ਭੈਰਉਮਹਲਾ੫ਅਸਟਪਦੀਆਘਰੁ੨॥
ਰਾਗ ਭੈਰਉ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Bhairao, Fifth Mahalaa, Ashtapadees, Second House:
भैरउ महला ५ असटपदीआ घरु २ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਜਿਸੁਨਾਮੁਰਿਦੈਸੋਈਵਡਰਾਜਾ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ ਉਹੀ (ਸਭ ਰਾਜਿਆਂ ਤੋਂ) ਵੱਡਾ ਰਾਜਾ ਹੈ।
He alone is a great king, who keeps the Naam, the Name of the Lord, within his heart.
जिसु नामु रिदै सोई वड राजा ॥
ਜਿਸੁਨਾਮੁਰਿਦੈਤਿਸੁਪੂਰੇਕਾਜਾ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ ਉਸ ਮਨੁੱਖ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।
One who keeps the Naam in his heart - his tasks are perfectly accomplished.
जिसु नामु रिदै तिसु पूरे काजा ॥
ਜਿਸੁਨਾਮੁਰਿਦੈਤਿਨਿਕੋਟਿਧਨਪਾਏ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ ਉਸ ਨੇ (ਮਾਨੋ) ਕ੍ਰੋੜਾਂ ਕਿਸਮਾਂ ਦੇ ਧਨ ਪ੍ਰਾਪਤ ਕਰ ਲਏ।
One who keeps the Naam in his heart, obtains millions of treasures.
जिसु नामु रिदै तिनि कोटि धन पाए ॥
ਨਾਮਬਿਨਾਜਨਮੁਬਿਰਥਾਜਾਏ॥੧॥
ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੧॥
Without the Naam, life is useless. ||1||
नाम बिना जनमु बिरथा जाए ॥१॥
ਤਿਸੁਸਾਲਾਹੀਜਿਸੁਹਰਿਧਨੁਰਾਸਿ॥
ਮੈਂ ਉਸ ਮਨੁੱਖ ਨੂੰ ਵਡਿਆਉਂਦਾ ਹਾਂ ਜਿਸ ਦੇ ਪਾਸ ਪਰਮਾਤਮਾ ਦਾ ਨਾਮ-ਧਨ ਸਰਮਾਇਆ ਹੈ।
I praise that person, who has the capital of the Lord's Wealth.
तिसु सालाही जिसु हरि धनु रासि ॥
ਸੋਵਡਭਾਗੀਜਿਸੁਗੁਰਮਸਤਕਿਹਾਥੁ॥੧॥ਰਹਾਉ॥
ਜਿਸ ਮਨੁੱਖ ਦੇ ਮੱਥੇ ਉੱਤੇ ਗੁਰੂ ਦਾ ਹੱਥ ਟਿਕਿਆ ਹੋਇਆ ਹੋਵੇ, ਉਹ ਵੱਡੇ ਭਾਗਾਂ ਵਾਲਾ ਹੈ ॥੧॥ ਰਹਾਉ ॥
He is very fortunate, on whose forehead the Guru has placed His Hand. ||1||Pause||
सो वडभागी जिसु गुर मसतकि हाथु ॥१॥ रहाउ ॥
ਜਿਸੁਨਾਮੁਰਿਦੈਤਿਸੁਕੋਟਕਈਸੈਨਾ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਉਹ (ਮਾਨੋ) ਕਈ ਕਿਲ੍ਹਿਆਂ ਤੇ ਫ਼ੌਜਾਂ (ਦਾ ਮਾਲਕ ਹੋ ਜਾਂਦਾ ਹੈ)
One who keeps the Naam in his heart, has many millions of armies on his side.
जिसु नामु रिदै तिसु कोट कई सैना ॥
ਜਿਸੁਨਾਮੁਰਿਦੈਤਿਸੁਸਹਜਸੁਖੈਨਾ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ ਉਸ ਨੂੰ ਆਤਮਕ ਅਡੋਲਤਾ ਦੇ ਸਾਰੇ ਸੁਖ ਮਿਲ ਜਾਂਦੇ ਹਨ।
One who keeps the Naam in his heart, enjoys peace and poise.
