਹੈਂ? ਤੂੰ ਹੋਰ ਕਿਹੜੇ ਹੀਲੇ ਕਰਦਾ ਹੈਂ?
What are you so worried about? What are you thinking? What have you tried?
किआ तू सोचहि किआ तू चितवहि किआ तूं करहि उपाए ॥
ਤਾਕਉਕਹਹੁਪਰਵਾਹਕਾਹੂਕੀਜਿਹਗੋਪਾਲਸਹਾਏ॥੧॥
(ਵੇਖ) ਜਿਸ (ਮਨੁੱਖ) ਦਾ ਸਹਾਈ ਪਰਮਾਤਮਾ ਆਪ ਬਣਦਾ ਹੈ ਉਸ ਨੂੰ, ਦੱਸ, ਕਿਸ ਦੀ ਪਰਵਾਹ ਰਹਿ ਜਾਂਦੀ ਹੈ? ॥੧॥
Tell me - the Lord of the Universe - who controls Him? ||1||
ता कउ कहहु परवाह काहू की जिह गोपाल सहाए ॥१॥
ਬਰਸੈਮੇਘੁਸਖੀਘਰਿਪਾਹੁਨਆਏ॥
ਹੇ ਸਹੇਲੀ! (ਮੇਰੇ ਹਿਰਦੇ-) ਘਰ ਵਿਚ ਪ੍ਰਭੂ-ਪਤੀ ਜੀ ਟਿਕੇ ਹਨ (ਮੇਰੇ ਅੰਦਰੋਂ ਤਪਸ਼ ਮਿੱਟ ਗਈ ਹੈ, ਇਉਂ ਜਾਪਦਾ ਹੈ ਜਿਵੇਂ ਮੇਰੇ ਅੰਦਰ ਉਸ ਦੀ ਮਿਹਰ ਦਾ) ਬੱਦਲ ਵੱਸ ਰਿਹਾ ਹੈ।
The rain showers down from the clouds, O companion. The Guest has come into my home.
बरसै मेघु सखी घरि पाहुन आए ॥
ਮੋਹਿਦੀਨਕ੍ਰਿਪਾਨਿਧਿਠਾਕੁਰਨਵਨਿਧਿਨਾਮਿਸਮਾਏ॥੧॥ਰਹਾਉ॥
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਮਾਲਕ-ਪ੍ਰਭੂ! ਮੈਨੂੰ ਕੰਗਾਲ ਨੂੰ ਆਪਣੇ ਨਾਮ ਵਿਚ ਲੀਨ ਕਰੀ ਰੱਖ (ਇਹ ਨਾਮ ਹੀ ਮੇਰੇ ਵਾਸਤੇ) ਨੌ ਖ਼ਜ਼ਾਨੇ ਹੈ ॥੧॥ ਰਹਾਉ ॥
I am meek; my Lord and Master is the Ocean of Mercy. I am absorbed in the nine treasures of the Naam, the Name of the Lord. ||1||Pause||
मोहि दीन क्रिपा निधि ठाकुर नव निधि नामि समाए ॥१॥ रहाउ ॥
ਅਨਿਕਪ੍ਰਕਾਰਭੋਜਨਬਹੁਕੀਏਬਹੁਬਿੰਜਨਮਿਸਟਾਏ॥
ਜਿਵੇਂ ਕੋਈ ਇਸਤ੍ਰੀ ਆਪਣੇ ਪਤੀ ਵਾਸਤੇ ਅਨੇਕਾਂ ਕਿਸਮਾਂ ਦੇ ਮਿੱਠੇ ਸੁਆਦਲੇ ਖਾਣੇ ਤਿਆਰ ਕਰਦੀ ਹੈ, ਬੜੀ ਸੁੱਚ ਨਾਲ ਰਸੋਈ ਸੁਥਰੀ ਬਣਾਂਦੀ ਹੈ,
I have prepared all sorts of foods in various ways, and all sorts of sweet desserts.
