ਪ੍ਰਭਾਤੀਮਹਲਾ੧॥
Prabhaatee, First Mahalaa:
प्रभाती महला १ ॥
ਨਿਵਲੀਕਰਮਭੁਅੰਗਮਭਾਠੀਰੇਚਕਪੂਰਕਕੁੰਭਕਰੈ॥
(ਅਗਿਆਨੀ ਅੰਨ੍ਹਾ ਮਨੁੱਖ ਪ੍ਰਭੂ ਦਾ ਨਾਮ ਵਿਸਾਰ ਕੇ) ਨਿਵਲੀ ਕਰਮ ਕਰਦਾ ਹੈ, ਕੁੰਡਲਨੀ ਨਾੜੀ ਦੀ ਰਾਹੀਂ ਦਸਮ ਦੁਆਰ ਵਿਚ ਪ੍ਰਾਣ ਚਾੜ੍ਹਦਾ ਹੈ, ਸੁਆਸ ਉਤਾਰਦਾ ਹੈ, ਸੁਆਸ ਚਾੜ੍ਹਦਾ ਹੈ, ਸੁਆਸ (ਸੁਖਮਨਾ ਵਿਚ) ਟਿਕਾਂਦਾ ਹੈ।
You may perform exercises of inner purification, and fire up the furnace of the Kundalini, inhaling and exhaling and holding the breath.
निवली करम भुअंगम भाठी रेचक पूरक कुंभ करै ॥
ਬਿਨੁਸਤਿਗੁਰਕਿਛੁਸੋਝੀਨਾਹੀਭਰਮੇਭੂਲਾਬੂਡਿਮਰੈ॥
ਪਰ ਇਸ ਭਟਕਣਾ ਵਿਚ ਕੁਰਾਹੇ ਪੈ ਕੇ (ਇਹਨਾਂ ਕਰਮਾਂ ਦੇ ਗੇੜ ਵਿਚ) ਫਸ ਕੇ ਆਤਮਕ ਮੌਤ ਸਹੇੜ ਲੈਂਦਾ ਹੈ। ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ ਸਹੀ ਜੀਵਨ ਦੀ ਇਸ ਨੂੰ ਸਮਝ ਨਹੀਂ ਪੈਂਦੀ।
Without the True Guru, you will not understand; deluded by doubt, you shall drown and die.
बिनु सतिगुर किछु सोझी नाही भरमे भूला बूडि मरै ॥
ਅੰਧਾਭਰਿਆਭਰਿਭਰਿਧੋਵੈਅੰਤਰਕੀਮਲੁਕਦੇਨਲਹੈ॥
ਅੰਨ੍ਹਾ ਮਨੁੱਖ ਵਿਕਾਰਾਂ ਦੀ ਮੈਲ ਨਾਲ ਭਰਿਆ ਰਹਿੰਦਾ ਹੈ, ਮੁੜ ਮੁੜ ਕੁਰਾਹੇ ਪੈ ਕੇ ਹੋਰ ਵਿਕਾਰਾਂ ਦੀ ਮੈਲ ਨਾਲ ਲਿਬੜਦਾ ਹੈ (ਨਿਵਲੀ ਕਰਮ ਆਦਿ ਦੀ ਰਾਹੀਂ) ਇਹ ਮੈਲ ਧੋਣ ਦਾ ਜਤਨ ਕਰਦਾ ਹੈ, ਪਰ (ਇਸ ਤਰ੍ਹਾਂ) ਮਨ ਦੀ ਮੈਲ ਕਦੇ ਉਤਰਦੀ ਨਹੀਂ।
The spiritually blind are filled with filth and pollution; they may wash, but the filth within shall never depart.