जिसु नामु रिदै तिसु सहज सुखैना ॥
ਜਿਸੁਨਾਮੁਰਿਦੈਸੋਸੀਤਲੁਹੂਆ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ ਉਸ ਦਾ ਹਿਰਦਾ (ਪੂਰਨ ਤੌਰ ਤੇ) ਸ਼ਾਂਤ ਰਹਿੰਦਾ ਹੈ।
One who keeps the Naam in his heart becomes cool and calm.
जिसु नामु रिदै सो सीतलु हूआ ॥
ਨਾਮਬਿਨਾਧ੍ਰਿਗੁਜੀਵਣੁਮੂਆ॥੨॥
ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ ਉਸ ਦਾ ਜੀਵਨ ਫਿਟਕਾਰ-ਜੋਗ ਹੋ ਜਾਂਦਾ ਹੈ ॥੨॥
Without the Naam, both life and death are cursed. ||2||
नाम बिना ध्रिगु जीवणु मूआ ॥२॥
ਜਿਸੁਨਾਮੁਰਿਦੈਸੋਜੀਵਨਮੁਕਤਾ॥
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਉਹ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿੰਦਾ ਹੈ।
One who keeps the Naam in his heart is Jivan-mukta, liberated while yet alive.
जिसु नामु रिदै सो जीवन मुकता ॥
ਜਿਸੁਨਾਮੁਰਿਦੈਤਿਸੁਸਭਹੀਜੁਗਤਾ॥
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ਉਸ ਨੂੰ ਸੁਚੱਜੇ ਜੀਵਨ ਦੀ ਸਾਰੀ ਜਾਚ ਆ ਜਾਂਦੀ ਹੈ।
One who keeps the Naam in his heart knows all ways and means.
जिसु नामु रिदै तिसु सभ ही जुगता ॥
ਜਿਸੁਨਾਮੁਰਿਦੈਤਿਨਿਨਉਨਿਧਿਪਾਈ॥
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਉਸ ਮਨੁੱਖ ਨੇ (ਮਾਨੋ, ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ ਪ੍ਰਾਪਤ ਕਰ ਲਏ ਹੁੰਦੇ ਹਨ।
One who keeps the Naam in his heart obtains the nine treasures.
जिसु नामु रिदै तिनि नउ निधि पाई ॥
ਨਾਮਬਿਨਾਭ੍ਰਮਿਆਵੈਜਾਈ॥੩॥
ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਮਾਇਆ ਦੀ ਭਟਕਣਾ ਵਿਚ ਪੈ ਕੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ॥੩॥
Without the Naam, the mortal wanders, coming and going in reincarnation. ||3||
नाम बिना भ्रमि आवै जाई ॥३॥
ਜਿਸੁਨਾਮੁਰਿਦੈਸੋਵੇਪਰਵਾਹਾ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਬੇ-ਮੁਥਾਜ ਟਿਕਿਆ ਰਹਿੰਦਾ ਹੈ।
One who keeps the Naam in his heart is carefree and independent.
जिसु नामु रिदै सो वेपरवाहा ॥
ਜਿਸੁਨਾਮੁਰਿਦੈਤਿਸੁਸਦਹੀਲਾਹਾ॥
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ (ਉਹ ਕਿਸੇ ਦੀ ਖ਼ੁਸ਼ਾਮਦ ਨਹੀਂ ਕਰਦਾ), ਉਸ ਨੂੰ ਉੱਚੇ ਆਤਮਕ ਜੀਵਨ ਦੀ ਖੱਟੀ ਸਦਾ ਹੀ ਪ੍ਰਾਪਤ ਰਹਿੰਦੀ ਹੈ।
One who keeps the Naam in his heart always earns a profit.
जिसु नामु रिदै तिसु सद ही लाहा ॥
ਜਿਸੁਨਾਮੁਰਿਦੈਤਿਸੁਵਡਪਰਵਾਰਾ॥
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ਉਸ ਮਨੁੱਖ ਦਾ ਵੱਡਾ ਪਰਵਾਰ ਬਣ ਜਾਂਦਾ ਹੈ (ਭਾਵ, ਸਾਰਾ ਜਗਤ ਹੀ ਉਸ ਨੂੰ ਆਪਣਾ ਦਿੱਸਦਾ ਹੈ)।
One who keeps the Naam in his heart has a large family.
