GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਨਾਨਕ ਦੇਵ ਜੀ
ਅੰਗ 145
Display Settings
Translations
ਪਉੜੀ
Pauree:
पउड़ी ॥
ਸਤਿਗੁਰੁਸੇਵਿਨਿਸੰਗੁਭਰਮੁਚੁਕਾਈਐ
ਜੇ ਸੱਚੇ ਦਿਲੋਂ ਗੁਰੂ ਦਾ ਹੁਕਮ ਮੰਨੀਏ, ਤਾਂ ਭਟਕਣਾ ਦੂਰ ਹੋ ਜਾਂਦੀ ਹੈ।
Serve the True Guru fearlessly, and your doubt shall be dispelled.
सतिगुरु सेवि निसंगु भरमु चुकाईऐ ॥
ਸਤਿਗੁਰੁਆਖੈਕਾਰਸੁਕਾਰਕਮਾਈਐ
ਉਹੀ ਕੰਮ ਕਰਨਾ ਚਾਹੀਦਾ ਹੈ, ਜੋ ਗੁਰੂ ਕਰਨ ਲਈ ਆਖੇ।
Do that work which the True Guru asks you to do.
सतिगुरु आखै कार सु कार कमाईऐ ॥
ਸਤਿਗੁਰੁਹੋਇਦਇਆਲੁਨਾਮੁਧਿਆਈਐ
ਜੇ ਸਤਿਗੁਰੂ ਮਿਹਰ ਕਰੇ, ਤਾਂ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ।
When the True Guru becomes merciful, we meditate on the Naam.
सतिगुरु होइ दइआलु त नामु धिआईऐ ॥
ਲਾਹਾਭਗਤਿਸੁਸਾਰੁਗੁਰਮੁਖਿਪਾਈਐ
ਗੁਰੂ ਦੇ ਸਨਮੁਖ ਹੋਇਆਂ ਪ੍ਰਭੂ ਦੀ ਬੰਦਗੀ-ਰੂਪ ਸਭ ਤੋਂ ਚੰਗਾ ਲਾਭ ਮਿਲਦਾ ਹੈ।
The profit of devotional worship is excellent. It is obtained by the Gurmukh.
लाहा भगति सु सारु गुरमुखि पाईऐ ॥
ਮਨਮੁਖਿਕੂੜੁਗੁਬਾਰੁਕੂੜੁਕਮਾਈਐ
ਪਰ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਿਰਾ ਕੂੜ ਨਿਰਾ ਹਨੇਰਾ ਹੀ ਖੱਟਦਾ ਹੈ।
The self-willed manmukhs are trapped in the darkness of falsehood; they practice nothing but falsehood.
मनमुखि कूड़ु गुबारु कूड़ु कमाईऐ ॥
ਸਚੇਦੈਦਰਿਜਾਇਸਚੁਚਵਾਂਈਐ
ਜੇ ਸੱਚੇ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਸੱਚੇ ਦਾ ਨਾਮ ਜਪੀਏ,
Go to the Gate of Truth, and speak the Truth.
सचे दै दरि जाइ सचु चवांईऐ ॥
ਸਚੈਅੰਦਰਿਮਹਲਿਸਚਿਬੁਲਾਈਐ
ਤਾਂ ਇਸ ਸੱਚੇ ਨਾਮ ਦੀ ਰਾਹੀਂ ਸੱਚੇ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦਾ ਹੈ।
The True Lord calls the true ones to the Mansion of His Presence.
सचै अंदरि महलि सचि बुलाईऐ ॥
ਨਾਨਕਸਚੁਸਦਾਸਚਿਆਰੁਸਚਿਸਮਾਈਐ॥੧੫॥
ਹੇ ਨਾਨਕ! (ਜਿਸ ਦੇ ਪੱਲੇ) ਸਦਾ ਸੱਚ ਹੈ ਉਹ ਸੱਚ ਦਾ ਵਪਾਰੀ ਹੈ ਉਹ ਸੱਚ ਵਿਚ ਲੀਨ ਰਹਿੰਦਾ ਹੈ ॥੧੫॥
O Nanak, the true ones are forever true; they are absorbed in the True Lord. ||15||
नानक सचु सदा सचिआरु सचि समाईऐ ॥१५॥
WWW.GURBANI.WORLD
ਪਿਛਲਾ Share ਹੋਮ Save ਅਗਲਾ