ਸਲੋਕੁਮਃ੧॥
Shalok, First Mahalaa:
सलोकु मः १ ॥
ਤੁਧੁਭਾਵੈਤਾਵਾਵਹਿਗਾਵਹਿਤੁਧੁਭਾਵੈਜਲਿਨਾਵਹਿ॥
ਜਦੋਂ ਤੇਰੀ ਰਜ਼ਾ ਹੁੰਦੀ ਹੈ (ਭਾਵ, ਇਹ ਤੇਰੀ ਰਜ਼ਾ ਹੈ ਕਿ ਕਈ ਜੀਵ ਸਾਜ਼) ਵਜਾਂਦੇ ਹਨ ਤੇ ਗਾਉਂਦੇ ਹਨ, (ਤੀਰਥਾਂ ਦੇ) ਜਲ ਵਿਚ ਇਸ਼ਨਾਨ ਕਰਦੇ ਹਨ,
When it pleases You, we play music and sing; when it pleases You, we bathe in water.
तुधु भावै ता वावहि गावहि तुधु भावै जलि नावहि ॥
ਜਾਤੁਧੁਭਾਵਹਿਤਾਕਰਹਿਬਿਭੂਤਾਸਿੰਙੀਨਾਦੁਵਜਾਵਹਿ॥
ਕਈ (ਪਿੰਡੇ ਉਤੇ) ਸੁਆਹ ਮਲਦੇ ਹਨ ਤੇ ਸਿੰਙੀ ਦਾ ਨਾਦ ਵਜਾਂਦੇ ਹਨ।
When it pleases You, we smear our bodies with ashes, and blow the horn and the conch shell.
जा तुधु भावहि ता करहि बिभूता सिंङी नादु वजावहि ॥
ਜਾਤੁਧੁਭਾਵੈਤਾਪੜਹਿਕਤੇਬਾਮੁਲਾਸੇਖਕਹਾਵਹਿ॥
ਕਈ ਜੀਵ ਕੁਰਾਨ ਆਦਿਕ ਧਰਮ ਪੁਸਤਕਾਂ ਪੜ੍ਹਦੇ ਹਨ ਤੇ ਆਪਣੇ ਆਪ ਨੂੰ ਮੁੱਲਾਂ ਤੇ ਸ਼ੇਖ਼ ਅਖਵਾਂਦੇ ਹਨ।
When it pleases You, we read the Islamic Scriptures, and are acclaimed as Mullahs and Shaykhs.
जा तुधु भावै ता पड़हि कतेबा मुला सेख कहावहि ॥
ਜਾਤੁਧੁਭਾਵੈਤਾਹੋਵਹਿਰਾਜੇਰਸਕਸਬਹੁਤੁਕਮਾਵਹਿ॥
ਕੋਈ ਰਾਜੇ ਬਣ ਜਾਂਦੇ ਹਨ ਤੇ ਕਈ ਸੁਆਦਾਂ ਦੇ ਭੋਜਨ ਵਰਤਦੇ ਹਨ।
When it pleases You, we become kings, and enjoy all sorts of tastes and pleasures.
जा तुधु भावै ता होवहि राजे रस कस बहुतु कमावहि ॥
ਜਾਤੁਧੁਭਾਵੈਤੇਗਵਗਾਵਹਿਸਿਰਮੁੰਡੀਕਟਿਜਾਵਹਿ॥
ਕੋਈ ਤਲਵਾਰ ਚਲਾਂਦੇ ਹਨ ਤੇ ਧੌਣ ਨਾਲੋਂ ਸਿਰ ਵੱਢੇ ਜਾਂਦੇ ਹਨ।
When it pleases You, we wield the sword, and cut off the heads of our enemies.
जा तुधु भावै तेग वगावहि सिर मुंडी कटि जावहि ॥
ਜਾਤੁਧੁਭਾਵੈਜਾਹਿਦਿਸੰਤਰਿਸੁਣਿਗਲਾਘਰਿਆਵਹਿ॥
ਕੋਈ ਪਰਦੇਸ ਜਾਂਦੇ ਹਨ (ਉਧਰ ਦੀਆਂ) ਗੱਲਾਂ ਸੁਣ ਕੇ (ਮੁੜ ਆਪਣੇ) ਘਰ ਆਉਂਦੇ ਹਨ।
When it pleases You, we go out to foreign lands; hearing news of home, we come back again.
जा तुधु भावै जाहि दिसंतरि सुणि गला घरि आवहि ॥
ਜਾਤੁਧੁਭਾਵੈਨਾਇਰਚਾਵਹਿਤੁਧੁਭਾਣੇਤੂੰਭਾਵਹਿ॥
(ਹੇ ਪ੍ਰਭੂ! ਇਹ ਭੀ ਤੇਰੀ ਹੀ ਰਜ਼ਾ ਹੈ ਕਿ ਕਈ ਜੀਵ) ਤੇਰੇ ਨਾਮ ਵਿਚ ਜੁੜਦੇ ਹਨ, ਜੋ ਤੇਰੀ ਰਜ਼ਾ ਵਿਚ ਤੁਰਦੇ ਹਨ ਤੈਨੂੰ ਪਿਆਰੇ ਲੱਗਦੇ ਹਨ।
When it pleases You, we are attuned to the Name, and when it pleases You, we become pleasing to You.
जा तुधु भावै नाइ रचावहि तुधु भाणे तूं भावहि ॥
ਨਾਨਕੁਏਕਕਹੈਬੇਨੰਤੀਹੋਰਿਸਗਲੇਕੂੜੁਕਮਾਵਹਿ॥੧॥
ਨਾਨਕ ਇਕ ਅਰਜ਼ ਕਰਦਾ ਹੈ (ਕਿ ਰਜ਼ਾ ਵਿਚ ਤੁਰਨ ਤੋਂ ਬਿਨਾ) ਹੋਰ ਸਾਰੇ (ਜਿਨ੍ਹਾਂ ਦਾ ਉਪਰ ਜ਼ਿਕਰ ਕੀਤਾ ਹੈ) ਕੂੜ ਕਮਾ ਰਹੇ ਹਨ (ਭਾਵ, ਉਹ ਸਉਦਾ ਕਰਦੇ ਹਨ ਜੋ ਵਿਅਰਥ ਜਾਂਦਾ ਹੈ) ॥੧॥
Nanak utters this one prayer; everything else is just the practice of falsehood. ||1||
नानकु एक कहै बेनंती होरि सगले कूड़ु कमावहि ॥१॥
WWW.GURBANI.WORLD