ਵਡੀਹੂਵਡਾਅਪਾਰੁਤੇਰਾਮਰਤਬਾ॥
ਹੇ ਪ੍ਰਭੂ! ਤੇਰਾ ਬੇਅੰਤ ਹੀ ਵੱਡਾ ਰੁਤਬਾ ਹੈ,
The greatest of the great, infinite is Your dignity.
वडी हू वडा अपारु तेरा मरतबा ॥
ਰੰਗਪਰੰਗਅਨੇਕਨਜਾਪਨਿੑਕਰਤਬਾ॥
(ਸੰਸਾਰ ਵਿਚ) ਤੇਰੇ ਅਨੇਕਾਂ ਹੀ ਕਿਸਮਾਂ ਦੇ ਕੌਤਕ ਹੋ ਰਹੇ ਹਨ ਜੋ ਸਮਝੇ ਨਹੀਂ ਜਾ ਸਕਦੇ।
Your colors and hues are so numerous; no one can know Your actions.
रंग परंग अनेक न जापनि करतबा ॥
ਜੀਆਅੰਦਰਿਜੀਉਸਭੁਕਿਛੁਜਾਣਲਾ॥
ਸਭ ਜੀਵਾਂ ਦੇ ਅੰਦਰ ਤੂੰ ਹੀ ਜਿੰਦ-ਰੂਪ ਹੈਂ, ਤੂੰ (ਜੀਵਾਂ ਦੀ) ਹਰੇਕ ਗੱਲ ਜਾਣਦਾ ਹੈਂ।
You are the Soul within all souls; You alone know everything.
जीआ अंदरि जीउ सभु किछु जाणला ॥
ਸਭੁਕਿਛੁਤੇਰੈਵਸਿਤੇਰਾਘਰੁਭਲਾ॥
ਸੋਹਣਾ ਹੈ ਤੇਰਾ ਟਿਕਾਣਾ, ਸਾਰੀ ਸ੍ਰਿਸ਼ਟੀ ਤੇਰੇ ਹੀ ਵੱਸ ਵਿਚ ਹੈ।
Everything is under Your control; Your home is beautiful.
सभु किछु तेरै वसि तेरा घरु भला ॥
ਤੇਰੈਘਰਿਆਨੰਦੁਵਧਾਈਤੁਧੁਘਰਿ॥
(ਇਤਨੀ ਸ੍ਰਿਸ਼ਟੀ ਦਾ ਮਾਲਕ ਹੁੰਦਿਆਂ ਭੀ) ਤੇਰੇ ਹਿਰਦੇ ਵਿਚ ਸਦਾ ਆਨੰਦ ਤੇ ਖ਼ੁਸ਼ੀਆਂ ਹਨ,
Your home is filled with bliss, which resonates and resounds throughout Your home.
तेरै घरि आनंदु वधाई तुधु घरि ॥
ਮਾਣੁਮਹਤਾਤੇਜੁਆਪਣਾਆਪਿਜਰਿ॥
ਤੂੰ ਆਪਣੇ ਇਤਨੇ ਵੱਡੇ ਮਾਣ ਵਡਿਆਈ ਤੇ ਪਰਤਾਪ ਨੂੰ ਆਪ ਹੀ ਜਰਦਾ ਹੈਂ।
Your honor, majesty and glory are Yours alone.
माणु महता तेजु आपणा आपि जरि ॥
ਸਰਬਕਲਾਭਰਪੂਰੁਦਿਸੈਜਤਕਤਾ॥
ਸਾਰੀਆਂ ਤਾਕਤਾਂ ਦਾ ਮਾਲਕ-ਪ੍ਰਭੂ ਹਰ ਥਾਂ ਦਿੱਸ ਰਿਹਾ ਹੈ।
You are overflowing with all powers; wherever we look, there You are.
सरब कला भरपूरु दिसै जत कता ॥
ਨਾਨਕਦਾਸਨਿਦਾਸੁਤੁਧੁਆਗੈਬਿਨਵਤਾ॥੧੮॥
ਹੇ ਪ੍ਰਭੂ! ਨਾਨਕ ਤੇਰੇ ਦਾਸਾਂ ਦਾ ਦਾਸ ਤੇਰੇ ਅੱਗੇ (ਹੀ) ਅਰਦਾਸ-ਬੇਨਤੀ ਕਰਦਾ ਹੈ ॥੧੮॥
Nanak, the slave of Your slaves, prays to You alone. ||18||
नानक दासनि दासु तुधु आगै बिनवता ॥१८॥
WWW.GURBANI.WORLD