जिसु नामु रिदै तिसु वड परवारा ॥
ਨਾਮਬਿਨਾਮਨਮੁਖਗਾਵਾਰਾ॥੪॥
ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਆਪਣੇ ਮਨ ਦਾ ਮੁਰੀਦ ਬਣ ਜਾਂਦਾ ਹੈ, (ਜੀਵਨ-ਜਾਚ ਵਲੋਂ) ਮੂਰਖ ਹੀ ਰਹਿ ਜਾਂਦਾ ਹੈ ॥੪॥
Without the Naam, the mortal is just an ignorant, self-willed manmukh. ||4||
नाम बिना मनमुख गावारा ॥४॥
ਜਿਸੁਨਾਮੁਰਿਦੈਤਿਸੁਨਿਹਚਲਆਸਨੁ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਸ ਦਾ ਹਿਰਦਾ-ਤਖ਼ਤ ਮਾਇਆ ਦੇ ਹੱਲਿਆਂ ਵਲੋਂ ਅਡੋਲ ਹੋ ਜਾਂਦਾ ਹੈ।
One who keeps the Naam in his heart has a permanent position.
जिसु नामु रिदै तिसु निहचल आसनु ॥
ਜਿਸੁਨਾਮੁਰਿਦੈਤਿਸੁਤਖਤਿਨਿਵਾਸਨੁ॥
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ (ਆਤਮਕ ਅਡੋਲਤਾ ਦੇ ਉੱਚੇ) ਤਖ਼ਤ ਉੱਤੇ ਉਸ ਦਾ (ਸਦਾ ਲਈ) ਨਿਵਾਸ ਹੋ ਜਾਂਦਾ ਹੈ।
One who keeps the Naam in his heart is seated on the throne.
जिसु नामु रिदै तिसु तखति निवासनु ॥
ਜਿਸੁਨਾਮੁਰਿਦੈਸੋਸਾਚਾਸਾਹੁ॥
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਨਾਮ-ਧਨ ਦਾ ਸ਼ਾਹ ਬਣ ਜਾਂਦਾ ਹੈ।
One who keeps the Naam in his heart is the true king.
जिसु नामु रिदै सो साचा साहु ॥
ਨਾਮਹੀਣਨਾਹੀਪਤਿਵੇਸਾਹੁ॥੫॥
ਨਾਮ ਤੋਂ ਸੱਖਣੇ ਮਨੁੱਖ ਦੀ ਨਾਹ ਕਿਤੇ ਇੱਜ਼ਤ ਹੁੰਦੀ ਹੈ, ਨਾਹ ਕਿਤੇ ਇਤਬਾਰ ਬਣਦਾ ਹੈ ॥੫॥
Without the Naam, no one has any honor or respect. ||5||
नामहीण नाही पति वेसाहु ॥५॥
ਜਿਸੁਨਾਮੁਰਿਦੈਸੋਸਭਮਹਿਜਾਤਾ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਸਭ ਲੋਕਾਂ ਵਿਚ ਸੋਭਾ ਖੱਟਦਾ ਹੈ।
One who keeps the Naam in his heart is famous everywhere.
जिसु नामु रिदै सो सभ महि जाता ॥
ਜਿਸੁਨਾਮੁਰਿਦੈਸੋਪੁਰਖੁਬਿਧਾਤਾ॥
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ਉਹ ਮਨੁੱਖ ਸਰਬ-ਵਿਆਪਕ ਸਿਰਜਣਹਾਰ ਦਾ ਰੂਪ ਹੋ ਜਾਂਦਾ ਹੈ।
One who keeps the Naam in his heart is the Embodiment of the Creator Lord.
जिसु नामु रिदै सो पुरखु बिधाता ॥
ਜਿਸੁਨਾਮੁਰਿਦੈਸੋਸਭਤੇਊਚਾ॥
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ਉਹ ਸਭ ਤੋਂ ਉੱਚੇ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ।
One who keeps the Naam in his heart is the highest of all.
