ਪ੍ਰਭਾਤੀਮਹਲਾ੧॥
Prabhaatee, First Mahalaa:
प्रभाती महला १ ॥
ਮਾਇਆਮੋਹਿਸਗਲਜਗੁਛਾਇਆ॥
(ਪ੍ਰਭੂ ਦੇ ਨਾਮ ਤੋਂ ਖੁੰਝੇ ਹੋਏ) ਸਾਰੇ ਜਗਤ ਨੂੰ ਮਾਇਆ ਦੇ ਮੋਹ ਨੇ ਪ੍ਰਭਾਵਿਤ ਕੀਤਾ ਹੋਇਆ ਹੈ।
Emotional attachment to Maya is spread out all over the world.
माइआ मोहि सगल जगु छाइआ ॥
ਕਾਮਣਿਦੇਖਿਕਾਮਿਲੋਭਾਇਆ॥
(ਕਿਤੇ ਤਾਂ ਇਹ) ਇਸਤ੍ਰੀ ਨੂੰ ਵੇਖ ਕੇ ਕਾਮ-ਵਾਸਨਾ ਵਿਚ ਫਸਦਾ ਹੈ,
Seeing a beautiful woman, the man is overcome with sexual desire.
कामणि देखि कामि लोभाइआ ॥
ਸੁਤਕੰਚਨਸਿਉਹੇਤੁਵਧਾਇਆ॥
(ਕਿਤੇ ਇਹ ਜਗਤ) ਪੁੱਤਰਾਂ ਤੇ ਸੋਨੇ (ਆਦਿਕ ਧਨ) ਨਾਲ ਪਿਆਰ ਵਧਾ ਰਿਹਾ ਹੈ।
His love for his children and gold steadily increases.
सुत कंचन सिउ हेतु वधाइआ ॥
ਸਭੁਕਿਛੁਅਪਨਾਇਕੁਰਾਮੁਪਰਾਇਆ॥੧॥
(ਜਗਤ ਨੇ ਦਿੱਸਦੀ) ਹਰੇਕ ਚੀਜ਼ ਨੂੰ ਆਪਣੀ ਬਣਾਇਆ ਹੋਇਆ ਹੈ, ਸਿਰਫ਼ ਪਰਮਾਤਮਾ ਨੂੰ ਹੀ (ਇਹ) ਓਪਰਾ ਸਮਝਦਾ ਹੈ ॥੧॥
He sees everything as his own, but he does not own the One Lord. ||1||
सभु किछु अपना इकु रामु पराइआ ॥१॥
ਐਸਾਜਾਪੁਜਪਉਜਪਮਾਲੀ॥
(ਜਿਵੇਂ ਮਾਲਾ ਦੇ ਮਣਕੇ ਮੁੱਕਦੇ ਨਹੀਂ, ਮਣਕਿਆਂ ਦਾ ਗੇੜ ਜਾਰੀ ਰਹਿੰਦਾ ਹੈ) ਮੈਂ ਇਕ-ਤਾਰ (ਸਦਾ) ਅਜੇਹੇ ਤਰੀਕੇ ਨਾਲ ਪਰਮਾਤਮਾ ਦੇ ਗੁਣਾਂ ਦਾ ਜਾਪ ਜਪਦਾ ਹਾਂ,
I meditate as I chant on such a mala,
ऐसा जापु जपउ जपमाली ॥
ਦੁਖਸੁਖਪਰਹਰਿਭਗਤਿਨਿਰਾਲੀ॥੧॥ਰਹਾਉ॥
ਕਿ ਦੁੱਖਾਂ ਦੀ ਘਬਰਾਹਟ ਤੇ ਸੁਖਾਂ ਦੀ ਲਾਲਸਾ ਛੱਡ ਕੇ ਪ੍ਰਭੂ ਦੀ ਕੇਵਲ (ਪ੍ਰੇਮ-ਭਰੀ) ਭਗਤੀ ਹੀ ਕਰਦਾ ਹਾਂ ॥੧॥ ਰਹਾਉ ॥
that I rise above pleasure and pain; I attain the most wondrous devotional worship of the Lord. ||1||Pause||
दुख सुख परहरि भगति निराली ॥१॥ रहाउ ॥
ਗੁਣਨਿਧਾਨਤੇਰਾਅੰਤੁਨਪਾਇਆ॥
ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਤੇਰੀ ਕੁਦਰਤਿ ਦਾ) ਕਿਸੇ ਅੰਤ ਨਹੀਂ ਲੱਭਾ।
O Treasure of Virtue, Your limits cannot be found.
