ਪ੍ਰਭਾਤੀਮਹਲਾ੧ਦਖਣੀ॥
Prabhaatee, First Mahalaa, Dakhnee:
प्रभाती महला १ दखणी ॥
ਗੋਤਮੁਤਪਾਅਹਿਲਿਆਇਸਤ੍ਰੀਤਿਸੁਦੇਖਿਇੰਦ੍ਰੁਲੁਭਾਇਆ॥
ਗੋਤਮ (ਇਕ ਪ੍ਰਸਿੱਧ) ਤਪੀ (ਸੀ), ਅਹਿੱਲਿਆ (ਉਸ ਦੀ) ਇਸਤ੍ਰੀ (ਸੀ), ਉਸ ਦਾ ਰੂਪ ਵੇਖ ਕੇ (ਦੇਵਤਿਆਂ ਦਾ ਰਾਜਾ ਅਖਵਾਂਦਾ) ਇੰਦ੍ਰ ਮਸਤ ਹੋ ਗਿਆ।
Ahalyaa was the wife of Gautam the seer. Seeing her, Indra was enticed.
गोतमु तपा अहिलिआ इसत्री तिसु देखि इंद्रु लुभाइआ ॥
ਸਹਸਸਰੀਰਚਿਹਨਭਗਹੂਏਤਾਮਨਿਪਛੋਤਾਇਆ॥੧॥
(ਗੋਤਮ ਦੇ ਸਰਾਪ ਨਾਲ) (ਉਸ ਦੇ ਇੰਦਰ ਦੇ) ਸਰੀਰ ਉਤੇ ਹਜ਼ਾਰ ਭਗਾਂ ਦੇ ਨਿਸ਼ਾਨ ਬਣ ਗਏ, ਤਦੋਂ ਇੰਦ੍ਰ ਆਪਣੇ ਮਨ ਵਿਚ (ਉਸ ਕੁਕਰਮ ਤੇ) ਪਛੁਤਾਇਆ ॥੧॥
When he received a thousand marks of disgrace on his body, then he felt regret in his mind. ||1||
सहस सरीर चिहन भग हूए ता मनि पछोताइआ ॥१॥
ਕੋਈਜਾਣਿਨਭੂਲੈਭਾਈ॥
ਕੋਈ ਭੀ ਜੀਵ ਜਾਣ ਬੁੱਝ ਕੇ ਕੁਰਾਹੇ ਨਹੀਂ ਪੈਂਦਾ (ਜੀਵ ਦੇ ਵੱਸ ਦੀ ਗੱਲ ਨਹੀਂ)।
O Siblings of Destiny, no one knowingly makes mistakes.
कोई जाणि न भूलै भाई ॥
ਸੋਭੂਲੈਜਿਸੁਆਪਿਭੁਲਾਏਬੂਝੈਜਿਸੈਬੁਝਾਈ॥੧॥ਰਹਾਉ॥
ਉਹੀ ਮਨੁੱਖ ਕੁਰਾਹੇ ਪੈਂਦਾ ਹੈ ਜਿਸ ਨੂੰ ਪਰਮਾਤਮਾ ਆਪ ਕੁਰਾਹੇ ਪਾਂਦਾ ਹੈ। ਉਹੀ ਮਨੁੱਖ (ਸਹੀ ਜੀਵਨ-ਰਾਹ) ਸਮਝਦਾ ਹੈ, ਜਿਸ ਨੂੰ ਪਰਮਾਤਮਾ ਆਪ ਸਮਝ ਬਖ਼ਸ਼ਦਾ ਹੈ ॥੧॥ ਰਹਾਉ ॥
He alone is mistaken, whom the Lord Himself makes so. He alone understands, whom the Lord causes to understand. ||1||Pause||
सो भूलै जिसु आपि भुलाए बूझै जिसै बुझाई ॥१॥ रहाउ ॥
ਤਿਨਿਹਰੀਚੰਦਿਪ੍ਰਿਥਮੀਪਤਿਰਾਜੈਕਾਗਦਿਕੀਮਨਪਾਈ॥
ਧਰਤੀ ਦੇ ਰਾਜੇ ਉਸ ਰਾਜਾ ਹਰੀ ਚੰਦ ਨੇ (ਇਤਨੇ ਦਾਨ-ਪੁੰਨ ਕੀਤੇ ਕਿ ਉਹਨਾਂ ਦਾ) ਮੁੱਲ ਕਾਗਜ਼ ਉਤੇ ਨਹੀਂ ਪੈ ਸਕਦਾ।
Harichand, the king and ruler of his land, did not appreciate the value of his pre-ordained destiny.
