GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਗੁਰੂ ਅਰਜਨ ਦੇਵ ਜੀ
ਅੰਗ 926
Display Settings
Translations
ਛੰਤੁ
ਛੰਤ।
Chhant:
छंतु ॥
ਪ੍ਰਭਬਿਪਤਿਨਿਵਾਰਣੋਤਿਸੁਬਿਨੁਅਵਰੁਕੋਇਜੀਉ
ਪਰਮਾਤਮਾ ਹੀ (ਜੀਵਾਂ ਦੀ ਹਰੇਕ) ਬਿਪਤਾ ਦੂਰ ਕਰਨ ਵਾਲਾ ਹੈ, ਉਸ ਤੋਂ ਬਿਨਾ ਹੋਰ ਕੋਈ (ਇਹੋ ਜਿਹੀ ਸਮਰਥਾ ਵਾਲਾ) ਨਹੀਂ ਹੈ।
God is the Eradicator of misfortune; there is none other than Him.
प्रभ बिपति निवारणो तिसु बिनु अवरु न कोइ जीउ ॥
ਸਦਾਸਦਾਹਰਿਸਿਮਰੀਐਜਲਿਥਲਿਮਹੀਅਲਿਸੋਇਜੀਉ
ਸਦਾ ਹੀ ਸਦਾ ਹੀ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ; ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ (ਹਰ ਥਾਂ) ਉਹ ਪਰਮਾਤਮਾ ਹੀ ਮੌਜੂਦ ਹੈ।
Forever and ever, remember the Lord in meditation; He is permeating the water, the land and the sky.
सदा सदा हरि सिमरीऐ जलि थलि महीअलि सोइ जीउ ॥
ਜਲਿਥਲਿਮਹੀਅਲਿਪੂਰਿਰਹਿਆਇਕਨਿਮਖਮਨਹੁਵੀਸਰੈ
ਉਹ ਪਰਮਾਤਮਾ ਜਲ ਵਿਚ ਧਰਤੀ ਵਿਚ ਪੁਲਾੜ ਵਿਚ (ਹਰ ਥਾਂ) ਵਿਆਪਕ ਹੈ ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ ਉਹ ਪ੍ਰਭੂ ਸਾਡੇ ਮਨ ਤੋਂ ਭੁੱਲਣਾ ਨਹੀਂ ਚਾਹੀਦਾ।
He is permeating and pervading the water, the land and the sky; do not forget Him from your mind, even for an instant.
जलि थलि महीअलि पूरि रहिआ इक निमख मनहु न वीसरै ॥
ਗੁਰਚਰਨਲਾਗੇਦਿਨਸਭਾਗੇਸਰਬਗੁਣਜਗਦੀਸਰੈ
ਉਹ ਦਿਨ ਭਾਗਾਂ ਵਾਲੇ (ਸਮਝੋ, ਜਦੋਂ ਸਾਡਾ ਮਨ) ਗੁਰੂ ਦੇ ਚਰਨਾਂ ਵਿਚ ਜੁੜਿਆ ਰਹੇ, (ਪਰ ਇਹ ਸਾਡੇ ਆਪਣੇ ਵੱਸ ਦੀ ਗੱਲ ਨਹੀਂ, ਇਹ ਤਦੋਂ ਹੀ ਹੁੰਦਾ ਹੈ ਜਦੋਂ) ਉਸ ਜਗਤ ਦੇ ਮਾਲਕ ਪ੍ਰਭੂ ਦੀ ਮਿਹਰ (ਹੋਵੇ)।
Blessed was that day, when I grasped the Guru's feet; all virtues rest in the Lord of the Universe.
गुर चरन लागे दिन सभागे सरब गुण जगदीसरै ॥
ਕਰਿਸੇਵਸੇਵਕਦਿਨਸੁਰੈਣੀਤਿਸੁਭਾਵੈਸੋਹੋਇਜੀਉ
ਦਿਨ ਰਾਤ ਸੇਵਕਾਂ ਵਾਂਗ ਉਸ ਪ੍ਰਭੂ ਦੀ ਸੇਵਾ-ਭਗਤੀ ਕਰਿਆ ਕਰ; ਜੋ ਕੁਝ ਉਸ ਨੂੰ ਭਾਉਂਦਾ ਹੈ ਉਹੀ (ਜਗਤ ਵਿਚ) ਹੋ ਰਿਹਾ ਹੈ।
So serve Him day and night, O servant; whatever pleases Him, happens.
करि सेव सेवक दिनसु रैणी तिसु भावै सो होइ जीउ ॥
ਬਲਿਜਾਇਨਾਨਕੁਸੁਖਹਦਾਤੇਪਰਗਾਸੁਮਨਿਤਨਿਹੋਇਜੀਉ॥੧॥
ਨਾਨਕ ਤਾਂ ਉਸ ਸੁਖ-ਦਾਤੇ ਪ੍ਰਭੂ ਤੋਂ ਸਦਕੇ ਜਾਂਦਾ ਹੈ, (ਉਸ ਦੀ ਮਿਹਰ ਨਾਲ ਹੀ ਸਾਡੇ) ਮਨ ਵਿਚ ਤਨ ਵਿਚ (ਸਹੀ ਆਤਮਕ ਜੀਵਨ ਦਾ) ਚਾਨਣ ਹੋ ਸਕਦਾ ਹੈ ॥੧॥
Nanak is a sacrifice to the Giver of peace; his mind and body are enlightened. ||1||
बलि जाइ नानकु सुखह दाते परगासु मनि तनि होइ जीउ ॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