ਧਨਾਸਰੀਮਃ੫॥
Dhanaasaree, Fifth Mahalaa:
धनासरी मः ५ ॥
ਸੋਕਤਡਰੈਜਿਖਸਮੁਸਮੑਾਰੈ॥
ਹੇ ਭਾਈ! ਜੇਹੜਾ ਮਨੁੱਖ ਖਸਮ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਹ ਕਿਤੇ ਭੀ ਨਹੀਂ ਡਰਦਾ।
One who contemplates his Lord and Master - why should he be afraid?
सो कत डरै जि खसमु समारै ॥
ਡਰਿਡਰਿਪਚੇਮਨਮੁਖਵੇਚਾਰੇ॥੧॥ਰਹਾਉ॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨਿਮਾਣੇ (ਮੌਤ ਆਦਿਕ ਤੋਂ ਡਰ ਕੇ) ਡਰ ਡਰ ਕੇ ਖ਼ੁਆਰ ਹੁੰਦੇ ਰਹਿੰਦੇ ਹਨ ॥੧॥ ਰਹਾਉ ॥
The wretched self-willed manmukhs are ruined through fear and dread. ||1||Pause||
डरि डरि पचे मनमुख वेचारे ॥१॥ रहाउ ॥
ਸਿਰਊਪਰਿਮਾਤਪਿਤਾਗੁਰਦੇਵ॥
ਹੇ ਭਾਈ! ਜੇਹੜਾ ਮਨੁੱਖ ਆਪਣੇ ਸਿਰ ਉਤੇ ਪ੍ਰਕਾਸ਼-ਰੂਪ ਉਸ ਪ੍ਰਭੂ ਨੂੰ ਮਾਤਾ ਪਿਤਾ ਵਾਂਗ (ਰਾਖਾ ਸਮਝਦਾ ਹੈ),
The Divine Guru, my mother and father, is over my head.
सिर ऊपरि मात पिता गुरदेव ॥
ਸਫਲਮੂਰਤਿਜਾਕੀਨਿਰਮਲਸੇਵ॥
ਜਿਸ ਪਰਮਾਤਮਾ ਦਾ ਦਰਸਨ ਕੀਤਿਆਂ ਸਾਰੇ ਫਲ ਪ੍ਰਾਪਤ ਹੁੰਦੇ ਹਨ,
His image brings prosperity; serving Him, we become pure.
सफल मूरति जा की निरमल सेव ॥
ਏਕੁਨਿਰੰਜਨੁਜਾਕੀਰਾਸਿ॥
ਮਾਇਆ ਤੋਂ ਨਿਰਲੇਪ ਪ੍ਰਭੂ ਦਾ ਨਾਮ ਹੀ ਉਸ ਮਨੁੱਖ (ਦੇ ਆਤਮਕ ਜੀਵਨ) ਦਾ ਸਰਮਾਇਆ ਬਣ ਜਾਂਦਾ ਹੈ।
The One Lord, the Immaculate Lord, is our capital.
एकु निरंजनु जा की रासि ॥
ਮਿਲਿਸਾਧਸੰਗਤਿਹੋਵਤਪਰਗਾਸ॥੧॥
ਉਸ ਦੀ ਸੇਵਾ-ਭਗਤੀ ਪਵਿਤ੍ਰ ਜੀਵਨ ਵਾਲਾ ਬਣਾ ਦੇਂਦੀ ਹੈ, ਸਾਧ ਸੰਗਤਿ ਵਿਚ ਮਿਲ ਕੇ ਉਸ ਮਨੁੱਖ ਦੇ ਅੰਦਰ ਜੀਵਨ-ਚਾਨਣ ਹੋ ਜਾਂਦਾ ਹੈ ॥੧॥
Joining the Saadh Sangat, the Company of the Holy, we are illumined and enlightened. ||1||
मिलि साधसंगति होवत परगास ॥१॥
ਜੀਅਨਕਾਦਾਤਾਪੂਰਨਸਭਠਾਇ॥
ਹੇ ਭਾਈ! ਜੇਹੜਾ ਪਰਮਾਤਮਾ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਜੋ ਹਰ ਥਾਂ ਮੌਜੂਦ ਹੈ,
The Giver of all beings is totally pervading everywhere.
जीअन का दाता पूरन सभ ठाइ ॥
ਕੋਟਿਕਲੇਸਮਿਟਹਿਹਰਿਨਾਇ॥
ਜਿਸ ਪ੍ਰਭੂ ਦੇ ਨਾਮ ਵਿਚ ਜੁੜਿਆਂ ਕ੍ਰੋੜਾਂ ਦੁੱਖ-ਕਲੇਸ਼ ਮਿਟ ਜਾਂਦੇ ਹਨ।
Millions of pains are removed by the Lord's Name.
