ਬੇਦਪੁਰਾਨਸਾਸਤ੍ਰਆਨੰਤਾਗੀਤਕਬਿਤਨਗਾਵਉਗੋ॥
ਮੈਨੂੰ ਵੇਦ ਸ਼ਾਸਤਰ, ਪੁਰਾਨ ਆਦਿਕ ਦੇ ਗੀਤ ਕਬਿੱਤ ਗਾਵਣ ਦੀ ਲੋੜ ਨਹੀਂ,
There are countless Vedas, Puraanas and Shaastras; I do not sing their songs and hymns.
बेद पुरान सासत्र आनंता गीत कबित न गावउगो ॥
ਅਖੰਡਮੰਡਲਨਿਰੰਕਾਰਮਹਿਅਨਹਦਬੇਨੁਬਜਾਵਉਗੋ॥੧॥
ਕਿਉਂਕਿ ਮੈਂ ਅਵਿਨਾਸ਼ੀ ਟਿਕਾਣੇ ਵਾਲੇ ਨਿਰੰਕਾਰ ਵਿਚ ਜੁੜ ਕੇ (ਉਸ ਦੇ ਪਿਆਰੇ ਦੀ) ਇੱਕ-ਰਸ ਬੰਸਰੀ ਵਜਾ ਰਿਹਾ ਹਾਂ ॥੧॥
In the imperishable realm of the Formless Lord, I play the flute of the unstruck sound current. ||1||
अखंड मंडल निरंकार महि अनहद बेनु बजावउगो ॥१॥
ਬੈਰਾਗੀਰਾਮਹਿਗਾਵਉਗੋ॥
(ਸਤਿਗੁਰੂ ਦੇ) ਸ਼ਬਦ ਦੀ ਬਰਕਤਿ ਨਾਲ ਮੈਂ ਵੈਰਾਗਵਾਨ ਹੋ ਕੇ, ਵਿਰਕਤ ਹੋ ਕੇ ਪ੍ਰਭੂ ਦੇ ਗੁਣ ਗਾ ਰਿਹਾ ਹਾਂ,
Becoming detached, I sing the Lord's Praises.
बैरागी रामहि गावउगो ॥
ਸਬਦਿਅਤੀਤਅਨਾਹਦਿਰਾਤਾਆਕੁਲਕੈਘਰਿਜਾਉਗੋ॥੧॥ਰਹਾਉ॥
ਅਬਿਨਾਸੀ ਪ੍ਰਭੂ (ਦੇ ਪਿਆਰ) ਵਿਚ ਰੰਗਿਆ ਗਿਆ ਹਾਂ, ਤੇ ਸਰਬ-ਕੁਲ-ਵਿਆਪਕ ਪ੍ਰਭੂ ਦੇ ਚਰਨਾਂ ਵਿਚ ਅੱਪੜ ਗਿਆ ਹਾਂ ॥੧॥ ਰਹਾਉ ॥
Imbued with the unattached, unstruck Word of the Shabad, I shall go to the home of the Lord, who has no ancestors. ||1||Pause||
सबदि अतीत अनाहदि राता आकुल कै घरि जाउगो ॥१॥ रहाउ ॥
ਇੜਾਪਿੰਗੁਲਾਅਉਰੁਸੁਖਮਨਾਪਉਨੈਬੰਧਿਰਹਾਉਗੋ॥
(ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਜੋ ਮੈਂ) ਚੰਚਲ ਮਨ ਨੂੰ ਰੋਕਿਆ ਹੈ, ਇਹੀ ਮੇਰਾ ਇੜਾ, ਪਿੰਗਲਾ, ਸੁਖਮਨਾ (ਦਾ ਸਾਧਨ) ਹੈ;
Then, I shall no longer control the breath through the energy channels of the Ida, Pingala and Shushmanaa.