तिनि हरी चंदि प्रिथमी पति राजै कागदि कीम न पाई ॥
ਅਉਗਣੁਜਾਣੈਤਪੁੰਨਕਰੇਕਿਉਕਿਉਨੇਖਾਸਿਬਿਕਾਈ॥੨॥
ਜੇ (ਰਾਜਾ ਹਰੀ ਚੰਦ ਉਹਨਾਂ ਦਾਨ-ਪੁੰਨਾਂ ਨੂੰ) ਮਾੜਾ ਕੰਮ ਸਮਝਦਾ ਤਾਂ ਦਾਨ ਪੁੰਨ ਕਰਦਾ ਹੀ ਕਿਉਂ? (ਨਾਹ ਉਹ ਦਾਨ-ਪੁੰਨ ਕਰਦਾ) ਤੇ ਨਾਹ ਹੀ ਮੰਡੀ ਵਿਚ ਵਿਕਦਾ ॥੨॥
If he had known that it was a mistake, he would not have made such a show of giving in charity, and he would not have been sold in the market. ||2||
अउगणु जाणै त पुंन करे किउ किउ नेखासि बिकाई ॥२॥
ਕਰਉਅਢਾਈਧਰਤੀਮਾਂਗੀਬਾਵਨਰੂਪਿਬਹਾਨੈ॥
(ਵਿਸ਼ਨੂੰ ਨੇ) ਵਉਣੇ ਰੂਪ ਵਿਚ (ਆ ਕੇ) ਬਹਾਨੇ ਨਾਲ ਰਾਜਾ ਬਲਿ ਪਾਸੋਂ ਢਾਈ ਕਰਮ ਧਰਤੀ (ਦਾ ਦਾਨ ਆਪਣੀ ਕੁਟੀਆ ਬਣਾਣ ਲਈ) ਮੰਗਿਆ।
The Lord took the form of a dwarf, and asked for some land.
करउ अढाई धरती मांगी बावन रूपि बहानै ॥
ਕਿਉਪਇਆਲਿਜਾਇਕਿਉਛਲੀਐਜੇਬਲਿਰੂਪੁਪਛਾਨੈ॥੩॥
ਜੇ ਬਲਿ ਰਾਜਾ ਵਉਣੇ ਰੂਪ ਨੂੰ ਪਛਾਣ ਲੈਂਦਾ, ਤਾਂ ਨਾਹ ਹੀ ਠੱਗਿਆ ਜਾਂਦਾ ਤੇ ਨਾਹ ਹੀ ਪਾਤਾਲ ਵਿਚ ਜਾਂਦਾ ॥੩॥
If Bal the king has recognized Him, he would not have been deceived, and sent to the underworld. ||3||
किउ पइआलि जाइ किउ छलीऐ जे बलि रूपु पछानै ॥३॥
ਰਾਜਾਜਨਮੇਜਾਦੇਮਤਂੀਬਰਜਿਬਿਆਸਿਪੜੑਾਇਆ॥
ਬਿਆਸ ਰਿਸ਼ੀ ਨੇ ਮੱਤਾਂ ਦੇ ਕੇ ਰਾਜਾ ਜਨਮੇਜੈ ਨੂੰ ਸਮਝਾਇਆ ਤੇ ਵਰਜਿਆ (ਕਿ ਉਸ ਅਪੱਛਰਾਂ ਨੂੰ ਆਪਣੇ ਘਰ ਵਿਚ ਨਾਹ ਲਿਆਈਂ। ਪਰ ਪਰਮਾਤਮਾ ਨੇ ਉਸ ਦੀ ਮੱਤ ਮਾਰੀ ਹੋਈ ਸੀ। ਉਹ ਰਿਸ਼ੀ ਦੇ ਆਖੇ ਨਾਹ ਲੱਗਾ। ਅਪੱਛਰਾਂ ਨੂੰ ਲੈ ਕੇ ਆਇਆ। ਫਿਰ)
Vyaas taught and warned the king Janmayjaa not to do three things.
