ਭੈਰਉਮਹਲਾ੫॥
Bhairao, Fifth Mahalaa:
भैरउ महला ५ ॥
ਕੋਟਿਬਿਸਨਕੀਨੇਅਵਤਾਰ॥
(ਉਹ ਗੋਬਿੰਦ ਐਸਾ ਹੈ ਜਿਸ ਨੇ) ਕ੍ਰੋੜਾਂ ਹੀ ਵਿਸ਼ਨੂ-ਅਵਤਾਰ ਬਣਾਏ,
He created millions of incarnations of Vishnu.
कोटि बिसन कीने अवतार ॥
ਕੋਟਿਬ੍ਰਹਮੰਡਜਾਕੇਧ੍ਰਮਸਾਲ॥
ਕ੍ਰੋੜਾਂ ਬ੍ਰਹਮੰਡ ਜਿਸ ਦੇ ਧਰਮ-ਅਸਥਾਨ ਹਨ,
He created millions of universes as places to practice righteousness.
कोटि ब्रहमंड जा के ध्रमसाल ॥
ਕੋਟਿਮਹੇਸਉਪਾਇਸਮਾਏ॥
ਜਿਹੜਾ ਕ੍ਰੋੜਾਂ ਸ਼ਿਵ ਪੈਦਾ ਕਰ ਕੇ (ਆਪਣੇ ਵਿਚ ਹੀ) ਲੀਨ ਕਰ ਦੇਂਦਾ ਹੈ,
He created and destroyed millions of Shivas.
कोटि महेस उपाइ समाए ॥
ਕੋਟਿਬ੍ਰਹਮੇਜਗੁਸਾਜਣਲਾਏ॥੧॥
ਜਿਸ ਨੇ ਕ੍ਰੋੜਾਂ ਹੀ ਬ੍ਰਹਮੇ ਜਗਤ ਪੈਦਾ ਕਰਨ ਦੇ ਕੰਮ ਤੇ ਲਾਏ ਹੋਏ ਹਨ ॥੧॥
He employed millions of Brahmas to create the worlds. ||1||
कोटि ब्रहमे जगु साजण लाए ॥१॥
ਐਸੋਧਣੀਗੁਵਿੰਦੁਹਮਾਰਾ॥
ਸਾਡਾ ਮਾਲਕ ਪ੍ਰਭੂ ਇਹੋ ਜਿਹਾ (ਬੇਅੰਤ) ਹੈ,
Such is my Lord and Master, the Lord of the Universe.
ऐसो धणी गुविंदु हमारा ॥
ਬਰਨਿਨਸਾਕਉਗੁਣਬਿਸਥਾਰਾ॥੧॥ਰਹਾਉ॥
ਕਿ ਮੈਂ ਉਸ ਦੇ ਗੁਣਾਂ ਦਾ ਵਿਸਥਾਰ ਬਿਆਨ ਨਹੀਂ ਕਰ ਸਕਦਾ ॥੧॥ ਰਹਾਉ ॥
I cannot even describe His Many Virtues. ||1||Pause||
बरनि न साकउ गुण बिसथारा ॥१॥ रहाउ ॥
ਕੋਟਿਮਾਇਆਜਾਕੈਸੇਵਕਾਇ॥
(ਉਹ ਗੋਬਿੰਦ ਐਸਾ ਮਾਲਕ ਹੈ ਕਿ) ਕ੍ਰੋੜਾਂ ਹੀ ਲੱਛਮੀਆਂ ਉਸ ਦੇ ਘਰ ਵਿਚ ਦਾਸੀਆਂ ਹਨ,
Millions of Mayas are His maid-servants.
कोटि माइआ जा कै सेवकाइ ॥
ਕੋਟਿਜੀਅਜਾਕੀਸਿਹਜਾਇ॥
ਕ੍ਰੋੜਾਂ ਹੀ ਜੀਵ ਉਸ ਦੀ ਸੇਜ ਹਨ।
Millions of souls are His beds.
कोटि जीअ जा की सिहजाइ ॥
ਕੋਟਿਉਪਾਰਜਨਾਤੇਰੈਅੰਗਿ॥
ਹੇ ਪ੍ਰਭੂ! ਕ੍ਰੋੜਾਂ ਹੀ ਉਤਪੱਤੀਆਂ ਤੇਰੇ ਆਪੇ ਵਿਚ ਸਮਾ ਜਾਂਦੀਆਂ ਹਨ।
Millions of universes are the limbs of His Being.
