ਰਾਗੁਭੈਰਉਮਹਲਾ੫ਚਉਪਦੇਘਰੁ੨॥
ਰਾਗ ਭੈਰਉ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Raag Bhairao, Fifth Mahalaa, Chaupadas, Second House:
रागु भैरउ महला ५ चउपदे घरु २ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸ੍ਰੀਧਰਮੋਹਨਸਗਲਉਪਾਵਨਨਿਰੰਕਾਰਸੁਖਦਾਤਾ॥
ਹੇ ਮਨ! ਜਿਹੜਾ ਸੋਹਣਾ ਪ੍ਰਭੂ ਲੱਛਮੀ ਦਾ ਆਸਰਾ ਹੈ, ਜਿਹੜਾ ਆਕਾਰ-ਰਹਿਤ ਪ੍ਰਭੂ ਸਭਨਾਂ ਨੂੰ ਪੈਦਾ ਕਰਨ ਵਾਲਾ ਹੈ, ਜਿਹੜਾ ਸਾਰੇ ਸੁਖ ਦੇਣ ਵਾਲਾ ਹੈ,
The Fascinating Lord, the Creator of all, the Formless Lord, is the Giver of Peace.
स्रीधर मोहन सगल उपावन निरंकार सुखदाता ॥
ਐਸਾਪ੍ਰਭੁਛੋਡਿਕਰਹਿਅਨਸੇਵਾਕਵਨਬਿਖਿਆਰਸਮਾਤਾ॥੧॥
ਉਸ ਨੂੰ ਛੱਡ ਕੇ ਤੂੰ ਹੋਰ ਹੋਰ ਦੀ ਸੇਵਾ-ਪੂਜਾ ਕਰਦਾ ਹੈਂ, ਤੂੰ ਮਾਇਆ ਦੇ ਕੋਝੇ ਸੁਆਦਾਂ ਵਿਚ ਮਸਤ ਹੈਂ ॥੧॥
You have abandoned this Lord, and you serve another. Why are you intoxicated with the pleasures of corruption? ||1||
ऐसा प्रभु छोडि करहि अन सेवा कवन बिखिआ रस माता ॥१॥
ਰੇਮਨਮੇਰੇਤੂਗੋਵਿਦਭਾਜੁ॥
ਹੇ ਮੇਰੇ ਮਨ! ਤੂੰ (ਸਦਾ) ਪਰਮਾਤਮਾ ਦਾ ਨਾਮ ਜਪਿਆ ਕਰ।
O my mind, meditate on the Lord of the Universe.
रे मन मेरे तू गोविद भाजु ॥
ਅਵਰਉਪਾਵਸਗਲਮੈਦੇਖੇਜੋਚਿਤਵੀਐਤਿਤੁਬਿਗਰਸਿਕਾਜੁ॥੧॥ਰਹਾਉ॥
(ਸਿਮਰਨ ਤੋਂ ਬਿਨਾ) ਹੋਰ ਸਾਰੇ ਹੀਲੇ (ਕਰਦੇ ਲੋਕ) ਮੈਂ ਵੇਖੇ ਹਨ (ਇਹੀ) ਨਤੀਜਾ ਨਿਕਲਦਾ ਵੇਖਿਆ ਹੈ ਕਿ) ਹੋਰ ਜਿਹੜਾ ਭੀ ਹੀਲਾ ਸੋਚਿਆ ਜਾਂਦਾ ਹੈ ਉਸ (ਹੀਲੇ) ਨਾਲ (ਆਤਮਕ ਜੀਵਨ ਦਾ) ਕੰਮ (ਸਗੋਂ) ਵਿਗੜਦਾ (ਹੀ) ਹੈ ॥੧॥ ਰਹਾਉ ॥
I have seen all other sorts of efforts; whatever you can think of, will only bring failure. ||1||Pause||
अवर उपाव सगल मै देखे जो चितवीऐ तितु बिगरसि काजु ॥१॥ रहाउ ॥
ਠਾਕੁਰੁਛੋਡਿਦਾਸੀਕਉਸਿਮਰਹਿਮਨਮੁਖਅੰਧਅਗਿਆਨਾ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖ, ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਮਨੁੱਖ ਮਾਲਕ-ਪ੍ਰਭੂ ਨੂੰ ਛੱਡ ਕੇ ਉਸ ਦੀ ਦਾਸੀ (ਮਾਇਆ) ਨੂੰ ਹੀ ਹਰ ਵੇਲੇ ਚੇਤੇ ਰੱਖਦੇ ਹਨ।
The blind, ignorant, self-willed manmukhs forsake their Lord and Master, and dwell on His slave Maya.