राजा जनमेजा दे मतीं बरजि बिआसि पड़ाइआ ॥
ਤਿਨਿੑਕਰਿਜਗਅਠਾਰਹਘਾਏਕਿਰਤੁਨਚਲੈਚਲਾਇਆ॥੪॥
ਉਸ ਨੇ ਅਠਾਰਾਂ ਜੱਗ ਕਰ ਕੇ ਅਠਾਰਾਂ ਬ੍ਰਾਹਮਣ ਮਾਰ ਦਿੱਤੇ (ਕਿਉਂਕਿ ਉਹ ਅੱਤ ਬਰੀਕ ਕਪੜਿਆਂ ਵਿਚ ਆਈ ਅੱਧ-ਨਗਨ ਅਪੱਛਰਾ ਵੇਖ ਕੇ ਹੱਸ ਪਏ ਸਨ)। ਕੀਤੇ ਕਰਮਾਂ ਦੇ ਫਲ ਨੂੰ ਕੋਈ ਮਿਟਾ ਨਹੀਂ ਸਕਦਾ ॥੪॥
But he performed the sacred feast and killed eighteen Brahmins; the record of one's past deeds cannot be erased. ||4||
तिनि करि जग अठारह घाए किरतु न चलै चलाइआ ॥४॥
ਗਣਤਨਗਣਂੀਹੁਕਮੁਪਛਾਣਾਬੋਲੀਭਾਇਸੁਭਾਈ॥
ਹੇ ਪ੍ਰਭੂ! ਮੈਂ ਹੋਰ ਕੋਈ ਸੋਚਾਂ ਨਹੀਂ ਸੋਚਦਾ, ਮੈਂ ਤਾਂ ਤੇਰੀ ਰਜ਼ਾ ਨੂੰ ਸਮਝਣ ਦਾ ਜਤਨ ਕਰਦਾ ਹਾਂ, ਤੇ ਤੇਰੇ ਪ੍ਰੇਮ ਵਿਚ (ਮਗਨ ਹੋ ਕੇ) ਤੇਰੇ ਗੁਣ ਉਚਾਰਦਾ ਹਾਂ।
I do not try to calculate the account; I accept the Hukam of God's Command. I speak with intuitive love and respect.
गणत न गणीं हुकमु पछाणा बोली भाइ सुभाई ॥
ਜੋਕਿਛੁਵਰਤੈਤੁਧੈਸਲਾਹਂੀਸਭਤੇਰੀਵਡਿਆਈ॥੫॥
ਮੈਂ ਤਾਂ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਹਾਂ। ਜੋ ਕੁਝ ਜਗਤ ਵਿਚ ਹੋ ਰਿਹਾ ਹੈ ਤੇਰੀ ਤਾਕਤ ਦਾ ਜ਼ਹੂਰ ਹੋ ਰਿਹਾ ਹੈ ॥੫॥
No matter what happens, I will praise the Lord. It is all Your Glorious Greatness, O Lord. ||5||
जो किछु वरतै तुधै सलाहीं सभ तेरी वडिआई ॥५॥
ਗੁਰਮੁਖਿਅਲਿਪਤੁਲੇਪੁਕਦੇਨਲਾਗੈਸਦਾਰਹੈਸਰਣਾਈ॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਜਗਤ ਵਿਚ ਨਿਰਲੇਪ ਰਹਿੰਦਾ ਹੈ, ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਹ ਸਦਾ ਪਰਮਾਤਮਾ ਦੀ ਓਟ ਫੜਦਾ ਹੈ।
The Gurmukh remains detached; filth never attaches itself to him. He remains forever in God's Sanctuary.
