ਬਸੰਤੁਮਹਲਾ੩ਇਕਤੁਕੇ॥
Basant, Third Mahalaa, Ik-Tukas:
बसंतु महला ३ इक तुके ॥
ਤੇਰਾਕੀਆਕਿਰਮਜੰਤੁ॥
ਹੇ ਪ੍ਰਭੂ! ਮੈਂ ਤੇਰਾ ਹੀ ਪੈਦਾ ਕੀਤਾ ਹੋਇਆ ਤੁੱਛ ਜੀਵ ਹਾਂ,
I am just a worm, created by You, O Lord.
तेरा कीआ किरम जंतु ॥
ਦੇਹਿਤਜਾਪੀਆਦਿਮੰਤੁ॥੧॥
ਜੇ ਤੂੰ ਆਪ ਹੀ ਦੇਵੇਂ, ਤਾਂ ਹੀ ਮੈਂ ਤੇਰਾ ਸਤਿਨਾਮ-ਮੰਤ੍ਰ ਜਪ ਸਕਦਾ ਹਾਂ ॥੧॥
If you bless me, then I chant Your Primal Mantra. ||1||
देहि त जापी आदि मंतु ॥१॥
ਗੁਣਆਖਿਵੀਚਾਰੀਮੇਰੀਮਾਇ॥
ਹੇ ਮਾਂ! (ਮੇਰੀ ਤਾਂਘ ਇਹ ਹੈ ਕਿ) ਮੈਂ ਪਰਮਾਤਮਾ ਦੇ ਗੁਣ ਉਚਾਰ ਕੇ ਉਹਨਾਂ ਨੂੰ ਆਪਣੇ ਮਨ ਵਿਚ ਵਸਾਈ ਰੱਖਾਂ,
I chant and reflect on His Glorious Virtues, O my mother.
गुण आखि वीचारी मेरी माइ ॥
ਹਰਿਜਪਿਹਰਿਕੈਲਗਉਪਾਇ॥੧॥ਰਹਾਉ॥
ਹਰਿ-ਨਾਮ ਜਪ ਜਪ ਕੇ ਹਰੀ ਦੇ ਚਰਨਾਂ ਵਿਚ ਜੁੜਿਆ ਰਹਾਂ ॥੧॥ ਰਹਾਉ ॥
Meditating on the Lord, I fall at the Lord's Feet. ||1||Pause||
हरि जपि हरि कै लगउ पाइ ॥१॥ रहाउ ॥
ਗੁਰਪ੍ਰਸਾਦਿਲਾਗੇਨਾਮਸੁਆਦਿ॥
ਮਨੁੱਖ ਗੁਰੂ ਦੀ ਕਿਰਪਾ ਨਾਲ (ਹੀ) ਨਾਮ ਦੇ ਰਸ ਵਿਚ ਲੱਗ ਸਕਦਾ ਹੈ।
By Guru's Grace, I am addicted to the flavor of the Naam, the Name of the Lord.
गुर प्रसादि लागे नाम सुआदि ॥
ਕਾਹੇਜਨਮੁਗਵਾਵਹੁਵੈਰਿਵਾਦਿ॥੨॥
ਵੈਰ ਵਿਚ ਵਿਰੋਧ ਵਿਚ ਕਿਉਂ ਆਪਣੀ ਜ਼ਿੰਦਗੀ ਗਵਾ ਰਹੇ ਹੋ? (ਗੁਰੂ ਦੀ ਸਰਨ ਪਵੋ) ॥੨॥
Why waste your life in hatred, vengeance and conflict? ||2||
काहे जनमु गवावहु वैरि वादि ॥२॥
ਗੁਰਿਕਿਰਪਾਕੀਨੑੀਚੂਕਾਅਭਿਮਾਨੁ॥
ਜਿਸ ਮਨੁੱਖ ਉਤੇ ਗੁਰੂ ਨੇ ਮਿਹਰ ਕੀਤੀ, ਉਸ ਦੇ ਅੰਦਰੋਂ ਅਹੰਕਾਰ ਮੁੱਕ ਗਿਆ।
When the Guru granted His Grace, my egotism was eradicated,
गुरि किरपा कीनी चूका अभिमानु ॥
ਸਹਜਭਾਇਪਾਇਆਹਰਿਨਾਮੁ॥੩॥
ਉਸ ਨੇ ਆਤਮਕ ਅਡੋਲਤਾ ਦੇਣ ਵਾਲੇ ਪ੍ਰੇਮ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ॥੩॥
and then, I obtained the Lord's Name with intuitive ease. ||3||
सहज भाइ पाइआ हरि नामु ॥३॥
ਊਤਮੁਊਚਾਸਬਦਕਾਮੁ॥
ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਨ ਵਾਲਾ ਕੰਮ (ਹੋਰ ਸਾਰੇ ਕੰਮਾਂ ਨਾਲੋਂ) ਸ੍ਰੇਸ਼ਟ ਹੈ ਉੱਚਾ ਹੈ,
The most lofty and exalted occupation is to contemplate the Word of the Shabad.
ऊतमु ऊचा सबद कामु ॥
ਨਾਨਕੁਵਖਾਣੈਸਾਚੁਨਾਮੁ॥੪॥੧॥੧੩॥
(ਤਾਹੀਏਂ) ਨਾਨਕ ਸਦਾ-ਥਿਰ ਪ੍ਰਭੂ ਦਾ ਨਾਮ ਉਚਾਰਦਾ ਰਹਿੰਦਾ ਹੈ ॥੪॥੧॥੧੩॥
Nanak chants the True Name. ||4||1||13||
नानकु वखाणै साचु नामु ॥४॥१॥१३॥
WWW.GURBANI.WORLD