अनिक प्रकार भोजन बहु कीए बहु बिंजन मिसटाए ॥
ਕਰੀਪਾਕਸਾਲਸੋਚਪਵਿਤ੍ਰਾਹੁਣਿਲਾਵਹੁਭੋਗੁਹਰਿਰਾਏ॥੨॥
ਹੇ ਮੇਰੇ ਪ੍ਰਭੂ-ਪਾਤਿਸ਼ਾਹ! (ਤੇਰੇ ਪਿਆਰ ਵਿਚ ਮੈਂ ਆਪਣੇ ਹਿਰਦੇ ਦੀ ਰਸੋਈ ਨੂੰ ਤਿਆਰ ਕੀਤਾ ਹੈ, ਮਿਹਰ ਕਰ, ਤੇ ਇਸ ਨੂੰ) ਹੁਣ ਪਰਵਾਨ ਕਰ ॥੨॥
I have made my kitchen pure and sacred. Now, O my Sovereign Lord King, please sample my food. ||2||
करी पाकसाल सोच पवित्रा हुणि लावहु भोगु हरि राए ॥२॥
ਦੁਸਟਬਿਦਾਰੇਸਾਜਨਰਹਸੇਇਹਿਮੰਦਿਰਘਰਅਪਨਾਏ॥
ਹੇ ਸਖੀ! ਇਹਨਾਂ (ਸਰੀਰ) ਘਰਾਂ-ਮੰਦਰਾਂ ਨੂੰ (ਜਦੋਂ ਪ੍ਰਭੂ-ਪਤੀ) ਅਪਣਾਂਦਾ ਹੈ (ਇਹਨਾਂ ਵਿਚ ਆਪਣਾ ਪਰਕਾਸ਼ ਕਰਦਾ ਹੈ, ਤਦੋਂ ਇਹਨਾਂ ਵਿਚੋਂ ਕਾਮਾਦਿਕ) ਦੁਸ਼ਟ ਨਾਸ ਹੋ ਜਾਂਦੇ ਹਨ (ਅਤੇ ਦੈਵੀ ਗੁਣ) ਸੱਜਣ ਪ੍ਰਫੁਲਤ ਹੋ ਜਾਂਦੇ ਹਨ।
The villains have been destroyed, and my friends are delighted. This is Your Own Mansion and Temple, O Lord.
दुसट बिदारे साजन रहसे इहि मंदिर घर अपनाए ॥
ਜਉਗ੍ਰਿਹਿਲਾਲੁਰੰਗੀਓਆਇਆਤਉਮੈਸਭਿਸੁਖਪਾਏ॥੩॥
ਹੇ ਸਖੀ! ਜਦੋਂ ਤੋਂ ਮੇਰੇ ਹਿਰਦੇ-ਘਰ ਵਿਚ ਸੋਹਣਾ ਲਾਲ (ਪ੍ਰਭੂ) ਆ ਵੱਸਿਆ ਹੈ, ਤਦੋਂ ਤੋਂ ਮੈਂ ਸਾਰੇ ਸੁਖ ਹਾਸਲ ਕਰ ਲਏ ਹਨ ॥੩॥
When my Playful Beloved came into my household, then I found total peace. ||3||
जउ ग्रिहि लालु रंगीओ आइआ तउ मै सभि सुख पाए ॥३॥
ਸੰਤਸਭਾਓਟਗੁਰਪੂਰੇਧੁਰਿਮਸਤਕਿਲੇਖੁਲਿਖਾਏ॥
ਧੁਰ ਦਰਗਾਹ ਤੋਂ ਜਿਸ ਜੀਵ ਦੇ ਮੱਥੇ ਉੱਤੇ ਸਾਧ ਸੰਗਤ ਵਿਚ ਪੂਰੇ ਗੁਰੂ ਦੀ ਓਟ ਦਾ ਲੇਖ ਲਿਖਿਆ ਹੁੰਦਾ ਹੈ,
In the Society of the Saints, I have the Support and Protection of the Perfect Guru; this is the pre-ordained destiny inscribed upon my forehead.
संत सभा ओट गुर पूरे धुरि मसतकि लेखु लिखाए ॥
ਜਨਨਾਨਕਕੰਤੁਰੰਗੀਲਾਪਾਇਆਫਿਰਿਦੂਖੁਨਲਾਗੈਆਏ॥੪॥੧॥
ਹੇ ਦਾਸ ਨਾਨਕ! ਉਸ ਨੂੰ ਸੋਹਣਾ ਪ੍ਰਭੂ-ਪਤੀ ਮਿਲ ਪੈਂਦਾ ਹੈ, ਉਸ ਨੂੰ ਫਿਰ ਕੋਈ ਦੁੱਖ ਪੋਹ ਨਹੀਂ ਸਕਦਾ ॥੪॥੧॥
Servant Nanak has found his Playful Husband Lord. He shall never suffer in sorrow again. ||4||1||
जन नानक कंतु रंगीला पाइआ फिरि दूखु न लागै आए ॥४॥१॥
WWW.GURBANI.WORLD