गुण निधान तेरा अंतु न पाइआ ॥
ਸਾਚਸਬਦਿਤੁਝਮਾਹਿਸਮਾਇਆ॥
ਜੇਹੜਾ ਮਨੁੱਖ ਤੇਰੀ ਸਦਾ-ਥਿਰ ਰਹਿਣ ਵਾਲੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਦਾ ਹੈ ਉਹੋ ਤੇਰੇ ਚਰਨਾਂ ਵਿਚ ਲੀਨ ਰਹਿੰਦਾ ਹੈ (ਉਹ ਤੈਨੂੰ "ਪਰਾਇਆ" ਨਹੀਂ ਜਾਣਦਾ)।
Through the True Word of the Shabad, I am absorbed into You.
साच सबदि तुझ माहि समाइआ ॥
ਆਵਾਗਉਣੁਤੁਧੁਆਪਿਰਚਾਇਆ॥
ਹੇ ਪ੍ਰਭੂ! ਜਨਮ ਮਰਨ ਦਾ ਗੇੜ ਤੂੰ ਆਪ ਹੀ ਬਣਾਇਆ ਹੈ,
You Yourself created the comings and goings of reincarnation.
आवा गउणु तुधु आपि रचाइआ ॥
ਸੇਈਭਗਤਜਿਨਸਚਿਚਿਤੁਲਾਇਆ॥੨॥
ਜਿਨ੍ਹਾਂ ਨੇ ਤੇਰੇ ਸਦਾ-ਥਿਰ ਨਾਮ ਵਿਚ ਚਿੱਤ ਜੋੜਿਆ ਹੈ (ਉਹ ਇਸ ਗੇੜ ਵਿਚ ਨਹੀਂ ਪੈਂਦੇ, ਤੇ) ਉਹੀ (ਤੇਰੇ ਅਸਲ) ਭਗਤ ਹਨ ॥੨॥
They alone are devotees, who focus their consciousness on You. ||2||
सेई भगत जिन सचि चितु लाइआ ॥२॥
ਗਿਆਨੁਧਿਆਨੁਨਰਹਰਿਨਿਰਬਾਣੀ॥
ਉਸ ਵਾਸਨਾ-ਰਹਿਤ ਪ੍ਰਭੂ ਨਾਲ ਡੂੰਘੀ ਸਾਂਝ ਤੇ ਉਸ ਦੇ ਚਰਨਾਂ ਵਿਚ ਜੁੜਨ (ਦੁਆਰਾ ਹੀ ਇਹ ਸੂਝ ਪੈਂਦੀ ਹੈ ਕਿ ਪਰਮਾਤਮਾ ਸਾਰੇ ਵਿਆਪਕ ਹੈ)
Spiritual wisdom and meditation on the Lord, the Lord of Nirvaanaa
गिआनु धिआनु नरहरि निरबाणी ॥
ਬਿਨੁਸਤਿਗੁਰਭੇਟੇਕੋਇਨਜਾਣੀ॥
ਸਤਿਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ ਨਹੀਂ ਸਮਝ ਸਕਦਾ,
- without meeting the True Guru, no one knows this.
बिनु सतिगुर भेटे कोइ न जाणी ॥
ਸਗਲਸਰੋਵਰਜੋਤਿਸਮਾਣੀ॥
ਕਿ ਪਰਮਾਤਮਾ ਦੀ ਜੋਤਿ ਸਾਰੇ ਹੀ ਸਰੀਰਾਂ ਵਿਚ ਵਿਆਪਕ ਹੈ।
The Lord's Light fills the sacred pools of all beings.
