GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਗੁਰੂ ਅਮਰਦਾਸ ਜੀ
ਅੰਗ 921
Display Settings
Translations
ਹਰਿਆਪਿਅਮੁਲਕੁਹੈਮੁਲਿਪਾਇਆਜਾਇ
(ਜਦ ਤਕ ਪਰਮਾਤਮਾ ਦਾ ਮਿਲਾਪ ਨਾ ਹੋਵੇ ਤਦ ਤਕ ਆਨੰਦ ਨਹੀਂ ਮਾਣਿਆ ਜਾ ਸਕਦਾ, ਪਰ) ਪ੍ਰਭੂ ਦਾ ਮੁੱਲ ਨਹੀਂ ਪੈ ਸਕਦਾ, ਪਰਮਾਤਮਾ (ਧਨ ਆਦਿਕ) ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ।
The Lord Himself is priceless; His worth cannot be estimated.
हरि आपि अमुलकु है मुलि न पाइआ जाइ ॥
ਮੁਲਿਪਾਇਆਜਾਇਕਿਸੈਵਿਟਹੁਰਹੇਲੋਕਵਿਲਲਾਇ
ਜੀਵ ਖਪ ਖਪ ਕੇ ਹਾਰ ਗਏ, ਕਿਸੇ ਨੂੰ (ਧਨ ਆਦਿਕ) ਕੀਮਤ ਦੇ ਕੇ ਪਰਮਾਤਮਾ ਨਹੀਂ ਮਿਲਿਆ।
His worth cannot be estimated, even though people have grown weary of trying.
मुलि न पाइआ जाइ किसै विटहु रहे लोक विललाइ ॥
ਐਸਾਸਤਿਗੁਰੁਜੇਮਿਲੈਤਿਸਨੋਸਿਰੁਸਉਪੀਐਵਿਚਹੁਆਪੁਜਾਇ
(ਹਾਂ,) ਜੇ ਅਜੇਹਾ ਗੁਰੂ ਮਿਲ ਪਏ (ਜਿਸ ਦੇ ਮਿਲਿਆਂ ਮਨੁੱਖ ਦੇ ਅੰਦਰੋਂ ਆਪਾ-ਭਾਵ ਨਿਕਲ ਜਾਏ) ਤਾਂ ਉਸ ਗੁਰੂ ਦੇ ਅੱਗੇ ਆਪਣਾ ਸਿਰ ਭੇਟ ਕਰ ਦੇਣਾ ਚਾਹੀਦਾ ਹੈ (ਆਪਣਾ ਆਪ ਅਰਪਣ ਕਰ ਦੇਣਾ ਚਾਹੀਦਾ ਹੈ),
If you meet such a True Guru, offer your head to Him; your selfishness and conceit will be eradicated from within.
ऐसा सतिगुरु जे मिलै तिस नो सिरु सउपीऐ विचहु आपु जाइ ॥
ਜਿਸਦਾਜੀਉਤਿਸੁਮਿਲਿਰਹੈਹਰਿਵਸੈਮਨਿਆਇ
(ਤੇ ਜਿਸ ਗੁਰੂ ਦੇ ਮਿਲਿਆਂ) ਜੀਵ ਉਸ ਹਰੀ ਦੇ ਚਰਨਾਂ ਵਿਚ ਜੁੜਿਆ ਰਹੇ ਉਹ ਹਰੀ ਉਸ ਦੇ ਮਨ ਵਿਚ ਵੱਸ ਪਏ ਜਿਸ ਦਾ ਇਹ ਪੈਦਾ ਕੀਤਾ ਹੋਇਆ ਹੈ।
Your soul belongs to Him; remain united with Him, and the Lord will come to dwell in your mind.
जिस दा जीउ तिसु मिलि रहै हरि वसै मनि आइ ॥
ਹਰਿਆਪਿਅਮੁਲਕੁਹੈਭਾਗਤਿਨਾਕੇਨਾਨਕਾਜਿਨਹਰਿਪਲੈਪਾਇ॥੩੦॥
ਹੇ ਨਾਨਕ! ਪਰਮਾਤਮਾ ਦਾ ਮੁੱਲ ਨਹੀਂ ਪੈ ਸਕਦਾ (ਕਿਸੇ ਕੀਮਤ ਤੋਂ ਨਹੀਂ ਮਿਲਦਾ, ਪਰ) ਪਰਮਾਤਮਾ ਜਿਨ੍ਹਾਂ ਨੂੰ (ਗੁਰੂ ਦੇ) ਲੜ ਲਾ ਦੇਂਦਾ ਹੈ ਉਹਨਾਂ ਦੇ ਭਾਗ ਜਾਗ ਪੈਂਦੇ ਹਨ (ਉਹ ਆਤਮਕ ਆਨੰਦ ਮਾਣਦੇ ਹਨ) ॥੩੦॥
The Lord Himself is priceless; very fortunate are those, O Nanak, who attain to the Lord. ||30||
हरि आपि अमुलकु है भाग तिना के नानका जिन हरि पलै पाइ ॥३०॥
WWW.GURBANI.WORLD
ਪਿਛਲਾ Share ਹੋਮ Save ਅਗਲਾ