ਮਾਰੂਮਹਲਾ੫॥
Maaroo, Fifth Mahalaa:
मारू महला ५ ॥
ਬੇਦੁਪੁਕਾਰੈਮੁਖਤੇਪੰਡਿਤੁਕਾਮਾਮਨਕਾਮਾਠਾ॥
ਹੇ ਪੰਡਿਤ! (ਤੇਰੇ ਵਰਗਾ ਕੋਈ ਤਾਂ) ਮੂੰਹ ਨਾਲ ਵੇਦ ਉੱਚੀ ਉੱਚੀ ਪੜ੍ਹਦਾ ਹੈ, ਪਰ ਆਤਮਕ ਕਮਾਈ ਕਰਨ ਵਲੋਂ ਢਿੱਲਾ ਹੈ;
The Pandit, the religious scholar, proclaims the Vedas, but he is slow to act on them.
बेदु पुकारै मुख ते पंडितु कामा मन कामाठा ॥
ਮੋਨੀਹੋਇਬੈਠਾਇਕਾਂਤੀਹਿਰਦੈਕਲਪਨਗਾਠਾ॥
(ਕੋਈ) ਮੋਨਧਾਰੀ ਬਣ ਕੇ (ਕਿਸੇ ਗੁਫ਼ਾ ਆਦਿਕ ਵਿਚ) ਇਕੱਲਾ ਬੈਠਾ ਹੋਇਆ ਹੈ, (ਪਰ ਉਸ ਦੇ ਭੀ) ਹਿਰਦੇ ਵਿਚ ਮਾਨਸਕ ਦੌੜ-ਭੱਜ ਦੀ ਗੰਢ ਬੱਝੀ ਹੋਈ ਹੈ;
Another person on silence sits alone, but his heart is tied in knots of desire.
मोनी होइ बैठा इकांती हिरदै कलपन गाठा ॥
ਹੋਇਉਦਾਸੀਗ੍ਰਿਹੁਤਜਿਚਲਿਓਛੁਟਕੈਨਾਹੀਨਾਠਾ॥੧॥
(ਕੋਈ ਦੁਨੀਆ ਵਲੋਂ) ਉਪਰਾਮ ਹੋ ਕੇ ਗ੍ਰਿਹਸਤ ਛੱਡ ਕੇ ਤੁਰ ਪਿਆ ਹੈ, (ਪਰ ਉਸ ਦੀ ਭੀ) ਭਟਕਣਾ ਮੁੱਕੀ ਨਹੀਂ ॥੧॥
Another becomes an Udaasi, a renunciate; he abandons his home and walks out on his family, but his wandering impulses do not leave him. ||1||
होइ उदासी ग्रिहु तजि चलिओ छुटकै नाही नाठा ॥१॥
ਜੀਅਕੀਕੈਪਹਿਬਾਤਕਹਾ॥
(ਹੇ ਪੰਡਿਤ!) ਮੈਂ ਆਪਣੇ ਦਿਲ ਦੀ ਗੱਲ ਕਿਸ ਨੂੰ ਦੱਸਾਂ?
Who can I tell about the state of my soul?
जीअ की कै पहि बात कहा ॥
ਆਪਿਮੁਕਤੁਮੋਕਉਪ੍ਰਭੁਮੇਲੇਐਸੋਕਹਾਲਹਾ॥੧॥ਰਹਾਉ॥
ਮੈਂ ਇਹੋ ਜਿਹਾ (ਗੁਰਮੁਖ) ਕਿੱਥੋਂ ਲੱਭਾਂ ਜਿਹੜਾ ਆਪ (ਮੋਹ ਮਾਇਆ ਤੋਂ) ਬਚਿਆ ਹੋਇਆ ਹੋਵੇ, ਤੇ, ਮੈਨੂੰ (ਭੀ) ਪਰਮਾਤਮਾ ਮਿਲਾ ਦੇਵੇ? ॥੧॥ ਰਹਾਉ ॥
Where can I find such a person who is liberated, and who can unite me with my God? ||1||Pause||
आपि मुकतु मो कउ प्रभु मेले ऐसो कहा लहा ॥१॥ रहाउ ॥
ਤਪਸੀਕਰਿਕੈਦੇਹੀਸਾਧੀਮਨੂਆਦਹਦਿਸਧਾਨਾ॥
(ਹੇ ਪੰਡਿਤ!) ਕੋਈ ਤਪਸ੍ਵੀ (ਤਪ) ਕਰ ਕੇ (ਨਿਰੇ) ਸਰੀਰ ਨੂੰ ਕਸ਼ਟ ਦੇ ਰਿਹਾ ਹੈ, ਮਨ (ਉਸ ਦਾ ਭੀ) ਦਸੀਂ ਪਾਸੀਂ ਦੌੜ ਰਿਹਾ ਹੈ;
Someone may practice intensive meditation, and discipline his body, but his mind still runs around in ten directions.