सगल सरोवर जोति समाणी ॥
ਆਨਦਰੂਪਵਿਟਹੁਕੁਰਬਾਣੀ॥੩॥
ਮੈਂ ਉਸ ਆਨੰਦ-ਸਰੂਪ ਪਰਮਾਤਮਾ ਤੋਂ ਸਦਕੇ (ਜਾਂਦਾ) ਹਾਂ ॥੩॥
I am a sacrifice to the Embodiment of Bliss. ||3||
आनद रूप विटहु कुरबाणी ॥३॥
ਭਾਉਭਗਤਿਗੁਰਮਤੀਪਾਏ॥
ਜੇਹੜਾ ਮਨੁੱਖ ਗੁਰੂ ਦੀ ਮੱਤ ਤੇ ਤੁਰ ਕੇ ਪਰਮਾਤਮਾ ਨਾਲ ਪਿਆਰ ਕਰਨਾ ਸਿੱਖਦਾ ਹੈ ਪਰਮਾਤਮਾ ਦੀ ਭਗਤੀ ਕਰਦਾ ਹੈ,
Through the Guru's Teachings, one achieves loving devotional worship.
भाउ भगति गुरमती पाए ॥
ਹਉਮੈਵਿਚਹੁਸਬਦਿਜਲਾਏ॥
ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਅੰਦਰੋਂ ਹਉਮੈ ਨੂੰ ਸਾੜ ਦੇਂਦਾ ਹੈ।
The Shabad burns away egotism from within.
हउमै विचहु सबदि जलाए ॥
ਧਾਵਤੁਰਾਖੈਠਾਕਿਰਹਾਏ॥
ਉਹ (ਮਾਇਆ ਵੱਲ) ਦੌੜਦੇ ਮਨ ਨੂੰ ਬਚਾ ਲੈਂਦਾ ਹੈ (ਬਾਹਰ ਜਾਂਦੇ ਨੂੰ) ਰੋਕ ਕੇ (ਆਪਣੇ ਅੰਦਰ ਹੀ) ਟਿਕਾ ਲੈਂਦਾ ਹੈ।
The wandering mind is restrained and held in its place.
धावतु राखै ठाकि रहाए ॥
ਸਚਾਨਾਮੁਮੰਨਿਵਸਾਏ॥੪॥
ਉਹ ਮਨੁੱਖ ਪਰਮਾਤਮਾ ਦਾ ਸਦਾ-ਥਿਰ ਨਾਮ ਆਪਣੇ ਮਨ ਵਿਚ ਵਸਾ ਲੈਂਦਾ ਹੈ ॥੪॥
The True Name is enshrined in the mind. ||4||
सचा नामु मंनि वसाए ॥४॥
ਬਿਸਮਬਿਨੋਦਰਹੇਪਰਮਾਦੀ॥
(ਉਸ ਮਨੁੱਖ ਦੇ ਅੰਦਰੋਂ) ਮੋਹ ਦੇ ਮਸਤੀ ਪੈਦਾ ਕਰਨ ਵਾਲੇ ਅਚਰਜ ਚੋਜ ਤਮਾਸ਼ੇ ਖ਼ਤਮ ਹੋ ਜਾਂਦੇ ਹਨ।
The exciting and intoxicating worldly plays come to an end,
बिसम बिनोद रहे परमादी ॥
ਗੁਰਮਤਿਮਾਨਿਆਏਕਲਿਵਲਾਗੀ॥
ਉਸ ਦਾ ਮਨ ਗੁਰੂ ਦੀ ਸਿੱਖਿਆ ਵਿਚ ਪਤੀਜ ਜਾਂਦਾ ਹੈ, ਉਸ ਦੀ ਸੁਰਤ ਇਕ ਪ੍ਰਭੂ ਵਿਚ ਜੁੜੀ ਰਹਿੰਦੀ ਹੈ।
for those who accept the Guru's Teachings, and become lovingly attuned to the One Lord.
