ਸਿਰੀਰਾਗੁਮਹਲਾ੧ਘਰੁ੫॥
Siree Raag, First Mahalaa, Fifth House:
सिरीरागु महला १ घरु ५ ॥
ਅਛਲਛਲਾਈਨਹਛਲੈਨਹਘਾਉਕਟਾਰਾਕਰਿਸਕੈ॥
ਅਛਲ ਮਾਇਆ-ਜਿਸ ਨੂੰ ਕੋਈ ਛਲਣ ਦਾ ਜਤਨ ਕਰੇ ਤਾਂ ਛਲੀ ਨਹੀਂ ਜਾਂਦੀ, ਜਿਸ ਨੂੰ ਕਿਸੇ ਦੀ ਕਟਾਰ ਕੋਈ ਜ਼ਖ਼ਮ ਨਹੀਂ ਕਰ ਸਕਦੀ (ਜਿਸ ਨੂੰ ਕੋਈ ਮਾਰ-ਮੁਕਾ ਨਹੀਂ ਸਕਦਾ) ਦੇ ਅੱਗੇ ਲੋਭੀ ਜੀਵ ਦਾ ਮਨ ਡੋਲ ਜਾਂਦਾ ਹੈ।
The Undeceivable is not deceived by deception. He cannot be wounded by any dagger.
अछल छलाई नह छलै नह घाउ कटारा करि सकै ॥
ਜਿਉਸਾਹਿਬੁਰਾਖੈਤਿਉਰਹੈਇਸੁਲੋਭੀਕਾਜੀਉਟਲਪਲੈ॥੧॥
ਮਾਲਕ ਪ੍ਰਭੂ ਦੀ ਰਜ਼ਾ ਇਸੇ ਤਰ੍ਹਾਂ ਦੀ ਹੈ (ਭਾਵ, ਜਗਤ ਵਿਚ ਨਿਯਮ ਹੀ ਇਹ ਹੈ ਕਿ ਜਿਥੇ ਨਾਮ ਨਹੀਂ, ਉਥੇ ਮਨ ਮਾਇਆ ਅੱਗੇ ਡੋਲ ਜਾਂਦਾ ਹੈ) ॥੧॥
As our Lord and Master keeps us, so do we exist. The soul of this greedy person is tossed this way and that. ||1||
जिउ साहिबु राखै तिउ रहै इसु लोभी का जीउ टलपलै ॥१॥
ਬਿਨੁਤੇਲਦੀਵਾਕਿਉਜਲੈ॥੧॥ਰਹਾਉ॥
(ਸਿਮਰਨ ਦੇ) ਤੇਲ ਤੋਂ ਬਿਨਾ (ਆਤਮਕ ਜੀਵਨ ਦਾ) ਦੀਵਾ ਕਿਵੇਂ ਟਹਕਦਾ ਰਹਿ ਸਕੇ? (ਮਾਇਆ- ਮੋਹ ਦੀ ਹਨੇਰੀ ਦੇ ਝੋਂਕੇ ਜਿੰਦ ਨੂੰ ਅਡੋਲ ਨਹੀਂ ਰਹਿਣ ਦੇਂਦੇ)॥੧॥ਰਹਾਉ॥
Without the oil, how can the lamp be lit? ||1||Pause||
बिनु तेल दीवा किउ जलै ॥१॥ रहाउ ॥
ਪੋਥੀਪੁਰਾਣਕਮਾਈਐ॥
ਧਰਮ ਪੁਸਤਕਾਂ ਅਨੁਸਾਰ ਜੀਵਨ ਬਣਾਈਏ (-ਇਹ ਹੋਵੇ ਤੇਲ),
Let the reading of your prayer book be the oil,
पोथी पुराण कमाईऐ ॥
ਭਉਵਟੀਇਤੁਤਨਿਪਾਈਐ॥
ਪਰਮਾਤਮਾ ਦਾ ਡਰ-ਇਹ ਸਰੀਰ (-ਦੀਵੇ) ਵਿਚ ਵੱਟੀ ਪਾ ਦੇਈਏ,
and let the Fear of God be the wick for the lamp of this body.