अंधा भरिआ भरि भरि धोवै अंतर की मलु कदे न लहै ॥
ਨਾਮਬਿਨਾਫੋਕਟਸਭਿਕਰਮਾਜਿਉਬਾਜੀਗਰੁਭਰਮਿਭੁਲੈ॥੧॥
(ਇਹ ਰੇਚਕ ਪੂਰਕ ਆਦਿਕ) ਸਾਰੇ ਹੀ ਕਰਮ ਪਰਮਾਤਮਾ ਦੇ ਨਾਮ ਤੋਂ ਬਿਨਾ ਵਿਅਰਥ ਹਨ। ਜਿਵੇਂ ਕਿਸੇ ਮਦਾਰੀ ਨੂੰ ਵੇਖ ਕੇ (ਅੰਞਾਣ ਮਨੁੱਖ) ਭੁਲੇਖੇ ਵਿਚ ਪੈ ਜਾਂਦਾ ਹੈ (ਕਿ ਜੋ ਜੋ ਕੁਝ ਮਦਾਰੀ ਵਿਖਾਂਦਾ ਹੈ ਸਚਮੁਚ ਉਸ ਦੇ ਪਾਸ ਮੌਜੂਦ ਹੈ, ਤਿਵੇਂ ਕਰਮ-ਕਾਂਡੀ ਮਨੁੱਖ ਇਹਨਾਂ ਨਾਟਕਾਂ ਚੇਟਕਾਂ ਵਿਚ ਭੁਲੇਖਾ ਖਾ ਜਾਂਦਾ ਹੈ) ॥੧॥
Without the Naam, the Name of the Lord, all their actions are useless, like the magician who deceives through illusions. ||1||
नाम बिना फोकट सभि करमा जिउ बाजीगरु भरमि भुलै ॥१॥
ਖਟੁਕਰਮਨਾਮੁਨਿਰੰਜਨੁਸੋਈ॥
ਹੇ ਪ੍ਰਭੂ! ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਧਾਰਮਿਕ ਕੰਮ (ਮੇਰੇ ਵਾਸਤੇ) ਤੇਰਾ ਨਾਮ ਹੀ ਹੈ, ਤੇਰਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ ਹੈ।
The merits of the six religious rituals are obtained through the Immaculate Naam.
खटु करम नामु निरंजनु सोई ॥
ਤੂਗੁਣਸਾਗਰੁਅਵਗਣਮੋਹੀ॥੧॥ਰਹਾਉ॥
ਹੇ ਪ੍ਰਭੂ! ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਪਰ (ਤੇਰੇ ਨਾਮ ਤੋਂ ਖੁੰਝ ਕੇ ਤੇ ਹੋਰ ਹੋਰ ਕਰਮ-ਕਾਂਡ ਵਿਚ ਪੈ ਕੇ) ਮੇਰੇ ਅੰਦਰ ਔਗੁਣ ਪੈਦਾ ਹੋ ਜਾਂਦੇ ਹਨ ॥੧॥ ਰਹਾਉ ॥
You, O Lord, are the Ocean of virtue; I am so unworthy. ||1||Pause||
तू गुण सागरु अवगण मोही ॥१॥ रहाउ ॥
ਮਾਇਆਧੰਧਾਧਾਵਣੀਦੁਰਮਤਿਕਾਰਬਿਕਾਰ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਦੀ ਦੌੜ-ਭੱਜ ਤਾਂ ਮਾਇਆ ਦੇ ਧੰਧਿਆਂ ਵਿਚ ਹੀ ਰਹਿੰਦੀ ਹੈ, ਭੈੜੀ ਮੱਤੇ ਲੱਗ ਕੇ (ਨਿਵਲੀ ਕਰਮ, ਰੇਚਕ ਪੂਰਕ ਆਦਿਕ) ਵਿਅਰਥ ਕੰਮ ਕਰਦਾ ਰਹਿੰਦਾ ਹੈ।
Running around chasing the entanglements of Maya is an evil-minded act of corruption.
