ਭੈਰਉਮਹਲਾ੫॥
Bhairao, Fifth Mahalaa:
भैरउ महला ५ ॥
ਪ੍ਰਥਮੇਛੋਡੀਪਰਾਈਨਿੰਦਾ॥
(ਅਸਲ ਵੈਸ਼ਨਵ) ਸਭ ਤੋਂ ਪਹਿਲਾਂ ਦੂਜਿਆਂ ਦੇ ਐਬ ਲੱਭਣੇ ਛੱਡ ਦੇਂਦਾ ਹੈ।
First, I gave up slandering others.
प्रथमे छोडी पराई निंदा ॥
ਉਤਰਿਗਈਸਭਮਨਕੀਚਿੰਦਾ॥
(ਉਸ ਦੇ ਆਪਣੇ) ਮਨ ਦੀ ਸਾਰੀ ਚਿੰਤਾ ਲਹਿ ਜਾਂਦੀ ਹੈ (ਮਨ ਤੋਂ ਵਿਕਾਰਾਂ ਦਾ ਚਿੰਤਨ ਲਹਿ ਜਾਂਦਾ ਹੈ),
All the anxiety of my mind was dispelled.
उतरि गई सभ मन की चिंदा ॥
ਲੋਭੁਮੋਹੁਸਭੁਕੀਨੋਦੂਰਿ॥
ਉਹ ਮਨੁੱਖ (ਆਪਣੇ ਅੰਦਰੋਂ) ਲੋਭ ਅਤੇ ਮੋਹ ਸਾਰੇ ਦਾ ਸਾਰਾ ਦੂਰ ਕਰ ਦੇਂਦਾ ਹੈ।
Greed and attachment were totally banished.
लोभु मोहु सभु कीनो दूरि ॥
ਪਰਮਬੈਸਨੋਪ੍ਰਭਪੇਖਿਹਜੂਰਿ॥੧॥
ਪਰਮਾਤਮਾ ਨੂੰ ਅੰਗ-ਸੰਗ ਵੱਸਦਾ ਵੇਖ ਕੇ (ਮਨੁੱਖ) ਸਭ ਤੋਂ ਉੱਚਾ ਵੈਸ਼ਨਵ ਬਣ ਜਾਂਦਾ ਹੈ ॥੧॥
I see God ever-present, close at hand; I have become a great devotee. ||1||
परम बैसनो प्रभ पेखि हजूरि ॥१॥
ਐਸੋਤਿਆਗੀਵਿਰਲਾਕੋਇ॥
(ਇਹੋ ਜਿਹਾ ਵੈਸ਼ਨਵ ਹੀ ਅਸਲ ਤਿਆਗੀ ਹੈ, ਪਰ) ਇਹੋ ਜਿਹਾ ਤਿਆਗੀ (ਜਗਤ ਵਿਚ) ਕੋਈ ਵਿਰਲਾ ਮਨੁੱਖ ਹੀ ਹੁੰਦਾ ਹੈ,
Such a renunciate is very rare.
ऐसो तिआगी विरला कोइ ॥
ਹਰਿਹਰਿਨਾਮੁਜਪੈਜਨੁਸੋਇ॥੧॥ਰਹਾਉ॥
ਉਹੀ ਮਨੁੱਖ (ਸਹੀ ਅਰਥਾਂ ਵਿਚ) ਪਰਮਾਤਮਾ ਦਾ ਨਾਮ ਜਪਦਾ ਹੈ ॥੧॥ ਰਹਾਉ ॥
Such a humble servant chants the Name of the Lord, Har, Har. ||1||Pause||
हरि हरि नामु जपै जनु सोइ ॥१॥ रहाउ ॥
ਅਹੰਬੁਧਿਕਾਛੋਡਿਆਸੰਗੁ॥
(ਜਿਹੜਾ ਮਨੁੱਖ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਵੇਖ ਕੇ ਅਸਲ ਵੈਸ਼ਨਵ ਬਣ ਜਾਂਦਾ ਹੈ, ਉਹ) ਅਹੰਕਾਰ ਦਾ ਸਾਥ ਛੱਡ ਦੇਂਦਾ ਹੈ,
I have forsaken my egotistical intellect.
अहंबुधि का छोडिआ संगु ॥
ਕਾਮਕ੍ਰੋਧਕਾਉਤਰਿਆਰੰਗੁ॥
(ਉਸ ਦੇ ਮਨ ਤੋਂ) ਕਾਮ ਅਤੇ ਕ੍ਰੋਧ ਦਾ ਅਸਰ ਦੂਰ ਹੋ ਜਾਂਦਾ ਹੈ,
The love of sexual desire and anger has vanished.