कोटि उपारजना तेरै अंगि ॥
ਕੋਟਿਭਗਤਬਸਤਹਰਿਸੰਗਿ॥੨॥
ਕ੍ਰੋੜਾਂ ਹੀ ਭਗਤ ਪ੍ਰਭੂ ਦੇ ਚਰਨਾਂ ਵਿਚ ਵੱਸਦੇ ਹਨ ॥੨॥
Millions of devotees abide with the Lord. ||2||
कोटि भगत बसत हरि संगि ॥२॥
ਕੋਟਿਛਤ੍ਰਪਤਿਕਰਤਨਮਸਕਾਰ॥
(ਉਹ ਗੋਬਿੰਦ ਐਸਾ ਮਾਲਕ ਹੈ ਕਿ) ਕ੍ਰੋੜਾਂ ਰਾਜੇ ਉਸ ਅੱਗੇ ਸਿਰ ਨਿਵਾਂਦੇ ਹਨ,
Millions of kings with their crowns and canopies bow before Him.
कोटि छत्रपति करत नमसकार ॥
ਕੋਟਿਇੰਦ੍ਰਠਾਢੇਹੈਦੁਆਰ॥
ਕ੍ਰੋੜਾਂ ਇੰਦ੍ਰ ਉਸ ਦੇ ਦਰ ਤੇ ਖੜੇ ਹਨ,
Millions of Indras stand at His Door.
कोटि इंद्र ठाढे है दुआर ॥
ਕੋਟਿਬੈਕੁੰਠਜਾਕੀਦ੍ਰਿਸਟੀਮਾਹਿ॥
ਕ੍ਰੋੜਾਂ ਹੀ ਬੈਕੁੰਠ ਉਸ ਦੀ (ਮਿਹਰ ਦੀ) ਨਿਗਾਹ ਵਿਚ ਹਨ,
Millions of heavenly paradises are within the scope of His Vision.
कोटि बैकुंठ जा की द्रिसटी माहि ॥
ਕੋਟਿਨਾਮਜਾਕੀਕੀਮਤਿਨਾਹਿ॥੩॥
ਉਸ ਦੇ ਕ੍ਰੋੜਾਂ ਹੀ ਨਾਮ ਹਨ, (ਉਹ ਐਸਾ ਹੈ) ਕਿ ਉਸ ਦਾ ਮੁੱਲ ਨਹੀਂ ਪੈ ਸਕਦਾ ॥੩॥
Millions of His Names cannot even be appraised. ||3||
कोटि नाम जा की कीमति नाहि ॥३॥
ਕੋਟਿਪੂਰੀਅਤਹੈਜਾਕੈਨਾਦ॥
(ਉਹ ਗੋਬਿੰਦ ਐਸਾ ਹੈ ਕਿ) ਉਸ ਦੇ ਦਰ ਤੇ ਕ੍ਰੋੜਾਂ (ਸੰਖ ਆਦਿਕ) ਨਾਦ ਪੂਰੇ (ਵਜਾਏ) ਜਾਂਦੇ ਹਨ,
Millions of celestial sounds resound for Him.
कोटि पूरीअत है जा कै नाद ॥
ਕੋਟਿਅਖਾਰੇਚਲਿਤਬਿਸਮਾਦ॥
ਉਸ ਦੇ ਕ੍ਰੋੜਾਂ ਹੀ ਜਗਤ-ਅਖਾੜੇ ਹਨ, ਉਸ ਦੇ ਰਚੇ ਕੌਤਕ-ਤਮਾਸ਼ੇ ਹੈਰਾਨ ਕਰਨ ਵਾਲੇ ਹਨ।
His Wondrous Plays are enacted on millions of stages.
कोटि अखारे चलित बिसमाद ॥
ਕੋਟਿਸਕਤਿਸਿਵਆਗਿਆਕਾਰ॥
ਕ੍ਰੋੜਾਂ ਸ਼ਿਵ ਤੇ ਕ੍ਰੋੜਾਂ ਸ਼ਕਤੀਆਂ ਉਸ ਦੇ ਹੁਕਮ ਵਿਚ ਤੁਰਨ ਵਾਲੇ ਹਨ।
Millions of Shaktis and Shivas are obedient to Him.