माइआ धंधा धावणी दुरमति कार बिकार ॥
ਮੂਰਖੁਆਪੁਗਣਾਇਦਾਬੂਝਿਨਸਕੈਕਾਰ॥
ਮੂਰਖ ਸਹੀ ਰਸਤੇ ਦੀ ਕਾਰ ਤਾਂ ਸਮਝਦਾ ਨਹੀਂ, (ਇਹਨਾਂ ਨਿਵਲੀ ਕਰਮ ਆਦਿਕਾਂ ਦੇ ਕਾਰਨ) ਆਪਣੇ ਆਪ ਨੂੰ ਵੱਡਾ ਜ਼ਾਹਰ ਕਰਨ ਦਾ ਜਤਨ ਕਰਦਾ ਹੈ।
The fool makes a show of his self-conceit; he does not know how to behave.
मूरखु आपु गणाइदा बूझि न सकै कार ॥
ਮਨਸਾਮਾਇਆਮੋਹਣੀਮਨਮੁਖਬੋਲਖੁਆਰ॥
ਉਸ ਮਨਮੁਖ ਦੀਆਂ ਖ਼ਾਹਸ਼ਾਂ ਮੋਹਣੀ ਮਾਇਆ ਵਿਚ ਹੀ ਰਹਿੰਦੀਆਂ ਹਨ (ਉਤੋਂ ਉਤੋਂ ਧਰਮ ਦੇ) ਬੋਲਾਂ ਦੀ ਰਾਹੀਂ (ਸਗੋਂ) ਖ਼ੁਆਰ ਹੁੰਦਾ ਹੈ।
The self-willed manmukh is enticed by his desires for Maya; his words are useless and empty.
मनसा माइआ मोहणी मनमुख बोल खुआर ॥
ਮਜਨੁਝੂਠਾਚੰਡਾਲਕਾਫੋਕਟਚਾਰਸੀਂਗਾਰ॥੨॥
(ਅੰਤਰ ਆਤਮੇ ਉਸ ਦਾ ਜੀਵਨ ਚੰਡਾਲ ਵਰਗਾ ਹੈ) ਉਸ ਚੰਡਾਲ ਦਾ ਤੀਰਥ-ਇਸ਼ਨਾਨ ਭੀ ਨਿਰੀ ਠੱਗੀ ਹੁੰਦੀ ਹੈ, (ਨਿਵਲੀ ਕਰਮ ਆਦਿਕ ਵਾਲੇ ਉਸ ਦੇ ਸਾਰੇ) ਸੁੰਦਰ ਸਿੰਗਾਰ ਵਿਅਰਥ ਜਾਂਦੇ ਹਨ। ਉਸ ਦਾ ਇਹ ਸਾਰਾ ਉੱਦਮ ਇਉਂ ਹੈ ਜਿਵੇਂ ਕਿਸੇ ਬ੍ਰਾਹਮਣ ਦੇ ਵਾਸਤੇ ਕਿਸੇ ਚੰਡਾਲ ਦਾ ਤੀਰਥ-ਇਸ਼ਨਾਨ ਨਿਰੀ ਠੱਗੀ ਹੈ ਤੇ ਉਸ ਦਾ ਸੁੰਦਰ ਸਿੰਗਾਰ ਭੀ ਫੋਕਾ ਹੈ ॥੨॥
The ritual cleansings of the sinner are fraudulent; his rituals and decorations are useless and empty. ||2||
मजनु झूठा चंडाल का फोकट चार सींगार ॥२॥
ਝੂਠੀਮਨਕੀਮਤਿਹੈਕਰਣੀਬਾਦਿਬਿਬਾਦੁ॥
ਮਨਮੁਖ ਦੇ ਮਨ ਦੀ ਮੱਤ ਝੂਠ ਵਾਲੇ ਪਾਸੇ ਲੈ ਜਾਂਦੀ ਹੈ, ਉਸ ਦਾ ਕਰਤੱਬ ਭੀ ਨਿਰਾ ਝਗੜੇ ਦਾ ਮੂਲ ਹੈ ਤੇ ਵਿਅਰਥ ਜਾਂਦਾ ਹੈ।
False is the wisdom of the mind; its actions inspire useless disputes.