तपसी करि कै देही साधी मनूआ दह दिस धाना ॥
ਬ੍ਰਹਮਚਾਰਿਬ੍ਰਹਮਚਜੁਕੀਨਾਹਿਰਦੈਭਇਆਗੁਮਾਨਾ॥
ਕਿਸੇ ਬ੍ਰਹਮਚਾਰੀ ਨੇ ਕਾਮ-ਵਾਸਨਾ ਰੋਕਣ ਦਾ ਅੱਭਿਆਸ ਕਰ ਲਿਆ ਹੈ, (ਪਰ ਉਸ ਦੇ) ਹਿਰਦੇ ਵਿਚ (ਇਸੇ ਗੱਲ ਦਾ) ਅਹੰਕਾਰ ਪੈਦਾ ਹੋ ਗਿਆ ਹੈ,
The celibate practices celibacy, but his heart is filled with pride.
ब्रहमचारि ब्रहमचजु कीना हिरदै भइआ गुमाना ॥
ਸੰਨਿਆਸੀਹੋਇਕੈਤੀਰਥਿਭ੍ਰਮਿਓਉਸੁਮਹਿਕ੍ਰੋਧੁਬਿਗਾਨਾ॥੨॥
(ਕੋਈ) ਸੰਨਿਆਸੀ ਬਣ ਕੇ (ਹਰੇਕ) ਤੀਰਥ ਉਤੇ ਭੌਂ ਰਿਹਾ ਹੈ ; ਉਸ ਦੇ ਅੰਦਰ ਉਸ ਨੂੰ ਮੂਰਖ ਬਣਾ ਦੇਣ ਵਾਲਾ ਕ੍ਰੋਧ ਪੈਦਾ ਹੋ ਗਿਆ ਹੈ (ਦੱਸ, ਪੰਡਿਤ! ਮੈਂ ਅਜਿਹਾ ਮਨੁੱਖ ਕਿੱਥੋਂ ਲੱਭਾਂ ਜੋ ਆਪ ਮੁਕਤ ਹੋਵੇ) ॥੨॥
The Sannyaasi wanders around at sacred shrines of pilgrimage, but his mindless anger is still within him. ||2||
संनिआसी होइ कै तीरथि भ्रमिओ उसु महि क्रोधु बिगाना ॥२॥
ਘੂੰਘਰਬਾਧਿਭਏਰਾਮਦਾਸਾਰੋਟੀਅਨਕੇਓਪਾਵਾ॥
(ਹੇ ਪੰਡਿਤ! ਕਈ ਐਸੇ ਹਨ ਜੋ ਆਪਣੇ ਪੈਰਾਂ ਨਾਲ) ਘੁੰਘਰੂ ਬੰਨ੍ਹ ਕੇ ਰਾਸਧਾਰੀਏ ਬਣੇ ਹਨ, ਪਰ ਉਹ ਭੀ ਰੋਟੀਆਂ (ਕਮਾਣ ਦੇ ਹੀ ਇਹ) ਢੰਗ ਵਰਤ ਰਹੇ ਹਨ;
The temple dancers tie bells around their ankles to earn their living.
घूंघर बाधि भए रामदासा रोटीअन के ओपावा ॥
ਬਰਤਨੇਮਕਰਮਖਟਕੀਨੇਬਾਹਰਿਭੇਖਦਿਖਾਵਾ॥
(ਕਈ ਐਸੇ ਹਨ ਜੋ) ਵਰਤ ਨੇਮ ਆਦਿਕ ਅਤੇ ਛੇ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, (ਪਰ ਉਹਨਾਂ ਨੇ ਭੀ) ਬਾਹਰ (ਲੋਕਾਂ ਨੂੰ ਹੀ) ਧਾਰਮਿਕ ਪਹਿਰਾਵਾ ਵਿਖਾਇਆ ਹੋਇਆ ਹੈ;
Others go on fasts, take vows, perform the six rituals and wear religious robes for show.
