GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਗੁਰੂ ਰਾਮਦਾਸ ਜੀ
ਅੰਗ 882
Display Settings
Translations
ਰਾਮਕਲੀਮਹਲਾ
Raamkalee, Fourth Mahalaa:
रामकली महला ४ ॥
ਸਤਿਗੁਰਦਇਆਕਰਹੁਹਰਿਮੇਲਹੁਮੇਰੇਪ੍ਰੀਤਮਪ੍ਰਾਣਹਰਿਰਾਇਆ
ਹੇ ਹਰੀ! ਹੇ ਮੇਰੇ ਪ੍ਰੀਤਮ! ਹੇ ਮੇਰੀ ਜਿੰਦ ਦੇ ਪਾਤਿਸ਼ਾਹ! ਮੇਹਰ ਕਰ, ਮੈਨੂੰ ਗੁਰੂ ਮਿਲਾ।
O True Guru, please be kind, and unite me with the Lord. My Sovereign Lord is the Beloved of my breath of life.
सतिगुर दइआ करहु हरि मेलहु मेरे प्रीतम प्राण हरि राइआ ॥
ਹਮਚੇਰੀਹੋਇਲਗਹਗੁਰਚਰਣੀਜਿਨਿਹਰਿਪ੍ਰਭਮਾਰਗੁਪੰਥੁਦਿਖਾਇਆ॥੧॥
ਹੇ ਭਾਈ! ਜਿਸ ਗੁਰੂ ਨੇ (ਸਦਾ) ਪਰਮਾਤਮਾ ਦੇ ਮਿਲਾਪ ਦਾ ਰਸਤਾ ਵਿਖਾਇਆ ਹੈ, ਮੈਂ ਉਸ ਦਾ ਦਾਸ ਬਣ ਕੇ ਉਸ ਦੇ ਚਰਨਾਂ ਉੱਤੇ ਡਿੱਗਾ ਰਹਾਂ ॥੧॥
I am a slave; I fall at the Guru's feet. He has shown me the Path, the Way to my Lord God. ||1||
हम चेरी होइ लगह गुर चरणी जिनि हरि प्रभ मारगु पंथु दिखाइआ ॥१॥
ਰਾਮਮੈਹਰਿਹਰਿਨਾਮੁਮਨਿਭਾਇਆ
ਹੇ (ਮੇਰੇ) ਰਾਮ! ਹੇ ਹਰੀ! ਮੇਰੇ ਮਨ ਵਿਚ ਤੇਰਾ ਨਾਮ ਪਿਆਰਾ ਲੱਗਦਾ ਹੈ।
The Name of my Lord, Har, Har, is pleasing to my mind.
राम मै हरि हरि नामु मनि भाइआ ॥
ਮੈਹਰਿਬਿਨੁਅਵਰੁਕੋਈਬੇਲੀਮੇਰਾਪਿਤਾਮਾਤਾਹਰਿਸਖਾਇਆ॥੧॥ਰਹਾਉ
ਹੇ ਭਾਈ! ਪਰਮਾਤਮਾ ਤੋਂ ਬਿਨਾ ਮੈਨੂੰ ਕੋਈ ਹੋਰ ਮਦਦਗਾਰ ਨਹੀਂ ਦਿੱਸਦਾ। ਪਰਮਾਤਮਾ ਹੀ ਮੇਰੀ ਮਾਂ ਹੈ, ਪਰਮਾਤਮਾ ਹੀ ਮੇਰਾ ਪਿਉ ਹੈ, ਪਰਮਾਤਮਾ ਹੀ ਮੇਰਾ ਸਾਥੀ ਹੈ ॥੧॥ ਰਹਾਉ ॥
I have no friend except the Lord; the Lord is my father, my mother, my companion. ||1||Pause||
मै हरि बिनु अवरु न कोई बेली मेरा पिता माता हरि सखाइआ ॥१॥ रहाउ ॥
ਮੇਰੇਇਕੁਖਿਨੁਪ੍ਰਾਨਰਹਹਿਬਿਨੁਪ੍ਰੀਤਮਬਿਨੁਦੇਖੇਮਰਹਿਮੇਰੀਮਾਇਆ
ਹੇ ਮੇਰੀ ਮਾਂ! ਪ੍ਰੀਤਮ (ਗੁਰੂ ਦੇ ਮਿਲਾਪ) ਤੋਂ ਬਿਨਾ ਮੇਰੀ ਜਿੰਦ ਇਕ ਖਿਨ ਵਾਸਤੇ ਭੀ ਨਹੀਂ ਰਹਿ ਸਕਦੀ, ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਮੇਰੀ (ਆਤਮਕ) ਮੌਤ ਹੁੰਦੀ ਹੈ।
My breath of life will not survive for an instant, without my Beloved; unless I see Him, I will die, O my mother!
