ਧਨਾਸਰੀਮਹਲਾ੫॥
Dhanaasaree, Fifth Mahalaa:
धनासरी महला ५ ॥
ਪਰਹਰਨਾਲੋਭੁਝੂਠਨਿੰਦਇਵਹੀਕਰਤਗੁਦਾਰੀ॥
ਹੇ ਭਾਈ! ਪਰਾਇਆ ਧਨ ਚੁਰਾਣਾ, ਲੋਭ ਕਰਨਾ; ਝੂਠ ਬੋਲਣਾ, ਨਿੰਦਿਆ ਕਰਨੀ-ਇਸੇ ਤਰ੍ਹਾਂ ਕਰਦਿਆਂ (ਸਾਕਤ ਆਪਣੀ ਉਮਰ) ਗੁਜ਼ਾਰਦਾ ਹੈ।
Stealing the property of others, acting in greed, lying and slandering - in these ways, he passes his life.
पर हरना लोभु झूठ निंद इव ही करत गुदारी ॥
ਮ੍ਰਿਗਤ੍ਰਿਸਨਾਆਸਮਿਥਿਆਮੀਠੀਇਹਟੇਕਮਨਹਿਸਾਧਾਰੀ॥੧॥
ਜਿਵੇਂ ਤਿਹਾਏ ਹਿਰਨ ਨੂੰ ਠਗ-ਨੀਰਾ ਚੰਗਾ ਲੱਗਦਾ ਹੈ, ਤਿਵੇਂ ਸਾਕਤ ਝੂਠੀਆਂ ਆਸਾਂ ਨੂੰ ਮਿੱਠੀਆਂ ਮੰਨਦਾ ਹੈ। (ਝੂਠੀਆਂ ਆਸਾਂ ਦੀ) ਟੇਕ ਨੂੰ ਆਪਣੇ ਮਨ ਵਿਚ ਥੰਮ੍ਹੀ ਬਣਾਂਦਾ ਹੈ ॥੧॥
He places his hopes in false mirages, believing them to be sweet; this is the support he installs in his mind. ||1||
म्रिग त्रिसना आस मिथिआ मीठी इह टेक मनहि साधारी ॥१॥
ਸਾਕਤਕੀਆਵਰਦਾਜਾਇਬ੍ਰਿਥਾਰੀ॥
ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਗੁਜ਼ਰ ਜਾਂਦੀ ਹੈ,
The faithless cynic passes his life uselessly.
साकत की आवरदा जाइ ब्रिथारी ॥
ਜੈਸੇਕਾਗਦਕੇਭਾਰਮੂਸਾਟੂਕਿਗਵਾਵਤਕਾਮਿਨਹੀਗਾਵਾਰੀ॥ਰਹਾਉ॥
ਜਿਵੇਂ ਕੋਈ ਚੂਹਾ ਕਾਗ਼ਜ਼ਾਂ ਦੇ ਢੇਰਾਂ ਦੇ ਢੇਰ ਟੁੱਕ ਟੁੱਕ ਕੇ ਗਵਾ ਦੇਂਦਾ ਹੈ, ਪਰ ਉਹ ਕਾਗ਼ਜ਼ ਉਸ ਮੂਰਖ ਦੇ ਕੰਮ ਨਹੀਂ ਆਉਂਦੇ ਰਹਾਉ॥
He is like the mouse, gnawing away at the pile of paper, making it useless to the poor wretch. ||Pause||
जैसे कागद के भार मूसा टूकि गवावत कामि नही गावारी ॥ रहाउ ॥
ਕਰਿਕਿਰਪਾਪਾਰਬ੍ਰਹਮਸੁਆਮੀਇਹਬੰਧਨਛੁਟਕਾਰੀ॥
ਹੇ ਮਾਲਕ-ਪ੍ਰਭੂ! ਤੂੰ ਆਪ ਹੀ ਕਿਰਪਾ ਕਰ ਕੇ (ਮਾਇਆ ਦੇ) ਇਹਨਾਂ ਬੰਧਨਾਂ ਤੋਂ ਛੁਡਾਂਦਾ ਹੈਂ।
Have mercy on me, O Supreme Lord God, and release me from these bonds.
करि किरपा पारब्रहम सुआमी इह बंधन छुटकारी ॥
ਬੂਡਤਅੰਧਨਾਨਕਪ੍ਰਭਕਾਢਤਸਾਧਜਨਾਸੰਗਾਰੀ॥੨॥੧੧॥੪੨॥
ਹੇ ਨਾਨਕ! (ਆਖ-) ਹੇ ਪ੍ਰਭੂ! ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖਾਂ ਨੂੰ, ਮੋਹ ਵਿਚ ਡੁੱਬਦਿਆਂ ਨੂੰ, ਸੰਤ ਜਨਾਂ ਦੀ ਸੰਗਤਿ ਵਿਚ ਲਿਆ ਕੇ ਤੂੰ ਆਪ ਹੀ ਡੁੱਬਣੋਂ ਬਚਾਂਦਾ ਹੈਂ ॥੨॥੧੧॥੪੨॥
The blind are sinking, O Nanak; God saves them, uniting them with the Saadh Sangat, the Company of the Holy. ||2||11||42||
बूडत अंध नानक प्रभ काढत साध जना संगारी ॥२॥११॥४२॥
WWW.GURBANI.WORLD