ਬਾਣੀਨਾਮਦੇਉਜੀਉਕੀਰਾਮਕਲੀਘਰੁ੧॥
ਰਾਗ ਰਾਮਕਲੀ, ਘਰ ੧ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
The Word Of Naam Dayv Jee, Raamkalee, First House:
बाणी नामदेउ जीउ की रामकली घरु १ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਆਨੀਲੇਕਾਗਦੁਕਾਟੀਲੇਗੂਡੀਆਕਾਸਮਧੇਭਰਮੀਅਲੇ॥
(ਹੇ ਤ੍ਰਿਲੋਚਨ! ਵੇਖ, ਮੁੰਡਾ) ਕਾਗ਼ਜ਼ ਲਿਆਉਂਦਾ ਹੈ, ਉਸ ਦੀ ਗੁੱਡੀ ਕੱਟਦਾ ਹੈ ਤੇ ਗੁੱਡੀ ਨੂੰ ਅਸਮਾਨ ਵਿਚ ਉਡਾਉਂਦਾ ਹੈ,
The boy takes paper, cuts it and makes a kite, and flies it in the sky.
आनीले कागदु काटीले गूडी आकास मधे भरमीअले ॥
ਪੰਚਜਨਾਸਿਉਬਾਤਬਤਊਆਚੀਤੁਸੁਡੋਰੀਰਾਖੀਅਲੇ॥੧॥
ਸਾਥੀਆਂ ਨਾਲ ਗੱਪਾਂ ਭੀ ਮਾਰੀ ਜਾਂਦਾ ਹੈ, ਪਰ ਉਸ ਦਾ ਮਨ (ਗੁੱਡੀ ਦੀ) ਡੋਰ ਵਿਚ ਟਿਕਿਆ ਰਹਿੰਦਾ ਹੈ ॥੧॥
Talking with his friends, he still keeps his attention on the kite string. ||1||
पंच जना सिउ बात बतऊआ चीतु सु डोरी राखीअले ॥१॥
ਮਨੁਰਾਮਨਾਮਾਬੇਧੀਅਲੇ॥
(ਹੇ ਤ੍ਰਿਲੋਚਨ!) ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਵਿੱਝਾ ਹੋਇਆ ਹੈ,
My mind has been pierced by the Name of the Lord,
मनु राम नामा बेधीअले ॥
ਜੈਸੇਕਨਿਕਕਲਾਚਿਤੁਮਾਂਡੀਅਲੇ॥੧॥ਰਹਾਉ॥
ਜਿਵੇਂ ਸੁਨਿਆਰੇ ਦਾ ਮਨ (ਹੋਰਨਾਂ ਨਾਲ ਗੱਲਾਂ-ਬਾਤਾਂ ਕਰਦਿਆਂ ਭੀ, ਕੁਠਾਲੀ ਵਿਚ ਪਾਏ ਹੋਏ ਸੋਨੇ ਵਿਚ) ਜੁੜਿਆ ਰਹਿੰਦਾ ਹੈ ॥੧॥ ਰਹਾਉ ॥
like the goldsmith, whose attention is held by his work. ||1||Pause||
जैसे कनिक कला चितु मांडीअले ॥१॥ रहाउ ॥
ਆਨੀਲੇਕੁੰਭੁਭਰਾਈਲੇਊਦਕਰਾਜਕੁਆਰਿਪੁਰੰਦਰੀਏ॥
(ਹੇ ਤ੍ਰਿਲੋਚਨ!) ਜੁਆਨ ਕੁੜੀਆਂ ਸ਼ਹਿਰ ਵਿਚੋਂ (ਬਾਹਰ ਜਾਂਦੀਆਂ ਹਨ) ਆਪੋ ਆਪਣਾ ਘੜਾ ਚੁੱਕ ਲੈਂਦੀਆਂ ਹਨ, ਪਾਣੀ ਨਾਲ ਭਰਦੀਆਂ ਹਨ,
The young girl in the city takes a pitcher, and fills it with water.
