GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਭੈਰਉ - ਗੁਰੂ ਅਰਜਨ ਦੇਵ ਜੀ
ਅੰਗ 1138
Display Settings
Translations
ਭੈਰਉਮਹਲਾ
Bhairao, Fifth Mahalaa:
भैरउ महला ५ ॥
ਸਤਿਗੁਰੁਸੇਵਿਸਰਬਫਲਪਾਏ
(ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਗੁਰੂ ਦੀ ਸਰਨ ਪੈ ਕੇ ਸਾਰੇ ਫਲ (ਦੇਣ ਵਾਲਾ ਹਰਿ-ਨਾਮ) ਪ੍ਰਾਪਤ ਕਰ ਲੈਂਦਾ ਹੈ,
Serving the True Guru, all fruits and rewards are obtained.
सतिगुरु सेवि सरब फल पाए ॥
ਜਨਮਜਨਮਕੀਮੈਲੁਮਿਟਾਏ॥੧॥
(ਤੇ, ਇਸ ਤਰ੍ਹਾਂ) ਜਨਮਾਂ ਜਨਮਾਂ ਦੇ ਵਿਕਾਰਾਂ ਦੀ ਮੈਲ ਦੂਰ ਕਰ ਲੈਂਦਾ ਹੈ ॥੧॥
The filth of so many lifetimes is washed away. ||1||
जनम जनम की मैलु मिटाए ॥१॥
ਪਤਿਤਪਾਵਨਪ੍ਰਭਤੇਰੋਨਾਉ
ਹੇ ਪ੍ਰਭੂ! ਤੇਰਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
Your Name, God, is the Purifier of sinners.
पतित पावन प्रभ तेरो नाउ ॥
ਪੂਰਬਿਕਰਮਲਿਖੇਗੁਣਗਾਉ॥੧॥ਰਹਾਉ
ਪਰ ਤੇਰੇ ਗੁਣ ਗਾਵਣ ਦੀ ਦਾਤ ਉਸੇ ਨੂੰ ਮਿਲਦੀ ਹੈ ਜਿਸ ਦੇ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ (ਗੁਰੂ ਦੀ ਪ੍ਰਾਪਤੀ ਉਸ ਦੇ ਭਾਗਾਂ ਵਿਚ) ਲਿਖੀ ਹੈ ॥੧॥ ਰਹਾਉ ॥
Because of the karma of my past deeds, I sing the Glorious Praises of the Lord. ||1||Pause||
पूरबि करम लिखे गुण गाउ ॥१॥ रहाउ ॥
ਸਾਧੂਸੰਗਿਹੋਵੈਉਧਾਰੁ
ਗੁਰੂ ਦੀ ਸੰਗਤ ਵਿਚ ਰਿਹਾਂ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਹੋ ਜਾਂਦਾ ਹੈ,
In the Saadh Sangat, the Company of the Holy, I am saved.
साधू संगि होवै उधारु ॥
ਸੋਭਾਪਾਵੈਪ੍ਰਭਕੈਦੁਆਰ॥੨॥
(ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਪਰਮਾਤਮਾ ਦੇ ਦਰ ਤੇ ਸੋਭਾ ਖੱਟਦਾ ਹੈ ॥੨॥
I am blessed with honor in God's Court. ||2||
सोभा पावै प्रभ कै दुआर ॥२॥
ਸਰਬਕਲਿਆਣਚਰਣਪ੍ਰਭਸੇਵਾ
ਪ੍ਰਭੂ ਦੇ ਚਰਨਾਂ ਦੀ ਸੇਵਾ-ਭਗਤੀ ਤੋਂ ਸਾਰੇ ਸੁਖ ਪ੍ਰਾਪਤ ਹੁੰਦੇ ਹਨ, (ਜਿਹੜਾ ਮਨੁੱਖ ਪ੍ਰਭੂ ਦੇ ਚਰਨਾਂ ਦੀ ਸਰਨ ਲੈਂਦਾ ਹੈ)
Serving at God's Feet, all comforts are obtained.
सरब कलिआण चरण प्रभ सेवा ॥
ਧੂਰਿਬਾਛਹਿਸਭਿਸੁਰਿਨਰਦੇਵਾ॥੩॥
ਉਸ ਦੇ ਚਰਨਾਂ ਦੀ ਧੂੜ ਸਾਰੇ ਦੇਵਤੇ ਸਾਰੇ ਦੈਵੀ ਗੁਣਾਂ ਵਾਲੇ ਮਨੁੱਖ ਲੋੜਦੇ ਹਨ ॥੩॥
All the angels and demi-gods long for the dust of the feet of such beings. ||3||
धूरि बाछहि सभि सुरि नर देवा ॥३॥
ਨਾਨਕਪਾਇਆਨਾਮਨਿਧਾਨੁ
ਹੇ ਨਾਨਕ! (ਗੁਰੂ ਦੀ ਸਰਨ ਵਿਚ ਰਹਿ ਕੇ) ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ।
Nanak has obtained the treasure of the Naam.
नानक पाइआ नाम निधानु ॥
ਹਰਿਜਪਿਜਪਿਉਧਰਿਆਸਗਲਜਹਾਨੁ॥੪॥੧੨॥
(ਗੁਰੂ ਦੀ ਸੰਗਤ ਵਿਚ) ਹਰਿ-ਨਾਮ ਜਪ ਜਪ ਕੇ ਸਾਰਾ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੪॥੧੨॥
Chanting and meditating on the Lord, the whole world is saved. ||4||12||
हरि जपि जपि उधरिआ सगल जहानु ॥४॥१२॥
WWW.GURBANI.WORLD
ਪਿਛਲਾ Share ਹੋਮ Save ਅਗਲਾ