GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 239
Display Settings
Translations
ਗਉੜੀਮਹਲਾ
Gauree, Fifth Mahalaa:
गउड़ी महला ५ ॥
ਗੁਰਕੈਬਚਨਿਮੋਹਿਪਰਮਗਤਿਪਾਈ
ਗੁਰੂ ਦੇ ਉਪਦੇਸ਼ ਉਤੇ ਤੁਰ ਕੇ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ,
Through the Guru's Word, I have attained the supreme status.
गुर कै बचनि मोहि परम गति पाई ॥
ਗੁਰਿਪੂਰੈਮੇਰੀਪੈਜਰਖਾਈ॥੧॥
(ਦੁਨੀਆ ਦੇ ਵਿਕਾਰਾਂ ਦੇ ਮੁਕਾਬਲੇ ਤੇ) ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ ॥੧॥
The Perfect Guru has preserved my honor. ||1||
गुरि पूरै मेरी पैज रखाई ॥१॥
ਗੁਰਕੈਬਚਨਿਧਿਆਇਓਮੋਹਿਨਾਉ
(ਹੇ ਭਾਈ!) ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਿਆ ਹੈ,
Through the Guru's Word, I meditate on the Name.
गुर कै बचनि धिआइओ मोहि नाउ ॥
ਗੁਰਪਰਸਾਦਿਮੋਹਿਮਿਲਿਆਥਾਉ॥੧॥ਰਹਾਉ
ਤੇ ਗੁਰੂ ਦੀ ਕਿਰਪਾ ਨਾਲ ਮੈਨੂੰ (ਪਰਮਾਤਮਾ ਦੇ ਚਰਨਾਂ ਵਿਚ) ਥਾਂ ਮਿਲ ਗਿਆ ਹੈ (ਮੇਰਾ ਮਨ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ) ॥੧॥ ਰਹਾਉ ॥
By Guru's Grace, I have obtained a place of rest. ||1||Pause||
गुर परसादि मोहि मिलिआ थाउ ॥१॥ रहाउ ॥
ਗੁਰਕੈਬਚਨਿਸੁਣਿਰਸਨਵਖਾਣੀ
(ਹੇ ਭਾਈ!) ਗੁਰੂ ਦੇ ਉਪਦੇਸ਼ ਦੀ ਰਾਹੀਂ (ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣ ਕੇ ਮੈਂ ਆਪਣੀ ਜੀਭ ਨਾਲ ਭੀ ਸਿਫ਼ਤ-ਸਾਲਾਹ ਉਚਾਰਦਾ ਰਹਿੰਦਾ ਹਾਂ,
I listen to the Guru's Word, and chant it with my tongue.
गुर कै बचनि सुणि रसन वखाणी ॥
ਗੁਰਕਿਰਪਾਤੇਅੰਮ੍ਰਿਤਮੇਰੀਬਾਣੀ॥੨॥
ਗੁਰੂ ਦੀ ਕਿਰਪਾ ਨਾਲ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਮੇਰੀ (ਰਾਸ-ਪੂੰਜੀ ਬਣ ਗਈ ਹੈ) ॥੨॥
By Guru's Grace, my speech is like nectar. ||2||
गुर किरपा ते अंम्रित मेरी बाणी ॥२॥
ਗੁਰਕੈਬਚਨਿਮਿਟਿਆਮੇਰਾਆਪੁ
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਮੇਰੇ ਅੰਦਰੋਂ) ਮੇਰਾ ਆਪਾ-ਭਾਵ ਮਿਟ ਗਿਆ ਹੈ,
Through the Guru's Word, my selfishness and conceit have been removed.
गुर कै बचनि मिटिआ मेरा आपु ॥
ਗੁਰਕੀਦਇਆਤੇਮੇਰਾਵਡਪਰਤਾਪੁ॥੩॥
ਗੁਰੂ ਦੀ ਦਇਆ ਨਾਲ ਮੇਰਾ ਬੜਾ ਤੇਜ-ਪਰਤਾਪ ਬਣ ਗਿਆ ਹੈ (ਕਿ ਕੋਈ ਵਿਕਾਰ ਹੁਣ ਮੇਰੇ ਨੇੜੇ ਨਹੀਂ ਢੁੱਕਦਾ) ॥੩॥
Through the Guru's kindness, I have obtained glorious greatness. ||3||
गुर की दइआ ते मेरा वड परतापु ॥३॥
ਗੁਰਕੈਬਚਨਿਮਿਟਿਆਮੇਰਾਭਰਮੁ
ਗੁਰੂ ਦੇ ਉਪਦੇਸ਼ ਤੇ ਤੁਰ ਕੇ ਮੇਰੇ ਮਨ ਦੀ ਭਟਕਣਾ ਦੂਰ ਹੋ ਗਈ ਹੈ,
Through the Guru's Word, my doubts have been removed.