कोटि सकति सिव आगिआकार ॥
ਕੋਟਿਜੀਅਦੇਵੈਆਧਾਰ॥੪॥
ਉਹ ਮਾਲਕ ਕ੍ਰੋੜਾਂ ਜੀਵਾਂ ਨੂੰ ਆਸਰਾ ਦੇ ਰਿਹਾ ਹੈ ॥੪॥
He gives sustenance and support to millions of beings. ||4||
कोटि जीअ देवै आधार ॥४॥
ਕੋਟਿਤੀਰਥਜਾਕੇਚਰਨਮਝਾਰ॥
(ਸਾਡਾ ਉਹ ਗੋਬਿੰਦ ਐਸਾ ਧਣੀ ਹੈ) ਕਿ ਕ੍ਰੋੜਾਂ ਹੀ ਤੀਰਥ ਉਸ ਦੇ ਚਰਨਾਂ ਵਿਚ ਹਨ (ਉਸ ਦੇ ਚਰਨਾਂ ਵਿਚ ਜੁੜੇ ਰਹਿਣਾ ਹੀ ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਬਰਾਬਰ ਹੈ),
In His Feet are millions of sacred shrines of pilgrimage.
कोटि तीरथ जा के चरन मझार ॥
ਕੋਟਿਪਵਿਤ੍ਰਜਪਤਨਾਮਚਾਰ॥
ਕ੍ਰੋੜਾਂ ਹੀ ਜੀਵ ਉਸ ਦਾ ਸੋਹਣਾ ਨਾਮ ਜਪਦਿਆਂ ਸੁੱਚੇ ਜੀਵਨ ਵਾਲੇ ਹੋ ਜਾਂਦੇ ਹਨ।
Millions chant His Sacred and Beautiful Name.
कोटि पवित्र जपत नाम चार ॥
ਕੋਟਿਪੂਜਾਰੀਕਰਤੇਪੂਜਾ॥
ਕ੍ਰੋੜਾਂ ਪੁਜਾਰੀ ਉਸ ਦੀ ਪੂਜਾ ਕਰ ਰਹੇ ਹਨ।
Millions of worshippers worship Him.
कोटि पूजारी करते पूजा ॥
ਕੋਟਿਬਿਸਥਾਰਨੁਅਵਰੁਨਦੂਜਾ॥੫॥
ਉਸ ਮਾਲਕ ਨੇ ਕ੍ਰੋੜਾਂ ਹੀ ਜੀਵਾਂ ਦਾ ਖਿਲਾਰਾ ਖਿਲਾਰਿਆ ਹੋਇਆ ਹੈ, (ਉਸ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ ਹੈ ॥੫॥
Millions of expanses are His; there is no other at all. ||5||
कोटि बिसथारनु अवरु न दूजा ॥५॥
ਕੋਟਿਮਹਿਮਾਜਾਕੀਨਿਰਮਲਹੰਸ॥
(ਉਹ ਸਾਡਾ ਗੋਬਿੰਦ ਐਸਾ ਹੈ) ਕਿ ਕ੍ਰੋੜਾਂ ਹੀ ਪਵਿੱਤਰ ਜੀਵਨ ਵਾਲੇ ਜੀਵ ਉਸ ਦੀ ਮਹਿਮਾ ਕਰ ਰਹੇ ਹਨ,
Millions of swan-souls sing His Immaculate Praises.
कोटि महिमा जा की निरमल हंस ॥
ਕੋਟਿਉਸਤਤਿਜਾਕੀਕਰਤਬ੍ਰਹਮੰਸ॥
ਸਨਕ ਆਦਿਕ ਬ੍ਰਹਮਾ ਦੇ ਕ੍ਰੋੜਾਂ ਹੀ ਪੁੱਤਰ ਉਸ ਦੀ ਉਸਤਤਿ ਕਰ ਰਹੇ ਹਨ,
Millions of Brahma's sons sing His Praises.
कोटि उसतति जा की करत ब्रहमंस ॥
ਕੋਟਿਪਰਲਉਓਪਤਿਨਿਮਖਮਾਹਿ॥
ਉਹ ਗੋਬਿੰਦ ਅੱਖ ਦੇ ਇਕ ਫੋਰ ਵਿਚ ਕ੍ਰੋੜਾਂ (ਜੀਵਾਂ ਦੀ) ਉਤਪੱਤੀ ਤੇ ਨਾਸ (ਕਰਦਾ ਰਹਿੰਦਾ) ਹੈ।
He creates and destroys millions, in an instant.
