ਮਃ੧॥
First Mahalaa:
मः १ ॥
ਜਾਤੂੰਵਡਾਸਭਿਵਡਿਆਂਈਆਚੰਗੈਚੰਗਾਹੋਈ॥
ਜਦੋਂ (ਇਹ ਗੱਲ ਠੀਕ ਹੈ ਕਿ) ਤੂੰ ਵੱਡਾ (ਪ੍ਰਭੂ ਜਗਤ ਦਾ ਕਰਤਾਰ ਹੈਂ ਤਾਂ ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰੀਆਂ ਹੀ ਵਡਿਆਈਆਂ ਹਨ (ਕਿਉਂਕਿ) ਚੰਗੇ ਤੋਂ ਚੰਗਿਆਈ ਹੀ ਉਤਪੰਨ ਹੁੰਦੀ ਹੈ।
You are so Great-all Greatness flows from You. You are So Good-Goodness radiates from You.
जा तूं वडा सभि वडिआंईआ चंगै चंगा होई ॥
ਜਾਤੂੰਸਚਾਤਾਸਭੁਕੋਸਚਾਕੂੜਾਕੋਇਨਕੋਈ॥
(ਜਦੋਂ ਇਹ ਯਕੀਨ ਬੱਝ ਜਾਏ ਕਿ) ਤੂੰ ਸੱਚਾ ਪ੍ਰਭੂ ਸਿਰਜਣਹਾਰ ਹੈਂ (ਤਾਂ) ਹਰੇਕ ਜੀਵ ਸੱਚਾ (ਦਿੱਸਦਾ ਹੈ ਕਿਉਂਕਿ ਹਰੇਕ ਜੀਵ ਵਿਚ ਤੂੰ ਆਪ ਮੌਜੂਦ ਹੈਂ ਤਾਂ ਫਿਰ ਇਸ ਜਗਤ ਵਿਚ) ਕੋਈ ਕੂੜਾ ਨਹੀਂ ਹੋ ਸਕਦਾ।
You are True-all that flows from You is True. Nothing at all is false.
जा तूं सचा ता सभु को सचा कूड़ा कोइ न कोई ॥
ਆਖਣੁਵੇਖਣੁਬੋਲਣੁਚਲਣੁਜੀਵਣੁਮਰਣਾਧਾਤੁ॥
(ਜੋ ਕੁਝ ਬਾਹਰ ਵਿਖਾਵੇ ਮਾਤ੍ਰ ਦਿੱਸ ਰਿਹਾ ਹੈ ਇਹ) ਆਖਣਾ-ਵੇਖਣਾ, ਇਹ ਬੋਲ-ਚਾਲ, ਇਹ ਜੀਉਂਣਾ ਤੇ ਮਰਨਾ (ਇਹ ਸਭ ਕੁਝ) ਮਾਇਆ-ਰੂਪ ਹੈ (ਅਸਲੀਅਤ ਨਹੀਂ ਹੈ, ਅਸਲੀਅਤ ਪ੍ਰਭੂ ਆਪ ਹੀ ਹੈ)।
Talking, seeing, speaking, walking, living and dying-all these are transitory.
आखणु वेखणु बोलणु चलणु जीवणु मरणा धातु ॥
ਹੁਕਮੁਸਾਜਿਹੁਕਮੈਵਿਚਿਰਖੈਨਾਨਕਸਚਾਆਪਿ॥੨॥
ਹੇ ਨਾਨਕ! ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ (ਆਪਣੀ) ਹੁਕਮ (-ਰੂਪ ਸੱਤਿਆ) ਰਚ ਕੇ ਸਭ ਜੀਵਾਂ ਨੂੰ ਉਸ ਹੁਕਮ ਵਿਚ ਤੋਰ ਰਿਹਾ ਹੈ ॥੨॥
By the Hukam of His Command, He creates, and in His Command, He keeps us. O Nanak, He Himself is True. ||2||
हुकमु साजि हुकमै विचि रखै नानक सचा आपि ॥२॥
WWW.GURBANI.WORLD