भउ वटी इतु तनि पाईऐ ॥
ਸਚੁਬੂਝਣੁਆਣਿਜਲਾਈਐ॥੨॥
ਪਰਮਾਤਮਾ ਨਾਲ ਡੂੰਘੀ ਸਾਂਝ (-ਇਹ ਅੱਗ) ਲਿਆ ਕੇ ਬਾਲੀਏ ॥੨॥
Light this lamp with the understanding of Truth. ||2||
सचु बूझणु आणि जलाईऐ ॥२॥
ਇਹੁਤੇਲੁਦੀਵਾਇਉਜਲੈ॥
ਇਹ ਨਾਮ-ਤੇਲ ਹੋਵੇ, ਤਾਹੀਏਂ ਇਹ ਜੀਵਨ ਦਾ ਦੀਵਾ ਟਹਕਦਾ ਹੈ।
Use this oil to light this lamp.
इहु तेलु दीवा इउ जलै ॥
ਕਰਿਚਾਨਣੁਸਾਹਿਬਤਉਮਿਲੈ॥੧॥ਰਹਾਉ॥
(ਹੇ ਭਾਈ!) ਪ੍ਰਭੂ ਦੇ ਨਾਮ ਦਾ ਚਾਨਣ ਕਰ, ਤਦੋਂ ਹੀ ਮਾਲਕ-ਪ੍ਰਭੂ ਦਾ ਦਰਸ਼ਨ ਹੁੰਦਾ ਹੈ ॥੧॥ ਰਹਾਉ ॥
Light it, and meet your Lord and Master. ||1||Pause||
करि चानणु साहिब तउ मिलै ॥१॥ रहाउ ॥
ਇਤੁਤਨਿਲਾਗੈਬਾਣੀਆ॥
(ਜਿਸ ਮਨੁੱਖ ਨੂੰ) ਇਸ ਸਰੀਰ ਵਿਚ ਗੁਰੂ ਦਾ ਉਪਦੇਸ਼ ਅਸਰ ਕਰਦਾ ਹੈ,
This body is softened with the Word of the Guru's Bani;
इतु तनि लागै बाणीआ ॥
ਸੁਖੁਹੋਵੈਸੇਵਕਮਾਣੀਆ॥
(ਪ੍ਰਭੂ ਦੀ) ਸੇਵਾ ਕਰਨ ਨਾਲ (ਸਿਮਰਨ ਕਰਨ ਨਾਲ) ਉਸ ਨੂੰ ਆਤਮਕ ਆਨੰਦ ਮਿਲਦਾ ਹੈ,
you shall find peace, doing seva (selfless service).
सुखु होवै सेव कमाणीआ ॥
ਸਭਦੁਨੀਆਆਵਣਜਾਣੀਆ॥੩॥
ਜਗਤ ਉਸ ਨੂੰ ਨਾਸਵੰਤ ਦਿੱਸਦਾ ਹੈ ॥੩॥
All the world continues coming and going in reincarnation. ||3||
सभ दुनीआ आवण जाणीआ ॥३॥
ਵਿਚਿਦੁਨੀਆਸੇਵਕਮਾਈਐ॥
(ਹੇ ਭਾਈ!) ਦੁਨੀਆ ਵਿਚ (ਆ ਕੇ) ਪ੍ਰਭੂ ਦੀ ਸੇਵਾ (ਸਿਮਰਨ) ਕਰਨੀ ਚਾਹੀਦੀ ਹੈ।
In the midst of this world, do seva,
विचि दुनीआ सेव कमाईऐ ॥
ਤਾਦਰਗਹਬੈਸਣੁਪਾਈਐ॥
ਤਦੋਂ ਹੀ ਉਸ ਦੀ ਹਜ਼ੂਰੀ ਵਿਚ ਬੈਠਣ ਨੂੰ ਥਾਂ ਮਿਲਦਾ ਹੈ।
and you shall be given a place of honor in the Court of the Lord.
ता दरगह बैसणु पाईऐ ॥
ਕਹੁਨਾਨਕਬਾਹਲੁਡਾਈਐ॥੪॥੩੩॥
ਨਾਨਕ ਆਖਦਾ ਹੈ- (ਸਿਮਰਨ ਦੀ ਬਰਕਤਿ ਨਾਲ) ਬੇ-ਫ਼ਿਕਰ ਹੋ ਜਾਈਦਾ ਹੈ। (ਕੋਈ ਚਿੰਤਾ-ਸੋਗ ਨਹੀਂ ਵਿਆਪਦਾ) ॥੪॥੩੩॥
Says Nanak, swing your arms in joy! ||4||33||
कहु नानक बाह लुडाईऐ ॥४॥३३॥
WWW.GURBANI.WORLD