गुरमुखि अलिपतु लेपु कदे न लागै सदा रहै सरणाई ॥
ਮਨਮੁਖੁਮੁਗਧੁਆਗੈਚੇਤੈਨਾਹੀਦੁਖਿਲਾਗੈਪਛੁਤਾਈ॥੬॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ (ਜ਼ਿੰਦਗੀ ਵਿਚ) ਵੇਲੇ ਸਿਰ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਜਦੋਂ (ਆਪਣੀ ਇਸ ਮੂਰਖਤਾ ਦੇ ਕਾਰਨ) ਦੁੱਖ ਵਿਚ ਫਸਦਾ ਹੈ ਤਾਂ ਹੱਥ ਮਲਦਾ ਹੈ ॥੬॥
The foolish self-willed manmukh does not think of the future; he is overtaken by pain, and then he regrets. ||6||
मनमुखु मुगधु आगै चेतै नाही दुखि लागै पछुताई ॥६॥
ਆਪੇਕਰੇਕਰਾਏਕਰਤਾਜਿਨਿਏਹਰਚਨਾਰਚੀਐ॥
ਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਰਚੀ ਹੈ ਉਹ ਆਪ ਹੀ ਸਭ ਕੁਝ ਕਰਦਾ ਹੈ ਉਹ ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਂਦਾ ਹੈ।
The Creator who created this creation acts, and causes all to act.
आपे करे कराए करता जिनि एह रचना रचीऐ ॥
ਹਰਿਅਭਿਮਾਨੁਨਜਾਈਜੀਅਹੁਅਭਿਮਾਨੇਪੈਪਚੀਐ॥੭॥
ਹੇ ਪ੍ਰਭੂ! (ਅਸੀਂ ਜੀਵ ਮੂਰਖ ਹਾਂ, ਅਸੀਂ ਇਹ ਮਾਣ ਕਰਦੇ ਹਾਂ ਕਿ ਅਸੀਂ ਹੀ ਸਭ ਕੁਝ ਕਰਦੇ ਹਾਂ ਤੇ ਕਰ ਸਕਦੇ ਹਾਂ) ਸਾਡੇ ਦਿਲਾਂ ਵਿਚੋਂ ਅਹੰਕਾਰ ਦੂਰ ਨਹੀਂ ਹੁੰਦਾ। ਅਹੰਕਾਰ ਵਿਚ ਪੈ ਕੇ ਖ਼ੁਆਰ ਹੁੰਦੇ ਹਾਂ ॥੭॥
O Lord, egotistical pride does not depart from the soul. Falling into egotistical pride, one is ruined. ||7||
हरि अभिमानु न जाई जीअहु अभिमाने पै पचीऐ ॥७॥
ਭੁਲਣਵਿਚਿਕੀਆਸਭੁਕੋਈਕਰਤਾਆਪਿਨਭੁਲੈ॥
ਕਰਤਾਰ ਆਪ ਕਦੇ ਗ਼ਲਤੀ ਨਹੀਂ ਖਾਂਦਾ ਪਰ ਹਰੇਕ ਜੀਵ ਜੋ ਉਸ ਨੇ ਪੈਦਾ ਕੀਤਾ ਹੈ ਭੁੱਲਾਂ ਵਿਚ ਫਸਦਾ ਰਹਿੰਦਾ ਹੈ।
Everyone makes mistakes; only the Creator does not make mistakes.
भुलण विचि कीआ सभु कोई करता आपि न भुलै ॥
ਨਾਨਕਸਚਿਨਾਮਿਨਿਸਤਾਰਾਕੋਗੁਰਪਰਸਾਦਿਅਘੁਲੈ॥੮॥੪॥
ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਇਹਨਾਂ ਭੁੱਲਾਂ ਤੋਂ ਬਚ ਸਕੀਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਕੋਈ ਵਿਰਲਾ ਜੀਵ ਕੁਰਾਹੇ ਪੈਣ ਤੋਂ ਬਚਦਾ ਹੈ ॥੮॥੪॥
O Nanak, salvation comes through the True Name. By Guru's Grace, one is released. ||8||4||
नानक सचि नामि निसतारा को गुर परसादि अघुलै ॥८॥४॥
WWW.GURBANI.WORLD