ਮਾਲੀਗਉੜਾਮਹਲਾ੫ਦੁਪਦੇ॥
ਰਾਗ ਮਾਲੀ-ਗਉੜਾ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Maalee Gauraa, Fifth Mahalaa, Du-Padas:
माली गउड़ा महला ५ दुपदे ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਹਰਿਸਮਰਥਕੀਸਰਨਾ॥
ਮੈਂ ਤਾਂ ਉਸ ਪਰਮਾਤਮਾ ਦੀ ਸਰਨ ਪਿਆ ਹਾਂ ਜੋ ਸਭ ਤਾਕਤਾਂ ਦਾ ਮਾਲਕ ਹੈ।
I seek the Sanctuary of the all-powerful Lord.
हरि समरथ की सरना ॥
ਜੀਉਪਿੰਡੁਧਨੁਰਾਸਿਮੇਰੀਪ੍ਰਭਏਕਕਾਰਨਕਰਨਾ॥੧॥ਰਹਾਉ॥
ਮੇਰੀ ਜਿੰਦ, ਮੇਰਾ ਸਰੀਰ, ਮੇਰਾ ਧਨ, ਮੇਰਾ ਸਰਮਾਇਆ-ਸਭ ਕੁਝ ਉਹ ਪਰਮਾਤਮਾ ਹੀ ਹੈ ਜੋ ਸਾਰੇ ਜਗਤ ਦਾ ਮੂਲ ਹੈ ॥੧॥ ਰਹਾਉ ॥
My soul, body, wealth and capital belong to the One God, the Cause of causes. ||1||Pause||
जीउ पिंडु धनु रासि मेरी प्रभ एक कारन करना ॥१॥ रहाउ ॥
ਸਿਮਰਿਸਿਮਰਿਸਦਾਸੁਖੁਪਾਈਐਜੀਵਣੈਕਾਮੂਲੁ॥
ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਸਦਾ ਆਤਮਕ ਆਨੰਦ ਹਾਸਲ ਕਰਦਾ ਹੈ, ਹਰਿ-ਨਾਮ ਹੀ ਜ਼ਿੰਦਗੀ ਦਾ ਸਹਾਰਾ ਹੈ।
Meditating, meditating in remembrance on Him, I have found everlasting peace. He is the source of life.
सिमरि सिमरि सदा सुखु पाईऐ जीवणै का मूलु ॥
ਰਵਿਰਹਿਆਸਰਬਤਠਾਈਸੂਖਮੋਅਸਥੂਲ॥੧॥
ਇਹਨਾਂ ਦਿੱਸਦੇ ਅਣਦਿੱਸਦੇ ਪਦਾਰਥਾਂ ਵਿਚ ਸਭਨੀਂ ਥਾਈਂ ਪਰਮਾਤਮਾ ਹੀ ਮੌਜੂਦ ਹੈ ॥੧॥
He is all-pervading, permeating all places; He is in subtle essence and manifest form. ||1||
रवि रहिआ सरबत ठाई सूखमो असथूल ॥१॥
ਆਲਜਾਲਬਿਕਾਰਤਜਿਸਭਿਹਰਿਗੁਨਾਨਿਤਿਗਾਉ॥
ਮਾਇਆ ਦੇ ਮੋਹ ਦੇ ਜੰਜਾਲ ਛੱਡ ਕੇ ਵਿਕਾਰ ਤਿਆਗ ਕੇ ਸਦਾ ਪਰਮਾਤਮਾ ਦੇ ਗੁਣ ਗਾਇਆ ਕਰ।
Abandon all your entanglements and corruption; sing the Glorious Praises of the Lord forever.
आल जाल बिकार तजि सभि हरि गुना निति गाउ ॥
ਕਰਜੋੜਿਨਾਨਕੁਦਾਨੁਮਾਂਗੈਦੇਹੁਅਪਨਾਨਾਉ॥੨॥੧॥੬॥
ਦਾਸ ਨਾਨਕ (ਤਾਂ ਆਪਣੇ ਦੋਵੇਂ) ਹੱਥ ਜੋੜ ਕੇ (ਇਹੀ) ਦਾਨ ਮੰਗਦਾ ਹੈ (ਕਿ ਹੇ ਪ੍ਰਭੂ! ਮੈਨੂੰ) ਆਪਣਾ ਨਾਮ ਦੇਹ ॥੨॥੧॥੬॥
With palms pressed together, Nanak begs for this blessing; please bless me with Your Name. ||2||1||6||
कर जोड़ि नानकु दानु मांगै देहु अपना नाउ ॥२॥१॥६॥
WWW.GURBANI.WORLD