ਭੈਰਉਮਹਲਾ੫॥
Bhairao, Fifth Mahalaa:
भैरउ महला ५ ॥
ਚਿਤਵਤਪਾਪਨਆਲਕੁਆਵੈ॥
(ਕੁਰਾਹੇ ਪਿਆ ਹੋਇਆ ਮਨੁੱਖ) ਪਾਪ ਸੋਚਦਿਆਂ (ਰਤਾ ਭੀ) ਢਿੱਲ ਨਹੀਂ ਕਰਦਾ,
The mortal does not hesitate to think about sin.
चितवत पाप न आलकु आवै ॥
ਬੇਸੁਆਭਜਤਕਿਛੁਨਹਸਰਮਾਵੈ॥
ਵੇਸੁਆ ਦੇ ਦੁਆਰੇ ਤੇ ਜਾਣੋਂ ਭੀ ਰਤਾ ਸ਼ਰਮ ਨਹੀਂ ਕਰਦਾ।
He is not ashamed to spend time with prostitutes.
बेसुआ भजत किछु नह सरमावै ॥
ਸਾਰੋਦਿਨਸੁਮਜੂਰੀਕਰੈ॥
(ਮਾਇਆ ਦੀ ਖ਼ਾਤਰ) ਸਾਰਾ ਹੀ ਦਿਨ ਮਜੂਰੀ ਕਰ ਸਕਦਾ ਹੈ,
He works all day long,
सारो दिनसु मजूरी करै ॥
ਹਰਿਸਿਮਰਨਕੀਵੇਲਾਬਜਰਸਿਰਿਪਰੈ॥੧॥
ਪਰ ਜਦੋਂ ਪਰਮਾਤਮਾ ਦੇ ਸਿਮਰਨ ਦਾ ਵੇਲਾ ਹੁੰਦਾ ਹੈ (ਤਦੋਂ ਇਉਂ ਹੁੰਦਾ ਹੈ ਜਿਵੇਂ ਇਸ ਦੇ) ਸਿਰ ਉਤੇ ਬਿਜਲੀ ਪੈ ਜਾਂਦੀ ਹੈ ॥੧॥
but when it is time to remember the Lord, then a heavy stone falls on his head. ||1||
हरि सिमरन की वेला बजर सिरि परै ॥१॥
ਮਾਇਆਲਗਿਭੂਲੋਸੰਸਾਰੁ॥
ਜਗਤ ਮਾਇਆ ਦੇ ਮੋਹ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ।
Attached to Maya, the world is deluded and confused.
माइआ लगि भूलो संसारु ॥
ਆਪਿਭੁਲਾਇਆਭੁਲਾਵਣਹਾਰੈਰਾਚਿਰਹਿਆਬਿਰਥਾਬਿਉਹਾਰ॥੧॥ਰਹਾਉ॥
(ਪਰ ਜਗਤ ਦੇ ਭੀ ਕੀਹ ਵੱਸ?) ਕੁਰਾਹੇ ਪਾ ਸਕਣ ਵਾਲੇ ਪਰਮਾਤਮਾ ਨੇ ਆਪ (ਹੀ ਜਗਤ ਨੂੰ) ਕੁਰਾਹੇ ਪਾਇਆ ਹੋਇਆ ਹੈ (ਇਸ ਵਾਸਤੇ ਜਗਤ) ਵਿਅਰਥ ਵਿਹਾਰਾਂ ਵਿਚ ਹੀ ਮਗਨ ਰਹਿੰਦਾ ਹੈ ॥੧॥ ਰਹਾਉ ॥
The Deluder Himself has deluded the mortal, and now he is engrossed in worthless worldly affairs. ||1||Pause||
आपि भुलाइआ भुलावणहारै राचि रहिआ बिरथा बिउहार ॥१॥ रहाउ ॥
ਪੇਖਤਮਾਇਆਰੰਗਬਿਹਾਇ॥
ਮਾਇਆ ਦੇ ਚੋਜ-ਤਮਾਸ਼ੇ ਵੇਖਦਿਆਂ ਹੀ (ਕੁਰਾਹੇ ਪਏ ਮਨੁੱਖ ਦੀ ਉਮਰ) ਬੀਤ ਜਾਂਦੀ ਹੈ,
Gazing on Maya's illusion, its pleasures pass away.
पेखत माइआ रंग बिहाइ ॥
ਗੜਬੜਕਰੈਕਉਡੀਰੰਗੁਲਾਇ॥
ਤੁੱਛ ਜਿਹੀ ਮਾਇਆ ਵਿਚ ਪਿਆਰ ਪਾ ਕੇ (ਰੋਜ਼ਾਨਾ ਕਾਰ-ਵਿਹਾਰ ਵਿਚ ਭੀ) ਹੇਰਾ-ਵੇਰੀ ਕਰਦਾ ਰਹਿੰਦਾ ਹੈ।
He loves the shell, and ruins his life.