बरत नेम करम खट कीने बाहरि भेख दिखावा ॥
ਗੀਤਨਾਦਮੁਖਿਰਾਗਅਲਾਪੇਮਨਿਨਹੀਹਰਿਹਰਿਗਾਵਾ॥੩॥
(ਕਈ ਐਸੇ ਹਨ ਜੋ) ਮੂੰਹ ਨਾਲ (ਤਾਂ ਭਜਨਾਂ ਦੇ) ਗੀਤ ਰਾਗ ਅਲਾਪਦੇ ਹਨ, (ਪਰ ਆਪਣੇ) ਮਨ (ਵਿਚ ਉਹਨਾਂ ਨੇ ਭੀ ਕਦੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਕੀਤੀ ॥੩॥
Some sing songs and melodies and hymns, but their minds do not sing of the Lord, Har, Har. ||3||
गीत नाद मुखि राग अलापे मनि नही हरि हरि गावा ॥३॥
ਹਰਖਸੋਗਲੋਭਮੋਹਰਹਤਹਹਿਨਿਰਮਲਹਰਿਕੇਸੰਤਾ॥
(ਹੇ ਪੰਡਿਤ! ਸਿਰਫ਼) ਹਰੀ ਦੇ ਸੰਤ ਜਨ ਹੀ ਪਵਿੱਤਰ ਜੀਵਨ ਵਾਲੇ ਹਨ, ਉਹ ਖ਼ੁਸ਼ੀ ਗ਼ਮੀ ਲੋਭ ਮੋਹ ਆਦਿਕ ਤੋਂ ਬਚੇ ਰਹਿੰਦੇ ਹਨ।
The Lord's Saints are immaculately pure; they are beyond pleasure and pain, beyond greed and attachment.
हरख सोग लोभ मोह रहत हहि निरमल हरि के संता ॥
ਤਿਨਕੀਧੂੜਿਪਾਏਮਨੁਮੇਰਾਜਾਦਇਆਕਰੇਭਗਵੰਤਾ॥
ਜਦੋਂ ਭਗਵਾਨ ਦਇਆ ਕਰੇ ਤਦੋਂ ਮੇਰਾ ਮਨ ਉਹਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਦਾ ਹੈ।
My mind obtains the dust of their feet, when the Lord God shows mercy.
तिन की धूड़ि पाए मनु मेरा जा दइआ करे भगवंता ॥
ਕਹੁਨਾਨਕਗੁਰੁਪੂਰਾਮਿਲਿਆਤਾਂਉਤਰੀਮਨਕੀਚਿੰਤਾ॥੪॥
ਹੇ ਨਾਨਕ! ਜਦੋਂ ਪੂਰਾ ਗੁਰੂ ਮਿਲਦਾ ਹੈ ਤਦੋਂ ਮਨ ਦੀ ਚਿੰਤਾ ਦੂਰ ਹੋ ਜਾਂਦੀ ਹੈ ॥੪॥
Says Nanak, I met the Perfect Guru, and then the anxiety of my mind was removed. ||4||
कहु नानक गुरु पूरा मिलिआ तां उतरी मन की चिंता ॥४॥
ਮੇਰਾਅੰਤਰਜਾਮੀਹਰਿਰਾਇਆ॥
(ਹੇ ਪੰਡਿਤ!) ਮੇਰਾ ਪ੍ਰਭੂ-ਪਾਤਿਸ਼ਾਹ ਸਭ ਦੇ ਦਿਲ ਦੀ ਜਾਣਨ ਵਾਲਾ ਹੈ (ਉਹ ਬਾਹਰਲੇ ਭੇਖਾਂ ਉੱਦਮਾਂ ਨਾਲ ਨਹੀਂ ਪਤੀਜਦਾ)।
My Sovereign Lord is the Inner-knower, the Searcher of hearts.
मेरा अंतरजामी हरि राइआ ॥
ਸਭੁਕਿਛੁਜਾਣੈਮੇਰੇਜੀਅਕਾਪ੍ਰੀਤਮੁਬਿਸਰਿਗਏਬਕਬਾਇਆ॥੧॥ਰਹਾਉਦੂਜਾ॥੬॥੧੫॥
ਹੇ ਪੰਡਿਤ! ਮੇਰੀ ਜਿੰਦ ਦਾ ਪਾਤਿਸ਼ਾਹ ਸਭ ਕੁਝ ਜਾਣਦਾ ਹੈ (ਜਿਸ ਨੂੰ ਉਹ ਮਿਲ ਪੈਂਦਾ ਹੈ, ਉਹ ਸਾਰੇ) ਵਿਖਾਵੇ ਦੇ ਬੋਲ ਬੋਲਣੇ ਭੁੱਲ ਜਾਂਦਾ ਹੈ।੧।ਰਹਾਉ ਦੂਜਾ ॥੧॥ਰਹਾਉ ਦੂਜਾ॥੬॥੧੫॥
The Beloved of my soul knows everything; all trivial talk is forgotten. ||1||Second Pause||6||15||
सभु किछु जाणै मेरे जीअ का प्रीतमु बिसरि गए बकबाइआ ॥१॥ रहाउ दूजा ॥६॥१५॥
WWW.GURBANI.WORLD