कोटि कलेस मिटहि हरि नाइ ॥
ਜਨਮਮਰਨਸਗਲਾਦੁਖੁਨਾਸੈ॥
ਉਸ ਮਨੁੱਖ ਦਾ ਜਨਮ ਮਰਨ ਦਾ ਸਾਰਾ ਦੁੱਖ ਨਾਸ ਹੋ ਜਾਂਦਾ ਹੈ,
All the pains of birth and death are taken away
जनम मरन सगला दुखु नासै ॥
ਗੁਰਮੁਖਿਜਾਕੈਮਨਿਤਨਿਬਾਸੈ॥੨॥
ਜਿਸ ਦੇ ਮਨ ਵਿਚ ਹਿਰਦੇ ਵਿਚ ਗੁਰੂ ਦੀ ਰਾਹੀਂ ਉਹ ਪ੍ਰਭੂ ਆ ਵੱਸਦਾ ਹੈ ॥੨॥
from the Gurmukh, within whose mind and body the Lord dwells. ||2||
गुरमुखि जा कै मनि तनि बासै ॥२॥
ਜਿਸਨੋਆਪਿਲਏਲੜਿਲਾਇ॥
ਹੇ ਭਾਈ! ਪਰਮਾਤਮਾ ਜਿਸ ਮਨੁੱਖ ਨੂੰ ਆਪ ਆਪਣੇ ਲੜ ਲਾ ਲੈਂਦਾ ਹੈ,
He alone, whom the Lord has attached to the hem of His robe,
जिस नो आपि लए लड़ि लाइ ॥
ਦਰਗਹਮਿਲੈਤਿਸੈਹੀਜਾਇ॥
ਉਸੇ ਨੂੰ ਹੀ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ।
obtains a place in the Court of the Lord.
दरगह मिलै तिसै ही जाइ ॥
ਸੇਈਭਗਤਜਿਸਾਚੇਭਾਣੇ॥
ਹੇ ਭਾਈ! ਉਹੀ ਮਨੁੱਖ ਪਰਮਾਤਮਾ ਦੇ ਭਗਤ ਅਖਵਾ ਸਕਦੇ ਹਨ, ਜੇਹੜੇ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।
They alone are devotees, who are pleasing to the True Lord.
सेई भगत जि साचे भाणे ॥
ਜਮਕਾਲਤੇਭਏਨਿਕਾਣੇ॥੩॥
ਉਹ ਮਨੁੱਖ ਮੌਤ ਤੋਂ ਨਿਡਰ ਹੋ ਜਾਂਦੇ ਹਨ ॥੩॥
They are freed from the Messenger of Death. ||3||
जमकाल ते भए निकाणे ॥३॥
ਸਾਚਾਸਾਹਿਬੁਸਚੁਦਰਬਾਰੁ॥
ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਦਰਬਾਰ (ਭੀ) ਸਦਾ ਕਾਇਮ ਰਹਿਣ ਵਾਲਾ ਹੈ।
True is the Lord, and True is His Court.
साचा साहिबु सचु दरबारु ॥
ਕੀਮਤਿਕਉਣੁਕਹੈਬੀਚਾਰੁ॥
ਕੋਈ ਮਨੁੱਖ ਉਸ ਦੀ ਕੀਮਤ ਦੀ ਵਿਚਾਰ ਨਹੀਂ ਕਰ ਸਕਦਾ।
Who can contemplate and describe His value?
कीमति कउणु कहै बीचारु ॥
ਘਟਿਘਟਿਅੰਤਰਿਸਗਲਅਧਾਰੁ॥
ਉਹ ਪ੍ਰਭੂ ਹਰੇਕ ਸਰੀਰ ਵਿਚ ਵੱਸਦਾ ਹੈ, (ਸਭ ਜੀਵਾਂ ਦੇ) ਅੰਦਰ ਵੱਸਦਾ ਹੈ, ਸਭ ਜੀਵਾਂ ਦਾ ਆਸਰਾ ਹੈ।
He is within each and every heart, the Support of all.
घटि घटि अंतरि सगल अधारु ॥
ਨਾਨਕੁਜਾਚੈਸੰਤਰੇਣਾਰੁ॥੪॥੩॥੨੪॥
ਨਾਨਕ ਉਸ ਪ੍ਰਭੂ ਦੇ ਸੰਤ ਜਨਾਂ ਦੀ ਚਰਨ-ਧੂੜ ਮੰਗਦਾ ਹੈ ॥੪॥੩॥੨੪॥
Nanak begs for the dust of the Saints. ||4||3||24||
नानकु जाचै संत रेणारु ॥४॥३॥२४॥
WWW.GURBANI.WORLD