ਧਨਾਸਰੀਮਹਲਾ੫॥
Dhanaasaree, Fifth Mahalaa:
धनासरी महला ५ ॥
ਛਡਾਇਲੀਓਮਹਾਬਲੀਤੇਅਪਨੇਚਰਨਪਰਾਤਿ॥
ਹੇ ਭਾਈ! (ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਗੁਰੂ ਉਸ ਨੂੰ) ਆਪਣੇ ਚਰਨੀਂ ਲਾ ਕੇ ਉਸ ਨੂੰ ਵੱਡੀ ਤਾਕਤ ਵਾਲੀ (ਮਾਇਆ) ਤੋਂ ਬਚਾ ਲੈਂਦਾ ਹੈ।
He has saved me from the awful power of Maya, by attaching me to His feet.
छडाइ लीओ महा बली ते अपने चरन पराति ॥
ਏਕੁਨਾਮੁਦੀਓਮਨਮੰਤਾਬਿਨਸਿਨਕਤਹੂਜਾਤਿ॥੧॥
ਉਸ ਦੇ ਮਨ ਵਾਸਤੇ ਗੁਰੂ ਪਰਮਾਤਮਾ ਦਾ ਨਾਮ-ਮੰਤਰ ਦੇਂਦਾ ਹੈ; ਜੋ ਨਾਹ ਨਾਸ ਹੁੰਦਾ ਹੈ ਨਾਹ ਕਿਤੇ ਗੁਆਚਦਾ ਹੈ ॥੧॥
He gave my mind the Mantra of the Naam, the Name of the One Lord, which shall never perish or leave me. ||1||
एकु नामु दीओ मन मंता बिनसि न कतहू जाति ॥१॥
ਸਤਿਗੁਰਿਪੂਰੈਕੀਨੀਦਾਤਿ॥
ਹੇ ਭਾਈ! ਪੂਰੇ ਗੁਰੂ ਨੇ (ਮੇਰੇ ਉਤੇ) ਬਖ਼ਸ਼ਸ਼ ਕੀਤੀ ਹੈ।
The Perfect True Guru has given this gift.
सतिगुरि पूरै कीनी दाति ॥
ਹਰਿਹਰਿਨਾਮੁਦੀਓਕੀਰਤਨਕਉਭਈਹਮਾਰੀਗਾਤਿ॥ਰਹਾਉ॥
(ਗੁਰੂ ਨੇ ਮੈਨੂੰ) ਪਰਮਾਤਮਾ ਦਾ ਨਾਮ ਕੀਰਤਨ ਕਰਨ ਲਈ ਦਿੱਤਾ ਹੈ, (ਜਿਸ ਦੀ ਬਰਕਤਿ ਨਾਲ) ਮੇਰੀ ਉੱਚੀ ਆਤਮਕ ਅਵਸਥਾ ਬਣ ਗਈ ਹੈ ਰਹਾਉ॥
He has blessed me with the Kirtan of the Praises of the Name of the Lord, Har, Har, and I am emancipated. ||Pause||
हरि हरि नामु दीओ कीरतन कउ भई हमारी गाति ॥ रहाउ ॥
ਅੰਗੀਕਾਰੁਕੀਓਪ੍ਰਭਿਅਪੁਨੈਭਗਤਨਕੀਰਾਖੀਪਾਤਿ॥
ਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਭਗਤਾਂ ਦਾ ਪੱਖ ਕੀਤਾ ਹੈ, (ਭਗਤਾਂ ਦੀ) ਲਾਜ ਰੱਖੀ ਹੈ।
My God has made me His own, and saved the honor of His devotee.
अंगीकारु कीओ प्रभि अपुनै भगतन की राखी पाति ॥
ਨਾਨਕਚਰਨਗਹੇਪ੍ਰਭਅਪਨੇਸੁਖੁਪਾਇਓਦਿਨਰਾਤਿ॥੨॥੧੦॥੪੧॥
ਹੇ ਨਾਨਕ! ਜਿਸ ਮਨੁੱਖ ਨੇ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਚਰਨ ਫੜ ਲਏ ਉਸ ਨੇ ਦਿਨ ਰਾਤ ਹਰ ਵੇਲੇ ਆਤਮਕ ਆਨੰਦ ਮਾਣਿਆ ਹੈ ॥੨॥੧੦॥੪੧॥
Nanak has grasped the feet of his God, and has found peace, day and night. ||2||10||41||
नानक चरन गहे प्रभ अपने सुखु पाइओ दिन राति ॥२॥१०॥४१॥
WWW.GURBANI.WORLD