GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਭਗਤ ਨਾਮਦੇਵ ਜੀ
ਅੰਗ 973
Display Settings
Translations
ਮਾਇਹੋਤੀਬਾਪੁਹੋਤਾਕਰਮੁਹੋਤੀਕਾਇਆ
(ਜੇ ਇਹ ਮੰਨੀਏ ਕਿ ਕਰਮਾਂ ਦੀ ਖੇਡ ਹੈ ਤਾਂ) ਜਦੋਂ ਨਾ ਮਾਂ ਸੀ ਨਾ ਪਿਉ; ਨਾ ਕੋਈ ਮਨੁੱਖਾ-ਸਰੀਰ ਸੀ, ਤੇ ਨਾ ਉਸ ਦਾ ਕੀਤਾ ਹੋਇਆ ਕਰਮ;
When there was no mother and no father, no karma and no human body,
माइ न होती बापु न होता करमु न होती काइआ ॥
ਹਮਨਹੀਹੋਤੇਤੁਮਨਹੀਹੋਤੇਕਵਨੁਕਹਾਂਤੇਆਇਆ॥੧॥
ਜਦੋਂ ਕੋਈ ਜੀਵ ਹੀ ਨਹੀਂ ਸਨ, ਤਦੋਂ (ਹੇ ਪ੍ਰਭੂ! ਤੈਥੋਂ ਬਿਨਾ) ਹੋਰ ਕਿਸ ਥਾਂ ਤੋਂ ਕੋਈ ਜੀਵ ਜਨਮ ਲੈ ਸਕਦਾ ਸੀ? ॥੧॥
when I was not and you were not, then who came from where? ||1||
हम नही होते तुम नही होते कवनु कहां ते आइआ ॥१॥
ਰਾਮਕੋਇਕਿਸਹੀਕੇਰਾ
ਹੇ ਰਾਮ! ਤੈਥੋਂ ਬਿਨਾ ਹੋਰ ਕੋਈ ਭੀ ਕਿਸੇ ਦਾ ਸਹਾਈ ਨਹੀਂ ਹੈ (ਨਾ ਕੋਈ 'ਕਰਮ' ਆਦਿਕ ਇਸ ਜੀਵ ਨੂੰ ਜਨਮ ਮਰਨ ਵਿਚ ਲਿਆਉਣ ਵਾਲਾ ਹੈ, ਤੇ ਨਾ ਕੋਈ ਸ਼ਾਸਤਰ-ਵਿਹਿਤ ਕਰਮ ਜਾਂ ਪ੍ਰਾਣਾਯਾਮ ਆਦਿਕ ਇਸ ਨੂੰ ਗੇੜ ਵਿਚੋਂ ਕੱਢਣ ਦੇ ਸਮਰੱਥ ਹੈ),
O Lord, no one belongs to anyone else.
राम कोइ न किस ही केरा ॥
ਜੈਸੇਤਰਵਰਿਪੰਖਿਬਸੇਰਾ॥੧॥ਰਹਾਉ
ਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ ਵਸੇਰਾ ਹੁੰਦਾ ਹੈ (ਤਿਵੇਂ ਤੇਰੇ ਭੇਜੇ ਜੀਵ ਇੱਥੇ ਆਉਂਦੇ ਹਨ ਤੇ ਤੂੰ ਆਪ ਹੀ ਇਹਨਾਂ ਨੂੰ ਆਪਣੇ ਵਿਚ ਜੋੜਦਾ ਹੈਂ) ॥੧॥ ਰਹਾਉ ॥
We are like birds perched on a tree. ||1||Pause||
जैसे तरवरि पंखि बसेरा ॥१॥ रहाउ ॥
ਚੰਦੁਹੋਤਾਸੂਰੁਹੋਤਾਪਾਨੀਪਵਨੁਮਿਲਾਇਆ
ਜਦੋਂ ਨਾ ਚੰਦ ਸੀ ਨਾ ਸੂਰਜ; ਜਦੋਂ ਪਾਣੀ, ਹਵਾ ਆਦਿਕ ਤੱਤ ਭੀ ਅਜੇ ਪੈਦਾ ਨਹੀਂ ਸਨ ਹੋਏ,
When there was no moon and no sun, then water and air were blended together.
चंदु न होता सूरु न होता पानी पवनु मिलाइआ ॥
ਸਾਸਤੁਹੋਤਾਬੇਦੁਹੋਤਾਕਰਮੁਕਹਾਂਤੇਆਇਆ॥੨॥
ਜਦੋਂ ਕੋਈ ਵੇਦ ਸ਼ਾਸਤਰ ਭੀ ਨਹੀਂ ਸਨ; ਤਦੋਂ (ਹੇ ਪ੍ਰਭੂ!) ਕਰਮਾਂ ਦੀ ਕੋਈ ਹਸਤੀ ਹੀ ਨਹੀਂ ਸੀ ॥੨॥
When there were no Shaastras and no Vedas, then where did karma come from? ||2||
सासतु न होता बेदु न होता करमु कहां ते आइआ ॥२॥
ਖੇਚਰਭੂਚਰਤੁਲਸੀਮਾਲਾਗੁਰਪਰਸਾਦੀਪਾਇਆ
ਕੋਈ ਪ੍ਰਾਣਾਯਾਮ ਕਰਦਾ ਹੈ (ਤੇ ਇਸ ਵਿਚ ਆਪਣੀ ਮੁਕਤੀ ਸਮਝਦਾ ਹੈ), ਕੋਈ ਤੁਲਸੀ ਦੀ ਮਾਲਾ ਆਦਿਕ ਧਾਰਨ ਕਰਦਾ ਹੈ; ਪਰ ਮੈਨੂੰ ਆਪਣੇ ਗੁਰੂ ਦੀ ਕਿਰਪਾ ਨਾਲ ਸਮਝ ਆਈ ਹੈ।
Control of the breath and positioning of the tongue, focusing at the third eye and wearing malas of tulsi beads, are all obtained through Guru's Grace.
खेचर भूचर तुलसी माला गुर परसादी पाइआ ॥
ਨਾਮਾਪ੍ਰਣਵੈਪਰਮਤਤੁਹੈਸਤਿਗੁਰਹੋਇਲਖਾਇਆ॥੩॥੩॥
ਨਾਮਦੇਵ ਆਖਦਾ ਹੈ ਗੁਰੂ ਨੇ ਮਿਲ ਕੇ ਮੈਨੂੰ ਇਹ ਗੱਲ ਸਮਝਾਈ ਹੈ ਕਿ ਅਸਲ ਸਹਾਈ ਸਭ ਤੋਂ ਉੱਚਾ ਉਹ ਪ੍ਰਭੂ ਹੈ, ਜੋ ਜਗਤ ਦਾ ਮੂਲ ਹੈ (ਉਸੇ ਨੇ ਜਗਤ ਬਣਾਇਆ, ਤੇ ਉਹੀ ਸੰਸਾਰ-ਸਮੁੰਦਰ ਵਿਚੋਂ ਪਾਰ ਉਤਾਰਦਾ ਹੈ) ॥੩॥੩॥
Naam Dayv prays, this is the supreme essence of reality; the True Guru has inspired this realization. ||3||3||
नामा प्रणवै परम ततु है सतिगुर होइ लखाइआ ॥३॥३॥
WWW.GURBANI.WORLD
ਪਿਛਲਾ Share ਹੋਮ Save ਅਗਲਾ