कोटि परलउ ओपति निमख माहि ॥
ਕੋਟਿਗੁਣਾਤੇਰੇਗਣੇਨਜਾਹਿ॥੬॥
ਹੇ ਪ੍ਰਭੂ! ਤੇਰੇ ਕ੍ਰੋੜਾਂ ਹੀ ਗੁਣ ਹਨ, (ਅਸਾਂ ਜੀਵਾਂ ਪਾਸੋਂ) ਗਿਣੇ ਨਹੀਂ ਜਾ ਸਕਦੇ ॥੬॥
Millions are Your Virtues, Lord - they cannot even be counted. ||6||
कोटि गुणा तेरे गणे न जाहि ॥६॥
ਕੋਟਿਗਿਆਨੀਕਥਹਿਗਿਆਨੁ॥
(ਸਾਡਾ ਉਹ ਗੋਬਿੰਦ ਐਸਾ ਹੈ ਕਿ) ਆਤਮਕ ਜੀਵਨ ਦੀ ਸੂਝ ਵਾਲੇ ਕ੍ਰੋੜਾਂ ਹੀ ਮਨੁੱਖ ਉਸ ਦੇ ਗੁਣਾਂ ਦਾ ਵਿਚਾਰ ਬਿਆਨ ਕਰਦੇ ਰਹਿੰਦੇ ਹਨ,
Millions of spiritual teachers teach His spiritual wisdom.
कोटि गिआनी कथहि गिआनु ॥
ਕੋਟਿਧਿਆਨੀਧਰਤਧਿਆਨੁ॥
ਸਮਾਧੀਆਂ ਲਾਣ ਵਾਲੇ ਕ੍ਰੋੜਾਂ ਹੀ ਸਾਧੂ (ਉਸ ਵਿਚ) ਸੁਰਤ ਜੋੜੀ ਰੱਖਦੇ ਹਨ,
Millions of meditators focus on His meditation.
कोटि धिआनी धरत धिआनु ॥
ਕੋਟਿਤਪੀਸਰਤਪਹੀਕਰਤੇ॥
(ਉਸ ਦਾ ਦਰਸਨ ਕਰਨ ਲਈ) ਕ੍ਰੋੜਾਂ ਹੀ ਵੱਡੇ ਵੱਡੇ ਤਪੀ ਤਪ ਕਰਦੇ ਰਹਿੰਦੇ ਹਨ,
Millions of austere penitents practice austerities.
कोटि तपीसर तप ही करते ॥
ਕੋਟਿਮੁਨੀਸਰਮੋੁਨਿਮਹਿਰਹਤੇ॥੭॥
ਕ੍ਰੋੜਾਂ ਹੀ ਵੱਡੇ ਵੱਡੇ ਮੁਨੀ ਮੋਨ ਧਾਰੀ ਰੱਖਦੇ ਹਨ ॥੭॥
Millions of silent sages dwell in silence. ||7||
कोटि मुनीसर मुोनि महि रहते ॥७॥
ਅਵਿਗਤਨਾਥੁਅਗੋਚਰਸੁਆਮੀ॥
ਸਾਡਾ ਉਹ ਖਸਮ-ਪ੍ਰਭੂ ਅਦ੍ਰਿਸ਼ਟ ਹੈ, ਸਾਡਾ ਉਹ ਸੁਆਮੀ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ,
Our Eternal, Imperishable, Incomprehensible Lord and Master,
अविगत नाथु अगोचर सुआमी ॥
ਪੂਰਿਰਹਿਆਘਟਅੰਤਰਜਾਮੀ॥
ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਉਹ ਪ੍ਰਭੂ ਸਭ ਸਰੀਰਾਂ ਵਿਚ ਮੌਜੂਦ ਹੈ।
the Inner-knower, the Searcher of hearts, is permeating all hearts.
पूरि रहिआ घट अंतरजामी ॥
ਜਤਕਤਦੇਖਉਤੇਰਾਵਾਸਾ॥
ਹੇ ਪ੍ਰਭੂ! ਮੈਂ ਜਿਧਰ ਕਿਧਰ ਵੇਖਦਾ ਹਾਂ ਮੈਨੂੰ ਤੇਰਾ ਹੀ ਨਿਵਾਸ ਦਿੱਸਦਾ ਹੈ।
Wherever I look, I see Your Dwelling, O Lord.
जत कत देखउ तेरा वासा ॥
ਨਾਨਕਕਉਗੁਰਿਕੀਓਪ੍ਰਗਾਸਾ॥੮॥੨॥੫॥
(ਮੈਨੂੰ) ਨਾਨਕ ਨੂੰ ਗੁਰੂ ਨੇ (ਅਜਿਹਾ ਆਤਮਕ) ਚਾਨਣ ਬਖ਼ਸ਼ਿਆ ਹੈ ॥੮॥੨॥੫॥
The Guru has blessed Nanak with enlightenment. ||8||2||5||
नानक कउ गुरि कीओ प्रगासा ॥८॥२॥५॥
WWW.GURBANI.WORLD