GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਭਗਤ ਕਬੀਰ ਜੀ
ਅੰਗ 1106
Display Settings
Translations
ਕਬੀਰੁਮਾਰੂ
Kabeer, Maaroo:
कबीरु ॥ मारू ॥
ਰਾਮੁਸਿਮਰੁਪਛੁਤਾਹਿਗਾਮਨ
ਹੇ ਮਨ! (ਹੁਣ ਹੀ ਵੇਲਾ ਹੈ) ਪ੍ਰਭੂ ਦਾ ਸਿਮਰਨ ਕਰ, (ਨਹੀਂ ਤਾਂ ਸਮਾ ਵਿਹਾ ਜਾਣ ਤੇ) ਅਫ਼ਸੋਸ ਕਰੇਂਗਾ।
Meditate in remembrance on the Lord, or else you will regret it in the end, O mind.
रामु सिमरु पछुताहिगा मन ॥
ਪਾਪੀਜੀਅਰਾਲੋਭੁਕਰਤੁਹੈਆਜੁਕਾਲਿਉਠਿਜਾਹਿਗਾ॥੧॥ਰਹਾਉ
ਵਿਕਾਰਾਂ ਵਿਚ ਫਸੀ ਹੋਈ ਤੇਰੀ ਕਮਜ਼ੋਰ ਜਿੰਦ (ਧਨ ਪਦਾਰਥ ਦਾ) ਲੋਭ ਕਰ ਰਹੀ ਹੈ, ਪਰ ਤੂੰ ਥੋੜੇ ਹੀ ਦਿਨਾਂ ਵਿਚ (ਇਹ ਸਭ ਕੁਝ ਛੱਡ ਕੇ ਇੱਥੋਂ) ਤੁਰ ਜਾਏਂਗਾ ॥੧॥ ਰਹਾਉ ॥
O sinful soul, you act in greed, but today or tomorrow, you will have to get up and leave. ||1||Pause||
पापी जीअरा लोभु करतु है आजु कालि उठि जाहिगा ॥१॥ रहाउ ॥
ਲਾਲਚਲਾਗੇਜਨਮੁਗਵਾਇਆਮਾਇਆਭਰਮਭੁਲਾਹਿਗਾ
ਹੇ ਮਨ! ਤੂੰ ਲਾਲਚ ਵਿਚ ਫਸ ਕੇ ਜੀਵਨ ਅਜਾਈਂ ਗਵਾ ਰਿਹਾ ਹੈਂ, ਮਾਇਆ ਦੀ ਭਟਕਣਾ ਵਿਚ ਖੁੰਝਿਆ ਫਿਰਦਾ ਹੈਂ।
Clinging to greed, you have wasted your life, deluded in the doubt of Maya.
लालच लागे जनमु गवाइआ माइआ भरम भुलाहिगा ॥
ਧਨਜੋਬਨਕਾਗਰਬੁਕੀਜੈਕਾਗਦਜਿਉਗਲਿਜਾਹਿਗਾ॥੧॥
ਨਾਹ ਕਰ ਇਹ ਮਾਣ ਧਨ ਤੇ ਜੁਆਨੀ ਦਾ, (ਮੌਤ ਆਉਣ ਤੇ) ਕਾਗ਼ਜ਼ ਵਾਂਗ ਗਲ ਜਾਏਂਗਾ ॥੧॥
Do not take pride in your wealth and youth; you shall crumble apart like dry paper. ||1||
धन जोबन का गरबु न कीजै कागद जिउ गलि जाहिगा ॥१॥
ਜਉਜਮੁਆਇਕੇਸਗਹਿਪਟਕੈਤਾਦਿਨਕਿਛੁਬਸਾਹਿਗਾ
ਹੇ ਮਨ! ਜਦੋਂ ਜਮ ਨੇ ਆ ਕੇ ਕੇਸਾਂ ਤੋਂ ਫੜ ਕੇ ਤੈਨੂੰ ਭੁੰਞੇ ਪਟਕਾਇਆ, ਤਦੋਂ ਤੇਰੀ (ਉਸ ਅੱਗੇ) ਕੋਈ ਪੇਸ਼ ਨਹੀਂ ਜਾਇਗੀ।
When the Messenger of Death comes and grabs you by the hair, and knocks you down, on that day, you shall be powerless.
जउ जमु आइ केस गहि पटकै ता दिन किछु न बसाहिगा ॥
ਸਿਮਰਨੁਭਜਨੁਦਇਆਨਹੀਕੀਨੀਤਉਮੁਖਿਚੋਟਾਖਾਹਿਗਾ॥੨॥
ਤੂੰ ਹੁਣ ਪ੍ਰਭੂ ਦਾ ਸਿਮਰਨ ਭਜਨ ਨਹੀਂ ਕਰਦਾ, ਤੂੰ ਦਇਆ ਨਹੀਂ ਪਾਲਦਾ, ਮਰਨ ਵੇਲੇ ਦੁਖੀ ਹੋਵੇਂਗਾ ॥੨॥
You do not remember the Lord, or vibrate upon Him in meditation, and you do not practice compassion; you shall be beaten on your face. ||2||
सिमरनु भजनु दइआ नही कीनी तउ मुखि चोटा खाहिगा ॥२॥
ਧਰਮਰਾਇਜਬਲੇਖਾਮਾਗੈਕਿਆਮੁਖੁਲੈਕੈਜਾਹਿਗਾ
ਹੇ ਮਨ! ਜਦੋਂ ਧਰਮਰਾਜ ਨੇ (ਤੈਥੋਂ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਿਆ, ਤਾਂ ਕੀਹ ਮੂੰਹ ਲੈ ਕੇ ਉਸ ਦੇ ਸਾਹਮਣੇ ਹੋਵੇਂਗਾ?
When the Righteous Judge of Dharma calls for your account, what face will you show Him then?
धरम राइ जब लेखा मागै किआ मुखु लै कै जाहिगा ॥
ਕਹਤੁਕਬੀਰੁਸੁਨਹੁਰੇਸੰਤਹੁਸਾਧਸੰਗਤਿਤਰਿਜਾਂਹਿਗਾ॥੩॥੧॥
ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਸਾਧ-ਸੰਗਤ ਵਿਚ ਰਹਿ ਕੇ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘੀਦਾ ਹੈ ॥੩॥੧॥
Says Kabeer, listen, O Saints: in the Saadh Sangat, the Company of the Holy, you shall be saved. ||3||1||
कहतु कबीरु सुनहु रे संतहु साधसंगति तरि जांहिगा ॥३॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