GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਧਨਾਸਰੀ - ਗੁਰੂ ਅਰਜਨ ਦੇਵ ਜੀ
ਅੰਗ 677
Display Settings
Translations
ਧਨਾਸਰੀਮਹਲਾ
ਰਾਗ ਧਨਾਸਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Dhanaasaree, Fifth Mahalaa:
धनासरी महला ५ ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਘਰਿਬਾਹਰਿਤੇਰਾਭਰਵਾਸਾਤੂਜਨਕੈਹੈਸੰਗਿ
ਹੇ ਪ੍ਰਭੂ! ਤੇਰੇ ਸੇਵਕ ਨੂੰ ਘਰ ਦੇ ਅੰਦਰ ਭੀ, ਘਰੋਂ ਬਾਹਰ ਭੀ ਤੇਰਾ ਹੀ ਸਹਾਰਾ ਰਹਿੰਦਾ ਹੈ, ਤੂੰ ਆਪਣੇ ਸੇਵਕ ਦੇ (ਸਦਾ) ਨਾਲ ਰਹਿੰਦਾ ਹੈਂ।
At home, and outside, I place my trust in You; You are always with Your humble servant.
घरि बाहरि तेरा भरवासा तू जन कै है संगि ॥
ਕਰਿਕਿਰਪਾਪ੍ਰੀਤਮਪ੍ਰਭਅਪੁਨੇਨਾਮੁਜਪਉਹਰਿਰੰਗਿ॥੧॥
ਹੇ ਮੇਰੇ ਪ੍ਰੀਤਮ ਪ੍ਰਭੂ! (ਮੇਰੇ ਉਤੇ ਭੀ) ਮੇਹਰ ਕਰ, ਮੈਂ ਤੇਰੇ ਪਿਆਰ ਵਿਚ ਟਿਕ ਕੇ ਤੇਰਾ ਨਾਮ ਜਪਦਾ ਰਹਾਂ ॥੧॥
Bestow Your Mercy, O my Beloved God, that I may chant the Lord's Name with love. ||1||
करि किरपा प्रीतम प्रभ अपुने नामु जपउ हरि रंगि ॥१॥
ਜਨਕਉਪ੍ਰਭਅਪਨੇਕਾਤਾਣੁ
ਹੇ ਭਾਈ! ਪ੍ਰਭੂ ਦੇ ਸੇਵਕ ਨੂੰ ਆਪਣੇ ਪ੍ਰਭੂ ਦਾ ਆਸਰਾ ਹੁੰਦਾ ਹੈ।
God is the strength of His humble servants.
जन कउ प्रभ अपने का ताणु ॥
ਜੋਤੂਕਰਹਿਕਰਾਵਹਿਸੁਆਮੀਸਾਮਸਲਤਿਪਰਵਾਣੁਰਹਾਉ
ਹੇ ਮਾਲਕ-ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਜੋ ਕੁਝ ਤੂੰ (ਸੇਵਕ ਪਾਸੋਂ) ਕਰਾਂਦਾ ਹੈਂ, (ਸੇਵਕ ਨੂੰ) ਉਹੀ ਪ੍ਰੇਰਨਾ ਪਸੰਦ ਆਉਂਦੀ ਹੈ ਰਹਾਉ॥
Whatever You do, or cause to be done, O Lord and Master, that outcome is acceptable to me. ||Pause||
जो तू करहि करावहि सुआमी सा मसलति परवाणु ॥ रहाउ ॥
ਪਤਿਪਰਮੇਸਰੁਗਤਿਨਾਰਾਇਣੁਧਨੁਗੁਪਾਲਗੁਣਸਾਖੀ
ਹੇ ਭਾਈ! (ਪਰਮਾਤਮਾ ਦੇ ਸੇਵਕ ਨੂੰ) ਪਰਮਾਤਮਾ (ਦਾ ਨਾਮ ਹੀ) ਇੱਜ਼ਤ ਹੈ, ਪਰਮਾਤਮਾ (ਦਾ ਨਾਮ ਹੀ) ਉੱਚੀ ਆਤਮਕ ਅਵਸਥਾ ਹੈ, ਪਰਮਾਤਮਾ ਦੇ ਗੁਣਾਂ ਦੀਆਂ ਸਾਖੀਆਂ ਸੇਵਕ ਵਾਸਤੇ ਧਨ-ਪਦਾਰਥ ਹੈ।
The Transcendent Lord is my honor; the Lord is my emancipation; the glorious sermon of the Lord is my wealth.
पति परमेसरु गति नाराइणु धनु गुपाल गुण साखी ॥
ਚਰਨਸਰਨਨਾਨਕਦਾਸਹਰਿਹਰਿਸੰਤੀਇਹਬਿਧਿਜਾਤੀ॥੨॥੧॥੨੫॥
ਹੇ ਨਾਨਕ! ਪ੍ਰਭੂ ਦੇ ਸੇਵਕ ਪ੍ਰਭੂ ਦੇ ਚਰਨਾਂ ਦੀ ਸਰਨ ਪਏ ਰਹਿੰਦੇ ਹਨ। ਸੰਤ ਜਨਾਂ ਨੇ ਇਸੇ ਨੂੰ (ਸਹੀ) ਜੀਵਨ-ਜੁਗਤਿ ਸਮਝਿਆ ਹੈ ॥੨॥੧॥੨੫॥
Slave Nanak seeks the Sanctuary of the Lord's feet; from the Saints, he has learned this way of life. ||2||1||25||
चरन सरन नानक दास हरि हरि संती इह बिधि जाती ॥२॥१॥२५॥
WWW.GURBANI.WORLD
ਪਿਛਲਾ Share ਹੋਮ Save ਅਗਲਾ