झूठी मन की मति है करणी बादि बिबादु ॥
ਝੂਠੇਵਿਚਿਅਹੰਕਰਣੁਹੈਖਸਮਨਪਾਵੈਸਾਦੁ॥
ਉਸ ਝੂਠ ਵਿਹਾਝਣ ਵਾਲੇ ਦੇ ਅੰਦਰ ਹਉਮੈ ਅਹੰਕਾਰ ਟਿਕਿਆ ਰਹਿੰਦਾ ਹੈ ਉਸ ਨੂੰ ਖਸਮ-ਪ੍ਰਭੂ ਦੇ ਮਿਲਾਪ ਦਾ ਆਨੰਦ ਨਹੀਂ ਆ ਸਕਦਾ।
The false are filled with egotism; they do not obtain the sublime taste of their Lord and Master.
झूठे विचि अहंकरणु है खसम न पावै सादु ॥
ਬਿਨੁਨਾਵੈਹੋਰੁਕਮਾਵਣਾਫਿਕਾਆਵੈਸਾਦੁ॥
ਪਰਮਾਤਮਾ ਦੇ ਨਾਮ ਨੂੰ ਛੱਡ ਕੇ (ਨਿਵਲੀ ਕਰਮ ਆਦਿਕ) ਜੋ ਕਰਮ ਭੀ ਕਰੀਦੇ ਹਨ ਉਹਨਾਂ ਦਾ ਸੁਆਦ ਫਿੱਕਾ ਹੁੰਦਾ ਹੈ (ਉਹ ਜੀਵਨ ਨੂੰ ਫਿੱਕਾ ਹੀ ਬਣਾਂਦੇ ਹਨ)।
Without the Name, whatever else they do is tasteless and insipid.
बिनु नावै होरु कमावणा फिका आवै सादु ॥
ਦੁਸਟੀਸਭਾਵਿਗੁਚੀਐਬਿਖੁਵਾਤੀਜੀਵਣਬਾਦਿ॥੩॥
ਅਜੇਹੀ ਭੈੜੀ ਸੰਗਤ ਵਿਚ (ਬੈਠਿਆਂ) ਖ਼ੁਆਰ ਹੋਈਦਾ ਹੈ ਕਿਉਂਕਿ ਅਜੇਹੇ ਬੰਦਿਆਂ ਦੇ ਮੂੰਹ ਵਿਚ (ਫਿੱਕੇ ਬੋਲ-ਰੂਪ) ਜ਼ਹਿਰ ਹੁੰਦਾ ਹੈ ਤੇ ਉਹਨਾਂ ਦਾ ਜੀਵਨ ਵਿਅਰਥ ਜਾਂਦਾ ਹੈ ॥੩॥
Associating with their enemies, they are plundered and ruined. Their speech is poison, and their lives are useless. ||3||
दुसटी सभा विगुचीऐ बिखु वाती जीवण बादि ॥३॥
ਏਭ੍ਰਮਿਭੂਲੇਮਰਹੁਨਕੋਈ॥
(ਨਿਉਲੀ ਕਰਮ ਆਦਿਕ ਦੀ) ਭਟਕਣਾ ਵਿਚ ਭੁੱਲੇ ਹੋਏ ਹੇ ਬੰਦਿਓ! (ਇਸ ਰਾਹੇ ਪੈ ਕੇ) ਆਤਮਕ ਮੌਤ ਨਾਹ ਸਹੇੜੋ।
Do not be deluded by doubt; do not invite your own death.