इड़ा पिंगुला अउरु सुखमना पउनै बंधि रहाउगो ॥
ਚੰਦੁਸੂਰਜੁਦੁਇਸਮਕਰਿਰਾਖਉਬ੍ਰਹਮਜੋਤਿਮਿਲਿਜਾਉਗੋ॥੨॥
ਮੇਰੇ ਲਈ ਖੱਬੀ ਸੱਜੀ ਸੁਰ ਇਕੋ ਜਿਹੀ ਹੈ (ਭਾਵ, ਪ੍ਰਾਣ ਚਾੜ੍ਹਨੇ ਉਤਾਰਨੇ ਮੇਰੇ ਵਾਸਤੇ ਇੱਕੋ ਜਿਹੀ ਗੱਲ ਹੈ, ਬੇ-ਲੋੜਵੇਂ ਹਨ) ਕਿਉਂਕਿ ਮੈਂ ਪਰਮਾਤਮਾ ਦੀ ਜੋਤ ਵਿਚ ਟਿਕਿਆ ਬੈਠਾ ਹਾਂ ॥੨॥
I look upon both the moon and the sun as the same, and I shall merge in the Light of God. ||2||
चंदु सूरजु दुइ सम करि राखउ ब्रहम जोति मिलि जाउगो ॥२॥
ਤੀਰਥਦੇਖਿਨਜਲਮਹਿਪੈਸਉਜੀਅਜੰਤਨਸਤਾਵਉਗੋ॥
ਨਾ ਮੈਂ ਤੀਰਥਾਂ ਦੇ ਦਰਸ਼ਨ ਕਰਦਾ ਹਾਂ, ਨਾ ਉਹਨਾਂ ਦੇ ਪਾਣੀ ਵਿਚ ਚੁੱਭੀ ਲਾਉਂਦਾ ਹਾਂ, ਤੇ ਨਾ ਹੀ ਮੈਂ ਉਸ ਪਾਣੀ ਵਿਚ ਰਹਿਣ ਵਾਲੇ ਜੀਵਾਂ ਨੂੰ ਡਰਉਂਦਾ ਹਾਂ।
I do not go to see sacred shrines of pilgrimage, or bathe in their waters; I do not bother any beings or creatures.
तीरथ देखि न जल महि पैसउ जीअ जंत न सतावउगो ॥
ਅਠਸਠਿਤੀਰਥਗੁਰੂਦਿਖਾਏਘਟਹੀਭੀਤਰਿਨੑਾਉਗੋ॥੩॥
ਮੈਨੂੰ ਤਾਂ ਮੇਰੇ ਗੁਰੂ ਨੇ (ਮੇਰੇ ਅੰਦਰ ਹੀ) ਅਠਾਹਠ ਤੀਰਥ ਵਿਖਾ ਦਿੱਤੇ ਹਨ। ਸੋ, ਮੈਂ ਆਪਣੇ ਅੰਦਰ ਹੀ (ਆਤਮ-ਤੀਰਥ ਉੱਤੇ) ਇਸ਼ਨਾਨ ਕਰਦਾ ਹਾਂ ॥੩॥
The Guru has shown me the sixty-eight places of pilgrimage within my own heart, where I now take my cleansing bath. ||3||
अठसठि तीरथ गुरू दिखाए घट ही भीतरि नाउगो ॥३॥
ਪੰਚਸਹਾਈਜਨਕੀਸੋਭਾਭਲੋਭਲੋਨਕਹਾਵਉਗੋ॥
(ਕਰਮ-ਕਾਂਡ, ਤੀਰਥ ਆਦਿਕ ਨਾਲ ਲੋਕ ਜਗਤ ਦੀ ਸੋਭਾ ਲੋੜਦੇ ਹਨ, ਪਰ) ਮੈਨੂੰ (ਇਹਨਾਂ ਕਰਮਾਂ ਦੇ ਆਧਾਰ ਤੇ) ਸੱਜਣਾਂ-ਮਿੱਤਰਾਂ ਤੇ ਲੋਕਾਂ ਦੀ ਸੋਭਾ ਦੀ ਲੋੜ ਨਹੀਂ ਹੈ, ਮੈਨੂੰ ਇਹ ਗ਼ਰਜ਼ ਨਹੀਂ ਕਿ ਕੋਈ ਮੈਨੂੰ ਭਲਾ ਆਖੇ।
I do not pay attention to anyone praising me, or calling me good and nice.
पंच सहाई जन की सोभा भलो भलो न कहावउगो ॥
ਨਾਮਾਕਹੈਚਿਤੁਹਰਿਸਿਉਰਾਤਾਸੁੰਨਸਮਾਧਿਸਮਾਉਗੋ॥੪॥੨॥
ਨਾਮਦੇਵ ਆਖਦਾ ਹੈ ਮੇਰਾ ਚਿੱਤ ਪ੍ਰਭੂ (ਪਿਆਰ) ਵਿਚ ਰੰਗਿਆ ਗਿਆ ਹੈ, ਮੈਂ ਉਸ ਟਿਕਾਉ ਵਿਚ ਟਿਕਿਆ ਹੋਇਆ ਹਾਂ ਜਿੱਥੇ ਮਾਇਆ ਦਾ ਕੋਈ ਫੁਰਨਾ ਨਹੀਂ ਫੁਰਦਾ ॥੪॥੨॥
Says Naam Dayv, my consciousness is imbued with the Lord; I am absorbed in the profound state of Samaadhi. ||4||2||
नामा कहै चितु हरि सिउ राता सुंन समाधि समाउगो ॥४॥२॥
WWW.GURBANI.WORLD