जिसु नामु रिदै सो सभ ते ऊचा ॥
ਨਾਮਬਿਨਾਭ੍ਰਮਿਜੋਨੀਮੂਚਾ॥੬॥
ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਅਨੇਕਾਂ ਜੂਨਾਂ ਵਿਚ ਭਟਕਦਾ ਹੈ ॥੬॥
Without the Naam, the mortal wanders in reincarnation. ||6||
नाम बिना भ्रमि जोनी मूचा ॥६॥
ਜਿਸੁਨਾਮੁਰਿਦੈਤਿਸੁਪ੍ਰਗਟੁਪਹਾਰਾ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਸ ਦੀ ਆਤਮਕ ਜੀਵਨ ਦੀ ਘਾੜਤ ਦੀ ਮਿਹਨਤ (ਸਭ ਥਾਂ) ਪਰਗਟ ਹੋ ਜਾਂਦੀ ਹੈ।
One who keeps the Naam in his heart sees the Lord manifested in His Creation.
जिसु नामु रिदै तिसु प्रगटु पहारा ॥
ਜਿਸੁਨਾਮੁਰਿਦੈਤਿਸੁਮਿਟਿਆਅੰਧਾਰਾ॥
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਮਿਟ ਜਾਂਦਾ ਹੈ।
One who keeps the Naam in his heart - his darkness is dispelled.
जिसु नामु रिदै तिसु मिटिआ अंधारा ॥
ਜਿਸੁਨਾਮੁਰਿਦੈਸੋਪੁਰਖੁਪਰਵਾਣੁ॥
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਉਹ ਮਨੁੱਖ (ਪਰਮਾਤਮਾ ਦੀ ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ।
One who keeps the Naam in his heart is approved and accepted.
जिसु नामु रिदै सो पुरखु परवाणु ॥
ਨਾਮਬਿਨਾਫਿਰਿਆਵਣਜਾਣੁ॥੭॥
ਪਰਮਾਤਮਾ ਦੇ ਨਾਮ ਤੋਂ ਬਿਨਾ ਮੁੜ ਮੁੜ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ॥੭॥
Without the Naam, the mortal continues coming and going in reincarnation. ||7||
नाम बिना फिरि आवण जाणु ॥७॥
ਤਿਨਿਨਾਮੁਪਾਇਆਜਿਸੁਭਇਓਕ੍ਰਿਪਾਲ॥
ਜਿਸ ਮਨੁੱਖ ਉੱਤੇ ਪਰਮਾਤਮਾ ਦਇਆਵਾਨ ਹੋ ਗਿਆ, ਉਸ ਨੇ ਹਰਿ-ਨਾਮ ਹਾਸਲ ਕਰ ਲਿਆ।
He alone receives the Naam, who is blessed by the Lord's Mercy.
तिनि नामु पाइआ जिसु भइओ क्रिपाल ॥
ਸਾਧਸੰਗਤਿਮਹਿਲਖੇਗੋੁਪਾਲ॥
ਸਾਧ ਸੰਗਤ ਵਿਚ (ਟਿਕ ਕੇ) ਉਸ ਨੇ ਸ੍ਰਿਸ਼ਟੀ ਦੇ ਪਾਲਣਹਾਰ ਦਾ ਦਰਸਨ ਕਰ ਲਿਆ।
In the Saadh Sangat, the Company of the Holy, the Lord of the World is understood.
साधसंगति महि लखे गुोपाल ॥
ਆਵਣਜਾਣਰਹੇਸੁਖੁਪਾਇਆ॥
ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ, ਉਸ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ।
Coming and going in reincarnation ends, and peace is found.
आवण जाण रहे सुखु पाइआ ॥
ਕਹੁਨਾਨਕਤਤੈਤਤੁਮਿਲਾਇਆ॥੮॥੧॥੪॥
ਨਾਨਕ ਆਖਦਾ ਹੈ- ਉਸ ਮਨੁੱਖ ਦੀ ਜਿੰਦ ਪਰਮਾਤਮਾ ਦੇ ਨਾਲ ਇੱਕ-ਮਿਕ ਹੋ ਗਈ ॥੮॥੧॥੪॥
Says Nanak, my essence has merged in the Essence of the Lord. ||8||1||4||
कहु नानक ततै ततु मिलाइआ ॥८॥१॥४॥
WWW.GURBANI.WORLD