GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਅਰਜਨ ਦੇਵ ਜੀ
ਅੰਗ 1003
Display Settings
Translations
ਮਾਰੂਮਹਲਾ
Maaroo, Fifth Mahalaa:
मारू महला ५ ॥
ਕੋਟਿਲਾਖਸਰਬਕੋਰਾਜਾਜਿਸੁਹਿਰਦੈਨਾਮੁਤੁਮਾਰਾ
ਹੇ ਪ੍ਰਭੂ! ਜਿਸ ਮਨੁੱਖ ਦੇ ਹਿਰਦੇ ਵਿਚ ਤੇਰਾ ਨਾਮ ਵੱਸਦਾ ਹੈ ਉਹ ਲੱਖਾਂ ਕ੍ਰੋੜਾਂ (ਬੰਦਿਆਂ) ਸਭਨਾਂ ਲੋਕਾਂ (ਦੇ ਦਿਲ) ਦਾ ਰਾਜਾ ਬਣ ਜਾਂਦਾ ਹੈ।
One who has Your Name in his heart is the king of all the hundreds of thousands and millions of beings.
कोटि लाख सरब को राजा जिसु हिरदै नामु तुमारा ॥
ਜਾਕਉਨਾਮੁਦੀਆਮੇਰੈਸਤਿਗੁਰਿਸੇਮਰਿਜਨਮਹਿਗਾਵਾਰਾ॥੧॥
ਜਿਨ੍ਹਾਂ ਮਨੁੱਖਾਂ ਨੂੰ ਮੇਰੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਨਹੀਂ ਦਿੱਤਾ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੧॥
Those, whom my True Guru has not blessed with Your Name, are poor idiots, who die and are reborn. ||1||
जा कउ नामु न दीआ मेरै सतिगुरि से मरि जनमहि गावारा ॥१॥
ਮੇਰੇਸਤਿਗੁਰਹੀਪਤਿਰਾਖੁ
ਹੇ ਮੇਰੇ ਸਤਿਗੁਰੂ! ਤੂੰ ਹੀ (ਮੇਰੀ) ਇੱਜ਼ਤ ਦਾ ਰਾਖਾ ਹੈਂ।
My True Guru protects and preserves my honor.
मेरे सतिगुर ही पति राखु ॥
ਚੀਤਿਆਵਹਿਤਬਹੀਪਤਿਪੂਰੀਬਿਸਰਤਰਲੀਐਖਾਕੁ॥੧॥ਰਹਾਉ
ਹੇ ਪ੍ਰਭੂ! ਜਦੋਂ ਤੂੰ (ਅਸਾਂ ਜੀਵਾਂ ਦੇ) ਚਿੱਤ ਵਿਚ ਆ ਵੱਸੇਂ ਤਦੋਂ ਹੀ (ਸਾਨੂੰ ਲੋਕ ਪਰਲੋਕ ਵਿਚ) ਪੂਰਨ ਇੱਜ਼ਤ ਮਿਲਦੀ ਹੈ। (ਤੇਰਾ ਨਾਮ) ਭੁੱਲਿਆਂ ਮਿੱਟੀ ਵਿਚ ਰਲ ਜਾਈਦਾ ਹੈ ॥੧॥ ਰਹਾਉ ॥
When You come to mind, Lord, then I obtain perfect honor. Forgetting You, I roll in the dust. ||1||Pause||
चीति आवहि तब ही पति पूरी बिसरत रलीऐ खाकु ॥१॥ रहाउ ॥
ਰੂਪਰੰਗਖੁਸੀਆਮਨਭੋਗਣਤੇਤੇਛਿਦ੍ਰਵਿਕਾਰਾ
ਦੁਨੀਆ ਦੇ ਸਾਰੇ ਰੂਪ ਰੰਗ ਖ਼ੁਸ਼ੀਆਂ, ਮਨ ਦੀਆਂ ਮੌਜਾਂ ਤੇ ਹੋਰ ਵਿਕਾਰ-ਇਹ ਸਾਰੇ ਹੀ (ਆਤਮਕ ਜੀਵਨ ਵਿਚ) ਛੇਕ ਹਨ।
The mind's pleasures of love and beauty bring just as many blames and sins.
