GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਭੈਰਉ - ਗੁਰੂ ਅਰਜਨ ਦੇਵ ਜੀ
ਅੰਗ 1138
Display Settings
Translations
ਭੈਰਉਮਹਲਾ
Bhairao, Fifth Mahalaa:
भैरउ महला ५ ॥
ਅਪਣੇਦਾਸਕਉਕੰਠਿਲਗਾਵੈ
ਪਰਮਾਤਮਾ ਆਪਣੇ ਸੇਵਕ ਨੂੰ (ਸਦਾ ਆਪਣੇ) ਗਲ ਨਾਲ ਲਾਈ ਰੱਖਦਾ ਹੈ,
God hugs His slave close in His Embrace.
अपणे दास कउ कंठि लगावै ॥
ਨਿੰਦਕਕਉਅਗਨਿਮਹਿਪਾਵੈ॥੧॥
ਅਤੇ (ਆਪਣੇ ਸੇਵਕ ਦੇ) ਦੋਖੀ ਨੂੰ (ਈਰਖਾ ਦੀ ਅੰਦਰੇ-ਅੰਦਰ ਧੁਖ ਰਹੀ) ਅੱਗ ਵਿਚ ਪਾਈ ਰੱਖਦਾ ਹੈ ॥੧॥
He throws the slanderer into the fire. ||1||
निंदक कउ अगनि महि पावै ॥१॥
ਪਾਪੀਤੇਰਾਖੇਨਾਰਾਇਣ
ਨਿੰਦਕ-ਦੋਖੀ ਪਾਸੋਂ ਪਰਮਾਤਮਾ (ਆਪਣੇ ਸੇਵਕ ਨੂੰ ਸਦਾ ਆਪ) ਬਚਾਂਦਾ ਹੈ।
The Lord saves His servants from the sinners.
पापी ते राखे नाराइण ॥
ਪਾਪੀਕੀਗਤਿਕਤਹੂਨਾਹੀਪਾਪੀਪਚਿਆਆਪਕਮਾਇਣ॥੧॥ਰਹਾਉ
ਨਿੰਦਕ-ਦੋਖੀ ਦੀ ਆਤਮਕ ਅਵਸਥਾ ਕਿਤੇ ਭੀ ਉੱਚੀ ਨਹੀਂ ਹੋ ਸਕਦੀ, (ਕਿਉਂਕਿ) ਨਿੰਦਕ-ਦੋਖੀ ਆਪਣੇ ਕਮਾਏ ਕਰਮਾਂ ਅਨੁਸਾਰ (ਸਦਾ ਨਿੰਦਾ-ਈਰਖਾ ਦੀ ਅੱਗ ਵਿਚ ਅੰਦਰੇ ਅੰਦਰ) ਸੜਦਾ ਰਹਿੰਦਾ ਹੈ ॥੧॥ ਰਹਾਉ ॥
No one can save the sinner. The sinner is destroyed by his own actions. ||1||Pause||
पापी की गति कतहू नाही पापी पचिआ आप कमाइण ॥१॥ रहाउ ॥
ਦਾਸਰਾਮਜੀਉਲਾਗੀਪ੍ਰੀਤਿ
ਪਰਮਾਤਮਾ ਦੇ ਸੇਵਕ ਦੀ ਪਰਮਾਤਮਾ ਨਾਲ ਪ੍ਰੀਤ ਬਣੀ ਰਹਿੰਦੀ ਹੈ,
The Lord's slave is in love with the Dear Lord.
दास राम जीउ लागी प्रीति ॥
ਨਿੰਦਕਕੀਹੋਈਬਿਪਰੀਤਿ॥੨॥
ਪਰ ਸੇਵਕ ਦੇ ਦੋਖੀ ਦਾ (ਨਿੰਦਾ-ਈਰਖਾ ਆਦਿਕ) ਭੈੜੇ ਕੰਮਾਂ ਨਾਲ ਪਿਆਰ ਬਣਿਆ ਰਹਿੰਦਾ ਹੈ ॥੨॥
The slanderer loves something else. ||2||
निंदक की होई बिपरीति ॥२॥
ਪਾਰਬ੍ਰਹਮਿਅਪਣਾਬਿਰਦੁਪ੍ਰਗਟਾਇਆ
(ਸਦਾ ਹੀ) ਪਰਮਾਤਮਾ ਨੇ (ਆਪਣੇ ਸੇਵਕ ਦੀ ਲਾਜ ਰੱਖ ਕੇ) ਆਪਣਾ ਮੁੱਢ-ਕਦੀਮਾਂ ਦਾ (ਇਹ) ਸੁਭਾਉ (ਜਗਤ ਵਿਚ) ਪਰਗਟ ਕੀਤਾ ਹੈ,
The Supreme Lord God has revealed His Innate Nature.
पारब्रहमि अपणा बिरदु प्रगटाइआ ॥
ਦੋਖੀਅਪਣਾਕੀਤਾਪਾਇਆ॥੩॥
(ਸੇਵਕ ਦੇ) ਨਿੰਦਕ-ਦੋਖੀ ਨੇ (ਭੀ ਸਦਾ) ਆਪਣੇ ਕੀਤੇ ਮੰਦੇ ਕਰਮ ਦਾ ਫਲ ਭੁਗਤਿਆ ਹੈ ॥੩॥
The evil-doer obtains the fruits of his own actions. ||3||
दोखी अपणा कीता पाइआ ॥३॥
ਆਇਜਾਈਰਹਿਆਸਮਾਈ
ਜਿਹੜਾ ਪਰਮਾਤਮਾ ਨਾਹ ਜੰਮਦਾ ਹੈ ਨਾਹ ਮਰਦਾ ਹੈ ਜਿਹੜਾ ਪਰਮਾਤਮਾ ਸਭ ਥਾਈਂ ਵਿਆਪਕ ਹੈ,
God does not come or go; He is All-pervading and permeating.
आइ न जाई रहिआ समाई ॥
ਨਾਨਕਦਾਸਹਰਿਕੀਸਰਣਾਈ॥੪॥੧੩॥
ਹੇ ਨਾਨਕ! ਉਸ ਦੇ ਦਾਸ (ਸਦਾ) ਉਸ ਦੀ ਸਰਨ ਪਏ ਰਹਿੰਦੇ ਹਨ ॥੪॥੧੩॥
Slave Nanak seeks the Sanctuary of the Lord. ||4||13||
नानक दास हरि की सरणाई ॥४॥१३॥
WWW.GURBANI.WORLD
ਪਿਛਲਾ Share ਹੋਮ Save ਅਗਲਾ