GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਸੰਤੁ - ਗੁਰੂ ਅਰਜਨ ਦੇਵ ਜੀ
ਅੰਗ 1185
Display Settings
Translations
ਬਸੰਤੁਮਹਲਾਘਰੁਹਿੰਡੋਲ
ਰਾਗ ਬਸੰਤੁ/ਹਿੰਡੋਲ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Basant, Fifth Mahalaa, Second House, Hindol:
बसंतु महला ५ घरु २ हिंडोल ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਹੋਇਇਕਤ੍ਰਮਿਲਹੁਮੇਰੇਭਾਈਦੁਬਿਧਾਦੂਰਿਕਰਹੁਲਿਵਲਾਇ
ਹੇ ਮੇਰੇ ਵੀਰ! ਇਕੱਠੇ ਹੋ ਕੇ ਸਾਧ ਸੰਗਤ ਵਿਚ ਬੈਠਿਆ ਕਰੋ, (ਉਥੇ ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਕੇ (ਆਪਣੇ ਮਨ ਵਿਚੋਂ) ਮੇਰ-ਤੇਰ ਮਿਟਾਇਆ ਕਰੋ।
Come and join together, O my Siblings of Destiny; dispel your sense of duality and let yourselves be lovingly absorbed in the Lord.
होइ इकत्र मिलहु मेरे भाई दुबिधा दूरि करहु लिव लाइ ॥
ਹਰਿਨਾਮੈਕੇਹੋਵਹੁਜੋੜੀਗੁਰਮੁਖਿਬੈਸਹੁਸਫਾਵਿਛਾਇ॥੧॥
ਗੁਰੂ ਦੀ ਸਰਨ ਪਏ ਰਹਿਣਾ-ਇਹ ਚੌਪੜ ਦਾ ਕੱਪੜਾ ਵਿਛਾ ਕੇ ਮਨ ਨੂੰ ਟਿਕਾਇਆ ਕਰੋ, (ਅਤੇ ਸਾਧ ਸੰਗਤ ਵਿਚ) ਹਰਿ-ਨਾਮ-ਸਿਮਰਨ ਦਾ ਚੌਪੜ ਖੇਡਣ ਵਾਲੇ ਸਾਥੀ ਬਣਿਆ ਕਰੋ ॥੧॥
Let yourselves be joined to the Name of the Lord; become Gurmukh, spread out your mat, and sit down. ||1||
हरि नामै के होवहु जोड़ी गुरमुखि बैसहु सफा विछाइ ॥१॥
ਇਨੑਬਿਧਿਪਾਸਾਢਾਲਹੁਬੀਰ
ਹੇ ਵੀਰ! ਇਸ ਤਰ੍ਹਾਂ (ਇਸ ਜੀਵਨ-ਖੇਡ ਵਿਚ) ਦਾਅ ਚਲਾਵੋ (ਪਾਸਾ ਸੁੱਟੋ)
In this way, throw the dice, O brothers.
इन बिधि पासा ढालहु बीर ॥
ਗੁਰਮੁਖਿਨਾਮੁਜਪਹੁਦਿਨੁਰਾਤੀਅੰਤਕਾਲਿਨਹਲਾਗੈਪੀਰ॥੧॥ਰਹਾਉ
ਗੁਰੂ ਦੀ ਸਰਨ ਪੈ ਕੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਿਆ ਕਰੋ। (ਜੇ ਇਸ ਤਰ੍ਹਾਂ ਇਹ ਖੇਡ ਖੇਡਦੇ ਰਹੋਗੇ ਤਾਂ) ਜ਼ਿੰਦਗੀ ਦੇ ਅਖ਼ੀਰਲੇ ਸਮੇ (ਜਮਾਂ ਦਾ) ਦੁੱਖ ਨਹੀਂ ਲੱਗੇਗਾ ॥੧॥ ਰਹਾਉ ॥
As Gurmukh, chant the Naam, the Name of the Lord, day and night. At the very last moment, you shall not have to suffer in pain. ||1||Pause||
गुरमुखि नामु जपहु दिनु राती अंत कालि नह लागै पीर ॥१॥ रहाउ ॥
ਕਰਮਧਰਮਤੁਮੑਚਉਪੜਿਸਾਜਹੁਸਤੁਕਰਹੁਤੁਮੑਸਾਰੀ
ਹੇ ਮੇਰੇ ਵੀਰ! ਨੇਕ ਕੰਮ ਕਰਨ ਨੂੰ ਤੁਸੀਂ ਚੌਪੜ ਦੀ ਖੇਡ ਬਣਾਵੋ, ਉੱਚੇ ਆਚਰਨ ਨੂੰ ਨਰਦ ਬਣਾਵੋ।
Let righteous actions be your gameboard, and let the truth be your dice.