ए भ्रमि भूले मरहु न कोई ॥
ਸਤਿਗੁਰੁਸੇਵਿਸਦਾਸੁਖੁਹੋਈ॥
ਸਤਿਗੁਰੂ ਦੀ ਸਰਨ ਪਿਆਂ ਹੀ ਸਦਾ ਦਾ ਆਤਮਕ ਆਨੰਦ ਮਿਲਦਾ ਹੈ।
Serve the True Guru, and you shall be at peace forever.
सतिगुरु सेवि सदा सुखु होई ॥
ਬਿਨੁਸਤਿਗੁਰਮੁਕਤਿਕਿਨੈਨਪਾਈ॥
ਗੁਰੂ ਦੀ ਸਰਨ ਤੋਂ ਬਿਨਾ ਕਦੇ ਕਿਸੇ ਨੂੰ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਮਿਲਦੀ।
Without the True Guru, no one is liberated.
बिनु सतिगुर मुकति किनै न पाई ॥
ਆਵਹਿਜਾਂਹਿਮਰਹਿਮਰਿਜਾਈ॥੪॥
ਉਹ ਸਦਾ ਜੰਮਦੇ ਹਨ ਤੇ ਆਤਮਕ ਮੌਤ ਸਹੇੜਦੇ ਹਨ। (ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਤੋਂ ਤੇ ਸਿਮਰਨ ਤੋਂ ਵਾਂਜਿਆ ਰਹਿੰਦਾ ਹੈ) ਉਹ ਆਤਮਕ ਮੌਤ ਸਹੇੜਦਾ ਹੈ ॥੪॥
They come and go in reincarnation; they die, only to be reborn and die again. ||4||
आवहि जांहि मरहि मरि जाई ॥४॥
ਏਹੁਸਰੀਰੁਹੈਤ੍ਰੈਗੁਣਧਾਤੁ॥
ਇਹ ਸਰੀਰ ਹੈ ਹੀ ਤ੍ਰੈ-ਗੁਣੀ ਮਾਇਆ ਦਾ ਸਰੂਪ (ਭਾਵ, ਇੰਦ੍ਰੇ ਸੁਤੇ ਹੀ ਮਾਇਆ ਦੇ ਮੋਹ ਵਿਚ ਫਸ ਜਾਂਦੇ ਹਨ, ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ)
This body wanders, caught in the three dispositions.
एहु सरीरु है त्रै गुण धातु ॥
ਇਸਨੋਵਿਆਪੈਸੋਗਸੰਤਾਪੁ॥
ਇਸ (ਸਰੀਰ) ਨੂੰ ਚਿੰਤਾ-ਫ਼ਿਕਰ ਤੇ ਦੁੱਖ-ਕਲੇਸ਼ ਦਬਾਈ ਰੱਖਦਾ ਹੈ।
It is afflicted by sorrow and suffering.
इस नो विआपै सोग संतापु ॥
ਸੋਸੇਵਹੁਜਿਸੁਮਾਈਨਬਾਪੁ॥
ਉਸ ਪਰਮਾਤਮਾ ਦਾ ਸਿਮਰਨ ਕਰੋ, ਜਿਸ ਦਾ ਨਾਹ ਕੋਈ ਪਿਉ ਹੈ ਨਾਹ ਕੋਈ ਮਾਂ ਹੈ,
So serve the One who has no mother or father.
सो सेवहु जिसु माई न बापु ॥
ਵਿਚਹੁਚੂਕੈਤਿਸਨਾਅਰੁਆਪੁ॥੫॥
(ਸਿਮਰਨ ਦੀ ਬਰਕਤਿ ਨਾਲ) ਅੰਦਰੋਂ ਮਾਇਆ ਦੀ ਤ੍ਰਿਸ਼ਨਾ ਹਉਮੈ ਅਹੰਕਾਰ ਮੁੱਕ ਜਾਂਦਾ ਹੈ ॥੫॥
Desire and selfishness shall depart from within. ||5||
विचहु चूकै तिसना अरु आपु ॥५॥
ਜਹਜਹਦੇਖਾਤਹਤਹਸੋਈ॥
(ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆਂ ਹੁਣ) ਮੈਂ ਜਿਧਰ ਜਿਧਰ ਨਿਗਾਹ ਮਾਰਦਾ ਹਾਂ ਮੈਨੂੰ ਉਹੀ ਪਰਮਾਤਮਾ ਵੱਸਦਾ ਦਿੱਸਦਾ ਹੈ (ਤੇ ਮੈਨੂੰ ਮਾਇਆ ਕੁਰਾਹੇ ਨਹੀਂ ਪਾਂਦੀ)।
Wherever I look, I see Him.