ठाकुरु छोडि दासी कउ सिमरहि मनमुख अंध अगिआना ॥
ਹਰਿਕੀਭਗਤਿਕਰਹਿਤਿਨਨਿੰਦਹਿਨਿਗੁਰੇਪਸੂਸਮਾਨਾ॥੨॥
ਅਜਿਹੇ ਨਿਗੁਰੇ ਮਨੁੱਖ, ਪਸ਼ੂਆਂ ਵਰਗੇ ਜੀਵਨ ਵਾਲੇ ਮਨੁੱਖ ਉਹਨਾਂ ਬੰਦਿਆਂ ਨੂੰ ਨਿੰਦਦੇ ਹਨ ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਹਨ ॥੨॥
They slander those who worship their Lord; they are like beasts, without a Guru. ||2||
हरि की भगति करहि तिन निंदहि निगुरे पसू समाना ॥२॥
ਜੀਉਪਿੰਡੁਤਨੁਧਨੁਸਭੁਪ੍ਰਭਕਾਸਾਕਤਕਹਤੇਮੇਰਾ॥
ਇਹ ਜਿੰਦ ਇਹ ਸਰੀਰ ਇਹ ਧਨ-ਇਹ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ ਹੈ, ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਖਦੇ ਰਹਿੰਦੇ ਹਨ ਕਿ ਇਹ ਹਰੇਕ ਚੀਜ਼ ਸਾਡੀ ਹੈ।
Soul, life, body and wealth all belong to God, but the faithless cynics claim that they own them.
जीउ पिंडु तनु धनु सभु प्रभ का साकत कहते मेरा ॥
ਅਹੰਬੁਧਿਦੁਰਮਤਿਹੈਮੈਲੀਬਿਨੁਗੁਰਭਵਜਲਿਫੇਰਾ॥੩॥
ਹਉਮੈ ਵਾਲੀ ਬੁੱਧੀ ਦੇ ਕਾਰਨ ਉਹਨਾਂ ਦੀ ਅਕਲ ਖੋਟੀ ਹੋਈ ਰਹਿੰਦੀ ਹੈ ਮੈਲੀ ਹੋਈ ਰਹਿੰਦੀ ਹੈ, ਗੁਰੂ ਦੀ ਸਰਨ ਤੋਂ ਬਿਨਾ ਸੰਸਾਰ-ਸਮੁੰਦਰ ਵਿਚ ਉਹਨਾਂ ਦਾ ਗੇੜ ਬਣਿਆ ਰਹਿੰਦਾ ਹੈ ॥੩॥
They are proud and arrogant, evil-minded and filthy; without the Guru, they are reincarnated into the terrifying world-ocean. ||3||
अहंबुधि दुरमति है मैली बिनु गुर भवजलि फेरा ॥३॥
ਹੋਮਜਗਜਪਤਪਸਭਿਸੰਜਮਤਟਿਤੀਰਥਿਨਹੀਪਾਇਆ॥
ਹੇ ਨਾਨਕ! ਹੋਮ, ਜੱਗ, ਜਪ-ਤਪ ਸਾਧਨਾਂ ਨਾਲ, ਇੰਦ੍ਰਿਆਂ ਨੂੰ ਵੱਸ ਵਿਚ ਕਰਨ ਵਾਲੇ ਸਾਰੇ ਸਾਧਨਾਂ ਨਾਲ, ਕਿਸੇ ਪਵਿੱਤਰ ਨਦੀ ਦੇ ਕੰਢੇ ਉਤੇ ਕਿਸੇ ਤੀਰਥ ਉਤੇ (ਇਸ਼ਨਾਨ ਕੀਤਿਆਂ) ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ।
Through burnt offerings, charitable feasts, ritualistic chants, penance, all sorts of austere self-discipline and pilgrimages to sacred shrines and rivers, they do not find God.
होम जग जप तप सभि संजम तटि तीरथि नही पाइआ ॥
ਮਿਟਿਆਆਪੁਪਏਸਰਣਾਈਗੁਰਮੁਖਿਨਾਨਕਜਗਤੁਤਰਾਇਆ॥੪॥੧॥੧੪॥
ਜਿਹੜੇ ਮਨੁੱਖ ਪਰਮਾਤਮਾ ਦੀ ਸਰਨ ਪੈਂਦੇ ਹਨ ਉਹਨਾਂ ਦੇ ਅੰਦਰੋਂ ਆਪਾ-ਭਾਵ ਮਿਟ ਜਾਂਦਾ ਹੈ। ਹੇ ਨਾਨਕ! (ਪਰਮਾਤਮਾ) ਗੁਰੂ ਦੀ ਸਰਨ ਪਾ ਕੇ ਜਗਤ (ਜਗਤ ਦੇ ਜੀਵਾਂ) ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੪॥੧॥੧੪॥
Self-conceit is only erased when one seeks the Lord's Sanctuary and becomes Gurmukh; O Nanak, he crosses over the world-ocean. ||4||1||14||
मिटिआ आपु पए सरणाई गुरमुखि नानक जगतु तराइआ ॥४॥१॥१४॥
WWW.GURBANI.WORLD