करम धरम तुम चउपड़ि साजहु सतु करहु तुम सारी ॥
ਕਾਮੁਕ੍ਰੋਧੁਲੋਭੁਮੋਹੁਜੀਤਹੁਐਸੀਖੇਲਹਰਿਪਿਆਰੀ॥੨॥
(ਇਸ ਨਰਦ ਦੀ ਬਰਕਤਿ ਨਾਲ) ਤੁਸੀਂ (ਆਪਣੇ ਅੰਦਰੋਂ) ਕਾਮ ਨੂੰ ਕ੍ਰੋਧ ਨੂੰ ਲੋਭ ਨੂੰ ਅਤੇ ਮੋਹ ਨੂੰ ਵੱਸ ਵਿਚ ਕਰੋ। ਹੇ ਵੀਰ! ਇਹੋ ਜਿਹੀ ਖੇਡ ਪਰਮਾਤਮਾ ਨੂੰ ਪਿਆਰੀ ਲੱਗਦੀ ਹੈ (ਪਸੰਦ ਆਉਂਦੀ ਹੈ) ॥੨॥
Conquer sexual desire, anger, greed and worldly attachment; only such a game as this is dear to the Lord. ||2||
कामु क्रोधु लोभु मोहु जीतहु ऐसी खेल हरि पिआरी ॥२॥
ਉਠਿਇਸਨਾਨੁਕਰਹੁਪਰਭਾਤੇਸੋਏਹਰਿਆਰਾਧੇ
ਹੇ ਮੇਰੇ ਵੀਰ! ਅੰਮ੍ਰਿਤ ਵੇਲੇ ਉੱਠ ਕੇ (ਨਾਮ-ਜਲ ਵਿਚ) ਚੁੱਭੀ ਲਾਇਆ ਕਰੋ, ਸੁੱਤੇ ਹੋਏ ਭੀ ਪਰਮਾਤਮਾ ਦੇ ਆਰਾਧਨ ਵਿਚ ਜੁੜੇ ਰਹੋ।
Rise in the early hours of the morning, and take your cleansing bath. Before you go to bed at night, remember to worship the Lord.
उठि इसनानु करहु परभाते सोए हरि आराधे ॥
ਬਿਖੜੇਦਾਉਲੰਘਾਵੈਮੇਰਾਸਤਿਗੁਰੁਸੁਖਸਹਜਸੇਤੀਘਰਿਜਾਤੇ॥੩॥
(ਜਿਹੜੇ ਮਨੁੱਖ ਇਹ ਉੱਦਮ ਕਰਦੇ ਹਨ ਉਹਨਾਂ ਨੂੰ) ਪਿਆਰਾ ਗੁਰੂ (ਕਾਮਾਦਿਕਾਂ ਦੇ ਟਾਕਰੇ ਤੇ) ਔਖੇ ਦਾਅ ਤੋਂ ਕਾਮਯਾਬ ਕਰ ਦੇਂਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਦੇ ਸੁਖ-ਆਨੰਦ ਨਾਲ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ ॥੩॥
My True Guru will assist you, even on your most difficult moves; you shall reach your true home in celestial peace and poise. ||3||
बिखड़े दाउ लंघावै मेरा सतिगुरु सुख सहज सेती घरि जाते ॥३॥
ਹਰਿਆਪੇਖੇਲੈਆਪੇਦੇਖੈਹਰਿਆਪੇਰਚਨੁਰਚਾਇਆ
ਹੇ ਦਾਸ ਨਾਨਕ! (ਆਖ-ਹੇ ਵੀਰ!) ਪਰਮਾਤਮਾ ਆਪ ਹੀ ਜਗਤ-ਖੇਡ ਖੇਡਦਾ ਹੈ, ਆਪ ਹੀ ਇਹ ਖੇਡ ਵੇਖਦਾ ਹੈ। ਪ੍ਰਭੂ ਨੇ ਆਪ ਹੀ ਇਹ ਰਚਨਾ ਰਚੀ ਹੋਈ ਹੈ।
The Lord Himself plays, and He Himself watches; the Lord Himself created the creation.
हरि आपे खेलै आपे देखै हरि आपे रचनु रचाइआ ॥
ਜਨਨਾਨਕਗੁਰਮੁਖਿਜੋਨਰੁਖੇਲੈਸੋਜਿਣਿਬਾਜੀਘਰਿਆਇਆ॥੪॥੧॥੧੯॥
ਇਥੇ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਕਾਮਾਦਿਕਾਂ ਦੇ ਟਾਕਰੇ ਤੇ ਜੀਵਨ-ਖੇਡ) ਖੇਡਦਾ ਹੈ, ਉਹ ਇਹ ਬਾਜੀ ਜਿੱਤ ਕੇ ਪ੍ਰਭੂ-ਦਰ ਤੇ ਪਹੁੰਚਦਾ ਹੈ ॥੪॥੧॥੧੯॥
O servant Nanak, that person who plays this game as Gurmukh, wins the game of life, and returns to his true home. ||4||1||19||
जन नानक गुरमुखि जो नरु खेलै सो जिणि बाजी घरि आइआ ॥४॥१॥१९॥
WWW.GURBANI.WORLD
ਪਿਛਲਾ Share ਹੋਮ Save ਅਗਲਾ