जह जह देखा तह तह सोई ॥
ਬਿਨੁਸਤਿਗੁਰਭੇਟੇਮੁਕਤਿਨਹੋਈ॥
ਪਰ ਗੁਰੂ ਦੀ ਸਰਨ ਤੋਂ ਬਿਨਾ ਮਾਇਆ ਦੇ ਬੰਧਨਾਂ ਤੋਂ ਆਜ਼ਾਦੀ ਨਹੀਂ ਮਿਲ ਸਕਦੀ।
Without meeting the True Guru, no one is liberated.
बिनु सतिगुर भेटे मुकति न होई ॥
ਹਿਰਦੈਸਚੁਏਹਕਰਣੀਸਾਰੁ॥
ਸਦਾ-ਥਿਰ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਣਾ-ਇਹ ਕਰਤੱਬ ਸਭ ਤੋਂ ਸ੍ਰੇਸ਼ਟ ਹੈ।
Enshrine the True One in your heart; this is the most excellent action.
हिरदै सचु एह करणी सारु ॥
ਹੋਰੁਸਭੁਪਾਖੰਡੁਪੂਜਖੁਆਰੁ॥੬॥
(ਇਹ ਛੱਡ ਕੇ ਨਿਵਲੀ ਆਦਿਕ ਕਰਮ ਕਰਨਾ) ਇਹ ਸਭ ਕੁਝ ਪਖੰਡ ਹੈ (ਇਹਨਾਂ ਕਰਮਾਂ ਦੀ ਰਾਹੀਂ ਲੋਕਾਂ ਪਾਸੋਂ ਕਰਾਈ) ਪੂਜਾ-ਸੇਵਾ (ਆਖ਼ਰ) ਖ਼ੁਆਰ ਕਰਦੀ ਹੈ ॥੬॥
All other hypocritical actions and devotions bring only ruin. ||6||
होरु सभु पाखंडु पूज खुआरु ॥६॥
ਦੁਬਿਧਾਚੂਕੈਤਾਂਸਬਦੁਪਛਾਣੁ॥
ਗੁਰੂ ਦੇ ਸ਼ਬਦ ਨਾਲ ਸਾਂਝ ਬਣਾਓ, ਤਦੋਂ ਹੀ ਹੋਰ ਹੋਰ ਆਸਰੇ ਦੀ ਝਾਕ ਮੁੱਕੇਗੀ।
When one is rid of duality, then he realizes the Word of the Shabad.
दुबिधा चूकै तां सबदु पछाणु ॥
ਘਰਿਬਾਹਰਿਏਕੋਕਰਿਜਾਣੁ॥
ਆਪਣੇ ਅੰਦਰ ਤੇ ਬਾਹਰ ਸਾਰੇ ਸੰਸਾਰ ਵਿਚ ਸਿਰਫ਼ ਇਕ ਪਰਮਾਤਮਾ ਨੂੰ ਵੱਸਦਾ ਸਮਝੋ।
Inside and out, he knows the One Lord.
घरि बाहरि एको करि जाणु ॥
ਏਹਾਮਤਿਸਬਦੁਹੈਸਾਰੁ॥
ਇਹੀ ਚੰਗੀ ਅਕਲ ਹੈ। ਗੁਰੂ ਦਾ ਸ਼ਬਦ (ਹਿਰਦੇ ਵਿਚ ਵਸਾਣਾ ਹੀ) ਸ੍ਰੇਸ਼ਟ (ਉੱਦਮ) ਹੈ।
This is the most Excellent Wisdom of the Shabad.