गुर कै बचनि मिटिआ मेरा भरमु ॥
ਗੁਰਕੈਬਚਨਿਪੇਖਿਓਸਭੁਬ੍ਰਹਮੁ॥੪॥
ਤੇ ਹੁਣ ਮੈਂ ਹਰ-ਥਾਂ-ਵੱਸਦਾ ਪਰਮਾਤਮਾ ਵੇਖ ਲਿਆ ਹੈ ॥੪॥
Through the Guru's Word, I see God everywhere. ||4||
गुर कै बचनि पेखिओ सभु ब्रहमु ॥४॥
ਗੁਰਕੈਬਚਨਿਕੀਨੋਰਾਜੁਜੋਗੁ
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਗ੍ਰਿਹਸਤ ਵਿਚ ਰਹਿ ਕੇ ਹੀ ਮੈਂ ਪ੍ਰਭੂ-ਚਰਨਾਂ ਦਾ ਮਿਲਾਪ ਮਾਣ ਰਿਹਾ ਹਾਂ।
Through the Guru's Word, I practice Raja Yoga, the Yoga of meditation and success.
गुर कै बचनि कीनो राजु जोगु ॥
ਗੁਰਕੈਸੰਗਿਤਰਿਆਸਭੁਲੋਗੁ॥੫॥
(ਹੇ ਭਾਈ!) ਗੁਰੂ ਦੀ ਸੰਗਤਿ ਵਿਚ (ਰਹਿ ਕੇ) ਸਾਰਾ ਜਗਤ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੫॥
In the Company of the Guru, all the people of the world are saved. ||5||
गुर कै संगि तरिआ सभु लोगु ॥५॥
ਗੁਰਕੈਬਚਨਿਮੇਰੇਕਾਰਜਸਿਧਿ
(ਹੇ ਭਾਈ!) ਗੁਰੂ ਦੇ ਉਪਦੇਸ਼ ਤੇ ਤੁਰ ਕੇ ਮੇਰੇ ਸਾਰੇ ਕੰਮਾਂ ਵਿਚ ਸਫਲਤਾ ਹੋ ਰਹੀ ਹੈ,
Through the Guru's Word, my affairs are resolved.
गुर कै बचनि मेरे कारज सिधि ॥
ਗੁਰਕੈਬਚਨਿਪਾਇਆਨਾਉਨਿਧਿ॥੬॥
ਗੁਰੂ ਦੇ ਉਪਦੇਸ਼ ਦੀ ਰਾਹੀਂ ਮੈਂ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ (ਜੋ ਮੇਰੇ ਵਾਸਤੇ ਸਭ ਕਾਮਯਾਬੀਆਂ ਦਾ) ਖ਼ਜ਼ਾਨਾ ਹੈ ॥੬॥
Through the Guru's Word, I have obtained the nine treasures. ||6||
गुर कै बचनि पाइआ नाउ निधि ॥६॥
ਜਿਨਿਜਿਨਿਕੀਨੀਮੇਰੇਗੁਰਕੀਆਸਾ
(ਹੇ ਭਾਈ!) ਜਿਸ ਜਿਸ ਮਨੁੱਖ ਨੇ ਮੇਰੇ ਗੁਰੂ ਦੀ ਆਸ (ਆਪਣੇ ਮਨ ਵਿਚ) ਧਾਰ ਲਈ ਹੈ,
Whoever places his hopes in my Guru,
जिनि जिनि कीनी मेरे गुर की आसा ॥
ਤਿਸਕੀਕਟੀਐਜਮਕੀਫਾਸਾ॥੭॥
ਉਸ ਦੀ ਜਮ ਦੀ ਫਾਹੀ ਕੱਟੀ ਗਈ ਹੈ ॥੭॥
has the noose of death cut away. ||7||
तिस की कटीऐ जम की फासा ॥७॥
ਗੁਰਕੈਬਚਨਿਜਾਗਿਆਮੇਰਾਕਰਮੁ
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੇਰੀ ਕਿਸਮਤਿ ਜਾਗ ਪਈ ਹੈ,
Through the Guru's Word, my good karma has been awakened.
गुर कै बचनि जागिआ मेरा करमु ॥
ਨਾਨਕਗੁਰੁਭੇਟਿਆਪਾਰਬ੍ਰਹਮੁ॥੮॥੮॥
ਮੈਨੂੰ ਗੁਰੂ ਮਿਲਿਆ ਹੈ (ਤੇ ਗੁਰੂ ਦੀ ਮਿਹਰ ਨਾਲ) ਹੇ ਨਾਨਕ! (ਆਖ-) ਮੈਨੂੰ ਪਰਮਾਤਮਾ ਮਿਲ ਪਿਆ ਹੈ ॥੮॥੮॥
O Nanak, meeting with the Guru, I have found the Supreme Lord God. ||8||8||
नानक गुरु भेटिआ पारब्रहमु ॥८॥८॥
WWW.GURBANI.WORLD
ਪਿਛਲਾ Share ਹੋਮ Save ਅਗਲਾ