मेरे इकु खिनु प्रान न रहहि बिनु प्रीतम बिनु देखे मरहि मेरी माइआ ॥
ਧਨੁਧਨੁਵਡਭਾਗਗੁਰਸਰਣੀਆਏਹਰਿਗੁਰਮਿਲਿਦਰਸਨੁਪਾਇਆ॥੨॥
ਉਹ ਮਨੁੱਖ ਧੰਨ ਹਨ ਧੰਨ ਹਨ, ਵੱਡੇ ਭਾਗਾਂ ਵਾਲੇ ਹਨ, ਜੇਹੜੇ ਗੁਰੂ ਦੀ ਸਰਨ ਆ ਪੈਂਦੇ ਹਨ। ਗੁਰੂ ਨੂੰ ਮਿਲ ਕੇ ਉਹਨਾਂ ਨੇ ਪਰਮਾਤਮਾ ਦਾ ਦਰਸ਼ਨ ਕਰ ਲਿਆ ਹੈ ॥੨॥
Blessed, blessed is my great, high destiny, that I have come to the Guru's Sanctuary. Meeting with the Guru, I have obtained the Blessed Vision of the Lord's Darshan. ||2||
धनु धनु वडभाग गुर सरणी आए हरि गुर मिलि दरसनु पाइआ ॥२॥
ਮੈਅਵਰੁਕੋਈਸੂਝੈਬੂਝੈਮਨਿਹਰਿਜਪੁਜਪਉਜਪਾਇਆ
(ਹੇ ਮੇਰੀ ਮਾਂ! ਪ੍ਰਭੂ ਦੇ ਨਾਮ ਦੇ ਜਾਪ ਤੋਂ ਬਿਨਾ) ਮੈਨੂੰ ਕੋਈ ਭੀ ਹੋਰ ਕੰਮ ਨਹੀਂ ਸੁੱਝਦਾ (ਚੰਗਾ ਨਹੀਂ ਲੱਗਦਾ)। ਜਿਵੇਂ ਗੁਰੂ ਜਪਣ ਲਈ ਪ੍ਰੇਰਦਾ ਹੈ, ਮੈਂ ਆਪਣੇ ਮਨ ਵਿਚ ਪ੍ਰਭੂ ਦਾ ਨਾਮ ਦਾ ਜਾਪ ਹੀ ਜਪਦਾ ਹਾਂ।
I do not know or understand any other within my mind; I meditate and chant the Lord's Chant.
मै अवरु न कोई सूझै बूझै मनि हरि जपु जपउ जपाइआ ॥
ਨਾਮਹੀਣਫਿਰਹਿਸੇਨਕਟੇਤਿਨਘਸਿਘਸਿਨਕਵਢਾਇਆ॥੩॥
ਹੇ ਭਾਈ! ਜੇਹੜੇ ਮਨੁੱਖ ਨਾਮ ਤੋਂ ਵਾਂਜੇ ਰਹਿੰਦੇ ਹਨ, ਉਹ ਬੇਸ਼ਰਮਾਂ ਵਾਂਗ (ਦੁਨੀਆ ਵਿਚ) ਤੁਰੇ ਫਿਰਦੇ ਹਨ, ਉਹ ਅਨੇਕਾਂ ਵਾਰੀ ਬੇ-ਇੱਜ਼ਤੀ ਕਰਾ ਕੇ ਖ਼ੁਆਰ ਹੁੰਦੇ ਹਨ ॥੩॥
Those who lack the Naam, wander in shame; their noses are chopped off, bit by bit. ||3||
नामहीण फिरहि से नकटे तिन घसि घसि नक वढाइआ ॥३॥
ਮੋਕਉਜਗਜੀਵਨਜੀਵਾਲਿਲੈਸੁਆਮੀਰਿਦਅੰਤਰਿਨਾਮੁਵਸਾਇਆ
ਹੇ ਜਗਤ ਦੇ ਜੀਵਨ-ਪ੍ਰਭੂ! ਹੇ ਮੇਰੇ ਮਾਲਕ-ਪ੍ਰਭੂ! ਮੇਰੇ ਹਿਰਦੇ ਵਿਚ ਆਪਣਾ ਨਾਮ ਵਸਾਈ ਰੱਖ, ਤੇ, ਮੈਨੂੰ ਆਤਮਕ ਜੀਵਨ ਬਖ਼ਸ਼ੀ ਰੱਖ।
O Life of the World, rejuvenate me! O my Lord and Master, enshrine Your Name deep within my heart.
मो कउ जगजीवन जीवालि लै सुआमी रिद अंतरि नामु वसाइआ ॥
ਨਾਨਕਗੁਰੂਗੁਰੂਹੈਪੂਰਾਮਿਲਿਸਤਿਗੁਰਨਾਮੁਧਿਆਇਆ॥੪॥੫॥
ਹੇ ਨਾਨਕ! (ਇਹ ਨਾਮ ਦੀ ਦਾਤ ਦੇਣ-ਜੋਗਾ) ਗੁਰੂ ਪੂਰਾ ਹੀ ਹੈ ਗੁਰੂ ਪੂਰਾ ਹੀ ਹੈ। ਗੁਰੂ ਨੂੰ ਮਿਲ ਕੇ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ ॥੪॥੫॥
O Nanak, perfect is the Guru, the Guru. Meeting the True Guru, I meditate on the Naam. ||4||5||
नानक गुरू गुरू है पूरा मिलि सतिगुर नामु धिआइआ ॥४॥५॥
WWW.GURBANI.WORLD
ਪਿਛਲਾ Share ਹੋਮ Save ਅਗਲਾ