एहा मति सबदु है सारु ॥
ਵਿਚਿਦੁਬਿਧਾਮਾਥੈਪਵੈਛਾਰੁ॥੭॥
ਜੇਹੜਾ ਮਨੁੱਖ ਗੁਰੂ ਦਾ ਸ਼ਬਦ ਵਿਸਾਰ ਕੇ ਪ੍ਰਭੂ ਦਾ ਨਾਮ ਭੁਲਾ ਕੇ ਹੋਰ ਆਸਰੇ ਦੀ ਝਾਕ ਵਿਚ ਪੈਂਦਾ ਹੈ, ਉਸ ਦੇ ਸਿਰ ਸੁਆਹ ਪੈਂਦੀ ਹੈ (ਉਹ ਖ਼ੁਆਰ ਹੁੰਦਾ ਹੈ) ॥੭॥
Ashes fall on the heads of those who are in duality. ||7||
विचि दुबिधा माथै पवै छारु ॥७॥
ਕਰਣੀਕੀਰਤਿਗੁਰਮਤਿਸਾਰੁ॥
ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸ੍ਰੇਸ਼ਟ ਕਰਨੀ ਹੈ, ਗੁਰੂ ਦੀ ਸਿੱਖਿਆ ਤੇ ਤੁਰਨਾ ਸ੍ਰੇਸ਼ਟ ਉੱਦਮ ਹੈ।
To praise the Lord through the Guru's Teachings is the most excellent action.
करणी कीरति गुरमति सारु ॥
ਸੰਤਸਭਾਗੁਣਗਿਆਨੁਬੀਚਾਰੁ॥
ਸਾਧ ਸੰਗਤ ਵਿਚ ਜਾ ਕੇ ਪਰਮਾਤਮਾ ਦੇ ਗੁਣਾਂ ਨਾਲ ਸਾਂਝ ਪਾਣੀ ਸਿੱਖ।
In the Society of the Saints, contemplate the Glories of God and His spiritual wisdom.
संत सभा गुण गिआनु बीचारु ॥
ਮਨੁਮਾਰੇਜੀਵਤਮਰਿਜਾਣੁ॥
ਇਹ ਗੱਲ ਪੱਕ ਸਮਝ ਕਿ ਜੇਹੜਾ ਮਨੁੱਖ ਆਪਣੇ ਮਨ ਨੂੰ ਮਾਰਦਾ ਹੈ ਉਹ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ (ਵਿਕਾਰਾਂ ਦੀ ਚੋਟ ਤੋਂ ਬਚਿਆ ਰਹਿੰਦਾ ਹੈ) ਮਾਇਆ ਦੇ ਮੋਹ ਵਲੋਂ ਮਰਿਆ ਰਹਿੰਦਾ ਹੈ।
Whoever subdues his mind, knows the state of being dead while yet alive.
मनु मारे जीवत मरि जाणु ॥
ਨਾਨਕਨਦਰੀਨਦਰਿਪਛਾਣੁ॥੮॥੩॥
ਹੇ ਨਾਨਕ! ਉਹ ਮਨੁੱਖ ਮੇਹਰ ਦੀ ਨਿਗਾਹ ਕਰਨ ਵਾਲੇ ਪਰਮਾਤਮਾ ਦੀ ਨਜ਼ਰ ਵਿਚ ਪਛਾਣੂ ਹੋ ਜਾਂਦਾ ਹੈ (ਜਚ ਜਾਂਦਾ ਹੈ) ॥੮॥੩॥
O Nanak, by His Grace, the Gracious Lord is realized. ||8||3||
नानक नदरी नदरि पछाणु ॥८॥३॥
WWW.GURBANI.WORLD