ਧਨਾਸਰੀਮਹਲਾ੫॥
Dhanaasaree, Fifth Mahalaa:
धनासरी महला ५ ॥
ਸਿਮਰਿਸਿਮਰਿਸੁਆਮੀਪ੍ਰਭੁਅਪਨਾਸੀਤਲਤਨੁਮਨੁਛਾਤੀ॥
ਹੇ ਭਾਈ! ਮਾਲਕ ਪ੍ਰਭੂ (ਦਾ ਨਾਮ) ਮੁੜ ਮੁੜ ਸਿਮਰ ਕੇ ਸਰੀਰ ਮਨ ਹਿਰਦਾ ਸ਼ਾਂਤ ਹੋ ਜਾਂਦੇ ਹਨ।
Remembering, remembering God, the Lord Master in meditation, my body, mind and heart are cooled and soothed.
सिमरि सिमरि सुआमी प्रभु अपना सीतल तनु मनु छाती ॥
ਰੂਪਰੰਗਸੂਖਧਨੁਜੀਅਕਾਪਾਰਬ੍ਰਹਮਮੋਰੈਜਾਤੀ॥੧॥
ਹੇ ਭਾਈ! ਮੇਰੇ ਵਾਸਤੇ ਭੀ ਪਰਮਾਤਮਾ ਦਾ ਨਾਮ ਹੀ ਰੂਪ ਹੈ, ਰੰਗ ਹੈ, ਸੁਖ ਹੈ, ਧਨ ਹੈ, ਤੇ, ਉੱਚੀ ਜਾਤਿ ਹੈ ॥੧॥
The Supreme Lord God is my beauty, pleasure, peace, wealth, soul and social status. ||1||
रूप रंग सूख धनु जीअ का पारब्रहम मोरै जाती ॥१॥
ਰਸਨਾਰਾਮਰਸਾਇਨਿਮਾਤੀ॥
ਹੇ ਭਾਈ! ਜਿਸ ਮਨੁੱਖ ਦੀ ਜੀਭ ਪਰਮਾਤਮਾ ਦੇ ਨਾਮ ਦੀ ਰਸਾਇਣ ਵਿਚ ਮਸਤ ਰਹਿੰਦੀ ਹੈ,
My tongue is intoxicated with the Lord, the source of nectar.
रसना राम रसाइनि माती ॥
ਰੰਗਰੰਗੀਰਾਮਅਪਨੇਕੈਚਰਨਕਮਲਨਿਧਿਥਾਤੀ॥ਰਹਾਉ॥
ਅਤੇ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਨਾਲ ਰੰਗੀ ਜਾਂਦੀ ਹੈ, ਉਹੀ ਮਨੁੱਖ ਪਰਮਾਤਮਾ ਦੇ ਕੋਮਲ ਚਰਨਾਂ ਦੀ ਯਾਦ ਦਾ ਖ਼ਜ਼ਾਨਾ (ਆਪਣੇ ਹਿਰਦੇ ਵਿਚ) ਇਕੱਠਾ ਕਰ ਲੈਂਦਾ ਹੈ ਰਹਾਉ॥
I am in love, in love with the Lord's lotus feet, the treasure of riches. ||Pause||
रंग रंगी राम अपने कै चरन कमल निधि थाती ॥ रहाउ ॥
ਜਿਸਕਾਸਾਤਿਨਹੀਰਖਿਲੀਆਪੂਰਨਪ੍ਰਭਕੀਭਾਤੀ॥
ਹੇ ਭਾਈ! ਪ੍ਰਭੂ ਦਾ (ਜੀਵਾਂ ਨੂੰ ਦੁੱਖਾਂ ਰੋਗਾਂ ਤੋਂ) ਬਚਾਣ ਦਾ ਤਰੀਕਾ ਉੱਤਮ ਹੈ।
I am His - He has saved me; this is God's perfect way.
जिस का सा तिन ही रखि लीआ पूरन प्रभ की भाती ॥
ਮੇਲਿਲੀਓਆਪੇਸੁਖਦਾਤੈਨਾਨਕਹਰਿਰਾਖੀਪਾਤੀ॥੨॥੧੨॥੪੩॥
ਜੇਹੜਾ ਮਨੁੱਖ ਉਸ ਪ੍ਰਭੂ ਦਾ (ਸੇਵਕ) ਬਣ ਗਿਆ, ਉਸ ਨੂੰ ਉਸ ਨੇ ਬਚਾ ਲਿਆ। ਹੇ ਨਾਨਕ! (ਸਰਨ ਪਏ ਮਨੁੱਖ ਨੂੰ) ਸੁਖਦਾਤੇ ਪ੍ਰਭੂ ਨੇ ਆਪ ਹੀ ਸਦਾ (ਆਪਣੇ ਚਰਨਾਂ ਵਿਚ) ਮਿਲਾ ਲਿਆ, ਅਤੇ ਉਸ ਦੀ ਇੱਜ਼ਤ ਰੱਖ ਲਈ ॥੨॥੧੨॥੪੩॥
The Giver of peace has blended Nanak with Himself; the Lord has preserved his honor. ||2||12||43||
मेलि लीओ आपे सुखदातै नानक हरि राखी पाती ॥२॥१२॥४३॥
WWW.GURBANI.WORLD