गुरमति मानिआ एक लिव लागी ॥
ਦੇਖਿਨਿਵਾਰਿਆਜਲਮਹਿਆਗੀ॥
ਪਰਮਾਤਮਾ ਦਾ ਦਰਸਨ ਕਰ ਕੇ ਪਰਮਾਤਮਾ ਦੇ ਨਾਮ-ਜਲ ਵਿਚ ਚੁੱਭੀ ਲਾ ਕੇ ਉਹ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ।
Seeing this, the fire in the water is extinguished.
देखि निवारिआ जल महि आगी ॥
ਸੋਬੂਝੈਹੋਵੈਵਡਭਾਗੀ॥੫॥
ਪਰ ਇਹ ਭੇਤ ਉਹੀ ਸਮਝਦਾ ਹੈ ਜੋ ਚੰਗੇ ਭਾਗਾਂ ਵਾਲਾ ਹੋਵੇ ॥੫॥
They alone realize this, who are blessed by great good fortune. ||5||
सो बूझै होवै वडभागी ॥५॥
ਸਤਿਗੁਰੁਸੇਵੇਭਰਮੁਚੁਕਾਏ॥
ਜੇਹੜਾ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ ਉਹ ਆਪਣੇ ਮਨ ਦੀ ਭਟਕਣਾ ਦੂਰ ਕਰ ਲੈਂਦਾ ਹੈ,
Serving the True Guru, doubt is dispelled.
सतिगुरु सेवे भरमु चुकाए ॥
ਅਨਦਿਨੁਜਾਗੈਸਚਿਲਿਵਲਾਏ॥
ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਆਪਣੀ ਸੁਰਤ ਜੋੜੀ ਰੱਖਦਾ ਹੈ।
Those who are lovingly attuned to the True Lord remain awake and aware night and day.
अनदिनु जागै सचि लिव लाए ॥
ਏਕੋਜਾਣੈਅਵਰੁਨਕੋਇ॥
ਉਹ ਮਨੁੱਖ ਸਿਰਫ਼ ਪਰਮਾਤਮਾ ਨੂੰ ਹੀ ਸੁਖਾਂ ਦਾ ਦਾਤਾ ਸਮਝਦਾ ਹੈ, ਕਿਸੇ ਹੋਰ ਨੂੰ ਨਹੀਂ।
They know the One Lord, and no other.
एको जाणै अवरु न कोइ ॥
ਸੁਖਦਾਤਾਸੇਵੇਨਿਰਮਲੁਹੋਇ॥੬॥
ਉਹ ਉਸ ਸੁਖਦਾਤੇ ਨੂੰ ਸਿਮਰਦਾ ਹੈ ਤੇ (ਸਿਮਰਨ ਦੀ ਬਰਕਤਿ ਨਾਲ) ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ ॥੬॥
Serving the Giver of peace, they become immaculate. ||6||
सुखदाता सेवे निरमलु होइ ॥६॥
ਸੇਵਾਸੁਰਤਿਸਬਦਿਵੀਚਾਰਿ॥
ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰ ਕੇ ਉਸ ਮਨੁੱਖ ਦੀ ਸੁਰਤ ਸੇਵਾ ਵਲ ਪਰਤਦੀ ਹੈ,
Selfless service and intuitive awareness come by reflecting upon the Word of the Shabad.
सेवा सुरति सबदि वीचारि ॥
ਜਪੁਤਪੁਸੰਜਮੁਹਉਮੈਮਾਰਿ॥
ਆਪਣੇ ਅੰਦਰੋਂ ਹਉਮੈ ਮਾਰ ਕੇ ਉਹ, ਮਾਨੋ, ਜਪ ਤਪ ਤੇ ਸੰਜਮ ਕਮਾ ਲੈਂਦਾ ਹੈ।
Chanting, intensive meditation and austere self-discipline come by subduing the ego.