गड़बड़ करै कउडी रंगु लाइ ॥
ਅੰਧਬਿਉਹਾਰਬੰਧਮਨੁਧਾਵੈ॥
ਮਾਇਆ ਦੇ ਮੋਹ ਵਿਚ ਅੰਨ੍ਹਾ ਕਰ ਦੇਣ ਵਾਲੇ ਕਾਰ-ਵਿਹਾਰ ਦੇ ਬੰਧਨਾਂ ਵਲ (ਕੁਰਾਹੇ ਪਏ ਮਨੁੱਖ ਦਾ) ਮਨ ਦੌੜਦਾ ਰਹਿੰਦਾ ਹੈ,
Bound to blind worldly affairs, his mind wavers and wanders.
अंध बिउहार बंध मनु धावै ॥
ਕਰਣੈਹਾਰੁਨਜੀਅਮਹਿਆਵੈ॥੨॥
ਪਰ ਪੈਦਾ ਕਰਨ ਵਾਲਾ ਪਰਮਾਤਮਾ ਇਸ ਦੇ ਹਿਰਦੇ ਵਿਚ ਨਹੀਂ ਯਾਦ ਆਉਂਦਾ ॥੨॥
The Creator Lord does not come into his mind. ||2||
करणैहारु न जीअ महि आवै ॥२॥
ਕਰਤਕਰਤਇਵਹੀਦੁਖੁਪਾਇਆ॥
(ਕੁਰਾਹੇ ਪਿਆ ਮਨੁੱਖ) ਇਸੇ ਤਰ੍ਹਾਂ ਕਰਦਿਆਂ ਕਰਦਿਆਂ ਦੁੱਖ ਭੋਗਦਾ ਹੈ,
Working and working like this, he only obtains pain,
करत करत इव ही दुखु पाइआ ॥
ਪੂਰਨਹੋਤਨਕਾਰਜਮਾਇਆ॥
ਮਾਇਆ ਵਾਲੇ (ਇਸ ਦੇ) ਕੰਮ ਕਦੇ ਮੁੱਕਦੇ ਹੀ ਨਹੀਂ।
and his affairs of Maya are never completed.
पूरन होत न कारज माइआ ॥
ਕਾਮਿਕ੍ਰੋਧਿਲੋਭਿਮਨੁਲੀਨਾ॥
ਕਾਮ-ਵਾਸਨਾ ਵਿਚ, ਕ੍ਰੋਧ ਵਿਚ, ਲੋਭ ਵਿਚ (ਇਸ ਦਾ) ਮਨ ਡੁੱਬਾ ਰਹਿੰਦਾ ਹੈ;
His mind is saturated with sexual desire, anger and greed.
कामि क्रोधि लोभि मनु लीना ॥
ਤੜਫਿਮੂਆਜਿਉਜਲਬਿਨੁਮੀਨਾ॥੩॥
ਜਿਵੇਂ ਮੱਛੀ ਪਾਣੀ ਤੋਂ ਬਿਨਾ ਤੜਫ ਮਰਦੀ ਹੈ, ਤਿਵੇਂ ਨਾਮ ਤੋਂ ਬਿਨਾ ਵਿਕਾਰਾਂ ਵਿਚ ਲੁਛ ਲੁਛ ਕੇ ਇਹ ਆਤਮਕ ਮੌਤ ਸਹੇੜ ਲੈਂਦਾ ਹੈ ॥੩॥
Wiggling like a fish out of water, he dies. ||3||
तड़फि मूआ जिउ जल बिनु मीना ॥३॥
ਜਿਸਕੇਰਾਖੇਹੋਏਹਰਿਆਪਿ॥
ਪਰ, ਪ੍ਰਭੂ ਜੀ ਆਪ ਜਿਸ ਮਨੁੱਖ ਦੇ ਰਖਵਾਲੇ ਬਣ ਗਏ,
One who has the Lord Himself as his Protector,
जिस के राखे होए हरि आपि ॥
ਹਰਿਹਰਿਨਾਮੁਸਦਾਜਪੁਜਾਪਿ॥
ਉਹ ਮਨੁੱਖ ਸਦਾ ਹੀ ਪ੍ਰਭੂ ਦਾ ਨਾਮ ਜਪਦਾ ਹੈ।
chants and meditates forever on the Name of the Lord, Har, Har.
हरि हरि नामु सदा जपु जापि ॥
ਸਾਧਸੰਗਿਹਰਿਕੇਗੁਣਗਾਇਆ॥
ਉਹ ਮਨੁੱਖ ਸਾਧ ਸੰਗਤ ਵਿਚ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ,
In the Saadh Sangat, the Company of the Holy, he chants the Glorious Praises of the Lord.
साधसंगि हरि के गुण गाइआ ॥
ਨਾਨਕਸਤਿਗੁਰੁਪੂਰਾਪਾਇਆ॥੪॥੧੫॥੨੮॥
ਹੇ ਨਾਨਕ! ਜਿਸ ਨੂੰ (ਪ੍ਰਭੂ ਦੀ ਕਿਰਪਾ ਨਾਲ) ਪੂਰਾ ਗੁਰੂ ਮਿਲ ਪੈਂਦਾ ਹੈ ॥੪॥੧੫॥੨੮॥
O Nanak, he has found the Perfect True Guru. ||4||15||28||
नानक सतिगुरु पूरा पाइआ ॥४॥१५॥२८॥
WWW.GURBANI.WORLD