GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਲੀ ਗਉੜਾ - ਗੁਰੂ ਰਾਮਦਾਸ ਜੀ
ਅੰਗ 985
Display Settings
Translations
ਮਾਲੀਗਉੜਾਮਹਲਾ
Maalee Gauraa, Fourth Mahalaa:
माली गउड़ा महला ४ ॥
ਮੇਰੇਮਨਹਰਿਭਜੁਸਭਕਿਲਬਿਖਕਾਟ
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਹਰਿ-ਨਾਮ ਸਾਰੇ ਪਾਪ ਦੂਰ ਕਰਨ ਵਾਲਾ ਹੈ।
O my mind, meditate, vibrate on the Lord, and all sins will be eradicated.
मेरे मन हरि भजु सभ किलबिख काट ॥
ਹਰਿਹਰਿਉਰਧਾਰਿਓਗੁਰਿਪੂਰੈਮੇਰਾਸੀਸੁਕੀਜੈਗੁਰਵਾਟ॥੧॥ਰਹਾਉ
ਪਰ ਇਹ ਹਰਿ-ਨਾਮ ਸਦਾ ਪੂਰੇ ਗੁਰੂ ਨੇ ਹੀ (ਪ੍ਰਾਣੀ ਦੇ) ਹਿਰਦੇ ਵਿਚ ਵਸਾਇਆ ਹੈ, (ਮੇਰੇ ਚੰਗੇ ਭਾਗ ਹੋਣ, ਜੇ) ਮੇਰਾ ਸਿਰ (ਅਜਿਹੇ) ਗੁਰੂ ਦੇ ਰਸਤੇ ਵਿਚ (ਭੇਟਾ) ਕੀਤਾ ਜਾਏ ॥੧॥ ਰਹਾਉ ॥
The Guru has enshrined the Lord, Har, Har, within my heart; I place my head on the Guru's Path. ||1||Pause||
हरि हरि उर धारिओ गुरि पूरै मेरा सीसु कीजै गुर वाट ॥१॥ रहाउ ॥
ਮੇਰੇਹਰਿਪ੍ਰਭਕੀਮੈਬਾਤਸੁਨਾਵੈਤਿਸੁਮਨੁਦੇਵਉਕਟਿਕਾਟ
ਜਿਹੜਾ ਕੋਈ ਮੈਨੂੰ ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਗੱਲ ਸੁਣਾਵੇ, ਮੈਂ ਉਸ ਨੂੰ ਆਪਣਾ ਮਨ ਟੋਟੇ ਟੋਟੇ ਕਰ ਕੇ ਦੇ ਦਿਆਂ।
Whoever tells me the stories of my Lord God, I would cut my mind into slices, and dedicate it to him.
मेरे हरि प्रभ की मै बात सुनावै तिसु मनु देवउ कटि काट ॥
ਹਰਿਸਾਜਨੁਮੇਲਿਓਗੁਰਿਪੂਰੈਗੁਰਬਚਨਿਬਿਕਾਨੋਹਟਿਹਾਟ॥੧॥
ਪੂਰੇ ਗੁਰੂ ਨੇ ਹੀ ਸੱਜਣ-ਪ੍ਰਭੂ ਮਿਲਾਇਆ ਹੈ। ਗੁਰੂ ਦੇ ਬਚਨ ਦੀ ਬਰਕਤ ਨਾਲ ਮੈਂ ਉਸ ਦਾ ਹੱਟੀ ਹੱਟੀ ਵਿਕਿਆ (ਗੁਲਾਮ) ਬਣ ਚੁਕਾ ਹਾਂ ॥੧॥
The Perfect Guru has united me with the Lord, my Friend; I have sold myself at each and every store for the Guru's Word. ||1||
हरि साजनु मेलिओ गुरि पूरै गुर बचनि बिकानो हटि हाट ॥१॥
ਮਕਰਪ੍ਰਾਗਿਦਾਨੁਬਹੁਕੀਆਸਰੀਰੁਦੀਓਅਧਕਾਟਿ
ਕਿਸੇ ਨੇ ਤਾਂ ਮਾਘ ਦੀ ਸੰਗ੍ਰਾਂਦ ਤੇ ਪ੍ਰਯਾਗ-ਤੀਰਥ ਉਤੇ (ਜਾ ਕੇ) ਬਹੁਤ ਦਾਨ ਕੀਤਾ, ਕਿਸੇ ਨੇ ਕਾਸ਼ੀ ਜਾ ਕੇ ਕਰਵੱਤ੍ਰ ਨਾਲ ਆਪਣਾ ਸਰੀਰ ਦੁ-ਫਾੜ ਕਰਾ ਦਿੱਤਾ (ਪਰ ਇਹ ਸਭ ਕੁਝ ਵਿਅਰਥ ਹੀ ਗਿਆ, ਕਿਉਂਕਿ)
One may give donations in charity at Prayaag, and cut the body in two at Benares,
मकर प्रागि दानु बहु कीआ सरीरु दीओ अध काटि ॥
ਬਿਨੁਹਰਿਨਾਮਕੋਮੁਕਤਿਪਾਵੈਬਹੁਕੰਚਨੁਦੀਜੈਕਟਿਕਾਟ॥੨॥
ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਕੋਈ ਭੀ ਮਨੁੱਖ ਮੁਕਤੀ (ਵਿਕਾਰਾਂ ਤੋਂ ਖ਼ਲਾਸੀ) ਹਾਸਲ ਨਹੀਂ ਕਰ ਸਕਦਾ, ਭਾਵੇਂ ਤੀਰਥਾਂ ਤੇ ਜਾ ਕੇ ਬਹੁਤ ਸਾਰਾ ਸੋਨਾ ਭੀ ਥੋੜਾ ਥੋੜਾ ਕਰ ਕੇ ਅਨੇਕਾਂ ਨੂੰ ਦਾਨ ਦਿੱਤਾ ਜਾਏ ॥੨॥
but without the Lord's Name, no one attains liberation, even though one may give away huge amounts of gold. ||2||
बिनु हरि नाम को मुकति न पावै बहु कंचनु दीजै कटि काट ॥२॥
ਹਰਿਕੀਰਤਿਗੁਰਮਤਿਜਸੁਗਾਇਓਮਨਿਉਘਰੇਕਪਟਕਪਾਟ
ਜਿਸ ਮਨੁੱਖ ਨੇ ਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਪ੍ਰਭੂ ਦਾ ਜਸ ਗਾਵਿਆ, ਉਸ ਦੇ ਮਨ ਵਿਚਲੇ ਕਿਵਾੜ ਖੁੱਲ੍ਹ ਗਏ (ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ)।
When one follows the Guru's Teachings, and sings the Kirtan of the Lord's Praises, the doors of the mind, held shut by deception, are thrown open again.
हरि कीरति गुरमति जसु गाइओ मनि उघरे कपट कपाट ॥
ਤ੍ਰਿਕੁਟੀਫੋਰਿਭਰਮੁਭਉਭਾਗਾਲਜਭਾਨੀਮਟੁਕੀਮਾਟ॥੩॥
ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਮਨ ਦੀ ਖਿੱਝ ਦੂਰ ਕੀਤਿਆਂ ਜਿਸ ਮਨੁੱਖ ਦੇ ਅੰਦਰੋਂ ਹਰੇਕ ਕਿਸਮ ਦਾ ਵਹਿਮ ਤੇ ਡਰ ਦੂਰ ਹੋ ਗਿਆ, ਉਸ ਦੀ ਲੋਕ-ਲਾਜ ਦੀ ਮਟੁਕੀ ਭੀ ਟੁੱਟ ਗਈ (ਜਿਹੜੀ ਉਹ ਸਦਾ ਆਪਣੇ ਸਿਰ ਉੱਤੇ ਚੁੱਕੀ ਫਿਰਦਾ ਸੀ) ॥੩॥
The three qualities are shattered, doubt and fear run away, and the clay pot of public opinion is broken. ||3||
त्रिकुटी फोरि भरमु भउ भागा लज भानी मटुकी माट ॥३॥
ਕਲਜੁਗਿਗੁਰੁਪੂਰਾਤਿਨਪਾਇਆਜਿਨਧੁਰਿਮਸਤਕਿਲਿਖੇਲਿਲਾਟ
ਇਸ ਜਗਤ ਵਿਚ ਪੂਰਾ ਗੁਰੂ ਉਹਨਾਂ ਪ੍ਰਾਣੀਆਂ ਨੇ ਹੀ ਲੱਭਾ ਹੈ, ਜਿਨ੍ਹਾਂ ਦੇ ਮੱਥੇ ਉਤੇ ਧੁਰੋਂ ਹੀ ਅਜਿਹੇ ਲੇਖ ਲਿਖੇ ਹੁੰਦੇ ਹਨ।
They alone find the Perfect Guru in this Dark Age of Kali Yuga, upon whose foreheads such pre-ordained destiny is inscribed.
कलजुगि गुरु पूरा तिन पाइआ जिन धुरि मसतकि लिखे लिलाट ॥
ਜਨਨਾਨਕਰਸੁਅੰਮ੍ਰਿਤੁਪੀਆਸਭਲਾਥੀਭੂਖਤਿਖਾਟ॥੪॥੬॥ਛਕਾ
ਹੇ ਦਾਸ ਨਾਨਕ! (ਅਜਿਹੇ ਬੰਦਿਆਂ ਨੇ ਜਦੋਂ ਗੁਰੂ ਦੀ ਕਿਰਪਾ ਨਾਲ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ, ਉਹਨਾਂ ਦੀ ਮਾਇਆ ਵਾਲੀ ਸਾਰੀ ਭੁੱਖ ਤ੍ਰੇਹ ਲਹਿ ਗਈ ॥੪॥੬॥ਛਕਾ ੧ ॥
Servant Nanak drinks in the Ambrosial Nectar; all his hunger and thirst are quenched. ||4||6|| Set of Six Hymns 1
जन नानक रसु अंम्रितु पीआ सभ लाथी भूख तिखाट ॥४॥६॥ छका १ ॥
WWW.GURBANI.WORLD
ਪਿਛਲਾ Share ਹੋਮ Save ਅਗਲਾ