रूप रंग खुसीआ मन भोगण ते ते छिद्र विकारा ॥
ਹਰਿਕਾਨਾਮੁਨਿਧਾਨੁਕਲਿਆਣਾਸੂਖਸਹਜੁਇਹੁਸਾਰਾ॥੨॥
ਪਰਮਾਤਮਾ ਦਾ ਨਾਮ (ਹੀ) ਸਾਰੇ ਸੁਖਾਂ ਦਾ ਸਾਰੀਆਂ ਖ਼ੁਸ਼ੀਆਂ ਦਾ ਖ਼ਜ਼ਾਨਾ ਹੈ; ਇਹ ਨਾਮ ਹੀ ਸ੍ਰੇਸ਼ਟ (ਪਦਾਰਥ) ਹੈ ਅਤੇ ਆਤਮਕ ਅਡੋਲਤਾ (ਦਾ ਮੂਲ) ਹੈ ॥੨॥
The Name of the Lord is the treasure of Emancipation; it is absolute peace and poise. ||2||
हरि का नामु निधानु कलिआणा सूख सहजु इहु सारा ॥२॥
ਮਾਇਆਰੰਗਬਿਰੰਗਖਿਨੈਮਹਿਜਿਉਬਾਦਰਕੀਛਾਇਆ
ਜਿਵੇਂ ਬੱਦਲਾਂ ਦੀ ਛਾਂ (ਛਿਨ-ਭੰਗਰ ਹੈ, ਤਿਵੇਂ) ਮਾਇਆ ਦੇ ਰੰਗ-ਤਮਾਸ਼ੇ ਖਿਨ ਵਿਚ ਫਿੱਕੇ ਪੈ ਜਾਂਦੇ ਹਨ;
The pleasures of Maya fade away in an instant, like the shade of a passing cloud.
माइआ रंग बिरंग खिनै महि जिउ बादर की छाइआ ॥
ਸੇਲਾਲਭਏਗੂੜੈਰੰਗਿਰਾਤੇਜਿਨਗੁਰਮਿਲਿਹਰਿਹਰਿਗਾਇਆ॥੩॥
ਪਰ, ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਉਹ ਲਾਲ ਹੋ ਗਏ, ਉਹ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ (ਉਹਨਾਂ ਦਾ ਆਤਮਕ ਆਨੰਦ ਫਿੱਕਾ ਨਹੀਂ ਪੈਂਦਾ) ॥੩॥
They alone are dyed in the deep crimson of the Lord's Love, who meet the Guru, and sing the Praises of the Lord, Har, Har. ||3||
से लाल भए गूड़ै रंगि राते जिन गुर मिलि हरि हरि गाइआ ॥३॥
ਊਚਮੂਚਅਪਾਰਸੁਆਮੀਅਗਮਦਰਬਾਰਾ
ਉਹ ਜੀਵ ਉਸ ਮਾਲਕ ਦੇ ਦਰਬਾਰ ਵਿਚ ਪਹੁੰਚੇ ਰਹਿੰਦੇ ਹਨ ਜੋ ਸਭ ਤੋਂ ਉੱਚਾ ਹੈ ਜੋ ਸਭ ਤੋਂ ਵੱਡਾ ਹੈ ਜੋ ਬੇਅੰਤ ਹੈ ਤੇ ਅਪਹੁੰਚ ਹੈ,
My Lord and Master is lofty and exalted, grand and infinite. The Darbaar of His Court is inaccessible.
ऊच मूच अपार सुआमी अगम दरबारा ॥
ਨਾਮੋਵਡਿਆਈਸੋਭਾਨਾਨਕਖਸਮੁਪਿਆਰਾ॥੪॥੭॥੧੬॥
ਹੇ ਨਾਨਕ! ਜਿਨ੍ਹਾਂ ਨੂੰ ਖਸਮ-ਪ੍ਰਭੂ ਪਿਆਰਾ ਲੱਗਦਾ ਹੈ, ਉਹਨਾਂ ਵਾਸਤੇ ਹਰਿ-ਨਾਮ ਹੀ (ਦੁਨੀਆ ਦੀ) ਵਡਿਆਈ ਹੈ, ਨਾਮ ਹੀ (ਲੋਕ ਪਰਲੋਕ ਦੀ) ਸੋਭਾ ਹੈ ॥੪॥੭॥੧੬॥
Through the Naam, glorious greatness and respect are obtained; O Nanak, my Lord and Master is my Beloved. ||4||7||16||
नामो वडिआई सोभा नानक खसमु पिआरा ॥४॥७॥१६॥
WWW.GURBANI.WORLD
ਪਿਛਲਾ Share ਹੋਮ Save ਅਗਲਾ