काम क्रोध का उतरिआ रंगु ॥
ਨਾਮਧਿਆਏਹਰਿਹਰਿਹਰੇ॥
ਉਹ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ।
I meditate on the Naam, the Name of the Lord, Har, Har.
नाम धिआए हरि हरि हरे ॥
ਸਾਧਜਨਾਕੈਸੰਗਿਨਿਸਤਰੇ॥੨॥
ਅਜਿਹੇ ਮਨੁੱਖ ਸਾਧ ਸੰਗਤ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੨॥
In the Company of the Holy, I am emancipated. ||2||
साध जना कै संगि निसतरे ॥२॥
ਬੈਰੀਮੀਤਹੋਏਸੰਮਾਨ॥
ਉਸ ਨੂੰ ਵੈਰੀ ਅਤੇ ਮਿੱਤਰ ਇੱਕੋ ਜਿਹੇ (ਮਿੱਤਰ ਹੀ) ਦਿੱਸਦੇ ਹਨ,
Enemy and friend are all the same to me.
बैरी मीत होए संमान ॥
ਸਰਬਮਹਿਪੂਰਨਭਗਵਾਨ॥
ਉਸ ਨੂੰ ਭਗਵਾਨ ਸਭ ਜੀਵਾਂ ਵਿਚ ਵਿਆਪਕ ਦਿੱਸਦਾ ਹੈ।
The Perfect Lord God is permeating all.
सरब महि पूरन भगवान ॥
ਪ੍ਰਭਕੀਆਗਿਆਮਾਨਿਸੁਖੁਪਾਇਆ॥
ਉਸ ਨੇ ਪਰਮਾਤਮਾ ਦੀ ਰਜ਼ਾ ਨੂੰ ਮਿੱਠਾ ਜਾਣ ਕੇ ਸਦਾ ਆਤਮਕ ਆਨੰਦ ਮਾਣਿਆ ਹੈ,
Accepting the Will of God, I have found peace.
प्रभ की आगिआ मानि सुखु पाइआ ॥
ਗੁਰਿਪੂਰੈਹਰਿਨਾਮੁਦ੍ਰਿੜਾਇਆ॥੩॥
ਜਿਸ ਮਨੁੱਖ ਦੇ ਹਿਰਦੇ ਵਿਚ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਪੱਕੇ ਤੌਰ ਤੇ ਟਿਕਾ ਦਿੱਤਾ ॥੩॥
The Perfect Guru has implanted the Name of the Lord within me. ||3||
गुरि पूरै हरि नामु द्रिड़ाइआ ॥३॥
ਕਰਿਕਿਰਪਾਜਿਸੁਰਾਖੈਆਪਿ॥
ਪਰਮਾਤਮਾ ਆਪਣੀ ਮਿਹਰ ਕਰ ਕੇ ਜਿਸ ਮਨੁੱਖ ਦੀ ਆਪ ਰੱਖਿਆ ਕਰਦਾ ਹੈ,
That person, whom the Lord, in His Mercy, saves
करि किरपा जिसु राखै आपि ॥
ਸੋਈਭਗਤੁਜਪੈਨਾਮਜਾਪ॥
ਉਹੀ ਹੈ ਅਸਲ ਭਗਤ, ਉਹੀ ਉਸ ਦੇ ਨਾਮ ਦਾ ਜਾਪ ਜਪਦਾ ਹੈ।
that devotee chants and meditates on the Naam.
सोई भगतु जपै नाम जाप ॥
ਮਨਿਪ੍ਰਗਾਸੁਗੁਰਤੇਮਤਿਲਈ॥
ਜਿਸ ਮਨੁੱਖ ਨੇ ਗੁਰੂ ਪਾਸੋਂ (ਜੀਵਨ-ਜੁਗਤਿ ਦੀ) ਸਿੱਖਿਆ ਲੈ ਲਈ ਉਸ ਦੇ ਮਨ ਵਿਚ (ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਗਿਆ।
That person, whose mind is illumined, and who obtains understanding through the Guru
मनि प्रगासु गुर ते मति लई ॥
ਕਹੁਨਾਨਕਤਾਕੀਪੂਰੀਪਈ॥੪॥੨੭॥੪੦॥
ਨਾਨਕ ਆਖਦਾ ਹੈ- ਉਸ ਮਨੁੱਖ ਦੀ ਜ਼ਿੰਦਗੀ ਕਾਮਯਾਬ ਹੋ ਗਈ ॥੪॥੨੭॥੪੦॥
- says Nanak, he is totally fulfilled. ||4||27||40||
कहु नानक ता की पूरी पई ॥४॥२७॥४०॥
WWW.GURBANI.WORLD