ਮਾਲੀਗਉੜਾਮਹਲਾ੫॥
Maalee Gauraa, Fifth Mahalaa:
माली गउड़ा महला ५ ॥
ਮਨਿਤਨਿਬਸਿਰਹੇਗੋਪਾਲ॥
ਹੇ ਸ੍ਰਿਸ਼ਟੀ ਦੇ ਪਾਲਕ! ਤੁਸੀ ਹੀ ਮੇਰੇ ਮਨ ਵਿਚ ਮੇਰੇ ਤਨ ਵਿਚ ਵੱਸ ਰਹੇ ਹੋ-
The Lord of the World abides in my mind and body.
मनि तनि बसि रहे गोपाल ॥
ਦੀਨਬਾਂਧਵਭਗਤਿਵਛਲਸਦਾਸਦਾਕ੍ਰਿਪਾਲ॥੧॥ਰਹਾਉ॥
ਗਰੀਬਾਂ ਦੇ ਸਹਾਈ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਸਦਾ ਹੀ ਕਿਰਪਾਲ! ॥੧॥ ਰਹਾਉ ॥
Friend of the meek, Lover of His devotees, forever and ever merciful. ||1||Pause||
दीन बांधव भगति वछल सदा सदा क्रिपाल ॥१॥ रहाउ ॥
ਆਦਿਅੰਤੇਮਧਿਤੂਹੈਪ੍ਰਭਬਿਨਾਨਾਹੀਕੋਇ॥
ਹੇ ਪ੍ਰਭੂ! (ਜਗਤ-ਰਚਨਾ ਦੇ) ਸ਼ੁਰੂ ਵਿਚ ਤੂੰ ਹੀ ਸੀ, (ਜਗਤ ਦੇ) ਅੰਤ ਵਿਚ ਤੂੰ ਹੀ ਹੋਵੇਂਗਾ, ਹੁਣ ਭੀ ਤੂੰ ਹੀ ਹੈਂ (ਸਦਾ ਕਾਇਮ ਰਹਿਣ ਵਾਲਾ)। ਪ੍ਰਭੂ ਤੋਂ ਬਿਨਾ ਹੋਰ ਕੋਈ (ਸਦਾ ਕਾਇਮ ਰਹਿਣ ਵਾਲਾ) ਨਹੀਂ।
In the beginning, in the end and in the middle, You alone exist, God; there is none other than You.
आदि अंते मधि तूहै प्रभ बिना नाही कोइ ॥
ਪੂਰਿਰਹਿਆਸਗਲਮੰਡਲਏਕੁਸੁਆਮੀਸੋਇ॥੧॥
ਇਕ ਮਾਲਕ-ਪ੍ਰਭੂ ਹੀ ਸਾਰੇ ਭਵਨਾਂ ਵਿਚ ਵਿਆਪਕ ਹੈ ॥੧॥
He is totally permeating and pervading all worlds; He is the One and only Lord and Master. ||1||
पूरि रहिआ सगल मंडल एकु सुआमी सोइ ॥१॥
ਕਰਨਿਹਰਿਜਸੁਨੇਤ੍ਰਦਰਸਨੁਰਸਨਿਹਰਿਗੁਨਗਾਉ॥
ਮੈਂ ਕੰਨ ਨਾਲ ਹਰੀ ਦੀ ਸਿਫ਼ਤ-ਸਾਲਾਹ (ਸੁਣਦਾ ਹਾਂ), ਅੱਖਾਂ ਨਾਲ ਹਰੀ ਦਾ ਦਰਸਨ (ਕਰਦਾ ਹਾਂ) ਜੀਭ ਨਾਲ ਹਰੀ ਦੇ ਗੁਣ ਗਾਂਦਾ ਹਾਂ।
With my ears I hear God's Praises, and with my eyes I behold the Blessed Vision of His Darshan; with my tongue I sing the Lord's Glorious Praises.
करनि हरि जसु नेत्र दरसनु रसनि हरि गुन गाउ ॥
ਬਲਿਹਾਰਿਜਾਏਸਦਾਨਾਨਕੁਦੇਹੁਅਪਣਾਨਾਉ॥੨॥੩॥੮॥੬॥੧੪॥
(ਪ੍ਰਭੂ ਦਾ ਦਾਸ) ਨਾਨਕ ਸਦਾ ਉਸ ਤੋਂ ਕੁਰਬਾਨ ਜਾਂਦਾ ਹੈ (ਤੇ ਉਸ ਦੇ ਦਰ ਤੇ ਅਰਦਾਸ ਕਰਦਾ ਹੈ-ਹੇ ਪ੍ਰਭੂ!) ਮੈਨੂੰ ਆਪਣਾ ਨਾਮ ਬਖ਼ਸ਼ ॥੨॥੩॥੮॥੬॥੧੪॥
Nanak is forever a sacrifice to You; please, bless me with Your Name. ||2||3||8||6||14||
बलिहारि जाए सदा नानकु देहु अपणा नाउ ॥२॥३॥८॥६॥१४॥
WWW.GURBANI.WORLD