आनीले कुंभु भराईले ऊदक राज कुआरि पुरंदरीए ॥
ਹਸਤਬਿਨੋਦਬੀਚਾਰਕਰਤੀਹੈਚੀਤੁਸੁਗਾਗਰਿਰਾਖੀਅਲੇ॥੨॥
(ਆਪੋ ਵਿਚ) ਹੱਸਦੀਆਂ ਹਨ, ਹਾਸੇ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆਂ ਹਨ, ਪਰ ਆਪਣਾ ਚਿੱਤ ਆਪੋ ਆਪਣੇ ਘੜੇ ਵਿਚ ਰੱਖਦੀਆਂ ਹਨ ॥੨॥
She laughs, and plays, and talks with her friends, but she keeps her attention focused on the pitcher of water. ||2||
हसत बिनोद बीचार करती है चीतु सु गागरि राखीअले ॥२॥
ਮੰਦਰੁਏਕੁਦੁਆਰਦਸਜਾਕੇਗਊਚਰਾਵਨਛਾਡੀਅਲੇ॥
(ਹੇ ਤ੍ਰਿਲੋਚਨ!) ਇੱਕ ਘਰ ਹੈ ਜਿਸ ਦੇ ਦਸ ਬੂਹੇ ਹਨ, ਇਸ ਘਰੋਂ ਮਨੁੱਖ ਗਊਆਂ ਚਾਰਨ ਲਈ ਛੱਡਦਾ ਹੈ;
The cow is let loose, out of the mansion of the ten gates, to graze in the field.
मंदरु एकु दुआर दस जा के गऊ चरावन छाडीअले ॥
ਪਾਂਚਕੋਸਪਰਗਊਚਰਾਵਤਚੀਤੁਸੁਬਛਰਾਰਾਖੀਅਲੇ॥੩॥
ਇਹ ਗਾਈਆਂ ਪੰਜਾਂ ਕੋਹਾਂ ਤੇ ਜਾ ਚੁਗਦੀਆਂ ਹਨ, ਪਰ ਆਪਣਾ ਚਿੱਤ ਆਪਣੇ ਵੱਛੇ ਵਿਚ ਰੱਖਦੀਆਂ ਹਨ (ਤਿਵੇਂ ਹੀ ਦਸ-ਇੰਦ੍ਰਿਆਂ-ਵਾਲੇ ਇਸ ਸਰੀਰ ਵਿਚੋਂ ਮੇਰੇ ਗਿਆਨ-ਇੰਦ੍ਰੇ ਸਰੀਰ ਦੇ ਨਿਰਬਾਹ ਲਈ ਕੰਮ-ਕਾਰ ਕਰਦੇ ਹਨ, ਪਰ ਮੇਰੀ ਸੁਰਤ ਆਪਣੇ ਪ੍ਰਭੂ-ਚਰਨਾਂ ਵਿਚ ਹੀ ਹੈ) ॥੩॥
It grazes up to five miles away, but keeps its attention focused on its calf. ||3||
पांच कोस पर गऊ चरावत चीतु सु बछरा राखीअले ॥३॥
ਕਹਤਨਾਮਦੇਉਸੁਨਹੁਤਿਲੋਚਨਬਾਲਕੁਪਾਲਨਪਉਢੀਅਲੇ॥
ਹੇ ਤ੍ਰਿਲੋਚਨ! ਸੁਣ, ਨਾਮਦੇਵ (ਇਕ ਹੋਰ ਦ੍ਰਿਸ਼ਟਾਂਤ) ਆਖਦਾ ਹੈ ਕਿ ਮਾਂ ਆਪਣੇ ਬਾਲ ਨੂੰ ਪੰਘੂੜੇ ਵਿਚ ਪਾਂਦੀ ਹੈ,
Says Naam Dayv, listen, O Trilochan: the child is laid down in the cradle.
कहत नामदेउ सुनहु तिलोचन बालकु पालन पउढीअले ॥
ਅੰਤਰਿਬਾਹਰਿਕਾਜਬਿਰੂਧੀਚੀਤੁਸੁਬਾਰਿਕਰਾਖੀਅਲੇ॥੪॥੧॥
ਅੰਦਰ ਬਾਹਰ ਘਰ ਦੇ ਕੰਮਾਂ ਵਿਚ ਰੁੱਝੀ ਰਹਿੰਦੀ ਹੈ, ਪਰ ਆਪਣੀ ਸੁਰਤ ਆਪਣੇ ਬੱਚੇ ਵਿਚ ਰੱਖਦੀ ਹੈ। ਭਾਵ: ਪ੍ਰੀਤ ਦਾ ਸਰੂਪ-ਕੰਮ-ਕਾਰ ਕਰਦਿਆਂ ਸੁਰਤ ਹਰ ਵੇਲੇ ਪ੍ਰਭੂ ਦੀ ਯਾਦ ਵਿਚ ਰਹੇ ॥੪॥੧॥
Its mother is at work, inside and outside, but she holds her child in her thoughts. ||4||1||
अंतरि बाहरि काज बिरूधी चीतु सु बारिक राखीअले ॥४॥१॥
WWW.GURBANI.WORLD