जपु तपु संजमु हउमै मारि ॥
ਜੀਵਨਮੁਕਤੁਜਾਸਬਦੁਸੁਣਾਏ॥
ਸਤਿਗੁਰੂ ਉਸ ਨੂੰ ਆਪਣਾ ਸ਼ਬਦ ਸੁਣਾਂਦਾ ਹੈ ਤੇ ਉਹ ਮਨੁੱਖ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ (ਮਾਇਆ ਦੇ ਮੋਹ ਤੋਂ) ਸੁਤੰਤਰ ਹੋ ਜਾਂਦਾ ਹੈ।
One becomes Jivan-mukta - liberated while yet alive, by listening to the Shabad.
जीवन मुकतु जा सबदु सुणाए ॥
ਸਚੀਰਹਤਸਚਾਸੁਖੁਪਾਏ॥੭॥
ਉਸ ਦੀ ਰਹਤ-ਬਹਤ ਐਸੀ ਹੋ ਜਾਂਦੀ ਹੈ ਕਿ (ਮਾਇਆ ਵੱਲ) ਉਹ ਡੋਲਦਾ ਨਹੀਂ ਤੇ (ਇਸ ਤਰ੍ਹਾਂ) ਉਹ ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਮਾਣਦਾ ਹੈ ॥੭॥
Living a truthful way of life, one finds true peace. ||7||
सची रहत सचा सुखु पाए ॥७॥
ਸੁਖਦਾਤਾਦੁਖੁਮੇਟਣਹਾਰਾ॥
ਉਸ ਮਨੁੱਖ ਨੂੰ ਪਰਮਾਤਮਾ ਹੀ ਸੁਖਾਂ ਦੇ ਦੇਣ ਵਾਲਾ ਤੇ ਦੁੱਖਾਂ ਦਾ ਕੱਟਣ ਵਾਲਾ ਦਿੱਸਦਾ ਹੈ।
The Giver of peace is the Eradicator of pain.
सुखदाता दुखु मेटणहारा ॥
ਅਵਰੁਨਸੂਝਸਿਬੀਜੀਕਾਰਾ॥
(ਇਸ ਵਾਸਤੇ ਪ੍ਰਭੂ ਦੇ ਸਿਮਰਨ ਤੋਂ ਬਿਨਾ) ਉਸ ਨੂੰ ਕੋਈ ਹੋਰ ਕਾਰ (ਲਾਭਦਾਇਕ) ਨਹੀਂ ਸੁੱਝਦੀ।
I cannot conceive of serving any other.
अवरु न सूझसि बीजी कारा ॥
ਤਨੁਮਨੁਧਨੁਹਰਿਆਗੈਰਾਖਿਆ॥
ਉਹ ਮਨੁੱਖ ਆਪਣਾ ਸਰੀਰ ਆਪਣਾ ਮਨ ਤੇ ਆਪਣਾ ਧਨ-ਪਦਾਰਥ ਪਰਮਾਤਮਾ ਦੇ ਅੱਗੇ ਭੇਟ ਰੱਖਦਾ ਹੈ।
I place my body, mind and wealth in offering before Him.
तनु मनु धनु हरि आगै राखिआ ॥
ਨਾਨਕੁਕਹੈਮਹਾਰਸੁਚਾਖਿਆ॥੮॥੨॥
ਨਾਨਕ ਆਖਦਾ ਹੈ ਕਿ ਉਹ ਮਨੁੱਖ (ਸਭ ਰਸਾਂ ਤੋਂ) ਸ੍ਰੇਸ਼ਟ ਨਾਮ-ਰਸ (ਸਦਾ) ਚੱਖਦਾ ਹੈ ॥੮॥੨॥
Says Nanak, I have tasted the supreme, sublime Essence of the Lord. ||8||2||
नानकु कहै महा रसु चाखिआ ॥८॥२॥
WWW.GURBANI.WORLD